headline
stringlengths 3
271
| news
stringlengths 245
17.5k
| class
int64 0
3
|
---|---|---|
ਅਗਲੇ ਸਾਲ ਮਹਿਲਾ ਦਿਵਸ 'ਤੇ ਰਿਲੀਜ਼ ਹੋਵੇਗੀ ਤਾਪਸੀ ਦੀ 'ਥੱਪੜ' | ਉਨ੍ਹਾਂ ਹਰ ਸਾਲ ਆਪਣੀ ਕਿਸੇ ਫਿਲਮ ਨੂੰ ਮਹਿਲਾ ਦਿਵਸ 'ਤੇ ਰਿਲੀਜ਼ ਕਰਨ ਦੀ ਖਾਹਿਸ਼ ਪ੍ਰਗਟਾਈ ਸੀ। ਸ਼ਾਇਦ ਤਾਪਸੀ ਨੂੰ ਵੀ ਇਲਮ ਨਹੀਂ ਰਿਹਾ ਹੋਵੇਗਾ ਕਿ ਉਨ੍ਹਾਂ ਦੀ ਇਹ ਖਾਹਿਸ਼ ਏਨੀ ਛੇਤੀ ਪੂਰੀ ਹੋ ਜਾਵੇਗੀ।ਤਾਪਸੀ ਪਨੂੰ ਦੀ ਅਦਾਕਾਰੀ ਵਾਲੀ ਫਿਲਮ 'ਬਦਲਾ' ਇਸੇ ਸਾਲ ਕੌਮਾਂਤਰੀ ਮਹਿਲਾ ਦਿਵਸ ਯਾਨੀ 8 ਮਾਰਚ ਨੂੰ ਰਿਲੀਜ਼ ਹੋਈ ਸੀ। ਫਿਲਮ ਬਾਕਸ ਆਫਿਸ 'ਤੇ ਸਫਲ ਰਹੀ ਹੈ। ਇਹ ਪਹਿਲਾ ਮੌਕਾ ਸੀ, ਜਦੋਂ ਤਾਪਸੀ ਦੀ ਫਿਲਮ ਮਹਿਲਾ ਦਿਵਸ 'ਤੇ ਰਿਲੀਜ਼ ਹੋਈ ਸੀ। ਉਨ੍ਹਾਂ ਹਰ ਸਾਲ ਆਪਣੀ ਕਿਸੇ ਫਿਲਮ ਨੂੰ ਮਹਿਲਾ ਦਿਵਸ 'ਤੇ ਰਿਲੀਜ਼ ਕਰਨ ਦੀ ਖਾਹਿਸ਼ ਪ੍ਰਗਟਾਈ ਸੀ। ਸ਼ਾਇਦ ਤਾਪਸੀ ਨੂੰ ਵੀ ਇਲਮ ਨਹੀਂ ਰਿਹਾ ਹੋਵੇਗਾ ਕਿ ਉਨ੍ਹਾਂ ਦੀ ਇਹ ਖਾਹਿਸ਼ ਏਨੀ ਛੇਤੀ ਪੂਰੀ ਹੋ ਜਾਵੇਗੀ। ਉਨ੍ਹਾਂ ਦੀ ਅਗਲੀ ਸੋਸ਼ਲ ਡਰਾਮਾ ਫਿਲਮ 'ਥੱਪੜ' ਅਗਲੇ ਸਾਲ ਮਹਿਲਾ ਦਿਵਸ 'ਤੇ ਹੀ ਰਿਲੀਜ਼ ਹੋਵੇਗੀ। ਦੱਸਿਆ ਜਾਂਦਾ ਹੈ ਕਿ ਇਹ ਫਿਲਮ ਅਸਲ ਘਟਨਾ ਤੋਂ ਪ੍ਰਰੇਰਿਤ ਹੋਵੇਗੀ। 'ਮੁਲਕ' ਦੀ ਸ਼ੂਟਿੰਗ ਦੌਰਾਨ ਹੀ ਅਨੁਭਵ ਨੇ ਤੈਅ ਕਰ ਲਿਆ ਸੀ ਕਿ ਉਹ ਇਸ ਫਿਲਮ ਵਿਚ ਤਾਪਸੀ ਨੂੰ ਹੀ ਲੈਣਗੇ। 'ਥੱਪੜ' ਮਹਿਲਾ ਕੇਂਦਰਿਤ ਫਿਲਮ ਹੈ ਜਿਹੜੀ ਸਮਾਜ ਦੇ ਸਾਹਮਣੇ ਕਈ ਸਵਾਲ ਖੜ੍ਹੇ ਕਰੇਗੀ। ਤਾਪਸੀ ਫਿਲਮ ਵਿਚ ਇਕ ਮੱਧ ਵਰਗੀ ਲੜਕੀ ਦਾ ਕਿਰਦਾਰ ਨਿਭਾਏਗੀ। ਅਨੁਭਵ ਸਿਨਹਾ ਨੇ ਨਾ ਸਿਰਫ਼ ਫਿਲਮ ਦੀ ਸਕ੍ਰਿਪਟ ਲਿਖੀ ਹੈ ਬਲਕਿ ਉਹ ਇਸ ਫਿਲਮ ਦਾ ਨਿਰਮਾਣ ਵੀ ਕਰਨਗੇ। ਫਿਲਮ ਦੀ ਸ਼ੂਟਿੰਗ ਦਿੱਲੀ 'ਚ ਅਗਸਤ ਤੋਂ ਸ਼ੁਰੂ ਹੋਵੇਗੀ। | 1 |
ਨਹੀਂ ਰਹੇ ‘ਫੌਜੀ’ ’ਚ ਸ਼ਾਹਰੁਖ ਖਾਨ ਨੂੰ ਲਾਂਚ ਕਰਨ ਵਾਲੇ ਇਹ ਡਾਇਰੈਕਟਰ | Last updated: Fri, 12 Apr 2019 08:49 PM ISTਬਾਲੀਵੁਡ ਦੇ ਮਸ਼ਹੂਰ ਫਿਲਮ ਮੇਕਰ ਅਤੇ ਟੀਵੀ ਸ਼ੋਅ ਦੇ ਪ੍ਰੋਡਿਊਸਰ ਸ਼ਾਹਰੁਖ ਖਾਨ ਨੂੰ ਟੈਲੀਵੀਜ਼ਨ ਸ਼ੋਅ ਫੌਜੀ ਵਿਚ ਪੇਸ਼ ਕਰਨ ਵਾਲੇ ਕਰਨਲ ਰਾਜ ਕੁਮਾਰ ਕਪੂਰ ਦੀ ਮੌਤ ਹੋ ਗਈ। ਉਹ 87 ਸਾਲ ਦੇ ਸਨ। ਉਨ੍ਹਾਂ ਦੀ ਬੇਟੀ ਰਿਤੰਭਰਾ ਨੇ ਬੁੱਧਵਾਰ ਨੂੰ ਆਪਣੇ ਪਿਤਾ ਦੀ ਮੌਤ ਦੀ ਪੁਸ਼ਟੀ ਕੀਤੀ ਸੀ। ਕਰਨਲ ਰਾਜ ਕੁਮਾਰ ਦੀ ਮੌਤ ਬਾਅਦ ਬਾਲੀਵੁਡ ਵਿਚ ਸ਼ੋਕ ਦੀ ਲਹਿਰ ਛਾ ਗਈ। ਕਰਨਲ ਰਾਜ ਕੁਮਾਰ ਦੀ ਮੌਤ ਦੀ ਖਬਰ ਬੇਟੀ ਰਿਤੰਭਰਾ ਨੇ ਫੇਸਬੁੱਕ ਰਾਹੀਂ ਦਿੱਤੀ। ਉਨ੍ਹਾਂ ਦਾ ਅੰਤਿਮ ਸਸਕਾਰ ਦਿੱਲੀ ਵਿਚ ਕੀਤਾ ਗਿਆ। ਰਿਤੰਭਰਾ ਨੇ ਆਪਣੀ ਪੋਸਟ ਵਿਚ ਲਿਖਿਆ ‘ਮੇਰੇ ਪਿਤਾ ਰਾਜ ਕੁਮਾਰ ਕਪੂਰ ਦੀ ਬੁੱਧਵਾਰ ਨੂੰ ਮੌਤ ਹੋ ਗਈ। ਉਨ੍ਹਾਂ ਤਾ ਅੰਤਿਮ ਸਸਕਾਰ ਵੀਰਵਾਰ ਨੂੰ ਦੁਪਹਿਰ ਸਾਢੇ ਤਿੰਨ ਵਜੇ ਕੀਤਾ ਗਿਆ।‘ ਉਥੇ ਫੌਜੀ ਮੈਗਜ਼ੀਨ ਦੇ ਅਧਿਕਾਰਤ ਟਵੀਟਰ ਹੈਂਡਲ ਉਤੇ ਵੀ ਕਪੂਰ ਦੀ ਮੌਤ ਸਬੰਧੀ ਜਾਣਕਾਰੀ ਦਿੱਤੀ ਗਈ। The creator of FAUJI serial on Doordarshan, Raj Kumar Kapoor (Colonel), has left his earthly body to go on a brand new adventure. The cremation will take place at the Lodhi Road Crematorium at 3.30 pm today. Shraddhanjali. pic.twitter.com/qc1rxLUv7h— Fauji Magazine (@faujimagazine) April 11, 2019 ਇਸ ਖਬਰ ਬਾਅਦ ਕਰਨਲ ਰਾਜ ਕੁਮਾਰ ਦੀ ਮੌਤ ਉਤੇ ਸ਼ੋਕ ਪ੍ਰਗਟ ਕਰਦੇ ਹੋਏ ਬਾਲੀਵੁਡ ਅਦਾਕਾਰ ਸ਼ਾਹਰੁਖ ਖਾਨ ਨੇ ਇਕ ਭਾਵੁਕ ਪੋਸਟ ਸਾਂਝ ਕੀਤਾ ਹੈ। ਆਪਣੇ ਪੋਸਟ ਵਿਚ ਸ਼ਾਹਰੁਖ ਨੇ ਲਿਖਿਆ ਕਿ ਮੇਰੇ ਫੌਜੀ ਦਾ ਰੋਲ ਦੇਣ ਵਾਲੇ ਅਤੇ ਫੌਜੀ ਦੇ ਸੈਟ ਉਤੇ ਸਭ ਤੋਂ ਜ਼ਿਆਦਾ ਲਾਡ–ਪਿਆਰ ਕਰਨਲ ਰਾਜਕਪੂਰ ਵੱਲੋਂ ਮਿਲਿਆ। ਉਨ੍ਹਾਂ ਸਾਲ 1988 ਵਿਚ ਟੈਲੀਵੀਜ਼ਨ ਸੀਰੀਜ ‘ਫੌਜੀ’ ਦਾ ਨਿਰਦੇਸ਼ਨ ਕੀਤਾ ਸੀ। He loved me so much. Encouraged me. And today if I am used to being mollycoddled on sets it’s because of this man who made a ‘Fauji’ out of a boy, like his own. Will miss you Sir...always. May u find peace in ur new mission. pic.twitter.com/j6LKM2MJpV— Shah Rukh Khan (@iamsrk) April 12, 2019 ਜ਼ਿਕਰਯੋਗ ਹੈ ਕਿ ਕਰਨਲ ਰਾਜ ਕਪੂਰ ਨੇ ਕਈ ਟੀਵੀ ਸੀਰੀਅਲਾਂ ਨੂੰ ਬਣਾਇਆ ਅਤੇ ਕਈ ਇਸ਼ਤਿਹਾਰਾਂ ਵਿਚ ਕੰਮ ਕੀਤਾ। ਕੁਝ ਸਾਲ ਪਹਿਲਾਂ ਉਨ੍ਹਾਂ ਇਕ ਨਾਵਲ ਪਬਲਿਸ਼ ਕੀਤਾ ਸੀ, ਜਿਸਦਾ ਨਾਮ "When Shiva Smiles" ਹੈ।Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਫ਼ੇਸਬੱਕ ਅਤੇ ਟਵਿਟਰ ਤੇ ਜੁੜੋ.Web Title:bollywood director colonel raj kapoor passes away shahrukh khan pays tribute to fauji director | 1 |
ਭਾਰਤੀ ਲੋਕ ਸੇਵਾ ਦਲ ਨੇ ਐਲਾਨੇ 6 ਉਮੀਦਵਾਰ | ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰਾਂ ਆਈਆਂ ਤੇ ਗਈਆਂ ਪਰ ਆਮ ਲੋਕਾਂ ਦਾ ਉਨ੍ਹਾਂ ਕੁਝ ਵੀ ਨਹੀਂ ਸੰਵਾਰਿਆ ਹੈ।ਹਰਕ੍ਰਿਸ਼ਨ ਸ਼ਰਮਾ, ਬਠਿੰਡਾ : ਲੋਕ ਸਭਾ ਚੋਣਾਂ 'ਚ ਭਾਰਤੀ ਲੋਕ ਸੇਵਾ ਦਲ ਪਾਰਟੀ ਨੇ ਵੀ ਆਪਣੇ 6 ਉਮੀਦਵਾਰ ਐਲਾਨ ਦਿੱਤੇ ਹਨ। ਪਾਰਟੀ ਵੱਲੋਂ ਬਠਿੰਡਾ ਲੋਕ ਸਭਾ ਸੀਟ ਤੋਂ ਸਾਬਕਾ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਤੇ ਫ਼ਰੀਦਕੋਟ ਹਲਕੇ ਤੋਂ ਭੋਲਾ ਸਿੰਘ ਖ਼ਾਲਸਾ ਚੰਦਭਾਨ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ, ਜਦੋਂਕਿ ਪਾਰਟੀ ਦੇ ਕੌਮੀ ਪ੍ਰਧਾਨ ਮਹਿੰਦਰਪਾਲ ਸਿੰਘ ਦਾਨਗੜ੍ਹ ਨੂੰ ਸੰਗਰੂਰ ਤੋਂ, ਸੁਰਜੀਤ ਸਿੰਘ ਕੰਗ ਨੂੰ ਫਤਿਹਗੜ੍ਹ ਸਾਹਿਬ ਤੋਂ, ਜੋਧ ਸਿੰਘ ਥਾਂਦੀ ਨੂੰ ਅਨੰਦਪੁਰ ਸਾਹਿਬ ਤੋਂ ਤੇ ਸੁਖਜੀਤ ਸਿੰਘ ਨੂੰ ਫ਼ਿਰੋਜ਼ਪੁਰ ਤੋਂ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਪਟਿਆਲਾ 'ਚ ਭਾਰਤੀ ਲੋਕ ਸੇਵਾ ਦਲ ਦੇ ਆਗੂਆਂ ਮੁਤਾਬਕ ਡਾ. ਧਰਮਵੀਰ ਗਾਂਧੀ ਨੂੰ ਆਪਣੀ ਹਮਾਇਤ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ ਤੇ ਉਥੋਂ ਕੋਈ ਉਮੀਦਵਾਰ ਨਾ ਉਤਾਰੇ ਜਾਣ ਦੀ ਗੱਲ ਕਹੀ ਹੈ।