audio
audioduration (s) 3.28
11.6
| sentence
stringlengths 21
249
|
---|---|
ਇਹ ਕੈਂਪ ਜੈਸ਼ ਏ ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦੇ ਰਿਸ਼ਤੇਦਾਰ ਮੌਲਾਨਾ ਯੂਸਫ ਅਜ਼ਹਰ ਉਰਫ ਉਸਤਾਦ ਗੌਰੀ ਚਲਾ ਰਿਹਾ ਸੀ |
|
ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਦਰਿਆਵਾਂ ਨਹਿਰਾਂ ਚ ਪਾਣੀ ਦਾ ਪੱਧਰ ਜ਼ਿਆਦਾ ਏ ਉਥੇ ਜਾਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਏ |
|
ਪਾਠ ਦੇ ਭੋਗ ਮਗਰੋਂ ਧਾਰਮਿਕ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਸੁਲਤਾਨਪੁਰ ਲੋਧੀ ਚ ਨਤਮਸਤਕ ਹੋਣ ਪਹੁੰਚੀ ਸੰਗਤ ਦਾ ਧੰਨਵਾਦ ਕੀਤਾ |
|
ਇਹ ਦਿਵਸ ਮਨਾਉਣ ਦਾ ਉਦੇਸ਼ ਸਮੁੱਚੀ ਦੁਨੀਆਂ ਨੂੰ ਨਸ਼ਿਆਂ ਦੀ ਬੁਰਾਈ ਤੋਂ ਮੁਕਤ ਕਰਨਾ ਐ |
|
ਪਾਰਟੀ ਦੇ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹਜ਼ਾਰਾਂ ਅਕਾਲੀ ਵਰਕਰ ਦਿੱਲੀ ਵਿਚ ਬਾਰਡਰ ਤੇ ਚਲ ਰਹੇ ਕਿਸਾਨ ਸੰਘਰਸ਼ ਵਿਚ ਭਾਗ ਲੈ ਰਹੇ ਨੇ |
|
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਖੁਰਾਕੀ ਵਸਤਾਂ ਵਿਚ ਮਿਲਾਵਟ ਨੂੰ ਰੋਕਣ ਵਾਲੇ ਕਾਨੂੰਨ ਵਿੱਚ ਸੋਧ ਕਰਕੇ ਇਸ ਨੂੰ ਹੋਰ ਸਖਤ ਬਣਾਉਣ ਲਈ ਨਵੇਂ ਰਾਹ ਲੱਭਣ |
|
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਕਹਿਣੈ ਕਿ ਸਾਡੀ ਸੱਭਿਅਤਾ ਸੱਭਿਆਚਾਰ ਅਤੇ ਜਬਾਨਾਂ ਕੁਲ ਦੁਨੀਆ ਸਾਹਮਣੇ ਸਾਡੀ ਇਕਸੁਰਤਾ ਦੀ ਨੁਮਾਇਸ਼ ਪੇਸ਼ ਕਰਦੀਆਂ ਨੇ |
|
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਚ ਸੂਖਮ ਛੋਟੀਆਂ ਅਤੇ ਦਰਮਿਆਨੀਆਂ ਸਨੱਅਤਾਂ ਲਈ ਸਹਾਇਤਾ ਅਤੇ ਪਹੁੰਚ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ |
|
ਉਨ੍ਹਾਂ ਕਿਹਾ ਕਿ ਸੂਬੇ ਚ ਬੰਦ ਪਈਆਂ ਸਨਅਤਾਂ ਨੂੰ ਮੁੜ ਸੁਰਜੀਤ ਕਰਨ ਲਈ ਛੇਤੀ ਹੀ ਪੁੱਡਾ ਦੀ ਵੈਬਸਾਈਟ ਰਾਹੀਂ ਆਨਲਾਈਨ ਨਿਲਾਮੀ ਈ ਆਕਸ਼ਨ ਕੀਤੀ ਜਾਵੇਗੀ |
|
ਪੰਜਾਬ ਚ ਮੈਡੀਕਲ ਉਦਯੋਗ ਨੂੰ ਹੁਲਾਰਾ ਦੇਣ ਲਈ ਕੇਂਦਰ ਸਰਕਾਰ ਦੀ ਇਕ ਯੋਜਨਾ ਤਹਿਤ ਸੂਬੇ ਚ ਤਿੰਨ ਫਾਰਮਾਂ ਤੇ ਮੈਡੀਕਲ ਪਾਰਕ ਸਥਾਪਿਤ ਕੀਤੇ ਜਾਣਗੇ |
|
ਅਦਾਲਤ ਨੇ ਜਿਨ੍ਹਾਂ ਵਿਅਕਤੀਆਂ ਨੂੰ ਸਜ਼ਾ ਸੁਣਾਈ ਏ ਉਨ੍ਹਾਂ ਚ ਜ਼ੋਰਾ ਸਿੰਘ ਅਮਰ ਸਿੰਘ ਜਗਜੀਤ ਸਿੰਘ ਸਿੱਧੂ ਅਤੇ ਪਵਿੱਤਰਪਾਲ ਕੌਰ ਦੇ ਨਾਂ ਸ਼ਾਮਲ ਨੇ |
|
ਪ੍ਰਧਾਨ ਮੰਤਰੀ ਦੇ ਇਕ ਹੋਰ ਸੱਦੇ ਤੇ ਭਾਰਤੀ ਖੇਤੀਬਾੜੀ ਖੋਜ ਕੌਂਸਲ ਮਿੱਟੀ ਵਿਚੇ ਸੂਖਮ ਜੀਵਾਂ ਨੂੰ ਪੈਦਾ ਕਰਕੇ ਰਸਾਇਣਕ ਖਾਦਾਂ ਦੇ ਉਪਯੋਗ ਨੂੰ ਘਟਾਉਣ ਦਾ ਉਪਰਾਲਾ ਕਰ ਰਹੀ ਐ |