ਬਠਿੰਡਾ ਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਸਬੰਧੀ ਲੋਕ ਸੇਵਾ ਦਲ ਦੀ ਮੀਟਿੰਗ ਬਠਿੰਡਾ ਵਿਖੇ ਗੁਰਭੇਜ ਸਿੰਘ ਸੰਧੂ ਇੰਚਾਰਜ ਲੋਕ ਸਭਾ ਹਲਕਾ ਫ਼ਰੀਦਕੋਟ ਤੇ ਗੁਰਤੇਜ ਸਿੰਘ ਬਹਿਮਣ ਲੋਕ ਸਭਾ ਇੰਚਾਰਜ ਬਠਿੰਡਾ ਦੀ ਅਗਵਾਈ ਵਿਚ ਹੋਈ।ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰਾਂ ਆਈਆਂ ਤੇ ਗਈਆਂ ਪਰ ਆਮ ਲੋਕਾਂ ਦਾ ਉਨ੍ਹਾਂ ਕੁਝ ਵੀ ਨਹੀਂ ਸੰਵਾਰਿਆ ਹੈ। ਪਰਲਜ਼, ਰੋਜ਼ ਵੈਲੀ, ਨਾਈਸਰ ਗ੍ਰੀਨ, ਸਰਵ ਐਗਰੋ ਤੇ ਹੋਰ ਅਜਿਹੀਆਂ ਕੰਪਨੀਆਂ ਨੇ ਆਮ ਲੋਕਾਂ ਦਾ ਸ਼ੋਸ਼ਣ ਹੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਅਜਿਹੀਆਂ ਕੰਪਨੀਆਂ ਨੂੰ ਲਾਇਸੰਸ ਦੇ ਦਿੱਤਾ ਜਾਂਦਾ ਹੈ, ਜੋ ਲੋਕਾਂ ਦੇ ਕਰੋੜਾਂ ਰੁਪਏ ਦੱਬ ਲੈਂਦੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਕਜੁੱਟ ਹੁੰਦਿਆਂ ਸਹੀ ਉਮੀਦਵਾਰ ਨੂੰ ਵੋਟ ਪਾਉਣੀ ਚਾਹੀਦੀ ਹੈ। ਇਸ ਮੌਕੇ ਦਰਸ਼ਨਾ ਜੋਸ਼ੀ ਸੂਬਾ ਪ੍ਰਧਾਨ, ਬਲਜੀਤ ਸਿੰਘ ਚਾਉਕੇ, ਬਲਕਰਨ ਸਿੰਘ ਮੌੜ, ਸੁਰਜੀਤ ਸਿੰਘ ਮੌੜ, ਅੰਗਰੇਜ਼ ਸਿੰਘ, ਗੁਰਬਖਸ਼ ਸਿੰਘ ਆਦਿ ਹਾਜ਼ਰ ਸਨ।Posted By: Jagjit Singh | 3 |
ਐੱਫਐਂਡਓ ਐਕਸਪਾਇਰੀ ਤੋਂ ਪਹਿਲਾਂ ਸ਼ੇਅਰ ਬਾਜ਼ਾਰ 'ਚ ਗਿਰਾਵਟ | ਸੈਂਸੈਕਸ 'ਚ ਐੱਨਟੀਪੀਸੀ 'ਚ ਸਭ ਤੋਂ ਵੱਧ 2.25 ਫ਼ੀਸਦੀ ਗਿਰਾਵਟ ਰਹੀ, ਜਦਕਿ ਯੈੱਸ ਬੈਂਕ 'ਚ ਸਭ ਤੋਂ ਵੱਧ 5.62 ਫ਼ੀਸਦੀ ਤੇਜ਼ੀ ਰਹੀ। ਸੈਕਟਰਾਂ ਦੇ ਲਿਹਾਜ ਨਾਲ ਬੀਐੱਸਈ ਦੇ ਯੂਟਿਲਟੀਜ਼ ਸੈਕਟਰ 'ਚ ਸਭ ਤੋਂ ਵੱਧ 1.08 ਫ਼ੀਸਦੀਮੁੰਬਈ : ਵਾਅਦਾ ਤੇ ਬਦਲ (ਐੱਫਐਂਡਓ) ਸੌਦੇ ਦੀ ਐਕਸਪਾਇਰੀ ਤੋਂ ਪਹਿਲਾ ਨਿਵੇਸ਼ਕਾਂ ਵਿਚਾਲੇ ਸੁਸਤੀ ਦਾ ਮਾਹੌਲ ਰਹਿਣ ਨਾਲ ਬੁੱਧਵਾਰ ਨੂੰ ਦੇਸ਼ ਦੇ ਸ਼ੇਅਰ ਬਾਜ਼ਾਰਾਂ 'ਚ ਗਿਰਾਵਟ ਦਰਜ ਕੀਤੀ ਗਈ। ਬੀਐੱਸਈ ਦਾ ਸੈਂਸੈਕਸ 100.53 ਅੰਕਾਂ ਦੀ ਗਿਰਾਵਟ ਨਾਲ 38,132.88 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ ਨਿਫਟੀ 38.20 ਅੰਕਾਂ ਦੀ ਗਿਰਾਵਟ ਨਾਲ 11,445.05 'ਤੇ ਬੰਦ ਹੋਇਆ। ਮਾਰਚ ਦੇ ਡੈਰੀਵੇਟਿਵ ਸੌਦਿਆਂ ਦੀ ਵੀਰਵਾਰ ਨੂੰ ਐਕਸਪਾਇਰੀ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਕ ਟਵੀਟ ਜ਼ਰੀਏ ਦੇਸ਼ ਨੂੰ ਸੰਬੋਧਨ ਕਰਨ ਦੀ ਸੂਚਨਾ ਆਉਣ ਮਗਰੋਂ ਬਾਜ਼ਾਰ 'ਚ ਭਾਰੀ ਉਤਾਰ-ਚੜ੍ਹਾਅ ਵੇਖਿਆ ਗਿਆ, ਕਿਉਂਕਿ ਕਾਰੋਬਾਰੀਆਂ 'ਚ ਇਸ ਸੰਦੇਸ਼ ਨੂੰ ਲੈ ਕੇ ਕਿਆਸਬਾਜ਼ੀ ਸ਼ੁਰੂ ਹੋ ਗਈ। ਹਾਲਾਂਕਿ ਬਾਜ਼ਾਰ 'ਚ ਇਸ ਐਲਾਨ ਮਗਰੋਂ ਥੋੜ੍ਹੀ ਤੇਜ਼ੀ ਵੇਖੀ ਗਈ ਕਿ ਭਾਰਤ ਨੇ ਇਕ ਸਰਗਰਮ ਉਪਗ੍ਹਿ ਨੂੰ ਨਿਸ਼ਾਨਾ ਬਣਾ ਕੇ ਆਪਣੀ ਐਂਟੀ-ਸੈਟਾਲਾਈਟ ਮਿਜ਼ਾਈਲ ਸਮੱਰਥਾ ਦਾ ਪ੍ਰਦਰਸ਼ਨ ਕੀਤਾ ਹੈ।ਸੈਂਸੈਕਸ 'ਚ ਐੱਨਟੀਪੀਸੀ 'ਚ ਸਭ ਤੋਂ ਵੱਧ 2.25 ਫ਼ੀਸਦੀ ਗਿਰਾਵਟ ਰਹੀ, ਜਦਕਿ ਯੈੱਸ ਬੈਂਕ 'ਚ ਸਭ ਤੋਂ ਵੱਧ 5.62 ਫ਼ੀਸਦੀ ਤੇਜ਼ੀ ਰਹੀ। ਸੈਕਟਰਾਂ ਦੇ ਲਿਹਾਜ ਨਾਲ ਬੀਐੱਸਈ ਦੇ ਯੂਟਿਲਟੀਜ਼ ਸੈਕਟਰ 'ਚ ਸਭ ਤੋਂ ਵੱਧ 1.08 ਫ਼ੀਸਦੀ ਗਿਰਾਵਟ ਰਹੀ। ਊਰਜਾ ਸੈਕਟਰ 'ਚ ਵੀ 1.01 ਫ਼ੀਸਦੀ ਗਿਰਾਵਟ ਰਹੀ। ਦੂਜੇ ਪਾਸੇ ਬੈਂਕਿੰਗ ਸੈਕਟਰ 'ਚ ਸਭ ਤੋਂ ਵੱਧ 0.70 ਫ਼ੀਸਦੀ ਤੇਜ਼ੀ ਰਹੀ।ਬਾਜ਼ਾਰ ਦੇ ਅਸਥਾਈ ਅੰਕੜਿਆਂ ਮੁਤਾਬਕ ਮੰਗਲਵਾਰ ਨੂੰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫਪੀਆਈ) ਨੇ 999.02 ਕਰੋੜ ਰੁਪਏ ਦੇ ਸ਼ੇਅਰਾਂ ਦੀ ਸ਼ੁੱਧ ਖ਼ਰੀਦ ਕੀਤੀ, ਜਦਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ (ਡੀਆਈਆਈ) ਨੇ 196.70 ਕਰੋੜ ਰੁਪਏ ਦੇ ਸ਼ੇਅਰਾਂ ਦੀ ਸ਼ੁੱਧ ਵਿਕਰੀ ਕੀਤੀ।ਵਿਦੇਸ਼ੀ ਬਾਜ਼ਾਰ 'ਚ ਮਿਲਿਆ-ਜੁਲਿਆ ਰੁਖਵਿਦੇਸ਼ੀ ਬਾਜ਼ਾਰਾਂ 'ਚ ਮਿਲਿਆ-ਜੁਲਿਆ ਰੁਖ ਵੇਖਿਆ ਗਿਆ। ਏਸ਼ੀਆ ਦੇ ਪ੍ਰਮੁੱਖ ਬਾਜ਼ਾਰਾਂ 'ਚ ਜਾਪਾਨ ਦੇ ਨਿੱਕੇਈ 'ਚ 0.23 ਫ਼ੀਸਦੀ, ਸਿੰਗਾਪੁਰ ਦੇ ਸਟਰੇਟ ਟਾਈਮਜ਼ 'ਚ 0.06 ਫ਼ੀਸਦੀ, ਤਾਈਵਾਨ ਇੰਡੈਕਸ 'ਚ 0.16 ਫ਼ੀਸਦੀ ਤੇ ਕੋਰੀਆ ਦੇ ਕੋਸਪੀ 'ਚ 0.15 ਫ਼ੀਸਦੀ ਗਿਰਾਵਟ ਰਹੀ। ਦੂਜੇ ਪਾਸੇ ਹਾਂਗਕਾਂਗ ਦੇ ਹੈਂਗਸੇਂਗ 'ਚ 0.56 ਫ਼ੀਸਦੀ ਤੇ ਸ਼ੰਘਾਈ ਕੰਪੋਜਿਟ ਇੰਡੈਕਸ 'ਚ 0.85 ਫ਼ੀਸਦੀ ਤੇਜ਼ੀ ਰਹੀ। ਯੂਰਪੀ ਬਾਜ਼ਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਪੈਰਿਸ ਦੇ ਸੀਏਸੀ 40 'ਚ 0.42 ਫ਼ੀਸਦੀ, ਫਰੈਂਕਫਰਟ ਦੇ ਡੀਏਐਕਸ 'ਚ 0.33 ਫ਼ੀਸਦੀ ਤੇ ਲੰਡਨ ਦੇ ਐੱਫਟੀਐੱਸਈ 'ਚ 0.47 ਫ਼ੀਸਦੀ ਗਿਰਾਵਟ ਰਹੀ।ਜੈੱਟ ਏਅਰਵੇਜ਼ 'ਚ ਉਛਾਲ ਜਾਰੀਜੈੱਟ ਏਅਰਵੇਜ਼ ਦੇ ਕਰਜ਼ ਦੀ ਸਮਾਧਾਨ ਯੋਜਨਾ ਬਣਨ ਮਗਰੋਂ ਕੰਪਨੀ ਦੇ ਸ਼ੇਅਰਾਂ 'ਚ ਬੁੱਧਵਾਰ ਨੂੰ ਤੀਜੇ ਦਿਨ ਵੀ ਉਛਾਲ ਦਰਜ ਕੀਤਾ ਗਿਆ। ਬੀਐੱਸਈ 'ਤੇ ਕੰਪਨੀ ਦੇ ਸ਼ੇਅਰ 2.27 ਫ਼ੀਸਦੀ ਉਛਲ ਕੇ 277.15 ਰੁਪਏ 'ਤੇ ਬੰਦ ਹੋਏ। ਐੱਨਐੱਸਈ 'ਤੇ ਕੰਪਨੀ ਦੇ ਸ਼ੇਅਰ 3.21 ਫ਼ੀਸਦੀ ਉਛਲ ਕੇ 279.60 ਰੁਪਏ 'ਤੇ ਬੰਦ ਹੋਏ। ਇਸ ਤੋਂ ਪਹਿਲਾਂ ਦੇ ਦੋ ਸੈਸ਼ਨਾਂ 'ਚ ਜੈੱਟ ਏਅਰਵੇਜ਼ ਦੇ ਸ਼ੇਅਰਾਂ 'ਚ ਲਗਪਗ 20 ਫ਼ੀਸਦੀ ਦਾ ਉਛਾਲ ਦਰਜ ਕੀਤਾ ਗਿਆ ਸੀ।Posted By: Sukhdev Singh | 0 |
⁄ ਖੇਡਾਂ | ਪੀਐੱਸਐੱਲ 2018 : ਮੈਚ ਖੇਡਣ ਪਾਕਿਸਤਾਨ ਨਹੀਂ ਜਾਣਗੇ ਕੇਵਿਨ ਪੀਟਰਸਨ, ਕੀਤੀ ਸਾਫ ਨਾਂਹPublish Date:Thu, 01 Mar 2018 07:14 PM (IST)ਨਵੀਂ ਦਿੱਲੀ (ਏਜੰਸੀ) : ਇੰਗਲੈਂਡ ਦੇ ਸਾਬਕਾ ਕਪਤਾਨ ਤੇ ਫਿਲਹਾਲ ਪਾਕਿਸਤਾਨ ਪ੫ੀਮੀਅਰ ਲੀਗ ਲਈ ਖੇਡ ਰਹੇ ਕੇਵਿਨ ਪੀਟਰਸਨ ਨੇ ਪਾਕਿਸਤਾਨ 'ਚ ਖੇਡਣ ਲਈ ਸਾਫ ਨਾਂਹ ਕਰ ਦਿੱਤੀ ਹੈ। ਪੀਟਰਸਨ ਕਵੇਟ ਗਲੈਡੀਏਟਰਸ ਵੱਲੋਂ ਖੇਡ ਰਹੇਨਵੀਂ ਦਿੱਲੀ (ਏਜੰਸੀ) : ਇੰਗਲੈਂਡ ਦੇ ਸਾਬਕਾ ਕਪਤਾਨ ਤੇ ਫਿਲਹਾਲ ਪਾਕਿਸਤਾਨ ਪ੫ੀਮੀਅਰ ਲੀਗ ਲਈ ਖੇਡ ਰਹੇ ਕੇਵਿਨ ਪੀਟਰਸਨ ਨੇ ਪਾਕਿਸਤਾਨ 'ਚ ਖੇਡਣ ਲਈ ਸਾਫ ਨਾਂਹ ਕਰ ਦਿੱਤੀ ਹੈ। ਪੀਟਰਸਨ ਕਵੇਟ ਗਲੈਡੀਏਟਰਸ ਵੱਲੋਂ ਖੇਡ ਰਹੇ ਹਨ ਤੇ ਬੁੱਧਵਾਰ ਨੂੰ ਹੋਏ ਮੈਚ 'ਚ ਉਨ੍ਹਾਂ ਦੀ ਬਦੌਲਤ ਟੀਮ ਨੇ ਇਸਲਾਮਾਬਾਦ ਯੂਨਾਈਟਿਡ ਨੂੰ ਹਰਾਇਆ। ਇਸ ਟੀਮ ਦੇ ਕਪਤਾਨ ਮਿਸਬਾਹ ਉਲ ਹੱਕ ਹਨ। ਪੀਟਰਸਨ ਨੇ34 ਗੇਂਦਾਂ 'ਤੇ 48 ਦੌੜਾਂ ਬਣਾ ਕੇ ਟੀਮ ਨੂੰ ਇਸ ਸੀਜ਼ਨ ਦੀ ਦੂਜੀ ਜਿੱਤ ਦਿਵਾਈ। ਅਜਿਹੇ 'ਚ ਉਨ੍ਹਾਂ ਦਾ ਇਹ ਬਿਆਨ ਕਵੇਟਾ ਗਲੈਡੀਏਟਰਸ ਲਈ ਖਤਰੇ ਦੀ ਘੰਟੀ ਹੈ।ਕੀ ਹੈ ਮਾਮਲਾਮੈਚ ਖ਼ਤਮ ਹੋਣ ਤੋਂ ਬਾਅਦ ਪ੫ੈਸ ਕਾਨਫਰੰਸ 'ਚ ਪੱਤਰਕਾਰ ਨੇ ਪੀਟਰਸਨ ਤੋਂ ਪੁੱਿਛਆ ਕਿ ਜੇਕਰ ਟੀਮ ਫਾਈਨਲ ਤਕ ਪਹੁੰਚੀ ਤਾਂ ਕੀ ਪੀਟਰਸਨ ਮੇੈਚ ਖੇਡਣ ਕਰਾਚੇ ਜਾਣਗੇ। ਇਸ 'ਤੇ ਪੀਟਰਸਨ ਨੇ ਨਾਂਹ 'ਚ ਜਵਾਬ ਦਿੱਤਾ। ਉਨ੍ਹਾਂ ਨੇ ਸੋਚਣ ਸਮਝਣ ਤਕ ਦਾ ਸਮਾਂ ਨਹੀਂ ਲਿਆ। | 2 |
ਓਰੀਐਂਟ ਇਲੈਕਟ੍ਰਿਕ ਦੀ ਸਮਾਰਟ ਬਲੱਬ, ਟਿਊਬਲਾਈਟ ਪੇਸ਼ ਕਰਨ ਦੀ ਯੋਜਨਾ | ਓਰੀਐਂਟ ਇਲੈਕਟ੍ਰਿਕ ਦੀ ਸਮਾਰਟ ਬਲੱਬ, ਟਿਊਬਲਾਈਟ ਪੇਸ਼ ਕਰਨ ਦੀ ਯੋਜਨਾEdited By Aarti Dhillon,Twitterਨਵੀਂ ਦਿੱਲੀ—ਸੀ. ਕੇ. ਬਿਡਲਾ ਦੀ ਕੰਪਨੀ ਓਰੀਐਂਟ ਇਲੈਕਟ੍ਰਿਕ ਦੀ ਉਪਭੋਗਤਾ ਅਤੇ ਵਪਾਰਕ ਪੱਧਰ 'ਤੇ ਵਰਤੋਂ ਹੋਣ ਵਾਲੇ ਬਲੱਬ ਅਤੇ ਟਿਊਬਲਾਈਟ (ਲਾਈਟਿੰਗ) ਨੂੰ ਸਮਾਰਟ ਬਣਾਉਣ ਦੀ ਯੋਜਨਾ ਹੈ। ਕੰਪਨੀ ਇਸ ਦੇ ਤਹਿਤ ਇੰਟਰਨੈੱਟ ਆਫ ਥਿੰਗਸ (ਆਈ.ਓ.ਟੀ.) 'ਤੇ ਆਧਾਰਿਤ ਉਤਪਾਦ ਪੇਸ਼ ਕਰੇਗੀ। ਕੰਪਨੀ ਫਿਲਹਾਲ ਇਸ ਤਕਨਾਲੋਜੀ 'ਤੇ ਆਧਾਰਿਤ ਪੱਖੇ, ਕੂਲਰ ਅਤੇ ਵਾਟਰ ਹੀਟਰ ਵਰਗੇ ਉਪਕਰਣ ਬਣਾ ਰਹੀ ਹੈ। ਓਰੀਐਂਟ ਇਲੈਕਟ੍ਰਿਕ ਨੇ ਉਪਕਰਣ ਬਣਾਉਣ ਵਾਲੀ ਇਟਲੀ ਦੀ ਡੀ ਲੋਂਗੀ ਗਰੁੱਪ ਦੇ ਨਾਲ ਹਿੱਸੇਦਾਰੀ ਕੀਤੀ ਹੈ। ਕੰਪਨੀ ਦੇ ਮਹਿੰਗੇ ਬ੍ਰਾਂਡ ਡੀ ਲੋਂਗੀ, ਨੀਵੁਡ ਅਤੇ ਵਰੁਣ ਨੂੰ ਮਹਾਨਗਰਾਂ ਦੇ ਇਲਾਵਾ ਮੱਧ ਸ਼ਹਿਰਾਂ 'ਚ ਪੇਸ਼ ਕਰਨ ਦੀ ਯੋਜਨਾ ਹੈ। ਓਰੀਐਂਟ ਇਲੈਕਟ੍ਰਿਕ ਦੇ ਮੁੱਖ ਕਾਰਜਪਾਲਕ ਅਧਿਕਾਰੀ ਰਾਕੇਸ਼ ਖੰਨਾ ਨੇ ਕਿਹਾ ਕਿ ਅਸੀਂ ਛੇਤੀ ਹੀ ਉਪਭੋਗਤਾ ਅਤੇ ਵਪਾਰਕ ਪੱਧਰ 'ਤੇ ਟਿਊਬਲਾਈਟ, ਬਲੱਬ ਵਰਗੇ ਪ੍ਰਕਾਸ਼ ਵਾਲੇ ਉਤਪਾਦਾਂ ਨੂੰ ਸਮਾਰਟ ਬਣਾਵਾਂਗੇ। ਅਸੀਂ ਆਉਣ ਵਾਲੇ ਸਮੇਂ 'ਚ ਮੌਜੂਦਾ ਉਤਪਾਦਾਂ ਦਾ ਦਾਇਰਾ ਵਧਾਵਾਂਗੇ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਸਾਡਾ ਇਰਾਦਾ ਮੌਜੂਦਾ ਉਤਪਾਦਾਂ 'ਤੇ ਧਿਆਨ ਕੇਂਦਰਿਤ ਕਰਨ ਦਾ ਹੈ। ਇਸ ਦਾ ਕਾਰਨ ਆਈ.ਓ.ਟੀ. ਆਧਾਰਿਤ ਉਤਪਾਦਾਂ ਦੇ ਮਾਮਲੇ 'ਚ ਪੂਰਾ ਮੌਕਾ ਅਤੇ ਸੰਭਾਵਨਾ ਦਾ ਹੋਣਾ ਹੈ। ਖੰਨਾ ਨੇ ਕਿਹਾ ਕਿ ਕੰਪਨੀ ਉਪਭੋਗਤਾ ਕੇਂਦਰਿਤ ਸਮਾਰਟ ਉਤਪਾਦ ਬਣਾਉਣ ਲਈ ਸਥਾਪਿਤ ਕੰਪਨੀਆਂ ਅਤੇ ਨਵੇਂ ਸਟਾਰਟਅਪ ਦੇ ਨਾਲ ਕੰਮ ਕਰ ਰਹੀ ਹੈ। ਵਿੱਤੀ ਸਾਲ 2018-19 'ਚ ਓਰੀਐਂਟਲ ਇਲੈਕਟ੍ਰਿਕ ਨੂੰ 1,864 ਕਰੋੜ ਰੁਪਏ ਦੀ ਆਮਦਨ ਹੋਈ। | 0 |
ਓਲੰਪਿਕ 'ਚ ਨਹੀਂ ਖੇਡ ਸਕੇਗੀ ਪਾਕਿਸਤਾਨੀ ਮਰਦ ਹਾਕੀ ਟੀਮ | ਇਸ ਤੋਂ ਬਾਅਦ ਦੋਵਾਂ ਟੀਮਾਂ ਵਿਚਾਲੇ ਗੋਲਾਂ ਦਾ ਫ਼ਰਕ 10-5 ਦਾ ਹੋ ਗਿਆ। ਪਾਕਿਸਤਾਨ ਦੀ ਟੀਮ ਨੇ ਪੰਜ ਗੋਲ ਕੀਤੇ ਜਦਕਿ ਕੁੱਲ 10 ਗੋਲ ਖਾਧੇ। ਇਸ ਨਤੀਜੇ ਤੋਂ ਬਾਅਦ ਟੀਮ ਦਾ ਓਲੰਪਿਕ ਖੇਡਣ ਦਾ ਸੁਪਨਾ ਟੁੱਟ ਗਿਆ। ਦ ਡਾਨ ਨਾਏਮਸਟਰਡਮ (ਆਈਏਐੱਨਐੱਸ) : ਪਾਕਿਸਤਾਨ ਹਾਕੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਉਸ ਦਾ ਟੋਕੀਓ ਓਲੰਪਿਕ ਵਿਚ ਖੇਡਣ ਦਾ ਸੁਪਨਾ ਟੁੱਟ ਗਿਆ ਹੈ। ਤਿੰਨ ਵਾਰ ਦੀ ਚੈਂਪੀਅਨ ਪਾਕਿਸਤਾਨ ਦੀ ਮਰਦ ਹਾਕੀ ਟੀਮ ਅਗਲੇ ਸਾਲ ਖੇਡੀਆਂ ਜਾਣ ਵਾਲੀਆਂ ਓਲੰਪਿਕ ਖੇਡਾਂ 'ਚ ਥਾਂ ਨਹੀਂ ਬਣਾ ਸਕੀ ਹੈ। ਦੂਜੇ ਕੁਆਲੀਫਾਇਰ ਮੁਕਾਬਲੇ ਵਿਚ 1-6 ਨਾਲ ਨੀਦਰਲੈਂਡ ਖ਼ਿਲਾਫ਼ ਮਿਲੀ ਹਾਰ ਕਾਰਨ ਉਹ ਦੌੜ 'ਚੋਂ ਬਾਹਰ ਹੋ ਗਈ।ਨੀਦਰਲੈਂਡ ਖ਼ਿਲਾਫ਼ ਪਹਿਲਾ ਮੁਕਾਬਲਾ 4-4 ਨਾਲ ਬਰਾਬਰ ਕਰਨ ਵਾਲੀ ਟੀਮ ਨੂੰ ਦੂਜੇ ਮੁਕਾਬਲੇ ਵਿਚ 1-6 ਨਾਲ ਕਰਾਰੀ ਮਾਤ ਸਹਿਣੀ ਪਈ। ਇਸ ਤੋਂ ਬਾਅਦ ਦੋਵਾਂ ਟੀਮਾਂ ਵਿਚਾਲੇ ਗੋਲਾਂ ਦਾ ਫ਼ਰਕ 10-5 ਦਾ ਹੋ ਗਿਆ। ਪਾਕਿਸਤਾਨ ਦੀ ਟੀਮ ਨੇ ਪੰਜ ਗੋਲ ਕੀਤੇ ਜਦਕਿ ਕੁੱਲ 10 ਗੋਲ ਖਾਧੇ। ਇਸ ਨਤੀਜੇ ਤੋਂ ਬਾਅਦ ਟੀਮ ਦਾ ਓਲੰਪਿਕ ਖੇਡਣ ਦਾ ਸੁਪਨਾ ਟੁੱਟ ਗਿਆ। ਦ ਡਾਨ ਨਾਲ ਗੱਲ ਕਰਦੇ ਹੋਏ ਪਾਕਿਸਤਾਨ ਦੇ ਹਾਕੀ ਖਿਡਾਰੀ ਰਾਸ਼ਿਦ ਮਹਿਮੂਦ ਨੇ ਕਿਹਾ ਕਿ ਇਹ ਇਕ ਬਹੁਤ ਬੁਰਾ ਦਿਨ ਹੈ। ਅਸੀਂ ਓਲੰਪਿਕ ਵਿਚ ਖੇਡਣ ਦਾ ਮੌਕਾ ਗੁਆ ਦਿੱਤਾ। ਅਸੀਂ ਦੂਜੇ ਮੁਕਾਬਲੇ ਵਿਚ ਆਪਣੀ ਲੈਅ ਕਾਇਮ ਨਾ ਰੱਖ ਸਕੇ। ਡਚ ਟੀਮ ਨੇ ਅੱਜ ਦੇ ਮੁਕਾਬਲੇ ਵਿਚ ਬਹੁਤ ਹੀ ਚੰਗੀ ਤਰ੍ਹਾਂ ਡਿਫੈਂਸ ਕੀਤਾ ਤੇ ਅਸੀਂ ਚੰਗੀ ਤਰ੍ਹਾਂ ਸ਼ੁਰੂਆਤ ਵੀ ਨਹੀਂ ਕੀਤੀ। ਅੱਜ ਦੇ ਮੁਕਾਬਲੇ ਵਿਚ ਅਸੀਂ ਬਹੁਤ ਸਾਰੀਆਂ ਗ਼ਲਤੀਆਂ ਕੀਤੀਆਂ। ਪਹਿਲੇ ਅੱਧ ਵਿਚ ਉਨ੍ਹਾਂ ਨੇ ਇਸ ਗੱਲ ਦਾ ਫ਼ਾਇਆ ਉਠਾਇਆ। ਪਹਿਲੇ ਅੱਧ ਵਿਚ ਸਾਡੀ ਟੀਮ ਉਨ੍ਹਾਂ ਦੀ ਰਫ਼ਤਾਰ ਦਾ ਮੁਕਾਬਲਾ ਨਾ ਕਰ ਸਕੀ। ਪਾਕਿਸਤਾਨ ਦੀ ਟੀਮ ਨੇ ਓਲੰਪਿਕ ਵਿਚ ਤਿੰਨ ਵਾਰ ਗੋਲਡ ਮੈਡਲ ਜਿੱਤਿਆ ਹੈ। ਸਾਲ 1960, 1968 ਤੇ 1984 ਵਿਚ ਪਾਕਿਸਤਾਨ ਟੀਮ ਓਲੰਪਿਕ ਚੈਂਪੀਅਨ ਬਣੀ। ਆਖ਼ਰੀ ਵਾਰ ਸਾਲ 1992 ਵਿਚ ਖੇਡੇ ਗਏ ਓਲੰਪਿਕ ਵਿਚ ਪਾਕਿਸਤਾਨ ਦੀ ਹਾਕੀ ਟੀਮ ਨੂੰ ਕਾਂਸੇ ਦਾ ਮੈਡਲ ਮਿਲਿਆ ਸੀ। ਇਸ ਤੋਂ ਬਾਅਦ ਤੋਂ ਟੀਮ ਨੇ ਕਦੀ ਕੋਈ ਮੈਡਲ ਨਹੀਂ ਜਿੱਤਿਆ ਹੈ। ਹੁਣ ਇਸ ਵਾਰ ਇਸ ਚੈਂਪੀਅਨਸ਼ਿਪ ਵਿਚ ਨਹੀਂ ਖੇਡ ਸਕੇਗੀ।ਭਾਰਤ ਕਰੇਗਾ ਰੂਸ ਨਾਲ ਮੁਕਾਬਲਾ :ਭਾਰਤੀ ਮਰਦ ਹਾਕੀ ਟੀਮ ਨੇ ਰੂਸ ਖ਼ਿਲਾਫ਼ ਇਕ ਤੇ ਦੋ ਨਵੰਬਰ ਨੂੰ ਆਪਣੇ ਮੁਕਾਬਲੇ ਖੇਡਣੇ ਹਨ। ਭਾਰਤੀ ਟੀਮ ਇਸ ਸਮੇਂ ਰੈਂਕਿੰਗ ਵਿਚ ਦੁਨੀਆ ਦੀਆਂ ਚੋਟੀ ਦੀਆਂ ਪੰਜ ਟੀਮਾਂ ਵਿਚ ਸ਼ਾਮਲ ਹੈ ਜਦਕਿ ਰੂਸ ਨੂੰ 22ਵਾਂ ਸਥਾਨ ਹਾਸਲ ਹੈ। | 2 |
ਮਹਿੰਗਾਈ ਘਟੀ, ਪਰ ਕਰਜ਼ ਦੀ ਵਿਆਜ ਦਰ ਨਹੀਂ ਬਦਲੀ | ਨਵੀਂ ਦਿੱਲੀ ਭਾਰਤੀ ਰਿਜ਼ਰਵ ਬੈਂਕ ਨੇ ਮੰਨਿਆ ਹੈ ਕਿ ਦੇਸ਼ @ਚ ਮਹਿੰਗਾਈ ਕਮੋਬੇਸ਼ ਕਾਬੂ @ਚ ਹੈ ਤੇ ਅੱਗੇ ਵੀ ਇਸ @ਚ ਨਰਮੀ ਰਹਿਣ ਦੇ ਵੀ ਆਸਾਰ ਹਨ। ਇਸ ਦੇ ਬਾਵਜੂਦ ਉਸ ਨੇ ਕਰਜ਼ੇ ਦੀਆਂ ਵਿਆਜ ਦਰਾਂ ਸਸਤਾ ਕਰਨ ਤੋਂ ਫਿਲਹਾਲ ਇਨਜੈਪ੍ਰਕਾਸ਼ ਰੰਜਨ : ਨਵੀਂ ਦਿੱਲੀ ਭਾਰਤੀ ਰਿਜ਼ਰਵ ਬੈਂਕ ਨੇ ਮੰਨਿਆ ਹੈ ਕਿ ਦੇਸ਼ 'ਚ ਮਹਿੰਗਾਈ ਕਮੋਬੇਸ਼ ਕਾਬੂ 'ਚ ਹੈ ਤੇ ਅੱਗੇ ਵੀ ਇਸ 'ਚ ਨਰਮੀ ਰਹਿਣ ਦੇ ਵੀ ਆਸਾਰ ਹਨ। ਇਸ ਦੇ ਬਾਵਜੂਦ ਉਸ ਨੇ ਕਰਜ਼ੇ ਦੀਆਂ ਵਿਆਜ ਦਰਾਂ ਸਸਤਾ ਕਰਨ ਤੋਂ ਫਿਲਹਾਲ ਇਨਕਾਰ ਕਰ ਦਿੱਤਾ ਹੈ। ਮੁਦਰਾ ਨੀਤੀ ਦੀ ਸਮੀਖਿਆ ਕਰਦੇ ਹੋਏ ਆਰਬੀਆਈ ਗਵਰਨਰ ਉਰਜਿਤ ਪਟੇਲ ਨੇ ਰੈਪੋ ਰੇਟ ਨੂੰ ਮੌਜੂਦਾ 6.5 ਫ਼ੀਸਦੀ 'ਤੇ ਹੀ ਬਰਕਰਾਰ ਰੱਖਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਜੇਕਰ ਮਹਿੰਗਾਈ 'ਚ ਇੰਝ ਹੀ ਨਰਮੀ ਬਣੀ ਰਹੇਗੀ ਤਾਂ ਆਗਾਮੀ ਦਿਨਾ 'ਚ ਹੋਮ ਤੇ ਆਟੋ ਕਰਜ਼ੇ ਦੇ ਸਸਤੇ ਹੋਣ ਦਾ ਰਸਤਾ ਨਿਕਲ ਸਕਦਾ ਹੈ। ਨਾਲ ਹੀ ਸਿਸਟਮ 'ਚ ਵੱਧ ਤੋਂ ਵੱਧ ਫੰਡ ਉਪਲਬਧ ਕਰਵਾਉਣ ਨੂੰ ਲੈ ਕੇ ਆਰਬੀਆਈ ਨੇ ਕਈ ਉਪਾਅ ਕੀਤੇ ਹਨ। ਇਸ ਤੋਂ ਇਲਾਵਾ ਹੋਮ ਤੇ ਆਟੋ ਕਰਜ਼ੇ ਵਰਗੇ ਕਰਜ਼ ਲਈ ਵਿਆਜ ਦਰਾਂ ਤੈਅ ਕਰਨ ਦੀ ਮੌਜੂਦਾ ਵਿਵਸਥਾ ਨੂੰ ਜ਼ਿਆਦਾ ਪਾਰਦਰਸ਼ੀ ਬਣਾਉਣ ਦਾ ਵੀ ਕਦਮ ਚੁੱਕਿਆ ਹੈ।