|
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਛੇਤੀ ਹੀ ਕਿਸਾਨ ਜੱਥੇਬੰਦੀ ਨਾਲ ਗੱਲਬਾਤ ਕਰਨਗੇ |
|
ਉਨ੍ਹਾਂ ਨੂੰ ਸਮੇਂ ਸਿਰ ਖੂਨ ਚੜਾਉਣ ਅਤੇ ਇਸ ਲਈ ਲੋੜੀਂਦੀ ਸਪਲਾਈ ਨੂੰ ਬਣਾਈ ਰੱਖਣ ਲਈ ਕਿਹਾ |
|
ਸ੍ਰੀ ਮੋਦੀ ਨੇ ਕਿਹਾ ਕਿ ਪਹਿਲਾਂ ਹੀ ਕਈ ਰਾਜ ਸਰਕਾਰਾਂ ਨੇ ਆਪਣੇ ਸੂਬਿਆਂ ਚ ਅਜਿਹੇ ਸੁਧਾਰ ਲਾਗੂ ਕੀਤੇ ਨੇ |
|
ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਲਿਖੇ ਇਕ ਪੱਤਰ ਚ ਕਿਹੈ ਕਿ ਰਾਸ਼ਟਰੀ ਤਾਲਾਬੰਦੀ ਦਾ ਖਿਆਲ ਕਰਦਿਆਂ ਵਿਦਿਆਰਥੀਆ ਨੂੰ ਪ੍ਰੀਖਿਆ ਕੇਂਦਰਾਂ ਵਿਚ ਪਹੁੰਚਣ ਲਈ ਬੱਸਾਂ ਦੀ ਸਹੂਲਤ ਦਿੱਤੀ ਜਾਏ |
|
ਉਨ੍ਹਾਂ ਕਿਹਾ ਕਿ ਸਰਕਾਰ ਰਿਅਲ ਅਸਟੇਟ ਖੇਤਰ ਚ ਪੂੰਜੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਐ ਅਤੇ ਇਸ ਦ੍ਰਿਸ਼ ਚ ਲਗਾਤਾਰ ਕੋਸ਼ਿਸ਼ ਕਰ ਰਹੀ ਐ |
|
ਕੇਂਦਰ ਸਰਕਾਰ ਨੇ ਕਿਹੈ ਕਿ ਭਾਰਤੀ ਜੀਵਨ ਬੀਮਾ ਨਿਗਮ ਐਲ ਆਈ ਸੀ ਦਾ ਨਿੱਜੀ ਕਰਨ ਨਹੀਂ ਕੀਤਾ ਗਿਆ |
|
ਪ੍ਰਧਾਨ ਮੰਤਰੀ ਨੇ ਤਾਲਾਬੰਦੀ ਨੂੰ ਸਫ਼ਲ ਬਣਾਉਣ ਚ ਨਾਗਰਿਕਾਂ ਵੱਲੋਂ ਵਿਖਾਏ ਸੰਜਮ ਅਤੇ ਅਨੁਸ਼ਾਸਨ ਦੀ ਸ਼ਲਾਘਾ ਕੀਤੀ |
|
ਖਬਰਾਂ ਅਨੁਸਾਰ ਕੁਝ ਥਾਵਾਂ ਨੂੰ ਛੱਡ ਕੇ ਦੇਸ਼ ਦੇ ਬਾਕੀ ਹਿੱਸਿਆਂ ਚ ਹੜਤਾਲ ਦਾ ਬਹੁਤਾ ਅਸਰ ਨਹੀਂ ਏ ਕਿਉਂਕਿ ਟਰੱਕਾਂ ਵਾਲਿਆਂ ਨੂੰ ਕਿਸੇ ਨਾ ਕਿਸੇ ਹੱਲ ਦੀ ਉਮੀਦ ਏ |
|
ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਡਾ ਦਲਜੀਤ ਸਿੰਘ ਚੀਮਾ ਨੇ ਦਸਿਆ ਕਿ ਪਾਰਟੀ ਦੇ ਅਹੁੱਦੇਦਾਰ ਜਿਨ੍ਹਾਂ ਚ ਸਕੱਤਰ ਜਨਰਲ ਸੀਨੀਅਰ ਮੀਤ ਪ੍ਰਧਾਨ ਜਨਰਲ ਸਕੱਤਰ ਅਤੇ ਹੋਰ ਅਹੁੱਦੇਦਾਰ ਸ਼ਾਮਲ ਨੇ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕੈ |
|
ਜੱਥੇਬੰਦੀ ਦੀ ਜਨਰਲ ਸਕੱਤਰ ਹਰਿੰਦਰ ਕੌਰ ਬਿੰਦੂ ਨੇ ਇਕ ਬਿਆਨ ਚ ਦਸਿਆ ਕਿ ਉਸ ਦਿਨ ਰੱਖਿਆ ਸਾਵਧਾਨੀਆਂ ਦੀ ਪੂਰੀ ਪਾਲਣਾ ਕਰਦੇ ਹੋਏ ਧਰਨੇ ਦਿੱਤੇ ਜਾਣਗੇ |
|
ਪੰਜਾਬ ਵਿਧਾਨ ਸਭਾ ਵਿਚ ਅੱਜ ਸਿਫ਼ਰ ਕਾਲ ਦੌਰਾਨ ਵਿਰੋਧੀ ਧਿਰ ਦੇ ਵਿਧਾਇਕਾਂ ਵੱਲੋਂ ਪੋਸਟ ਮੈਟ੍ਰਿਕ ਵਜੀਫੇ ਅਮਨ ਕਾਨੂੰਨ ਅਤੇ ਕਰਮਚਾਰੀਆਂ ਦੇ ਮੁੱਦੇ ਜ਼ੋਰ ਸ਼ੋਰ ਨਾਲ ਉਠਾਏ ਗਏ |
|
ਪ੍ਰਧਾਨ ਮੰਤਰੀ ਕੁਰਕੂਸ਼ੇਤਰ ਚ ਸਵੱਛ ਸ਼ਕਤੀ ਪ੍ਰੋਗਰਾਮ ਦੀ ਸ਼ੁਰੂਆਤ ਮਗਰੋਂ ਇਕ ਪਬਲਿਕ ਜਲਸੇ ਨੂੰ ਸੰਬੋਧਨ ਕਰ ਰਹੇ ਸਨ |
|
ਬੁਲਾਰੇ ਨੇ ਦੱਸਿਆ ਕਿ ਚੋਣ ਵਿਭਾਗ ਵਲੋਂ ਵੋਟਰ ਸੂਚੀਆਂ ਦੀ ਜਾਂਚ ਲਈ ਬੂਥ ਪੱਧਰ ਤੇ ਕੈਂਪ ਲਗਾਏ ਜਾ ਰਹੇ ਨੇ |
|