ਮਹਿੰਗਾਈ ਲਈ ਆਰਬੀਆਈ ਦੀ ਸੋਚ ਦਾ ਪਤਾ ਇਸ ਤੱਥ ਤੋਂ ਚੱਲਦਾ ਹੈ ਕਿ ਉਸ ਨੇ ਸਾਲ ਭਰ ਲਈ ਮਹਿੰਗਾਈ ਦਰ ਦੇ ਟੀਚੇ ਨੂੰ ਘਟਾ ਕੇ 2.8-3.2 ਫ਼ੀਸਦੀ ਕਰ ਦਿੱਤਾ ਹੈ। ਇਹ ਕੇਂਦਰੀ ਬੈਂਕ ਵੱਲੋਂ ਪਹਿਲਾਂ ਤੋਂ ਤੈਅ ਚਾਰ ਫ਼ੀਸਦੀ ਦੀ ਦਰ ਤੋਂ ਵੀ ਹੇਠਾਂ ਹਨ। ਦੋ ਮਹੀਨੇ ਪਹਿਲਾਂ ਭਾਵ ਅਕਤੂਬਰ 'ਚ ਮੁਦਰਾ ਨੀਤੀ ਦੀ ਸਮੀਖਿਆ ਕਰਦੇ ਹੋਏ ਮਹਿੰਗਾਈ ਦਰ ਦੇ 3.9 ਤੋਂ 4.5 ਫ਼ੀਸਦੀ ਰਹਿਣ ਦੀ ਗੱਲ ਕੀਤੀ ਗਈ ਸੀ। ਪਰ ਕੱਚੇ ਤੇਲ ਦੀਆਂ ਕੀਮਤਾਂ 'ਚ 30 ਫ਼ੀਸਦੀ ਦੀ ਗਿਰਾਵਟ ਆਉਣ ਨਾਲ ਹਾਲਾਤ ਬਦਲ ਗਏ ਹਨ। ਇਸ ਦੇ ਬਾਵਜੂਦ ਮੁਦਰਾ ਨੀਤੀ ਤੈਅ ਕਰਨ ਲਈ ਗਿਠਤ ਛੇ ਮੈਂਬਰੀ ਕਮੇਟੀ 'ਚ ਪੰਜ ਮੈਂਬਰਾਂ ਨੇ ਵਿਆਜ ਦਰਾਂ ਨੂੰ ਮੌਜੂਦਾ ਪੱਧਰ 'ਤੇ ਹੀ ਬਣਾਏ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਰੈਪੋ ਨੂੰ 6.5 ਫ਼ੀਸਦੀ 'ਤੇ ਹੀ ਰੱਖਿਆ ਗਿਆ। ਉਂਝ ਆਰਬੀਆਈ ਗਵਰਨਰ ਉਰਜਿਤ ਪਟੇਲ ਨੇ ਕਿਹਾ ਹੈ ਕਿ ਆਉਣ ਵਾਲੇ ਦੋ ਮਹੀਨਿਆਂ ਦੌਰਾਨ ਜੇਕਰ ਮਹਿੰਗਾਈ ਨੂੰ ਲੈ ਕੇ ਜੋ ਅਜੇ ਸ਼ੰਕਾਵਾਂ ਹਨ, ਉਹ ਖ਼ਤਮ ਹੋ ਜਾਂਦੀਆਂ ਹਨ ਤਾਂ ਵਿਆਜ ਦਰਾਂ ਨੂੰ ਲੈ ਕੇ ਵਿਚਾਰ ਬਦਲੇ ਜਾ ਸਕਦੇ ਹਨ। ਦੇਸ਼ ਦੀ ਆਰਥਿਕ ਵਿਕਾਸ ਦਰ ਬਾਰੇ ਕੇਂਦਰੀ ਬੈਂਕ ਦਾ ਮੰਨਣਾ ਹੈ ਕਿ ਮੌਜੂਦਾ ਵਿੱਤੀ ਵਰ੍ਹੇ 2018-19 'ਚ ਇਹ 7.4 ਫ਼ੀਸਦੀ ਰਹੇਗੀ। ਕੇਂਦਰੀ ਬੈਂਕ ਮੰਨਦਾ ਹੈ ਕਿ ਦੂਜੀ ਿਛਮਾਹੀ 'ਚ ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਤੇਜ਼ੀ ਆਵੇਗੀ। ਵਿਆਜ ਦਰਾਂ ਨੂੰ ਲੈ ਕੇ ਸਿੱਧੇ ਤੌਰ 'ਤੇ ਆਰਬੀਆਈ ਨੇ ਕੋਈ ਰਾਹਤ ਭਲੇ ਹੀ ਨਾ ਦਿੱਤੀ ਹੋਵੇ ਪਰ ਉਸ ਨੇ ਉਨ੍ਹਾਂ ਵਿਆਜ ਦਰਾਂ ਨੂੰ ਜ਼ਿਆਦਾ ਪਾਰਦਰਸ਼ੀ ਬਣਾਉਣ ਦਾ ਰਸਤਾ ਖੋਲ੍ਹ ਦਿੱਤਾ ਹੈ। ਜਿਨ੍ਹਾਂ 'ਤੇ ਬੈਂਕ ਹੋਮ ਤੇ ਆਟੋ ਕਰਜ਼ੇ ਦੀਆਂ ਦਰਾਂ ਤੈਅ ਕਰਦੀਆਂ ਹਨ। ਆਰਬੀਆਈ ਨੇ ਕਿਹਾ ਹੈ ਕਿ ਇਕ ਅਪ੍ਰੈਲ, 2019 ਤੋਂ ਫਲੋਟਿੰਗ ਰੇਟ ਵਾਲੇ ਸਾਰੇ ਰਿਟੇਲ ਕਰਜ਼ੇ (ਹੋਮ, ਆਟੋ ਤੇ ਹੋਰ ਪਰਸਨਲ ਕਰਜ਼ੇ) ਜਾਂ ਛੋਟੇ ਤੇ ਮੱਧਮ ਉਦਯੋਗਿਕ ਇਕਾਈਆਂ ਨੂੰ ਦਿੱਤੇ ਜਾਣ ਵਾਲੇ ਕਰਜ਼ੇ ਦੀਆਂ ਦਰਾਂ ਤੈਅ ਕਰਨ ਲਈ ਬੈਂਕਾਂ ਨੂੰ ਚਾਰ ਬਾਹਰੀ ਬੈਂਚਮਾਰਕ 'ਚੋਂ ਕਿਸੇ ਇਕ ਦੀ ਚੋਣ ਕਰਨੀ ਹੋਵੇਗੀ। ਇਹ ਬੈਂਚਮਾਰਕ ਹੈ ਆਰਬੀਆਈ ਦੀ ਰੈਪੋ ਰੇਟ, 91 ਜਾਂ 182 ਦਿਨਾ ਦੀ ਮੈਚੁਰਟੀ ਮਿਆਦ ਦੇ ਸਰਕਾਰੀ ਬਾਂਡਸ 'ਤੇ ਰਿਟਰਨ ਦੀ ਦਰ ਜਾਂ ਕੋਈ ਅਜਿਹਾ ਬੈਂਚਮਾਰਕ, ਜਿਸ ਦਾ ਮਤਾ ਫਾਈਨਾਂਸ਼ੀਅਲ ਬੈਂਚਮਾਰਕ ਇੰਡੀਆ ਪ੍ਰਾਈਵੇਟ ਲਿਮਿਟਡ ਨੇ ਸੁਝਾਇਆ ਹੋਵੇ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਦੇਸ਼ 'ਚ ਰਿਟੇਲ ਕਰਜ਼ੇ ਦੀਆਂ ਦਰਾਂ ਵਿਸ਼ਵ ਪੱਧਰ ਤੋਂ ਜ਼ਿਆਦਾ ਨੇੜੇ ਹੋਣਗੀਆਂ। ਜਾਣਕਾਰ ਇਹ ਵੀ ਮੰਨ ਰਹੇ ਹਨ ਕਿ ਜੇਕਰ ਮੌਜੂਦਾ ਹਾਲਾਤ 'ਚ ਵੇਖਿਆ ਜਾਵੇ ਤਾਂ ਇਸ ਨਾਲ ਹੋਮ ਕਰਜ਼ੇ ਦੀਆਂ ਮੌਜੂਦਾ ਦਰਾਂ 'ਚ ਕੁਝ ਨਰਮੀ ਵੀ ਆ ਸਕਦੀ ਹੈ। ਇਹ ਵਿਵਸਥਾ ਸਾਰੀਆਂ ਬੈਂਕਾਂ 'ਤੇ ਸਮਾਨ ਤੌਰ 'ਤੇ ਲਾਗੂ ਹੋਵੇਗੀ। ਕੀ ਹੁੰਦੀ ਹੈ ਰੈਪੋ ਰੇਟ ਜਿਸ ਵਿਆਜ ਦਰ 'ਤੇ ਆਰਬੀਆਈ ਕਮਰਸ਼ੀਅਲ ਬੈਂਕਾਂ ਨੂੰ ਕਰਜ਼ ਉਪਲਬਧ ਕਰਵਾਉਂਦਾ ਹੈ, ਉਸ ਨੂੰ ਰੈਪੋ ਰੇਟ ਕਹਿੰਦੇ ਹਨ। ਇਹ ਦਰ ਹੀ ਘੱਟ ਮਿਆਦ ਵਾਲੇ ਕਰਜ਼ੇ ਦੀਆਂ ਦਰਾਂ ਨੂੰ ਪ੍ਰਭਾਵਿਤ ਕਰਦੀ ਹੈ। ਜਿਸ ਵਿਆਜ ਦਰ 'ਤੇ ਕਮਰਸ਼ੀਅਲ ਬੈਂਕ ਆਰਬੀਆਈ 'ਚ ਪੈਸਾ ਜਮ੍ਹਾਂ ਕਰਦੇ ਹਨ, ਉਸ ਨੂੰ ਰਿਵਰਸ ਰੈਪੋ ਰੇਟ ਕਹਿੰਦੇ ਹਨ।- ਮਹਿੰਗਾਈ ਦਰ 'ਚ ਨਰਮੀ ਬਣੀ ਰਹੀ ਤਾਂ ਅੱਗੇ ਘੱਟ ਸਕਦੀਆਂ ਨੇ ਵਿਆਜ ਦਰਾਂ- ਹੋਮ ਤੇ ਆਟੋ ਕਰਜ਼ 'ਚ ਰਾਹਤ ਦੇਣ ਨੂੰ ਨਵੀਂ ਬੈਂਚਮਾਰਕ ਵਿਵਸਥਾ- ਮੁਦਰਾ ਨੀਤੀ ਦੀਆਂ ਪ੍ਰਮੁੱਖ ਗੱਲਾਂ- ਰੈਪੋ ਰੇਟ ਨੂੰ 6.5 ਫ਼ੀਸਦੀ 'ਤੇ ਸਥਿਰ ਰੱਖਿਆ।- ਰਿਵਰਸ ਰੈਪੋ ਰੇਟ ਵੀ 6.25 ਫ਼ੀਸਦੀ 'ਤੇ ਜਿਉਂ ਦੀ ਤਿਉਂ ਰਿਹਾ।- ਜੀਡੀਪੀ ਦੀ ਵਿਕਾਸ ਦਰ 7.4 ਫ਼ੀਸਦੀ ਰਹਿਣ ਦਾ ਅਨੁਮਾਨ।- ਮਹਿੰਗਾਈ ਦਰ ਦੇ ਟੀਚੇ ਨੂੰ ਘਟਾ ਕੇ 2.8-3.2 ਫ਼ੀਸਦੀ ਕੀਤਾ।- ਹੋਮ, ਆਟੋ, ਰਿਟੇਲ ਕਰਜ਼ੇ ਦੀਆਂ ਵਿਆਜ ਦਰਾਂ ਤੈਅ ਕਰਨ ਲਈ ਹੋਣਗੇ ਬੈਂਚਮਾਰਕ।- ਡਿਜ਼ੀਟਲ ਟਰਾਂਜੈਕਸ਼ਨ ਦੀਆਂ ਸ਼ਿਕਾਇਤਾਂ ਸੁਲਝਾਉਣ ਨੂੰ ਲੋਕਪਾਲ (ਓਂਬੁਡਸਮੈਨ) ਸਕੀਮ।- ਐੱਮਐੱਸਈ ਸੈਕਟਰ ਨੂੰ ਜ਼ਿਆਦਾ ਕਰਜ਼ ਦਿਵਾਉਣ 'ਤੇ ਕਮੇਟੀ ਦਾ ਗਠਨ।- ਵਿਧਾਨਿਕ ਤਰਲਤਾ ਅਨੁਪਾਤ ਹੋਲੀ-ਹੋਲੀ ਘਟਾ ਕੇ 18 ਫ਼ੀਸਦੀ ਕੀਤਾ ਜਾਵੇਗਾ।- ਬੈਂਕ ਰੇਟ 6.75 ਫ਼ੀਸਦੀ ਰਿਹਾ, ਜਦਕਿ ਸੀਆਰਆਰ ਚਾਰ ਫ਼ੀਸਦੀ।- ਹਾੜੀ ਸੀਜ਼ਨ ਦੀ ਘੱਟ ਬਿਜਾਈ ਨਾਲ ਖੇਤੀਬਾੜੀ ਤੇ ਗ੍ਰਾਮੀਣ 'ਤੇ ਹੋਵੇਗਾ ਬੁਰਾ ਅਸਰ।- ਅਗਲੀ ਮੁਦਰਾ ਨੀਤੀ ਸਮੀਖਿਆ 5-7 ਫਰਵਰੀ ਨੂੰ ਹੋਵੇਗੀ। | 0 |
ਨੇਮਾਰ ਪੂਰੀ ਤਰ੍ਹਾਂ ਫਿੱਟ: ਬ੫ਾਜ਼ੀਲ ਫੁੱਟਬਾਲ ਸੰਘ | ਸੋਚੀ (ਰੂਸ) (ਏਜੰਸੀ) : ਬ੫ਾਜ਼ੀਲ ਇਹ ਸਾਰਿਆਂ ਨੂੰ ਯਕੀਨੀ ਕਰਨਾ ਚਾਹੁੰਦਾ ਹੈ ਕਿ ਉਨ੍ਹਾਂ ਦੀ ਟੀਮ ਦੇ ਸਟਾਰ ਖਿਡਾਰੀ ਨੇਮਾਰ ਰੂਸ 'ਚ ਖੇਡੇ ਜਾ ਰਹੇ ਫੀਫਾ ਵਿਸ਼ਵ ਕੱਪ ਲਈ ਪੂਰੀ ਤਰ੍ਹਾਂ ਫਿੱਟ ਹੈ। ਅਭਿਆਸ ਦੌਰਾਨ ਉਹ ਚੱਲਣਸੋਚੀ (ਰੂਸ) (ਏਜੰਸੀ) : ਬ੫ਾਜ਼ੀਲ ਇਹ ਸਾਰਿਆਂ ਨੂੰ ਯਕੀਨੀ ਕਰਨਾ ਚਾਹੁੰਦਾ ਹੈ ਕਿ ਉਨ੍ਹਾਂ ਦੀ ਟੀਮ ਦੇ ਸਟਾਰ ਖਿਡਾਰੀ ਨੇਮਾਰ ਰੂਸ 'ਚ ਖੇਡੇ ਜਾ ਰਹੇ ਫੀਫਾ ਵਿਸ਼ਵ ਕੱਪ ਲਈ ਪੂਰੀ ਤਰ੍ਹਾਂ ਫਿੱਟ ਹੈ। ਅਭਿਆਸ ਦੌਰਾਨ ਉਹ ਚੱਲਣ 'ਚ ਕੁਝ ਅਸਹਿਜ ਮਹਿਸੂਸ ਕਰ ਰਿਹਾ ਸੀ। ਜਿਸ ਨਾਲ ਰੂਸ 'ਚ ਖੇਡਣ ਨੂੰ ਲੈ ਕੇ ਦੁਚਿੱਤੀ ਸੀ ਪਰ ਬ੫ਾਜ਼ੀਲ ਫੁੱਟਬਾਲ ਸੰਘ ਨੇ ਉਸ ਦੀ ਫਿਟਨਸ ਨੂੰ ਲੈ ਕੇ ਲਾਈਆਂ ਜਾ ਰਹੀਆਂ ਤਮਾਮ ਕਿਆਸਅਰਾਈਆਂ 'ਤੇ ਰੋਕ ਲਾ ਦਿੱਤੀ ਹੈ।ਬ੫ਾਜ਼ੀਲ ਫੁੱਟਬਾਲ ਸੰਘ ਨੇ ਕਿਹਾ ਹੈ ਕਿ ਟੀਮ ਦਾ ਸਭ ਤੋਂ ਵੱਡਾ ਸਟਾਰ ਖਿਡਾਰੀ ਨੇਮਾਰ ਬਿਲਕੁਲ ਠੀਕ ਹੈ। ਬ੫ਾਜ਼ੀਲ ਨੇ ਬੁੱਧਵਾਰ ਨੂੰ ਅਭਿਆਸ ਕੀਤਾ ਤੇ ਟੀਮ ਨੂੰ ਸੈਂਟ ਪੀਟਰਬਰਗ 'ਚ ਕੋਸਟਾ ਰਿਕਾ ਖ਼ਿਲਾਫ਼ ਮੈਚ ਖੇਡਣਾ ਹੈ ਪਰ ਮਹਾਸੰਘ ਨੇ ਅਭਿਆਸ 'ਚ ਟੀਮ ਨਾਲ ਹਿੱਸਾ ਲੈਂਦਿਆਂ ਨੇਮਾਰ ਦੀ ਤਸਵੀਰ ਤੇ ਵੀਡੀਓ ਜਾਰੀ ਕਰ ਦਿੱਤੇ। ਮਹਾਸੰਘ ਨੇ ਲਿਖਿਆ ਕਿ ਬ੫ਾਜ਼ੀਲੀ ਟੀਮ ਅਭਿਆਸ ਕਰ ਰਹੀ ਹੈ ਤੇ ਨੇਮਾਰ ਟੀਮ ਦੀਆਂ ਗਤੀਵਿਧੀਆਂ 'ਚ ਆਮ ਤੌਰ 'ਤੇ ਹਿੱਸਾ ਲੈ ਰਹੇ ਹਨ ਇਕ ਫੋਟੋ 'ਚ ਵਿਖਾਈ ਦੇ ਰਿਹਾ ਹੈ ਕਿ ਉਹ ਪਲੇਅਮੇਕਰ ਆਪਣੀ ਜ਼ਖ਼ਮੀ ਸੱਜੀ ਅੱਡੀ ਨੂੰ ਗੇਂਦ ਨਾਲ ਛੂਹ ਰਿਹਾ ਸੀ। ਪੋਸਟ 'ਚ ਲਿਖਿਆ ਸੀ ਕਿ ਵੇਖੋ ਨੇਮਾਰ ਰੂਸ 'ਚ ਅਭਿਆਸ ਕਰ ਰਿਹਾ ਹੈ। | 2 |
GST ਕੁਲੈਕਸ਼ਨ 'ਚ ਗਿਰਾਵਟ, ਅਕਤੂਬਰ 'ਚ GST ਤੋਂ ਸਰਕਾਰ ਨੂੰ ਮਿਲੇ 95,380 ਕਰੋੜ | GST ਕੁਲੈਕਸ਼ਨ 'ਚ ਗਿਰਾਵਟ, ਅਕਤੂਬਰ 'ਚ GST ਤੋਂ ਸਰਕਾਰ ਨੂੰ ਮਿਲੇ 95,380 ਕਰੋੜEdited By Aarti Dhillon,Twitterਨਵੀਂ ਦਿੱਲੀ—ਅਕਤੂਬਰ 2019 'ਚ ਵਸਤੂ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਦਾ ਕੁਲੈਕਸ਼ਨ ਸਾਲਾਨਾ ਆਧਾਰ 'ਤੇ ਘੱਟ ਕੇ 95,380 ਕਰੋੜ ਰੁਪਏ ਰਿਹਾ ਹੈ। ਪਿਛਲੇ ਸਾਲ ਦੇ ਸਮਾਨ ਮਹੀਨੇ 'ਚ ਇਹ ਅੰਕੜਾ 1,00,710 ਕਰੋੜ ਰੁਪਏ ਸੀ। ਇਸ ਤੋਂ ਪਹਿਲਾਂ ਸਤੰਬਰ 2019 'ਚ ਜੀ.ਐੱਸ.ਟੀ. ਦਾ ਕੁਲੈਕਸ਼ਨ 91,916 ਕਰੋੜ ਰੁਪਏ ਸੀ। ਸੋਮਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਜੀ.ਐੱਸ.ਟੀ. ਦੀ ਵਸੂਲੀ ਇਕ ਲੱਖ ਕਰੋੜ ਰੁਪਏ ਤੋਂ ਹੇਠਾਂ ਹੈ।ਸਤੰਬਰ 'ਚ ਜੀ.ਐੱਸ.ਟੀ. ਕੁਲੈਕਸ਼ਨ 91,916 ਕਰੋੜ ਰੁਪਏ ਸੀ। ਵਿੱਤ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਅਕਤੂਬਰ 2019 'ਚ ਕੁੱਲ ਜੀ.ਐੱਸ.ਟੀ. ਕੁਲੈਕਸ਼ਨ 95,380 ਕਰੋੜ ਰੁਪਏ ਰਿਹਾ। ਇਸ 'ਚ ਕੇਂਦਰੀ ਜੀ.ਐੱਸ.ਟੀ. (ਸੀ.ਜੀ.ਐੱਸ.ਟੀ.) 17,582 ਕਰੋੜ ਰੁਪਏ, ਸੂਬਾ ਜੀ.ਏ.ਐੱਸ.ਟੀ. (ਐੱਸ.ਜੀ.ਐੱਸ.ਟੀ.) 23,674 ਕਰੋੜ ਰੁਪਏ, ਏਕੀਕ੍ਰਿਤ ਜੀ.ਐੱਸ.ਟੀ. (ਆਈ.ਜੀ.ਐੱਸ.ਟੀ.) 46,517 ਕਰੋੜ ਰੁਪਏ (ਇਸ 'ਚੋਂ 21,446 ਕਰੋੜ ਰੁਪਏ ਆਯਾਤਿਤ ਮਾਲ ਤੋਂ ਪ੍ਰਾਪਤ ਹੋਏ) ਅਤੇ ਸੈੱਸ ਦਾ ਹਿੱਸਾ 7,607 ਕਰੋੜ ਰੁਪਏ (774 ਕਰੋੜ ਰੁਪਏ ਆਯਾਤ 'ਤੇ) ਰਿਹਾ।ਬਿਆਨ 'ਚ ਕਿਹਾ ਗਿਆ ਹੈ ਕਿ ਸਤੰਬਰ ਮਹੀਨੇ ਲਈ 30 ਅਕਤੂਬਰ ਤੱਕ ਕੁੱਲ 73.83 ਲੱਖ ਜੀ.ਐੱਸ.ਟੀ.ਆਰ.3ਬੀ ਰਿਟਰਨ (ਸਵੈ ਮੁਲਾਂਕਣ ਵਾਲੇ ਰਿਟਰਨ ਦਾ ਸੰਖੇਪ ਵੇਰਵਾ) ਦਾਖਲ ਕੀਤੇ ਗਏ। | 0 |
ਸੁਭਾਸ਼ ਘਈ ਦੀ ਫਿਲਮ 'ਚ ਫਿਰ ਨਜ਼ਰ ਆਵੇਗੀ ਰਾਮ-ਲਖਨ ਦੀ ਜੋੜੀ! | 80 ਦੇ ਦਹਾਕੇ 'ਚ ਦੋ ਕਲਾਕਾਰਾਂ ਦੀ ਬਾਲੀਵੁੱਡ 'ਚ ਧੁੰਮ ਸੀ। ਇਹ ਕਲਾਕਾਰ ਹਨ ਅਨਿਲ ਕਪੂਰ ਤੇ ਜੈਕੀ ਸ਼ਰਾਫ।v> 80 ਦੇ ਦਹਾਕੇ 'ਚ ਦੋ ਕਲਾਕਾਰਾਂ ਦੀ ਬਾਲੀਵੁੱਡ 'ਚ ਧੁੰਮ ਸੀ। ਇਹ ਕਲਾਕਾਰ ਹਨ ਅਨਿਲ ਕਪੂਰ ਤੇ ਜੈਕੀ ਸ਼ਰਾਫ। ਦੋਵਾਂ ਨੇ ਦਰਜਨਾਂ ਫਿਲਮਾਂ 'ਚ ਇਕੱਠੇ ਕੰਮ ਕੀਤਾ ਹੈ ਤੇ 1989 'ਚ ਸੁਪਰਹਿੱਟ ਫਿਲਮ 'ਰਾਮ ਲਖਨ' ਇਨ੍ਹਾਂ 'ਚੋਂ ਇਕ ਹੈ। ਹੁਣ ਖ਼ਬਰ ਆ ਰਹੀ ਹੈ ਕਿ 30 ਸਾਲਾਂ ਬਾਅਦ ਦੋਵੇਂ ਇਕ ਵਾਰ ਫਿਰ ਇਕ ਫਿਲਮ 'ਚ ਨਜ਼ਰ ਆਉਣਗੇ ਤੇ ਦਿਲਚਸਪ ਗੱਲ ਇਹ ਹੈ ਕਿ ਦੋਵੇਂ ਆਪਣੇ ਮਨਪਸੰਦ ਨਿਰਮਾਤਾ ਨਿਰਦੇਸ਼ਕ ਸੁਭਾਸ਼ ਘਈ ਦੀ ਹੀ ਫਿਲਮ 'ਚ ਨਜ਼ਰ ਆਉਣਗੇ। ਇਹ ਫਿਲਮ 'ਰਾਮ ਲਖਨ' ਦੀ ਸੀਕੁਅਲ ਹੋਵੇਗੀ। ਹਾਲਾਂਕਿ ਸੂਤਰ ਮੁਤਾਬਕ, ਇਹ ਫਿਲਮ ਪੂਰੀ ਤਰ੍ਹਾਂ ਰਾਮ ਲਖਨ ਦੀ ਸੀਕੁਅਲ ਨਹੀਂ ਹੋਵੇਗੀ, ਪਰ ਜੈਕੀ ਤੇ ਅਨਿਲ 30 ਸਾਲ ਬਾਅਦ ਫਿਲਮ 'ਚ ਉਹੀ ਕਿਰਦਾਰ ਨਿਭਾਉਣਗੇ ਜੋ ਉਨ੍ਹਾਂ ਨੇ 'ਰਾਮ ਲਖਨ' ਵਿਚ ਨਿਭਾਏ ਸਨ।Posted By: Sukhdev Singh | 1 |
ਪਲਿਸਕੋਵਾ ਨੇ ਤੋੜਿਆ ਸੇਰੇਨਾ ਦੇ 24ਵੇਂ ਖ਼ਿਤਾਬ ਦਾ ਸੁਪਨਾ | 23 ਵਾਰ ਦੀ ਗਰੈਂਡ ਸਲੈਮ ਚੈਂਪੀਅਨ ਅਮਰੀਕੀ ਟੈਨਿਸ ਸਟਾਰ ਸੇਰੇਨਾ ਵਿਲੀਅਮਜ਼ ਦਾ ਆਸਟ੫ੇਲੀਅਨ ਓਪਨ 2019 ਦੇ ਮਹਿਲਾ ਸਿੰਗਲਜ਼ 'ਚ ਸਫ਼ਰ ਸਮਾਪਤ ਹੋ ਗਿਆ। ਰਾਡ ਲੇਵਰ ਏਰੀਨਾ ਵਿਚ ਬੁੱਧਵਾਰ ਨੂੰ ਖੇਡੇ ਗਏ ਸਨਸਨੀਖੇਜ਼ ਕੁਆਰਟਰ ਫਾਈਮੈਲਬੌਰਨ (ਏਐੱਫਪੀ) : 23 ਵਾਰ ਦੀ ਗਰੈਂਡ ਸਲੈਮ ਚੈਂਪੀਅਨ ਅਮਰੀਕੀ ਟੈਨਿਸ ਸਟਾਰ ਸੇਰੇਨਾ ਵਿਲੀਅਮਜ਼ ਦਾ ਆਸਟ੫ੇਲੀਅਨ ਓਪਨ 2019 ਦੇ ਮਹਿਲਾ ਸਿੰਗਲਜ਼ 'ਚ ਸਫ਼ਰ ਸਮਾਪਤ ਹੋ ਗਿਆ। ਰਾਡ ਲੇਵਰ ਏਰੀਨਾ ਵਿਚ ਬੁੱਧਵਾਰ ਨੂੰ ਖੇਡੇ ਗਏ ਸਨਸਨੀਖੇਜ਼ ਕੁਆਰਟਰ ਫਾਈਨਲ ਵਿਚ ਸੇਰੇਨਾ ਨੂੰ ਸੱਤਵਾਂ ਰਦਜਾ ਚੈੱਕ ਗਣਰਾਜ ਦੀ ਕੈਰੋਲੀਨਾ ਪਲਿਸਕੋਵਾ ਨੇ 6-4, 4-6, 7-5 ਨਾਲ ਹਰਾ ਕੇ ਸੈਮੀਫਾਈਨਲ ਵਿਚ ਥਾਂ ਬਣਾਈ। ਸੈਮੀਫਾਈਨਲ ਵਿਚ 26 ਸਾਲਾ ਪਲਿਸਕੋਵਾ ਦਾ ਸਾਹਮਣਾ ਚੌਥਾ ਦਰਜਾ ਜਾਪਾਨ ਦੀ ਨਾਓਮੀ ਓਸਾਕਾ ਨਾਲ ਹੋਵੇਗਾ।ਪਹਿਲਾ ਸੈੱਟ ਹਾਰਨ ਤੋਂ ਬਾਅਦ 37 ਸਾਲਾ ਸੇਰੇਨਾ ਨੇ ਦੂਜੇ ਸੈੱਟ ਨੂੰ ਆਪਣੇ ਨਾਂ ਕਰ ਕੇ ਚੰਗੀ ਵਾਪਸੀ ਕੀਤੀ ਤੇ ਇਕ ਸਮੇਂ ਉਹ ਤੀਜੇ ਸੈੱਟ ਵਿਚ 5-1 ਨਾਲ ਅੱਗੇ ਚੱਲ ਰਹੀ ਸੀ ਪਰ ਲਗਾਤਾਰ ਛੇ ਗੇਮਾਂ ਨੂੰ ਪਲਿਸਕੋਵਾ ਨੇ ਆਪਣੇ ਨਾਂ ਕਰ ਕੇ ਦੋ ਘੰਟੇ 10 ਮਿੰਟ ਤਕ ਚੱਲੇ ਮੁਕਾਬਲੇ ਨੂੰ ਆਪਣੇ ਨਾਂ ਕੀਤਾ। ਹੁਣ ਸੇਰੇਨਾ ਨੂੰ ਆਸਟ੫ੇਲੀਆ ਦੀ ਦਿੱਗਜ ਟੈਨਿਸ ਸਟਾਰ ਮਾਰਗਰੇਟ ਕੋਰਟ ਦੇ ਰਿਕਾਰਡ 24 ਗਰੈਂਡ ਸਲੈਮ ਖ਼ਿਤਾਬ ਦੀ ਬਰਾਬਰੀ ਕਰਨ ਲਈ ਮਈ ਵਿਚ ਹੋਣ ਵਾਲੇ ਫਰੈਂਚ ਓਪਨ ਦੀ ਉਡੀਕ ਕਰਨੀ ਪਵੇਗੀ।ਜ਼ਖ਼ਮੀ ਸਵਿਤੋਲੀਨਾ 'ਤੇ ਭਾਰੀ ਪਈ ਓਸਾਕਾਮਹਿਲਾ ਸਿੰਗਲਜ਼ ਦੇ ਇਕ ਹੋਰ ਕੁਆਰਟਰ ਫਾਈਨਲ ਵਿਚ ਜਾਪਾਨ ਦੀ ਨਾਓਮੀ ਓਸਾਕਾ ਨੇ ਜ਼ਕਮੀ ਏਲੀਨਾ ਸਵਿਤੋਲੀਨਾ ਨੂੰ 6-4, 6-1 ਨਾਲ ਹਰਾ ਕੇ ਸੈਮੀਫਾਈਨਲ ਵਿਚ ਥਾਂ ਬਣਾਈ। ਅਮਰੀਕੀ ਓਪਨ ਚੈਂਪੀਅਨ 21 ਸਾਲਾ ਓਸਾਕਾ ਲਗਾਤਾਰ ਦੂਜੇ ਗਰੈਂਡ ਸਲੈਮ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪੁੱਜੀ ਹੈ। ਇਸ ਤੋਂ ਇਲਾਵਾ ਓਸਾਕਾ 1994 ਵਿਚ ਕਿਮੀਕੋ ਡੇਟ ਤੋਂ ਬਾਅਦ ਆਸਟ੫ੇਲੀਅਨ ਓਪਨ ਦੇ ਆਖ਼ਰੀ ਚਾਰ ਵਿਚ ਪੁੱਜਣ ਵਾਲੀ ਜਾਪਾਨ ਦੀ ਪਹਿਲੀ ਖਿਡਾਰਨ ਬਣੀ ਹੈ। ਸਵਿਤੋਲੀਨਾ ਨੂੰ ਦੂਜੇ ਸੈੱਟ ਦੌਰਾਨ ਮੋਢੇ ਤੇ ਗਲੇ ਵਿਚ ਪਰੇਸ਼ਾਨੀ ਹੋਈ ਜਿਸ ਕਾਰਨ ਉਹ ਲੈਅ ਕਾਇਮ ਨਹੀਂ ਰੱਖ ਸਕੀ।ਆਖ਼ਰੀ ਚਾਰ 'ਚ ਪੁੱਜੇ ਜੋਕੋਵਿਕਮੈਲਬੌਰਨ : ਸਰਬੀਆ ਦੇ ਨੋਵਾਕ ਜੋਕੋਵਿਕ ਆਸਟ੫ੇਲੀਅਨ ਓਪਨ ਦੇ ਮਰਦ ਸਿੰਗਲਜ਼ ਦੇ ਸੈਮੀਫਾਈਨਲ ਵਿਚ ਪੁੱਜ ਗਏ ਹਨ। ਰਾਡ ਲੇਵਰ ਏਰੀਨਾ 'ਤੇ ਖੇਡੇ ਗਏ ਕੁਆਰਟਰ ਫਾਈਨਲ ਵਿਚ ਜਾਪਾਨ ਦੇ ਕੇਈ ਨਿਸ਼ਕੋਰੀ ਦੇ ਜ਼ਖ਼ਮੀ ਹੋ ਕੇ ਰਿਟਾਇਰ ਹੋਣ ਨਾਲ ਜੋਕੋਵਿਕ ਨੂੰ ਸੈਮੀਫਾਈਨਲ ਦੀ ਟਿਕਟ ਹਾਸਲ ਹੋਈ। ਜਦ ਨਿਸ਼ੀਕੋਰੀ ਨੇ ਮੁਕਾਬਲੇ ਨੂੰ ਛੱਡਣ ਦਾ ਫ਼ੈਸਲਾ ਕੀਤਾ ਤਾਂ ਜੋਕੋਵਿਕ 6-1, 4-1 ਨਾਲ ਅੱਗੇ ਚੱਲ ਰਹੇ ਸਨ। ਚੋਟੀ ਦਾ ਦਰਜਾ ਹਾਸਲ ਤੇ ਛੇ ਵਾਰ ਦੇ ਚੈਂਪੀਅਨ ਜੋਕੋਵਿਕ ਹੁਣ ਸੈਮੀਫਾਈਨਲ ਵਿਚ ਫਰਾਂਸ ਦੇ ਲੁਕਾਸ ਪਾਊਲੇ ਨਾਲ ਭਿੜਨਗੇ ਜਿਨ੍ਹਾਂ ਨੇ ਇਕ ਹੋਰ ਕੁਆਰਟਰ ਫਾਈਨਲ ਵਿਚ ਕੈਨੇਡਾ ਦੇ ਮਿਲੋਸ ਰਾਓਨਿਕ ਨੂੰ 7-6, 6-3, 7-6, 6-4 ਨਾਲ ਹਰਾਇਆ। | 2 |