ਸ੍ਰੀ ਚੀਮਾ ਨੇ ਕਿਹਾ ਕਿ ਕਾਂਗਰਸੀਆਂ ਵਲੋਂ ਕਈ ਥਾਵਾਂ ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਉੱਤੇ ਹਮਲਾ ਕੀਤਾ ਗਿਆ |
|
ਇਸ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਗੁਰੂ ਰਵੀਦਾਸ ਜੀ ਦੀ ਬਾਣੀ ਦਾ ਕੀਰਤਨ ਹੋਇਆ ਤੇ ਗੁਰੂ ਕਾ ਲੰਗਰ ਵੀ ਅਟੁੱਟ ਵਰਤਿਆ |
|
ਉਨ੍ਹਾਂ ਕਿਹਾ ਕਿ ਭਾਰਤ ਦੇ ਗੁਆਂਢ ਚ ਦਹਿਸ਼ਤੀ ਸੰਗਠਨਾਂ ਖਿਲਾਫ਼ ਹਾਲ ਹੀ ਵਿਚ ਕੀਤਾ ਗਿਆ |
|
ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਚ ਵੱਗ ਰਹੇ ਜਹਿਰੀਲੀ ਸ਼ਰਾਬ ਦੇ ਇਸ ਦਰਿਆ ਅਤੇ ਇਨ੍ਹਾਂ ਮੌਤਾਂ ਲਈ ਕਾਂਗਰਸੀ ਆਗੂ ਤੇ ਪੁਲਿਸ ਜਿੰਮੇਵਾਰ ਐ ਜਿਨ੍ਹਾਂ ਦੀ ਸ਼ਹਿ ਸਦਕਾ ਹਰ ਪਿੰਡ ਵਿਚ ਅੱਜ ਇਹ ਨਜਾਇਜ਼ ਸ਼ਰਾਬ ਦੀ ਵਿਕਰੀ ਹੋ ਰਹੀ ਐ |
|
ਚੰਡੀਗੜ੍ਹ ਦਫਤਰ ਤੋਂ ਜਾਰੀ ਚਿੱਠੀ ਚ ਅਮਨ ਅਰੋੜਾ ਨੇ ਨਵਜੋਤ ਸਿੰਘ ਸਿੱਧੂ ਨੂੰ ਬਤੌਰ ਬਿਜਲੀ ਮੰਤਰੀ ਮਿਲੀ ਨਵੀਂ ਜ਼ਿੰਮੇਵਾਰੀ ਤੇ ਵਧਾਈ ਅਤੇ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਨੇ |
|
ਕੇਂਦਰ ਨੇ ਰਾਜਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਨੂੰ ਵਸਤੂ ਅਤੇ ਸੇਵਾ ਕਰ ਮੁਆਵਜ਼ੇ ਦੀ ਰਾਸ਼ੀ ਜਾਰੀ ਕਰ ਦਿੱਤੀ ਏ |
|
ਇਹ ਯੂਨਿਟ ਅਜਿਹੀ ਕਿਸੇ ਵੀ ਤਰ੍ਹਾਂ ਦੀ ਅਸ਼ੀਲ ਸਮੱਗਰੀ ਨੂੰ ਵੇਖਣ ਅਤੇ ਡਾਊਨਲੋਡ ਕਰਨ ਵਾਲਿਆਂ ਤੇ ਵੀ ਕਰੜੀ ਨਜ਼ਰ ਰੱਖੇਗਾ |
|
ਉਨ੍ਹਾਂ ਕਿਹਾ ਕਿ ਸਭਨਾ ਲਈ ਅਤੇ ਖਾਸ ਕਰਕੇ ਇਸਤਰੀਆਂ ਅਤੇ ਨਵੇਂ ਪੈਦਾ ਹੋਏ ਜਵਾਨਾਂ ਲਈ ਗਿਜ਼ਾਈ ਖੁਰਾਕ ਇਕ ਖਾਸ ਅਹਿਮਿਅਤ ਰਖਦੀ ਏ |
|
ਪ੍ਰਧਾਨ ਮੰਤਰੀ ਨੇ ਵਧੀਆ ਪੈਦਾਵਾਰ ਲਈ ਖੇਤੀਬਾੜੀ ਦੀਆਂ ਪੁਰਾਣੀਆਂ ਅਤੇ ਨਵੀਆਂ ਵਿਧੀਆਂ ਦੇ ਸੁਮੇਲ ਦੀ ਲੋੜ ਤੇ ਜ਼ੋਰ ਦਿੱਤਾ |
|
ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਪ੍ਰਬੰਧਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਨੇ ਪੰਜਾਬ ਤੇ ਚੰਡੀਗੜ੍ਹ ਵਾਸੀਆਂ ਨੂੰ ਦੀਵਾਲੀ ਦੀ ਵਧਾਈ ਦਿੱਤੀ ਏ |
|
ਸਾਬਿਹਜ਼ਾਦਾ ਅਜੀਤ ਸਿੰਘ ਦੇ ਸਾਬਕਾ ਮੇਅਰ ਅਤੇ ਅਜ਼ਾਦ ਗਰੁੱਪ ਦੇ ਮੁਖੀ ਕੁਲਵੰਤ ਸਿੰਘ ਨੇ ਵੱਖਵੱਖ ਵਾਰਡਾਂ ਵਿੱਚ ਚੋਣ ਪ੍ਰਚਾਰ ਕੀਤਾ |
|
ਗਰਾਂਟ ਸਬੰਧੀ ਮੰਗਾਂ ਉਪਰ ਬਹਿਸ ਚ ਜਵਾਬ ਦਿੰਦਿਆਂ ਰੇਲਵੇ ਮੰਤਰੀ ਪਿਊਸ਼ ਗੋਇਲ ਨੇ ਭਰੋਸਾ ਦਵਾਇਆ ਕਿ ਰੇਲਵੇ ਦਾ ਨਿੱਜੀਕਰਨ ਨਹੀਂ ਕੀਤਾ ਜਾਵੇਗਾ |
|
ਦੇ ਮੁਬਾਰਕ ਦੀ ਰਿਹਾਈ ਲਈ ਅਨੇਕਾਂ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਸਨ |
|
ਕੋਰੋਨਾ ਨਾਲ ਮੌਤਾਂ ਦੀ ਦਰ ਚ ਪੰਜਾਬ ਦੇਸ਼ ਭਰ ਚੋਂ ਤੀਜੇ ਸਥਾਨ ਤੇ ਆ ਗਿਆ ਏ |
|
ਮਾਲਵਾ ਪੱਟੀ ਵਿਚ ਮੀਂਹ ਪੈਣ ਤੇਜ਼ ਹਵਾਵਾਂ ਚੱਲਣ ਅਤੇ ਹਲਕੀ ਗੜ੍ਹੇਮਾਰੀ ਨਾਲ ਸੈਂਕੜੇ ਏਕੜ ਕਣਕ ਦੀ ਫਸਲ ਡਿੱਗ ਪਈ ਏ ਜਿਸ ਕਰਕੇ ਕਣਕ ਦਾ ਝਾੜ ਘੱਟਣ ਦਾ ਖਦਸ਼ਾ ਏ |
|
ਹਿੰਦੀ ਪ੍ਰਸਾਰਣ ਤੋਂ ਤੁਰੰਤ ਬਾਅਦ ਆਕਾਸ਼ਵਾਣੀ ਇਸ ਦਾ ਖੇਤਰੀ ਭਾਸ਼ਾਵਾਂ ਚ ਪ੍ਰਸਾਰਣ ਕਰੇਗਾ |
|
ਪਿੰਡ ਦੀਆਂ ਕੁੜੀਆਂ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਸਮੇਤ ਮਾਵਾਂ ਨੇ ਵੀ ਜਾਗਰੂਕਤਾ ਮੀਟਿੰਗ ਚ ਸ਼ਮੂਲੀਅਤ ਕੀਤੀ |
|
ਇਸ ਲਈ ਟੋਲ ਦੀ ਫੀਸ ਆਪਣੇ ਆਪ ਤੁਹਾਡੇ ਖਾਤੇ ਚੋ ਕੱਟੀ ਜਾਏਗੀ ਟੋਲ ਤੇ ਨਗਦ ਪੈਸੇ ਦੇਣ ਦੀ ਲੋੜ ਨਹੀਂ ਰਹੇਗੀ |
|
ਉਨ੍ਹਾਂ ਕਿਹਾ ਕਿ ਭਗਵਾਨ ਰਾਮ ਸਾਰਿਆਂ ਲਈ ਪ੍ਰੇਰਨਾ ਸਰੋਤ ਰਹੇ ਨੇ ਅਤੇ ਇਹ ਗੁਰੂ ਨਾਨਕ ਤੇ ਸੰਤ ਕਰੀਬ ਦੀਆਂ ਸਿਖਿਆਵਾਂ ਤੋਂ ਵੀ ਵਿਧਤ ਹੁੰਦਾ ਏ |
|
ਆਜ਼ਾਦ ਉਮੀਦਵਾਰਾਂ ਚ ਰਾਜੇਸ਼ ਕੁਮਾਰ ਹਰਭਜਨ ਸਿੰਘ ਵਿਰਕ ਤੇ ਪਰਮਿੰਦਰ ਕੁਮਾਰ ਦਾ ਨਾਂ ਸ਼ਾਮਲ ਏ ਜਦੋਂ ਕਿ ਸਮਾ ਕਾਂਤ ਪਾਂਡੇ ਨੇ ਹਿੰਦੋਸਤਾਨ ਸ਼ਕਤੀ ਸੇਨਾ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਦਾਖਲ ਕੀਤੇ ਨੇ |
|
ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਤੇ ਬਹਿਸ ਦੌਰਾਨ ਸਦਨ ਚ ਲਾਏ ਗਏ ਦੋਸ਼ਾਂ ਦੀ ਜਾਂਚ ਰਿਪੋਰਟ ਵੀ ਪੇਸ਼ ਕੀਤੀ |
|
ਹੁਣ ਮਾਪ ਤੋਲ ਦੀਆਂ ਇਕਾਈਆਂ ਬਾਰੇ ਅੰਤਰਰਾਸ਼ਟਰੀ ਪ੍ਰਣਾਲੀ ਭੋਤਿਕੀ ਵਿਗਿਆਨ ਦੇ ਨਿਯਮਾਂ ਨਾਲ ਸਬੰਧਤ ਪਰਿਭਾਸ਼ਾਵਾਂ ਤੇ ਆਧਾਰਿਤ ਏ ਅਤੇ ਇਸ ਵਿਚ ਭਵਿੱਖ ਵਿਚ ਹੋਰ ਸੁਧਾਰ ਸੰਭਵ ਏ |
|
ਉਨ੍ਹਾਂ ਨੇ ਵਿਸ਼ਵਾਸ ਦੁਆਇਆ ਕਿ ਜਦ ਤੱਕ ਇਸ ਮਾਮਲੇ ਨੂੰ ਨਜਿਠਿਆ ਨਹੀਂ ਜਾਂਦਾ ਕੋਈ ਭਰਤੀ ਨਹੀਂ ਕੀਤੀ ਜਾਏਗੀ |
|
ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਅਤੇ ਹੋਰ ਸਿਆਸੀ ਨੇਤਾਵਾਂ ਤੋਂ ਇਲਾਵਾ ਫੌਜ ਦੇ ਅਫਸਰ ਪ੍ਰਸ਼ਾਸਕੀ ਅਮਲਾ ਅਤੇ ਵੱਡੀ ਗਿਣਤੀ ਚ ਸਥਾਨਕ ਲੋਕ ਉਸ ਦੀ ਅੰਤਮ ਯਾਤਰਾ ਚ ਸ਼ਾਮਲ ਹੋਏ |
|
ਇਸ ਫੈਸਲੇ ਤਹਿਤ ਜੰਗਲਾਤ ਵਿਭਾਗ ਨੇ ਇਕ ਆਈ ਰਖਵਾਲੀ ਨਾਂ ਦੀ ਨਵੀਂ ਮੋਬਾਇਲ ਐਪ ਤਿਆਰ ਕੀਤੀ ਏ ਜਿਸ ਨੂੰ ਡਾਊਨਲੋਡ ਕਰਕੇ ਜਾਗਰੂਕ ਲੋਕ ਵਾਤਾਵਰਨ ਨੂੰ ਬਚਾਉਣ ਦੀ ਮੁਹਿੰਮ ਦਾ ਹਿੱਸਾ ਬਣ ਸਕਦੇ ਨੇ |
|
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਭਾਰਤ ਦਾ ਪਹਿਲਾ ਖਿਡੌਣਾ ਮੇਲਾ ਆਤਮ ਨਿਰਭਰ ਭਾਰਤ ਅਤੇ ਦੇਸ਼ ਦੀ ਸਦੀਆਂ ਪੁਰਾਣੀ ਰਵਾਇਤ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਚ ਇਕ ਵੱਡਾ ਕਦਮ ਐ |