ਪੰਜਾਬ ਸਟੇਟ ਰੈਸਲਿੰਗ ਗਰੀਕੋ ਰੋਮਨ 'ਚ ਫ਼ਰੀਦਕੋਟ ਬਣਿਆ ਚੈਂਪੀਅਨ | 23ਵੀਂ ਪੰਜਾਬ ਰੈਸਲਿੰਗ, ਗਰੀਕੋ ਰੋਮਨ ਚੈਂਪੀਅਨਸ਼ਿਪ ਫ਼ਰੀਦਕੋਟ ਦੇ ਜਿਮਨੇਜ਼ੀਅਮ ਹਾਲ 'ਚ ਕਰਵਾਈ ਗਈ। ਇਸ ਮੌਕੇ ਪੰਜਾਬ ਦੇ ਜ਼ਿਲ੍ਹਾ ਜੇਤੂ ਪਹਿਲਵਾਨਾਂ ਨੇ ਹਿੱਸਾ ਲਿਆ ਅਤੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।ਹਰਪ੍ਰੀਤ ਸਿੰਘ ਚਾਨਾ, ਫ਼ਰੀਦਕੋਟ : 23ਵੀਂ ਪੰਜਾਬ ਰੈਸਲਿੰਗ, ਗਰੀਕੋ ਰੋਮਨ ਚੈਂਪੀਅਨਸ਼ਿਪ ਫ਼ਰੀਦਕੋਟ ਦੇ ਜਿਮਨੇਜ਼ੀਅਮ ਹਾਲ 'ਚ ਕਰਵਾਈ ਗਈ। ਇਸ ਮੌਕੇ ਪੰਜਾਬ ਦੇ ਜ਼ਿਲ੍ਹਾ ਜੇਤੂ ਪਹਿਲਵਾਨਾਂ ਨੇ ਹਿੱਸਾ ਲਿਆ ਅਤੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਫ਼ਰੀਦਕੋਟ ਦੇ ਪਹਿਲਵਾਨਾਂ ਨੇ ਸ਼ਾਨਦਾਰ ਪ੍ਰਦਸ਼ਰਨ ਕਰਦਿਆਂ 21 ਅੰ ਹਾਸਲ ਕਰ ਕੇ ਪੰਜਾਬ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਇਸ ਮੁਕਾਬਲੇ 'ਚ 13 ਅੰਕ ਹਾਸਲ ਕਰ ਕੇ ਮਾਨਸਾ ਜ਼ਿਲ੍ਹਾ ਦੂਜੇ ਅਤੇ 11 ਅੰਕ ਹਾਸਲ ਕਰ ਕੇ ਸ੍ਰੀ ਅੰਮਿ੍ਤਸਰ ਸਾਹਿਬ ਤੀਜੇ ਸਥਾਨ 'ਤੇ ਰਿਹਾ। ਇਸ ਮੌਕੇ ਇੰਟਰਨੈਸ਼ਨਲ ਕੁਸ਼ਤੀ ਕੋਚ ਇੰਦਰਜੀਤ ਸਿੰਘ ਨੇ ਦੱਸਿਆ ਕਿ ਫ਼ਰੀਦਕੋਟ ਦੀ ਜਿੱਤ 'ਚ ਸਾਰੇ ਪਹਿਲਵਾਨਾਂ ਨੇ ਸ਼ਾਨਦਾਰ ਖੇਡ ਵਿਖਾਈ। ਉਨ੍ਹਾਂ ਦੱਸਿਆ 55 ਕਿਲੋਗ੍ਰਾਮ ਭਾਰ ਵਰਗ ਦੀ ਕੁਸ਼ਤੀ 'ਚ ਸਮਸ਼ੇਰ ਸਿੰਘ ਫ਼ਰੀਦਕੋਟ, 60 ਕਿਲੋਗ੍ਰਾਮ 'ਚ ਅਕਾਸ਼ ਸ੍ਰੀ ਅੰਮਿ੍ਤਸਰ ਸਾਹਿਬ, 63 ਕਿਲੋਗ੍ਰਾਮ 'ਚ ਕਰਨਜੀਤ ਸਿੰਘ ਸ੍ਰੀ ਅੰਮਿ੍ਤਸਰ ਸਾਹਿਬ, 67 ਕਿਲੋਗਾ੍ਮ 'ਚ ਸਚਿਨ ਫ਼ਰੀਦਕੋਟ, 72 ਕਿਲੋਗ੍ਰਾਮ 'ਚ ਅਮਰਵੀਰ ਸਿੰਘ ਤਰਨਤਾਰਨ, 77 ਕਿਲੋਗ੍ਰਾਮ 'ਚ ਹਰਸ਼ਦੀਪ ਸਿੰਘ ਪਟਿਆਲਾ, 82 ਕਿਲੋਗ੍ਰਾਮ 'ਚ ਕਰਨਦੀਪ ਿਫ਼ਰੋਜ਼ਪੁਰ, 87 ਕਿਲੋਗ੍ਰਾਮ 'ਚ ਲਾਲ ਸਿੰਘ ਫ਼ਰੀਦਕੋਟ, 97 ਕਿਲੋਗ੍ਰਾਮ 'ਚ ਸਾਹਿਲ ਮਾਨਸਾ, 130 ਕਿਲੋਗ੍ਰਾਮ 'ਚ ਗੁਰਸੇਵਕ ਸਿੰਘ ਮੁਹਾਲੀ ਜੇਤੂ ਰਹੇ। ਫ਼ਰੀਦਕੋਟ ਦੀ ਜੇਤੂ ਟੀਮ ਨੂੰ ਬਲਜਿੰਦਰ ਸਿੰਘ ਹਾਂਡਾ ਜ਼ਿਲ੍ਹਾ ਸਪੋਰਟਸ ਅਫਸਰ ਫ਼ਰੀਦਕੋਟ, ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਫ਼ਰੀਦਕੋਟ, ਹਰਗੋਬਿੰਦ ਸਿੰਘ ਸੰਧੂ ਅੰਤਰਰਾਸ਼ਟਰੀ ਕੁਸ਼ਤੀ ਕੋਚ, ਗੁਰਮਨਦੀਪ ਸਿੰਘ ਬਰਾੜ ਜ਼ਿਲ੍ਹਾ ਖੇਡ ਪ੍ਰਬੰਧਕ ਸਿੱਖਿਆ ਵਿਭਾਗ, ਜਸਬੀਰ ਸਿੰਘ ਜੱਸੀ ਜ਼ਿਲ੍ਹਾ ਗਾਈਡੈਂਸ ਕਾਊਂਸਲਰ, ਕੁਲਦੀਪ ਸਿੰਘ ਲੈਕਚਰਾਰ, ਕੁਸ਼ਤੀ ਕੋਚ ਇੰਦਰਜੀਤ ਸਿੰਘ, ਰਣਜੀਤ ਸਿੰਘ ਬਰਾੜ ਭੋਲੂਵਾਲਾ ਖੇਡ ਪ੍ਰਮੋਟਰ, ਹਰਦੀਪ ਸਿੰਘ ਫਿੱਡੂ ਪਹਿਲਵਾਨ, ਗੁਰਲਾਲ ਸਿੰਘ ਪਹਿਲਵਾਨ ਮੈਂਬਰ ਜ਼ਿਲ੍ਹਾ ਪ੍ਰਰੀਸ਼ਦ, ਗੁਰਤੇਜ ਸਿੰਘ ਤੇਜਾ ਪਹਿਲਵਾਨ ਮੀਤ ਪ੍ਰਧਾਨ ਨਗਰ ਕੌਂਸਲ, ਅਸ਼ੋਕ ਪਹਿਲਵਾਨ, ਐਡਵੋਕੇਟ ਗੌਤਮ ਬਾਂਸਲ, ਹਰਪਾਲ ਸਿੰਘ ਪਾਲੀ ਬਾਬਾ ਫ਼ਰੀਦ ਬਾਸਕਟਬਾਲ ਕਲੱਬ ਨੇ ਵਧਾਈ ਦਿੱਤੀ ਹੈ। | 2 |
ਭਾਰਤ ਦੇ ਕ੍ਰਿਸ਼ਨਾ ਨਾਗਰ ਨੇ ਜਿੱਤੇ ਦੋ ਗੋਲਡ ਮੈਡਲ | ਵਿਸ਼ਵ ਵਿਚ ਨੰਬਰ ਇਕ ਪ੍ਰਮੋਦ ਭਗਤ ਤੇ ਪਾਰੂਲ ਪਰਮਾਰ ਨੇ ਐੱਸਐੱਲ3 ਮਰਦ ਤੇ ਮਹਿਲਾ ਸਿੰਗਲਜ਼ ਵਿਚ ਗੋਲਡ ਮੈਡਲ ਹਾਸਿਲ ਕੀਤੇ। ਚੀਨ ਛੇ ਗੋਲਡ ਸਮੇਤ 19 ਮੈਡਲ ਜਿੱਤ ਕੇ ਚੋਟੀ 'ਤੇ ਰਿਹਾ।ਦੁਬਈ : ਏਸ਼ੀਅਨ ਪੈਰਾ ਗੇਮਜ਼ ਦੇ ਕਾਂਸੇ ਦਾ ਮੈਡਲ ਜੇਤੂ ਕ੍ਰਿਸ਼ਣਾ ਨਾਗਰ ਨੇ ਦੂਜੀ ਫ਼ਜ਼ਾ ਦੁਬਈ ਪੈਰਾ ਬੈਡਮਿੰਟਨ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਵਿਚ ਇੱਥੇ ਦੋ ਗੋਲਡ ਮੈਡਲ ਜਿੱਤੇ। ਮਰਦ ਸਿੰਗਲਜ਼ ਐੱਸਐੱਸ-6 ਸੈਮੀਫਾਈਨਲ ਵਿਚ ਵਿਸ਼ਵ ਦੇ ਨੰਬਰ ਇਕ ਜੈਕ ਸ਼ੇਫਰਡ ਨੂੰ ਹਰਾਉਣ ਤੋਂ ਬਾਅਦ ਨਾਗਰ ਨੇ ਫਾਈਨਲ ਵਿਚ ਇੰਗਲੈਂਡ ਦੇ ਵਿਸ਼ਵ 'ਚ ਨੰਬਰ ਦੋ ਕਿ੍ਸਟੀਨ ਕਰੰਬਜ਼ ਨੂੰ 20-22, 25-23, 21-12 ਨਾਲ ਹਰਾ ਕੇ ਲਗਾਤਾਰ ਦੂਜਾ ਉਲਟਫੇਰ ਕੀਤਾ। ਇਹ ਮੈਚ ਇਕ ਘੰਟੇ ਤੋਂ ਵੀ ਜ਼ਿਆਦਾ ਸਮੇਂ ਤਕ ਚੱਲਿਆ। ਉਨ੍ਹਾਂ ਨੇ ਕਿਹਾ ਕਿ ਹਾਂ ਇਹ ਮੇਰੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਹੈ। ਇਸ ਨਾਲ ਮੇਰਾ ਮਨੋਬਲ ਵਧੇਗਾ। ਨਾਗਰ ਨੇ ਬਾਅਦ ਵਿਚ ਰਾਜਾ ਮਗੋਤਰਾ ਨਾਲ ਮਿਲ ਕੇ ਮਿਕਸਡ ਡਬਲਜ਼ ਦਾ ਖ਼ਿਤਾਬ ਵੀ ਜਿੱਤਿਆ। ਭਾਰਤੀ ਟੀਮ ਨੇ ਇਸ ਟੂਰਨਾਮੈਂਟ ਵਿਚ ਚਾਰ ਗੋਲਡ ਸਮੇਤ ਕੁੱਲ ਨੌਂ ਮੈਡਲ ਜਿੱਤੇ। ਵਿਸ਼ਵ ਵਿਚ ਨੰਬਰ ਇਕ ਪ੍ਰਮੋਦ ਭਗਤ ਤੇ ਪਾਰੂਲ ਪਰਮਾਰ ਨੇ ਐੱਸਐੱਲ3 ਮਰਦ ਤੇ ਮਹਿਲਾ ਸਿੰਗਲਜ਼ ਵਿਚ ਗੋਲਡ ਮੈਡਲ ਹਾਸਿਲ ਕੀਤੇ। ਚੀਨ ਛੇ ਗੋਲਡ ਸਮੇਤ 19 ਮੈਡਲ ਜਿੱਤ ਕੇ ਚੋਟੀ 'ਤੇ ਰਿਹਾ। ਇਸ ਟੂਰਨਾਮੈਂਟ ਵਿਚ 37 ਦੇਸ਼ਾਂ ਦੇ 270 ਖਿਡਾਰੀਆਂ ਨੇ ਹਿੱਸਾ ਲਿਆ ਸੀ। | 2 |
ਲਗਾਤਾਰ 8ਵੇਂ ਦਿਨ ਡਿੱਗਾ ਪੈਟਰੋਲ-ਡੀਜ਼ਲ ਦਾ ਮੁੱਲ, ਇਹ ਹੈ ਤਾਜ਼ਾ ਕੀਮਤ | Last updated: Thu, 25 Oct 2018 11:24 AM ISTਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਕਟੌਤੀ ਜਾਰੀ ਹੈ। ਵੀਰਵਾਰ ਨੂੰ ਅੱਠਵੇਂ ਦਿਨ ਵੀ ਕੰਪਨੀਆਂ ਨੇ ਤੇਲ ਦੀਆਂ ਕੀਮਤਾਂ ਘਟਾਈਆਂ ਹਨ। ਅੱਜ ਪੈਟਰੋਲ 15 ਪੈਸੇ ਅਤੇ ਡੀਜ਼ਲ 5 ਪੈਸੇ ਸਸਤਾ ਹੋਇਆ ਹੈ। ਹੁਣ ਦਿੱਲੀ ਚ ਪੈਟਰੋਲ 81.10 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 74.80 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ। Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਫ਼ੇਸਬੱਕ ਅਤੇ ਟਵਿਟਰ ਤੇ ਜੁੜੋ.Web Title:Price fallen petrol-diesel 8th consecutive day | 0 |
⁄ ਚੋਣਾਂ | Lok Sabha Elections 2019 : ਮਾਇਆਵਤੀ ਨੇ ਦਿੱਤਾ ਅਖਿਲੇਸ਼ ਨੂੰ ਝਟਕਾ, ਜੌਨਪੁਰ ਤੋਂ ਉਤਾਰਿਆ ਉਮੀਦਵਾਰPublish Date:Sun, 14 Apr 2019 02:19 PM (IST)ਮਾਇਆਵਤੀ ਨੇ ਅੱਜ ਆਪਣੀਆਂ ਲੋਕ ਸਭਾ ਚੋਣਾਂ ਲਈ 16 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ। ਇਸ ਐਲਾਨ ਨਾਲ ਸਭ ਤੋਂ ਵੱਡਾ ਝਟਕਾ ਉਨ੍ਹਾਂ ਆਪਣੀ ਸਹਿਯੋਗੀ ਸਮਾਜਵਾਦੀ ਪਾਰਟੀ ਨੂੰ ਦਿੱਤਾ ਹੈ। ਜੌਨਪੁਰ ਤੋਂ ਸਮਾਜਵਾਦੀ ਪਾਰਟੀਲਖਨਊ : ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਅੱਜ ਅਣਕਿਆਸਾ ਫ਼ੈਸਲਾ ਦਿੱਤਾ। ਪਾਰਟੀ ਨੇ ਜੌਨਪੁਰ ਤੋਂ ਉਮੀਦਵਾਰ ਉਤਾਰ ਕੇ ਆਪਣੀ ਸਹਿਯੋਗੀ ਸਮਾਜਵਾਦੀ ਪਾਰਟੀ ਨੂੰ ਝਟਕਾ ਦਿੱਤਾ ਹੈ। ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਤੇ ਰਾਸ਼ਟਰੀ ਲੋਕ ਦਲ ਨਾਲ ਗਠਜੋੜ ਕਰ ਕੇ ਬਸਪਾ ਦਾ ਇਰਾਦਾ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਦਾ ਹੈ।ਮਾਇਆਵਤੀ ਦੇ ਇਸ ਕਦਮ ਨਾਲ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਖਾਸੇ ਪਰੇਸ਼ਾਨ ਹੋਣਗੇ। ਅਖਿਲੇਸ਼ ਯਾਦਵ ਜੌਨਪੁਰ ਤੋਂ ਆਪਣੇ ਭਰਾ ਅਤੇ ਮੈਨਪੁਰੀ ਤੋਂ ਸੰਸਦ ਮੈਂਬਰ ਤੇਜ ਪ੍ਰਤਾਪ ਸਿੰਘ ਯਾਦਵ ਉਰਫ਼ ਤੇਜ ਨੂੰ ਉਤਾਰਨਾ ਚਾਹੁੰਦੇ ਸਨ। ਮਾਇਆਵਤੀ ਨੇ ਜੌਨਪੁਰ ਤੋਂ ਆਪਣਾ ਉਮੀਦਵਾਰ ਸ਼ਿਆਮ ਸਿੰਘ ਯਾਦਵ ਨੂੰ ਐਲਾਨ ਦਿੱਤਾ ਹੈ। ਪੀਸੀਐੱਸ ਅਧਿਕਾਰੀ ਸ਼ਿਆਮ ਸਿੰਘ ਯਾਦਵ ਨੂੰ ਜੌਨਪੁਰ ਲੋਕ ਸਭਾ ਤੋਂ ਉਮੀਦਵਾਰ ਬਣਾਇਆ ਗਿਆ ਹੈ। 