|
ਸਾਡੇ ਚੰਡੀਗੜ੍ਹ ਦੇ ਪੱਤਰਕਾਰ ਨੇ ਖਬਰ ਦਿੱਤੀ ਏ ਕਿ ਇਸ ਵਾਰਦਾਤ ਚ ਜਖਮੀ ਹੋਏ ਏ ਐਸਆਈ ਹਰਜਿੰਦਰ ਸਿੰਘ ਦੀ ਪੀ ਜੀ ਆਈ ਚ ਸਰਜਰੀ ਕੀਤੀ ਗਈ ਏ |
|
ਕਮਿਸ਼ਨ ਨੇ ਇਨ੍ਹਾਂ ਹੁਕਮਾਂ ਦੀ ਸ਼ਖਤ ਪਾਲਣਾ ਕਰਨ ਦੀ ਹਦਾਇਤ ਕੀਤੀ ਏ |
|
ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਨਿਆਂਪਾਲਿਕਾ ਉਪਰ ਸੋਚੀ ਸਮਝੀ ਤਰਕੀਬ ਨਾਲ ਹਮਲੇ ਕਰਨ ਦੀ ਕਾਰਵਾਈ ਤੇ ਰੋਸ ਪ੍ਰਗਟ ਕੀਤਾ |
|
ਕਾਂਗਰਸ ਪ੍ਰਧਾਨ ਨੂੰ ਲਿਖੇ ਇਕ ਪੱਤਰ ਵਿਚ ਸ੍ਰੀ ਚੀਮਾ ਨੇ ਕਿਹਾ ਕਿ ਸੂਬੇ ਚ ਪਾਰਟੀ ਦੀਆਂ ਜਥੇਬੰਦਕ ਚੋਣਾਂ ਨਾ ਹੋਣ ਕਾਰਨ ਸੂਬਾ ਲੀਡਰਸ਼ਿਪ ਅਤੇ ਵਰਕਰਾਂ ਚ ਤਾਲਮੇਲ ਦੀ ਘਾਟ ਏ |
|
ਪਾਰਟੀ ਨੇ ਜਲਾਲਾਬਾਦ ਮਹਿੰਦਰ ਸਿੰਘ ਕਚੂਰਾ ਮੁਕੇਰੀਆ ਤੋਂ ਗੁਰਧਿਆਨ ਸਿੰਘ ਫਗਵਾੜਾ ਤੋਂ ਸੰਤੋਸ਼ ਕੁਮਾਰ ਘੁੱਗੀ ਅਤੇ ਦਾਖਾ ਤੋਂ ਅਮਨਦੀਪ ਸਿੰਘ ਮੋਹੀ ਨੂੰ ਆਪਣਾ ਉਮੀਦਵਾਰ ਐਲਾਨਿਆ |
|
ਸ੍ਰੀ ਗੌਤਮ ਨੇ ਦੋਸ਼ ਲਾਇਆ ਕਿ ਪੰਜਾਬ ਪੁਲਿਸ ਨੇ ਹਮਲਾ ਕਾਂਗਰਸ ਪਾਰਟੀ ਦੇ ਰਾਜ ਵਾਲੀ ਸੂਬਾ ਸਰਕਾਰ ਦੇ ਹੁਕਮਾਂ ਅਨੁਸਾਰ ਕੀਤੈ |
|
ਕੌਮੀ ਜਾਂਚ ਏਜੰਸੀ ਨੇ ਅੰਮ੍ਰਿਤਸਰ ਦੇ ਰਣਜੀਤ ਵਿਹਾਰ ਤੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤੈ ਜੋ ਹਿਜਬੁਲ ਮੁਜਾਹੀਦੀਨ ਦੇ ਸੰਪਰਕ ਵਿਚ ਸੀ |
|
ਬੇਹਤਰ ਭਾਰਤ ਲਈ ਤੇਜ਼ੀ ਨਾਲ ਸੁਧਾਰਾਂ ਦਾ ਸੱਦਾ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਉਤਸੁਕਤਾ ਅਤੇ ਵਚਨਬੱਧ ਜੀਵਨ ਲਈ ਕੰਮ ਕਰਨਾ ਚਾਹੀਦਾ ਏ |
|
ਉਨ੍ਹਾਂ ਕਿਹਾ ਕਿ ਇਸ ਨਾਲ ਲੰਮੇ ਸਮੇਂ ਤੋਂ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਨਿਪਟਾਰਾ ਹੋਵੇਗਾ |
|
ਇਸ ਤਰਮੀਮ ਵਿਚ ਆਵਾਜਾਈ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਚ ਜੁਰਮਾਨਾ ਵਧਾਉਣ ਤੀਜੀ ਧਿਰ ਬੀਮੇ ਨਾਲ ਸਬੰਧਤ ਮੁੱਦੇ ਅਤੇ ਸੜਕ ਸੁਰੱਖਿਆ ਦੀਆਂ ਮੱਦਾਂ ਸ਼ਾਮਲ ਨੇ |
|
ਪੰਜਾਬ ਸਰਕਾਰ ਨੇ ਅੱਜ ਚੰਡੀਗੜ੍ਹ ਚ ਪੰਜਾਬ ਰਾਜ ਤੰਬਾਕੂ ਵਿਰੋਧੀ ਦਿਵਸ ਮੌਕੇ ਸੁਖਨਾ ਝੀਲ ਤੇ ਪੀਲੀ ਰੇਖਾ ਮੁਹਿੰਮ ਸ਼ੁਰੂ ਕੀਤੀ ਜਿਸ ਦਾ ਮੰਤਵ ਤੰਬਾਕੂ ਵਿਰੋਧੀ ਕਾਨੂੰਨ ਤੋੜਨ ਵਾਲਿਆਂ ਨੂੰ ਕਾਬੂ ਕਰਨਾ ਏ |
|
ਇਕ ਸਰਕਾਰੀ ਬੁਲਾਰੇ ਅਨੁਸਾਰ ਸਾਰੀਆਂ ਪਾਰਟੀਆਂ ਵੱਲੋਂ ਮੁੱਖ ਮੰਤਰੀ ਦੁਆਰਾ ਇਸ ਗੰਭੀਰ ਮੁੱਦੇ ਤੇ ਸਰਬ ਪਾਰਟੀ ਮੀਟਿੰਗ ਸਦੇ ਜਾਣ ਦੀ ਸ਼ਲਾਘਾ ਕੀਤੀ ਗਈ |
|
ਇਸ ਤੋਂ ਇਲਾਵਾ ਬਾਕੀ ਜੇਲ੍ਹਾਂ ਨੂੰ ਹੈਪਾਟਾਈਟਸਸੀ ਦੇ ਟੈਸਟ ਅਤੇ ਪ੍ਰਬੰਧਕ ਲਈ ਇਨ੍ਹਾਂ ਨੌ ਕੇਂਦਰੀ ਜੇਲ੍ਹਾਂ ਨਾਲ ਜੋੜਿਆ ਜਾਵੇਗਾ ਅਤੇ ਇਸ ਪ੍ਰਕਿਰਿਆ ਨੂੰ ਪੜਾਵਾਂ ਚ ਪੂਰਾ ਕੀਤਾ ਜਾਵੇਗਾ |
|
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਮੌਕੇ ਤੇ ਪਹੁੰਚ ਕੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ |
|
ਕੈਪਟਨ ਅਮਰਿੰਦਰ ਸਿੰਘ ਨੇ ਇਲਜਾਮ ਮੜ੍ਹਿਐ ਕਿ ਕੇਂਦਰੀ ਸਰਕਾਰ ਨੇ ਪੰਜਾਬ ਪਹੁੰਚਣ ਵਾਲੇ ਬਾਰਦਾਨੇ ਦੀਆਂ ਤਕਰੀਬਨ ਚਾਰ ਲੱਖ ਗੱਠਾਂ ਨੂੰ ਜਾਣ ਬੁੱਝ ਕੇ ਹਰਿਆਣਾ ਵਾਸਤੇ ਰਵਾਨਾ ਕਰ ਦਿੱਤੈ |
|
ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਅਕਾਲੀ ਵਰਕਰਾਂ ਨਾਲ ਕੀਤੀ ਜਾ ਰਹੀ ਕਥਿਤ ਧੱਕੇਸ਼ਾਹੀ ਖਿਲਾਫ ਆਪਣੇ ਵਰਕਰਾਂ ਦੀ ਮੱਦਦ ਲਈ ਇੱਕ ਛੇ ਮੈਂਬਰੀ ਐਕਸ਼ਨ ਗਰੁੱਪ ਬਣਾਇਐ |
|
ਪੰਜਾਬ ਸਰਕਾਰ ਦੀ ਘਰ ਘਰ ਰੋਜ਼ਗਾਰ ਯੋਜਨਾ ਤਹਿਤ ਦਸੰਬਰ ਮਹੀਨੇ ਦੌਰਾਨ ਜ਼ਿਲ੍ਹੇ ਵਿਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਚਾਰ ਕਰਜਾ ਮੇਲੇ ਲਗਾਏ ਜਾਣਗੇ |
|
ਇਸ ਤਹਿਤ ਸ਼ਹਿਰਾਂ ਦੀ ਤਰਜ਼ ਤੇ ਪਿੰਡਾਂ ਦੀ ਆਤਮਾ ਨੂੰ ਕਾਇਮ ਰਖਦੇ ਹੋਏ ਇਨ੍ਹਾਂ ਦਾ ਸ਼ਹਿਰਾਂ ਦੀ ਤਰਜ਼ ਤੇ ਵਿਕਾਸ ਕੀਤਾ ਜਾ ਰਿਹੈ |
|
ਟੀ ਵੀ ਚੈਨਲਾਂ ਨੂੰ ਅਜਿਹੀ ਸਮੱਗਰੀ ਬਾਰੇ ਵੀ ਸਾਵਧਾਨ ਰਹਿਣ ਦੀ ਹਿਦਾਇਤ ਕੀਤੀ ਗਈ ਐ ਜੋ ਰਾਸ਼ਟਰ ਵਿਰੋਧੀ ਮਨੋਵ੍ਰਿਤੀ ਨੂੰ ਉਤਸ਼ਾਹਿਤ ਕਰਦੀ ਹੋਵੇ |
|
ਬਰਨਾਲਾ ਚ ਟਰੈਕਟ ਟਰਾਲੀ ਤੇ ਸਕੂਟਰੀ ਦੀ ਟੱਕਰ ਚ ਦੋ ਬੱਚਿਆਂ ਦੀ ਮੌਤ ਹੋ ਗਈ |
|
ਉਨ੍ਹਾਂ ਕਿਹਾ ਜਿ ਜਣੇਪਾ ਛੁੱਟੀ ਦਾ ਲਾਭ ਪਹਿਲਾ ਪੱਕੇ ਅਤੇ ਪਾਰਟ ਟਾਈਮ ਲੈਕਚਰਾਰਾਂ ਨੂੰ ਹੀ ਮਿਲਦਾ ਸੀ ਪਰ ਹੁਣ ਇਸ ਫੈਸਲੇ ਦੇ ਲਾਗੂ ਹੋਣ ਨਾਲ ਗੈਸਟ ਫੈਕਲਟੀ ਲੈਕਚਰਾਰਾਂ ਨੂੰ ਵੱਡੀ ਰਾਹਤ ਮਿਲੀ ਐ |
|
ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਅਤੇ ਪੰਜਾਬ ਏਕਤਾ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਅੱਜ ਪੰਜਾਬ ਵਿਧਾਨ ਸਭਾ ਤੋਂ ਅਸਤੀਫ਼ਾ ਦੇ ਦਿੱਤੈ |
|
ਅੰਮ੍ਰਿਤਸਰ ਤੋਂ ਸਾਡੇ ਪਤਰਕਾਰ ਮਨਿੰਦਰ ਸਿੰਘ ਮੋਗਾ ਨੇ ਦਸਿਆ ਕਿ ਸ਼ਾਮ ਵੇਲੇ ਸ੍ਰੀ ਦਰਬਾਰ ਸਾਹਿਬ ਵਿਖੇ ਅਤਿ ਸੁੰਦਰ ਦੀਪਮਾਲਾ ਅਤੇ ਆਤਿਸ਼ਬਾਜੀ ਵੀ ਕੀਤੀ ਜਾਵੇਗੀ |
|
ਕੇਂਦਰੀ ਊਰਜਾ ਮੰਤਰੀ ਆਰ ਕੇ ਸਿੰਘ ਨੇ ਕਿਹੈ ਕਿ ਭਾਰਤ ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਚੀਨ ਤੋਂ ਬਿਜਲੀ ਸਪਲਾਈ ਸਬੰਧੀ ਕੋਈ ਵੀ ਸਾਜੋ ਸਾਮਾਨ ਦਰਾਮਦ ਨਹੀਂ ਹੋਵੇਗਾ |
|
ਆਉਂਦੇ ਦਿਨਾਂ ਚ ਪ੍ਰਧਾਨ ਮੰਤਰੀ ਦੇ ਇਸ ਸੁਨੇਹੇ ਨੂੰ ਵੀ ਯਾਦ ਰੱਖਣਾ ਦਵਾਈ ਵੀ ਤੇ ਸਖਤਾਈ ਵੀ |
|