65 ਸਾਲ ਸ਼ਿਆਮ ਸਿੰਘ ਯਾਦਵ ਰਾਣੀ ਪੱਟੀ, ਬਲਾਕ ਮਡਿਆਹੂੰ, ਜੌਨਪੁਰ ਦੇ ਨਿਵਾਸੀ ਹਨ।ਮਾਇਆਵਤੀ ਨੇ ਅੱਜ ਆਪਣੀਆਂ ਲੋਕ ਸਭਾ ਚੋਣਾਂ ਲਈ 16 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ। ਇਸ ਐਲਾਨ ਨਾਲ ਸਭ ਤੋਂ ਵੱਡਾ ਝਟਕਾ ਉਨ੍ਹਾਂ ਆਪਣੀ ਸਹਿਯੋਗੀ ਸਮਾਜਵਾਦੀ ਪਾਰਟੀ ਨੂੰ ਦਿੱਤਾ ਹੈ। ਜੌਨਪੁਰ ਤੋਂ ਸਮਾਜਵਾਦੀ ਪਾਰਟੀ ਆਪਣਾ ਉਮੀਦਵਾਰ ਉਤਾਰਨਾ ਚਾਹੁੰਦੀ ਸੀ ਪਰ ਬਸਪਾ ਨੇ ਇੱਥੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਸਮਾਜਵਾਦੀ ਪਾਰਟੀ ਚਾਹੁੰਦੀ ਸੀ ਕਿ ਬਸਪਾ ਇੱਥੋਂ ਆਪਣਾ ਉਮੀਦਵਾਰ ਨਾ ਉਤਾਰੇ। ਉਹ ਇਸ ਸੀਟ ਬਦਲੇ ਸਪਾ ਬਲੀਆ ਦੀ ਸੀਟ ਬਸਪਾ ਨੂੰ ਦੇਣ ਲਈ ਤਿਆਰ ਸੀ। ਸਮਾਜਵਾਦੀ ਪਾਰਟੀ ਜੌਨਪੁਰ ਵਿਚ ਤੇਜ ਪ੍ਰਤਾਪ ਸਿੰਘ ਯਾਦਵ ਨੂੰ ਐਡਜਸਟ ਕਰਨਾ ਚਾਹੁੰਦੀ ਸੀ। ਮਾਇਆਵਤੀ ਨੇ ਐੱਸਪੀ ਮੁਖੀ ਦੀ ਇਸ ਮੰਗ ਨੂੰ ਕੋਈ ਤਰਜੀਹ ਨਹੀਂ ਦਿੱਤੀ।ਸਮਾਜਵਾਦੀ ਪਾਰਟੀ ਨੇ ਤੇਜ ਪ੍ਰਤਾਪ ਦੀ ਸੀਟ ਮੈਨਪੁਰੀ ਤੋਂ ਇਸ ਵਾਰੀ ਸਪਾ ਨੇ ਮੁਲਾਇਮ ਸਿੰਘ ਯਾਦਵ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਮੁਲਾਇਮ ਸਿੰਘ ਯਾਦਵ ਉੱਥੋਂ ਨਾਮਜ਼ਦਗੀ ਵੀ ਭਰ ਚੁੱਕੇ ਹਨ। ਹੁਣ ਤੇਜ ਪ੍ਰਤਾਪ ਕੋਲ ਕੋਈ ਵੀ ਸੁਰੱਖਿਅਤ ਸੀਟ ਨਹੀਂ ਹੈ। ਸਪਾ ਮੁਖੀ ਨੇ ਮੈਨਪੁਰੀ ਤੋਂ ਟਿਕਟ ਆਪਣੇ ਪਿਤਾ ਮੁਲਾਇਮ ਸਿੰਘ ਯਾਦਵ ਨੂੰ ਦਿੱਤੀ ਹੈ। ਇਹੀ ਨਹੀਂ ਇੱਥੋਂ ਐੱਸਪੀ ਦੇ ਦਿੱਗਜ ਨੇਤਾ ਪਾਰਸਨਾਥ ਯਾਦਵ ਚੋਣ ਲੜਨੀ ਚਾਹੁੰਦੇ ਸਨ।ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਜੌਨਪੁਰ ਤੋਂ ਆਪਣੇ ਚਚੇਰੇ ਭਰਾ ਤੇਜ ਪ੍ਰਤਾਪ ਯਾਦਵ ਨੂੰ ਟਿਕਟ ਦੇਣੀ ਚਾਹੁੰਦੇ ਸਨ ਕਿਉਂਕਿ ਤੇਜ ਪ੍ਰਤਾਪ ਮੈਨਪੁਰੀ ਤੋਂ ਟਿਕਟ ਕੱਟੀ ਜਾਣ ਤੋਂ ਨਾਰਾਜ਼ ਹਨ। ਉਨ੍ਹਾਂ ਦੇ ਹਮਾਇਤੀਆਂ ਨੇ ਇੱਥੇ ਵੀ ਪ੍ਰਦਰਸ਼ਨ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਜ਼ਿਲ੍ਹਾ ਇਕਾਈ ਨੂੰ ਵੀ ਸਪਾ ਮੁਖੀ ਅਖਿਲੇਸ਼ ਯਾਦਵ ਨੇ ਭੰਗ ਕਰ ਦਿੱਤਾ ਹੈ।ਅੱਜ ਬੀਐੱਸਪੀ ਨੇ ਜਿਨ੍ਹਾਂ 16 ਸੀਟਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ ਜਿਸ ਵਿਚ ਬਾਹੂਬਲੀ ਮੁਖ਼ਤਾਰ ਅੰਸਾਰੀ ਦੇ ਭਰਾ ਅਫ਼ਜ਼ਾਲ ਅੰਸਾਰੀ ਦਾ ਵੀ ਨਾਂ ਹੈ। ਐੱਸਪੀ ਮੁਖੀ ਅਖਿਲੇਸ਼ ਯਾਦਵ ਨੇ ਕਦੀ ਅੰਸਾਰੀ ਬੰਧੂਆਂ ਨੂੰ ਪਾਰਟੀ ਵਿਚ ਲੈਣ ਤੋਂ ਮਨ੍ਹਾਂ ਕਰ ਦਿੱਤਾ ਸੀ ਅਤੇ ਉਹ ਮਾਫ਼ੀਆ ਨੂੰ ਟਿਕਟ ਦੇਣ ਦੇ ਹੱਕ ਵਿਚ ਨਹੀਂ ਸਨ।Posted By: Seema Anand | 3 |
ਮਿਊਚਲ ਫੰਡ 'ਚ ਐੱਸਆਈਪੀ ਨਿਵੇਸ਼ ਦਾ ਵੱਧ ਰਿਹਾ ਰੁਝਾਨ | ਮਿਊਚਲ ਫੰਡਾਂ ਵਿਚ ਪ੍ਰਚੂਨ ਨਿਵੇਸ਼ਕਾਂ ਦੀ ਰੁਚੀ ਵੱਧ ਰਹੀ ਹੈ। ਇਸ ਦਾ ਇਕ ਮੁੱਖ ਕਾਰਨ 'ਸਿਸਟੇਮੈਟਿਕ ਇਨਵੈਸਟਮੈਂਟ' ਯਾਨੀ ਐੱਸਆਈਪੀ ਵਿਚ ਮਿਲਣ ਵਾਲਾ ਉੱਚ ਰਿਟਰਨ ਹੈ। ਇਹੀ ਕਾਰਨ ਹੈ ਕਿ ਮਿਊਚਲ ਫੰਡ ਦੀਆਂ ਐੱਸਆਈਪੀ ਸਕੀਮਾਜਾਗਰਣ ਬਿਊਰੋ, ਨਵੀਂ ਦਿੱਲੀ : ਮਿਊਚਲ ਫੰਡਾਂ ਵਿਚ ਪ੍ਰਚੂਨ ਨਿਵੇਸ਼ਕਾਂ ਦੀ ਰੁਚੀ ਵੱਧ ਰਹੀ ਹੈ। ਇਸ ਦਾ ਇਕ ਮੁੱਖ ਕਾਰਨ 'ਸਿਸਟੇਮੈਟਿਕ ਇਨਵੈਸਟਮੈਂਟ' ਯਾਨੀ ਐੱਸਆਈਪੀ ਵਿਚ ਮਿਲਣ ਵਾਲਾ ਉੱਚ ਰਿਟਰਨ ਹੈ। ਇਹੀ ਕਾਰਨ ਹੈ ਕਿ ਮਿਊਚਲ ਫੰਡ ਦੀਆਂ ਐੱਸਆਈਪੀ ਸਕੀਮਾਂ 'ਚ ਨਿਵੇਸ਼ ਤਿੰਨ ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। ਹਾਲਾਂਕਿ ਬਾਜ਼ਾਰ ਵਿਚ ਤੇਜ਼ੀ ਬਣੇ ਰਹਿਣ ਦੇ ਬਾਵਜੂਦ ਅਕਤੂਬਰ ਵਿਚ ਮਿਊਚਲ ਫੰਡਾਂ ਵਿਚ ਹੋਣ ਵਾਲਾ ਕੁਲ ਨਿਵੇਸ਼ ਕੇਵਲ 6,015 ਕਰੋੜ ਰੁਪਏ 'ਤੇ ਹੀ ਸੀਮਤ ਰਹਿ ਗਿਆ ਹੈ ਜੋ ਬੀਤੇ ਪੰਜ ਮਹੀਨੇ ਦਾ ਨਿਊਨਤਮ ਪੱਧਰ ਹੈ।ਐਸੋਸੀਏਸ਼ਨ ਆਫ ਮਿਊਚਲ ਫੰਡ ਇੰਡਸਟਰੀ (ਐੱਮਫੀ) ਦੇ ਤਾਜ਼ਾ ਅੰਕੜਿਆਂ ਮੁਤਾਬਿਕ ਪ੍ਰਚੂਨ ਨਿਵੇਸ਼ਕਾਂ ਵਿਚ ਐੱਸਆਈਪੀ ਖਾਤਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਐੱਮਫੀ ਦਾ ਮੰਨਣਾ ਹੈ ਕਿ ਮਿਊਚਲ ਫੰਡ ਉਦਯੋਗ ਲਈ ਇਹ ਸਕਾਰਾਤਮਕ ਸੰਕੇਤ ਹੈ। ਐੱਮਫੀ ਦੇ ਸੀਈਓ ਐੱਨਐੱਸ ਵੈਂਕਟੇਸ਼ ਦਾ ਕਹਿਣਾ ਹੈ ਕਿ ਸਾਨੂੰ ਉਮੀਦ ਹੈ ਕਿ ਸ਼ੇਅਰ ਬਾਜ਼ਾਰ ਆਉਣ ਵਾਲੀ ਤਿਮਾਹੀ ਵਿਚ ਹੀ ਚੰਗਾ ਪ੍ਰਦਰਸ਼ਨ ਕਰੇਗਾ। ਇਸ ਨਾਲ ਮਿਊਚਲ ਫੰਡ ਵਿਚ ਨਿਵੇਸ਼ ਦਾ ਪ੍ਰਵਾਹ ਹੋਰ ਵਧੇਗਾ।ਐੱਮਫੀ ਦੇ ਅੰਕੜਿਆਂ ਮੁਤਾਬਿਕ ਅਕਤੂਬਰ 2019 ਵਿਚ ਉਦਯੋਗ ਦੀ ਕੁਲ ਏਯੂਐੱਮ 26,32,824.43 ਕਰੋੜ ਰੁਪਏ ਸੀ। ਬੀਤੇ ਸਾਲ ਦੀ ਇਸੇ ਅੱਵਧੀ ਦੇ ਮੁਕਾਬਲੇ ਇਸ ਵਿਚ 18 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਜੇਕਰ ਇਨ੍ਹਾਂ ਵਿਚ ਐੱਸਆਈਪੀ ਸਕੀਮਾਂ ਵਿਚ ਹੋਣ ਵਾਲੇ ਨਿਵੇਸ਼ ਦੀ ਗੱਲ ਕਰੀਏ ਤਾਂ ਅਕਤੂਬਰ ਵਿਚ 8,246 ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ ਪ੍ਰੰਤੂ ਓਪਨ ਐਂਡਡ ਇਕਵਿਟੀ ਸਕੀਮਾਂ ਵਿਚ ਨਿਵੇਸ਼ ਦਾ ਪ੍ਰਵਾਹ ਚਿੰਤਾ ਪੈਦ ਕਰ ਰਿਹਾ ਹੈ। ਸਰਕਾਰ ਵੱਲੋਂ ਆਰਥਿਕ ਸੁਧਾਰਾਂ ਦੀ ਦਿਸ਼ਾ ਵਿਚ ਚੁੱਕੇ ਗਏ ਕਦਮਾਂ ਕਾਰਨ ਸ਼ੇਅਰ ਬਾਜ਼ਾਰ ਵਿਚ ਚੱਲ ਰਹੀ ਤੇਜ਼ੀ ਦੇ ਬਾਵਜੂਦ ਇਨ੍ਹਾਂ ਵਿਚ ਨਿਵੇਸ਼ ਦੀ ਰਫ਼ਤਾਰ ਘੱਟ ਹੈ। ਐੱੰਮਫੀ ਦੇ ਅੰਕੜਿਆਂ ਮੁਤਾਬਿਕ ਅਕਤੂੂਬਰ ਵਿਚ ਇਨ੍ਹਾਂ ਸਕੀਮਾਂ ਵਿਚ 6,026 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ ਜਦਕਿ 11 ਕਰੋੜ ਰੁਪਏ ਇਨ੍ਹਾਂ ਸਕੀਮਾਂ ਤੋਂ ਨਿਵੇਸ਼ਕਾਂ ਨੇ ਕਢਵਾਏ। ਇਸ ਤਰ੍ਹਾਂ ਕੁਲ 6,015 ਕਰੋੜ ਰੁਪਏ ਦਾ ਨਿਵੇਸ਼ ਇਨ੍ਹਾਂ ਸਕੀਮਾਂ ਵਿਚ ਆਇਆ। ਇਹ ਪਿਛਲੇ ਪੰਜ ਮਹੀਨੇ ਵਿਚ ਓਪਨ ਐਂਡਡ ਸਕੀਮਾਂ ਵਿਚ ਹੋਇਆ ਸਭ ਤੋਂ ਘੱਟ ਨਿਵੇਸ਼ ਹੈ।ਇਸ ਦੇ ਉਲਟ ਇਕਵਿਟੀ ਅਤੇ ਇਕਵਿਟੀ ਲਿੰਕਡ ਸੇਵਿੰਗ ਸਕੀਮਾਂ ਵਿਚ ਸਤੰਬਰ ਵਿਚ 6,489 ਕਰੋੜ ਰੁਪਏ ਦਾ ਨਿਵੇਸ਼ ਹੋਇਆ ਸੀ ਜਦਕਿ ਅਗਸਤ ਵਿਚ 9,090 ਕਰੋੜ, ਜੁਲਾਈ ਵਿਚ 8,092 ਕਰੋੜ, 7,585 ਕਰੋੜ ਰੁਪਏ ਜੂਨ ਵਿਚ ਅਤੇ 4,968 ਕਰੋੜ ਰੁਪਏ ਮਈ ਵਿਚ ਇਨ੍ਹਾਂ ਸਕੀਮਾਂ ਵਿਚ ਨਿਵੇਸ਼ ਕੀਤੇ ਗਏ। | 0 |