ਬੈਂਚ ਨੇ ਕਿਹੈ ਕਿ ਮਦਰਾਸ ਹਾਈਕੋਰਟ ਚ ਚਲ ਰਹੇ ਮੁਕਦਮੇ ਤੇ ਸੁਣਵਾਈ ਜਾਰੀ ਰਹੇਗੀ ਪਰ ਕੋਈ ਅੰਤਮ ਹੁਕਮ ਪਾਸ ਨਹੀਂ ਕੀਤਾ ਜਾਵੇਗਾ |
|
ਸੰਗਰੂਰ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ ਸੂਬੇ ਦੀਆਂ ਮਿਆਦ ਪੁੱਗ ਚੁੱਕੀਆਂ ਸੜਕਾਂ ਦੀ ਮੁਰੰਮਤ ਕੀਤੀ ਜਾ ਰਹੀ ਏ |
|
ਇਸੇ ਤਰ੍ਹਾਂ ਲਹਿਰਾ ਗਾਗਾ ਨੇੜੇ ਇਕ ਟਰੈਕਟਰ ਟਰਾਲੀ ਤੇ ਮੋਟਰ ਸਾਈਕਲ ਦੇ ਹਾਦਸੇ ਚ ਮੋਟਰ ਸਾਈਕਲ ਸੁਆਰ ਮਾਰਿਆ ਗਿਆ |
|
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਵਿਧਾਇਕਾਂ ਨੂੰ ਦਿੱਲੀ ਪੰਜਾਬ ਭਵਨ ਚ ਕਮਰੇ ਮਿਲਣ ਚ ਤਰਜੀਹ ਨਾ ਦਿੱਤੇ ਜਾਣ ਦੇ ਮੁੱਦੇ ਤੇ ਮੁੱਖ ਸਕੱਤਰ ਨੂੰ ਤਲਬ ਕੀਤੇ ਜਾਣ ਦਾ ਐਲਾਨ ਕੀਤਾ |
|
ਅੱਜ ਨਵੀਂ ਦਿੱਲੀ ਚ ਇਹ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਵਿਸ਼ੇਸ਼ ਸਕੱਤਰ ਸੰਜੀਵ ਕੁਮਾਰ ਨੇ ਦਸਿਐ ਕਿ ਇਕ ਹਸਪਤਾਲ ਚ ਰੱਖੇ ਗਏ ਇਸ ਮਰੀਜ਼ ਦੀ ਹਾਲਤ ਹੁਣ ਸਥਿਰ ਐ |
|
ਐਸ ਵੇਲੇ ਅਦਾਲਤਾਂ ਕੋਲ ਬਹੁਤ ਜ਼ਿਆਦਾ ਕੇਸ ਹੋਣ ਕਾਰਨ ਬੱਚਾ ਗੋਦ ਲੈਣ ਦੇ ਮਾਮਲਿਆਂ ਚ ਦੇਰੀ ਹੋ ਰਹੀ ਏ |
|
ਸਰਕਾਰ ਅਤੇ ਪ੍ਰਸ਼ਾਸਨ ਲੋਕਾਂ ਨਾਲ ਮਿਲਕੇ ਇਸ ਮਹਾਂਮਾਰੀ ਦਾ ਮੁਕਾਬਲਾ ਕਰ ਰਹੇ ਨੇ |
|
ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਮੇਲੇ ਦੌਰਾਨ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |
|
ਸੂਬੇ ਵਿੱਚ ਸਹਿਕਾਰੀ ਵਿਭਾਗ ਸਹਿਕਾਰੀ ਸੰਸਥਾਵਾਂ ਦੇ ਕਰਮਚਾਰੀਆਂ ਨੂੰ ਹਾਊਸਫੈਡ ਜ਼ਰੀਏ ਮੁਹਾਲੀ ਵਿੱਚ ਫਲੈਟ ਮੁਹੱਈਆ ਕਰਵਾਉਣ ਲਈ ਹਾਊਸਿੰਗ ਸਕੀਮ ਤਹਿਤ ਇੱਕ ਮੰਗ ਸਰਵੇਖਣ ਵੀ ਕੀਤਾ ਜਾਵੇਗਾ |
|
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਖਾਸ ਨੇ ਅਤੇ ਭਾਰਤ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਪ੍ਰਸ਼ੰਸਾ ਕਰਦੈ |
|
ਅੱਜ ਸਰਕਾਰੀ ਮੱਛੀ ਪੂੰਗ ਫਾਰਮ ਫਰੀਦਕੋਟ ਵਿਖੇ ਵਿਸ਼ਵ ਮੱਛੀ ਪਾਲਣ ਦਿਵਸ ਮਨਾਇਆ ਗਿਆ |
|
ਮੁਹਾਲੀ ਜ਼ਿਲ੍ਹੇ ਵਿਚ ਸਕੂਲੀ ਬੱਸਾਂ ਵਿੱਚ ਸੀਸੀਟੀਵੀ ਕੈਮਰੇ ਸੁਚਾਰੂ ਢੰਗ ਨਾਲ ਚਲਾਉਣਾ ਯਕੀਨੀ ਬਣਾਉਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕ ਚਾਰ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਐ |
|
ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਦੋਸ਼ ਲਾਇਆ ਕਿ ਪੰਜਾਬ ਚ ਅਕਾਲੀ ਦਲ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਲੋਕਾਂ ਤੋਂ ਵੋਟਾਂ ਬਟੋਰ ਲੈਂਦੇ ਨੇ ਪਰ ਮੁੜ ਕੇ ਉਨ੍ਹਾਂ ਦੀ ਸਾਰ ਨਹੀਂ ਲੈਂਦੇ |
|
ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਨੇ ਕਰੀਬ ਨੌ ਮਹੀਨਿਆਂ ਦੇ ਵਕਫ਼ੇ ਮਗਰੋਂ ਛੱਤਬੀੜ ਚਿੜੀਆਘਰ ਅੱਜ ਮੁੜ ਖੋਲ੍ਹ ਦਿੱਤੈ |
|
ਨੇ ਸੰਗਰੂਰ ਨੇੜੇ ਤਿੰਨ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਨਾਨਕਿਆਣਾ ਸਾਹਿਬ ਚ ਮਾਘੀ ਦਾ ਤਿਉਹਾਰ ਪੂਰੀ ਸ਼ਰਧਾ ਨਾਲ ਮਨਾਇਆ ਗਿਆ |
|
ਉਨ੍ਹਾਂ ਦਸਿਆ ਕਿ ਇਸ ਕਮੇਟੀ ਵੱਲੋਂ ਅਧਿਕਾਰੀਆਂ ਦੇ ਹਲਫ਼ਨਾਮੇ ਤੇ ਹਰ ਤਿੰਨ ਮਹੀਨਿਆਂ ਬਾਅਦ ਰਿਪੋਰਟਾਂ ਹਾਈਕੋਰਟ ਵਿਖੇ ਦਾਇਰ ਕੀਤੀਆਂ ਜਾਣਗੀਆਂ |
|
ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਕਿਹੈ ਕਿ ਬਜਟ ਕੇਂਦਰ ਸਰਕਾਰ ਦੇ ਨੀਤੀ ਨਿਰਦੇਸ਼ਾਂ ਦਾ ਉਚੇਰੇ ਨੁਕਤੇ ਨੂੰ ਦਰਸਾਉਂਦਾ ਏ |
|
ਹੁਸੈਨੀਵਾਲਾ ਹੈੱਡ ਨਾਲ ਜੁੜੇ ਸਤਲੁਜ ਦਰਿਆ ਤੇ ਪੁਰਾਣੇ ਫ਼ਿਰੋਜਪੁਰ ਲਾਹੌਰ ਰਾਜਮਾਰਗ ਤੇ ਬਣਿਆ ਇਹ ਪੁਲ ਹੁਸੈਨੀਵਾਲਾ ਹੈੱਡ ਨੂੰ ਫ਼ਿਰੋਜਪੁਰ ਨਾਲ ਜੋੜਦੈ |
|
ਲਿੰਗ ਦੀ ਬੁਨਿਆਦ ਉਪਰ ਵਿਤਕਰੇ ਨਾ ਕਰਨ ਲਈ ਸੁਝਾਉਂਦਿਆਂ ਉਪ ਰਾਸ਼ਟਰਪਤੀ ਨੇ ਯੋਗਾ ਰੁੱਖ ਲਗਾਉਣ ਅਤੇ ਬੇਟੀ ਬਚਾਉਣ ਵਰਗੀਆਂ ਰੀਤੀਆਂ ਤੇ ਅਮਲ ਕਰਨ ਦੀ ਨਸੀਹਤ ਕੀਤੀ |
|
ਸੁਪਰੀਮ ਕੋਰਟ ਨੇ ਰਿਜ਼ਰਵ ਬੈਂਕ ਨੂੰ ਹਦਾਇਤ ਕੀਤੀ ਏ ਕਿ ਇਹ ਸੂਚਨਾ ਦੇ ਅਧਿਕਾਰ ਤਹਿਤ ਬੈਂਕਾਂ ਦੀ ਸਾਲਾਨਾ ਨਿਰੀਖਣ ਰਿਪੋਰਟ ਵਿਚਲੀ ਜਾਣਕਾਰੀ ਦਾ ਖੁਲਾਸਾ ਕਰੇ ਜੋ ਸੂਚਨਾ ਦੇ ਅਧਿਕਾਰ ਤੋਂ ਬਾਹਰ ਨਹੀਂ ਰੱਖੀ ਗਈ |
|
ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਇਸ ਨੂੰ ਬਾਬੇ ਨਾਨਕ ਦੀ ਮਿਹਰ ਦਸਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸ਼ਾਂਤੀ ਦਾ ਪੈਗਾਮ ਜਾਣਾ ਚਾਹੀਦੈ |
|
ਮੁਹਾਲੀ ਦੇ ਸਿਵਲ ਸਰਜਨ ਡਾ ਮਨਜੀਤ ਸਿੰਘ ਨੇ ਦਸਿਆ ਕਿ ਗਲੇ ਚ ਖਰਾਬੀ ਅਤੇ ਹਲਕੇ ਬੁਖਾਰ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਦਾ ਕੋਵਿਡ ਟੈਸਟ ਕੀਤਾ ਗਿਆ |
|
ਉਨ੍ਹਾਂ ਦੱਸਿਆ ਕਿ ਪਹਿਲਾਂ ਦੀ ਤਰ੍ਹਾਂ ਇਹ ਪਰੀਖਿਆ ਵਿਭਾਗ ਦੇ ਮੁੱਖ ਦਫ਼ਤਰ ਭਾਸ਼ਾ ਭਵਨ ਪਟਿਆਲਾ ਵਿਖੇ ਹੀ ਹੋਵੇਗੀ |
|
ਦੇਸ਼ ਵਿੱਚ ਕੱਲ੍ਹ ਨੂੰ ਰਾਸ਼ਟਰੀ ਵੋਟਰ ਦਿਵਸ ਮਨਾਇਆ ਜਾਵੇਗਾ ਜਿਸਦਾ ਟੀਚਾ ਨਵੇਂ ਵੋਟਰਾਂ ਨੂੰ ਊਤਸ਼ਾਹਿਤ ਕਰਨਾ ਵੱਧ ਤੋਂ ਵੱਧ ਨਵੇਂ ਵੋਟਰਾਂ ਨੂੰ ਸੂਚੀਬੱਧ ਕਰਕੇ ਨਾ ਵੋਟਰ ਲਿਸਟ ਵਿਚ ਦਰਜ ਕਰਵਾਉਣ ਏ |
Subsets and Splits
No community queries yet
The top public SQL queries from the community will appear here once available.