ਭਾਰਤੀ ਸਪਿੰਨਰਾਂ ਖ਼ਿਲਾਫ਼ ਹਮਲਾਵਰ ਰਹਾਂਗੇ : ਬੇਟਸ | ਭਾਰਤੀ ਮਹਿਲਾ ਟੀਮ ਨੇ ਪਹਿਲੀ ਵਾਰ ਨਿਊਜ਼ੀਲੈਂਡ ਟੀਮ ਨੂੰ ਉਨ੍ਹਾਂ ਦੇ ਘਰ ਵਿਚ ਵਨ ਡੇ ਸੀਰੀਜ਼ ਵਿਚ ਮਾਤ ਦਿੱਤੀ ਤੇ ਸੀਰੀਜ਼ 2-1 ਨਾਲ ਆਪਣੇ ਨਾਂ ਕੀਤੀ ਸੀ। ਬੇਟਸ ਨੇ ਤੀਜੇ ਵਨ ਡੇ ਵਿਚ ਆਪਣੇ ਕਰੀਅਰ ਦਾ 25ਵਾਂ ਅਰਧ ਸੈਂਕੜਾਵੇਲਿੰਗਟਨ : ਨਿਊਜ਼ੀਲੈਂਡ ਮਹਿਲਾ ਕ੍ਰਿਕਟ ਟੀਮ ਦੀ ਤਜਰਬੇਕਾਰ ਬੱਲੇਬਾਜ਼ ਸੂਜੀ ਬੇਟਸ ਨੇ ਸੋਮਵਾਰ ਨੂੰ ਕਿਹਾ ਕਿ ਪਿਛਲੇ ਦਿਨੀਂ ਵਨ ਡੇ ਸੀਰੀਜ਼ ਵਿਚ ਭਾਰਤ ਹੱਥੋਂ ਮਿਲੀ ਮਾਤ ਵਿਚ ਸਕਾਰਾਤਮਕ ਗੱਲ ਇਹ ਰਹੀ ਕਿ ਉਨ੍ਹਾਂ ਨੂੰ ਸਮਝ ਆ ਗਿਆ ਕਿ ਪੂਨਮ ਯਾਦਵ ਤੇ ਏਕਤਾ ਬਿਸ਼ਟ ਦੀ ਸਪਿੰਨ ਜੋੜੀ ਨਾਲ ਕਿਵੇਂ ਨਜਿੱਠਣਾ ਹੈ। ਭਾਰਤੀ ਮਹਿਲਾ ਟੀਮ ਨੇ ਪਹਿਲੀ ਵਾਰ ਨਿਊਜ਼ੀਲੈਂਡ ਟੀਮ ਨੂੰ ਉਨ੍ਹਾਂ ਦੇ ਘਰ ਵਿਚ ਵਨ ਡੇ ਸੀਰੀਜ਼ ਵਿਚ ਮਾਤ ਦਿੱਤੀ ਤੇ ਸੀਰੀਜ਼ 2-1 ਨਾਲ ਆਪਣੇ ਨਾਂ ਕੀਤੀ ਸੀ। ਬੇਟਸ ਨੇ ਤੀਜੇ ਵਨ ਡੇ ਵਿਚ ਆਪਣੇ ਕਰੀਅਰ ਦਾ 25ਵਾਂ ਅਰਧ ਸੈਂਕੜਾ ਲਾਇਆ ਜਿਸ ਨਾਲ ਉਨ੍ਹਾਂ ਦੀ ਟੀਮ ਨੇ ਮੈਚ ਨੂੰ ਅੱਠ ਵਿਕਟਾਂ ਨਾਲ ਜਿੱਤਿਆ ਸੀ। ਬੇਟਸ ਨੇ ਕਿਹਾ ਕਿ ਇਸ ਜਿੱਤ ਟੀਮ ਨਾਲ ਆਤਮਵਿਸ਼ਵਾਸ ਕਾਫੀ ਵਧ ਗਿਆ ਹੈ। ਪਹਿਲੇ ਦੋ ਮੈਚਾਂ ਤੋਂ ਬਾਅਦ ਤੀਜੇ ਮੈਚ ਵਿਚ ਵੀ ਜੇ ਸਾਡਾ ਪ੍ਰਦਰਸ਼ਨ ਖ਼ਰਾਬ ਰਹਿੰਦਾ ਤਾਂ ਇਹ ਕਾਫੀ ਨਿਰਾਸ਼ਾਜਨਕ ਹੁੰਦਾ। ਇਸ ਮੈਚ ਵਿਚ ਬੇਟਸ ਨੇ ਲੈੱਗ ਸਪਿੰਨਰ ਪੂਨਮ ਖ਼ਿਲਾਫ਼ ਹਮਲਾਵਰ ਵਤੀਰਾ ਅਪਣਾਇਆ। ਉਨ੍ਹਾਂ ਨੇ 64 ਗੇਂਦਾਂ ਵਿਚ ਅੱਠ ਚੌਕੇ ਤੇ ਇਕ ਛੱਕੇ ਦੀ ਮਦਦ ਨਾਲ 57 ਦੌੜਾਂ ਦੀ ਪਾਰੀ ਖੇਡੀ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਜਿਸ ਤਰ੍ਹਾਂ ਸਪਿੰਨਰਾਂ ਦਾ ਸਾਹਮਣਾ ਕੀਤਾ ਉਹ ਸਭ ਤੋਂ ਸਕਾਰਾਤਮਕ ਪਹਿਲੂ ਸੀ। ਸਾਨੂੰ ਸਭ ਤੋਂ ਵੱਡੀ ਸਿੱਖ ਇਹ ਮਿਲੀ ਕਿ ਜਦ ਵੀ ਉਹ ਗੇਂਦ ਨੂੰ ਅੱਗੇ ਟੱਪਾ ਖਿਡਾਉਣਗੇ ਤਾਂ ਸਾਨੂੰ ਹਮਲਾਵਰ ਰਹਿਣਾ ਪਵੇਗਾ। ਸਾਨੂੰ ਭਾਈਵਾਲੀ ਵਿਚ ਉਨ੍ਹਾਂ ਖ਼ਿਲਾਫ਼ ਹਮਲਾਵਰ ਰਹਿਣਾ ਪਵੇਗਾ ਕਿਉਂਕਿ ਜਦ ਦੋਵੇਂ ਬੱਲੇਬਾਜ਼ ਕ੍ਰੀਜ਼ 'ਤੇ ਜ਼ਿਆਦਾ ਸਮੇਂ ਲਈ ਰਹਿਣਗੇ ਤਾਂ ਦੌੜਾਂ ਬਣਾਉਣਾ ਸੌਖਾ ਹੋਵੇਗਾ। ਦੋਵਾਂ ਦੇਸ਼ਾਂ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਛੇ ਫਰਵਰੀ ਤੋਂ ਸ਼ੁਰੂ ਹੋਵੇਗੀ। | 2 |
ਅਹਿਮਦ ਸ਼ਹਿਜ਼ਾਦ 'ਤੇ ਚਾਰ ਮਹੀਨੇ ਦੀ ਪਾਬੰਦੀ | ਨਵੀਂ ਦਿੱਲੀ (ਜੇਐੱਨਐੱਨ) : ਪਾਕਿਸਤਾਨ ਿਯਕਟ ਬੋਰਡ (ਪੀਸੀਬੀ) ਨੇ ਟੀਮ ਦੇ ਓਪਨਰ ਬੱਲੇਬਾਜ਼ ਅਹਿਮਦ ਸ਼ਹਿਜ਼ਾਦ 'ਤੇ ਚਾਰ ਮਹੀ ਨਵੀਂ ਦਿੱਲੀ (ਜੇਐੱਨਐੱਨ) : ਪਾਕਿਸਤਾਨ ਿਯਕਟ ਬੋਰਡ (ਪੀਸੀਬੀ) ਨੇ ਟੀਮ ਦੇ ਓਪਨਰ ਬੱਲੇਬਾਜ਼ ਅਹਿਮਨਵੀਂ ਦਿੱਲੀ (ਜੇਐੱਨਐੱਨ) : ਪਾਕਿਸਤਾਨ ਿਯਕਟ ਬੋਰਡ (ਪੀਸੀਬੀ) ਨੇ ਟੀਮ ਦੇ ਓਪਨਰ ਬੱਲੇਬਾਜ਼ ਅਹਿਮਦ ਸ਼ਹਿਜ਼ਾਦ 'ਤੇ ਚਾਰ ਮਹੀਨੇ ਦੀ ਪਾਬੰਦੀ ਲਾ ਦਿੱਤੀ ਹੈ। ਉਨ੍ਹਾਂ ਦੀ ਪਾਬੰਦੀ 10 ਜੁਲਾਈ 2018 ਤੋਂ ਮੰਨੀ ਜਾਵੇਗੀ ਤੇ 11 ਨਵੰਬਰ ਨੂੰ ਸਮਾਪਤ ਹੋ ਜਾਵੇਗੀ। ਇਸ ਵਿਚਾਲੇ ਉਹ ਿਯਕਟ ਦੇ ਕਿਸੇ ਵੀ ਫਾਰਮੈਟ ਵਿਚ ਹਿੱਸਾ ਨਹੀਂ ਲੈ ਸਕਣਗੇ। ਸ਼ਹਿਜ਼ਾਦ 'ਤੇ ਇਹ ਪਾਬੰਦੀ ਡੋਪਿੰਗ ਨਿਯਮਾਂ ਦਾ ਉਲੰਘਣ ਕਰਨ ਲਈ ਲਾਈ ਗਈ ਹੈ। ਪੀਸੀਬੀ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਸ਼ਹਿਜ਼ਾਦ 'ਤੇ ਉਸ ਦਿਨ ਤੋਂ ਪਾਬੰਦੀ ਲਾਈ ਗਈ ਹੈ ਜਦ ਤੋਂ ਉਹ ਮੁਅੱਤਲ ਹਨ। ਲੋੜ ਪੈਣ 'ਤੇ ਉਹ ਐਂਟੀ ਡੋਪਿੰਗ ਨੂੰ ਲੈ ਕੇ ਲੈਕਚਰ ਵੀ ਦੇਣਗੇ। ਪੀਸੀਬੀ ਦੇ ਚੇਅਰਮੈਨ ਅਹਿਸਾਨ ਮਨੀ ਨੇ ਕਿਹਾ ਕਿ ਿਯਕਟ ਵਿਚ ਡੋਪਿੰਗ ਨੂੰ ਲੈ ਕੇ ਪੀਸੀਬੀ ਦੀ ਨੀਤੀ ਜ਼ੀਰੋ ਟਾਲਰੈਂਸ ਦੀ ਹੈ। ਉਮੀਦ ਹੈ ਕਿ ਭਵਿੱਖ ਵਿਚ ਿਯਕਟਰ ਇਸ ਗੱਲ ਨੂੰ ਲੈ ਕੇ ਅਹਿਤਿਆਤ ਵਰਤਣਗੇ ਕਿ ਕੋਈ ਵੀ ਪਾਬੰਦੀਸ਼ੁਦਾ ਪਦਾਰਥ ਉਨ੍ਹਾਂ ਦੇ ਸੰਪਰਕ ਵਿਚ ਨਾ ਆਏ। ਉਥੇ ਦੂਜੇ ਪਾਸੇ ਅਹਿਮਦ ਸ਼ਹਿਜ਼ਾਦ ਨੇ ਆਪਣੇ 'ਤੇ ਲਾਏ ਗਏ ਦੋਸ਼ਾਂ ਨੂੰ ਮਨਜ਼ੂਰ ਕਰ ਲਿਆ। ਉਨ੍ਹਾਂ ਦਾ ਕਹਿਣਾ ਹੈ ਕਿ ਜਾਣਬੁੱਝ ਕੇ ਉਨ੍ਹਾਂ ਵੱਲੋਂ ਇਹ ਨਹੀਂ ਕੀਤਾ ਗਿਆ। ਉਹ ਕਿਸੇ ਤਰ੍ਹਾਂ ਦੀ ਦਵਾ ਲੈ ਕੇ ਆਪਣੇ ਪ੍ਰਦਰਸ਼ਨ ਵਿਚ ਸੁਧਾਰ ਨਹੀਂ ਲਿਆਉਣਾ ਚਾਹੁੰਦੇ ਸਨ। ਉਨ੍ਹਾਂ ਤੋਂ ਗ਼ਲਤੀ ਨਾਲ ਅਜਿਹਾ ਹੋਇਆ ਹੈ ਤੇ ਉਹ ਆਪਣੇ 'ਤੇ ਲਾਈ ਗਈ ਪਾਬੰਦੀ ਨੂੰ ਕਬੂਲ ਕਰਦੇ ਹਨ। ਸ਼ਹਿਜ਼ਾਦ ਨੇ ਕਿਹਾ ਕਿ ਪਾਬੰਦੀ ਤੋਂ ਬਾਅਦ ਇਕ ਵਾਰ ਮੁੜ ਉਹ ਮਜ਼ਬੂਤੀ ਨਾਲ ਿਯਕਟ ਵਿਚ ਵਾਪਸੀ ਕਰਨਗੇ। | 2 |
⁄ ਚੋਣਾਂ | Loksabha Election 2019: ਭਾਜਪਾ ਨੇ ਜਾਰੀ ਕੀਤਾ ਚੋਣ ਮੈਨੀਫੈਸਟੋ, ਜਾਣੇ ਪ੍ਰਮੁੱਖ 15 ਸੰਕਲਪPublish Date:Mon, 08 Apr 2019 02:43 PM (IST)ਭਾਜਪਾ ਨੇ ਆਪਣੇ ਚੋਣ ਮਨੋਰਥ ਪੱਤਰ ਨੂੰ 'ਸੰਕਲਪ ਪੱਤਰ' ਦਾ ਨਾਂ ਦਿੱਤਾ ਹੈ। ਜਿਵੇਂ ਕਿ ਉਮੀਦ ਸੀ, 48 ਪੰਨਿਆਂ ਦੇ ਇਸ ਸੰਕਲਪ ਪੱਤਰ 'ਚ ਕਿਸਾਨਾਂ ਅਤੇ ਮਹਿਲਾਵਾਂ ਦੀ ਬਿਹਤਰੀ, ਰਾਸ਼ਟਰੀ ਸੁਰੱਖਿਆ, ਇੰੰਫ੍ਰਾਸਟ੍ਰਚਰ ਨਿਰਮਾਣਨਵੀਂ ਦਿੱਲੀ: ਭਾਜਪਾ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਭਾਜਪਾ ਨੇ ਆਪਣੇ ਚੋਣ ਮਨੋਰਥ ਪੱਤਰ ਨੂੰ 'ਸੰਕਲਪ ਪੱਤਰ' ਦਾ ਨਾਂ ਦਿੱਤਾ ਹੈ। ਜਿਵੇਂ ਕਿ ਉਮੀਦ ਸੀ, 48 ਪੰਨਿਆਂ ਦੇ ਇਸ ਸੰਕਲਪ ਪੱਤਰ 'ਚ ਕਿਸਾਨਾਂ ਅਤੇ ਔਰਤਾਂ ਦੀ ਬਿਹਤਰੀ, ਰਾਸ਼ਟਰੀ ਸੁਰੱਖਿਆ, ਇਨਫਰਾਸਟ੍ਰਕਚਰ ਨਿਰਮਾਣ, ਧਾਰਾ-370 ਨੂੰ ਖ਼ਤਮ ਕਰਨ, ਆਮ ਲੋਕਾਂ ਲਈ ਆਰਥਿਕ ਅਤੇ ਸਿਹਤ ਸਬੰਧੀ ਯੋਜਨਾਵਾਂ ਦੇ ਨਾਲ ਹੀ ਆਰਥਿਕ ਵਿਕਾਸ ਕਰਨ, ਰੁਜ਼ਗਾਰ ਦੇ ਮੌਕੇ ਵਧਾਉਣ ਅਤੇ ਗ਼ਰੀਬੀ ਘਟਾਉਣ ਵਰਗੇ ਅਹਿਮ ਮੁੱਦਿਆਂ 'ਤੇ ਫੋਕਸ ਕੀਤਾ ਗਿਆ। ਭਾਜਪਾ ਦੇ ਚੋਣ ਮੈਨੀਫੈਸਟੋ ਦੇ ਪ੍ਰਮੁੱਖ ਸੰਕਲਪ ਇਹ ਹਨ-ਕਿਸਾਨੀ ਅਤੇ ਪੇਂਡੂ ਸੈਕਟਰ 'ਚ 25 ਲੱਖ ਕਰੋੜ ਰੁਪਏ ਦੇ ਨਿਵੇਸ਼ ਨਾਲ ਖੇਤੀ ਅਤੇ ਕਿਸਾਨਾਂ ਦੀ ਹਾਲਤ ਬਿਹਤਰ ਕਰਾਂਗੇ।ਇਨਫਰਾਸਟ੍ਰਕਚਰ ਸੈਕਟਰ 'ਚ ਇਕ ਲੱਖ ਕਰੋੜ ਰੁਪਏ ਦਾ ਖ਼ਰਚ ਕੀਤਾ ਜਾਵੇਗਾ ਤਾਂ ਜੋ ਵਿਕਾਸ ਨੂੰ ਗਤੀ ਮਿਲੇ।ਰਿਟੇਲ ਸੈਕਟਰ ਲਈ ਨੈਸ਼ਨਲ ਪਾਲਿਸੀ ਬਣੇਗੀ, ਤਾਂ ਜੋ ਰੁਜ਼ਗਾਰ ਦੇ ਲੱਖਾਂ ਮੌਕੇ ਪੈਦਾ ਹੋਣ। ਵਪਾਰੀ ਵਰਗ ਲਈ ਕ੍ਰੈਡਿਟ ਕਾਰਡ।ਵਿਆਜ ਮੁਫ਼ਤ ਕਰਜ਼ ਤੇ ਕ੍ਰੈਡਿਟ ਕਾਰਡ। 2022 ਤਕ ਕਿਸਾਨਾਂ ਦੀ ਆਮਦਨ ਦੁੱਗਣੀ। 60 ਸਾਲ ਬਾਅਦ ਪੈਨਸ਼ਨ। ਲੈਂਡ ਡਿਜੀਟਲ ਰਿਕਾਰਡ।ਕਸ਼ਮੀਰ ਨਾਲ ਸਬੰਧਤ ਧਾਰਾ 370 ਨੂੰ ਖ਼ਤਮ ਕੀਤਾ ਜਾਵੇਗਾ।ਰਾਮ ਮੰਦਰ ਪ੍ਰਤੀ ਸਰਕਾਰ ਵਚਨਬੱਧ। ਸਬਰੀਮਾਲਾ ਮੁੱਦੇ ਨੂੰ ਸੁਪਰੀਮ ਕੋਰਟ 'ਚ ਢੁਕਵੇਂ ਤਰੀਕੇ ਨਾਲ ਪੇਸ਼ ਕਰਾਂਗੇ।60 ਸਾਲ ਦੀ ਉਮਰ ਤੋਂ ਬਾਅਦ ਕਿਸਾਨਾਂ ਅਤੇ ਛੋਟੇ ਦੁਕਾਨਦਾਰਾਂ ਲਈ ਪੈਨਸ਼ਨ ਯੋਜਨਾ। ਸਾਰੇ ਕਿਸਾਨਾਂ ਨੂੰ 6000 ਰੁਪਏ ਦੀ ਇਨਕਮ ਦਿੱਤੀ ਜਾਵੇਗੀ।ਰਾਸ਼ਟਰੀ ਸੁਰੱਖਿਆ ਸਰਕਾਰ ਦੀ ਤਰਜੀਹ ਹੋਵੇਗੀ।ਅੱਤਵਾਦ ਖ਼ਿਲਾਫ਼ ਜ਼ੀਰੋ ਟਾਲਰੈਂਸ।ਇੰਜੀਨੀਅਰਿੰਗ ਅਤੇ ਕਾਨੂੰਨ ਦੀ ਸਿੱਖਿਆ ਦੇਣ ਵਾਲੇ ਕਾਲਜਾਂ 'ਚ ਸੀਟਾਂ ਦੀ ਗਿਣਤੀ ਵਧਾਈ ਜਾਵੇਗੀ।ਸਾਰੇ ਗ਼ਰੀਬ ਪਰਿਵਾਰਾਂ ਨੂੰ LPG, ਹਰ ਘਰ 'ਚ ਪੀਣ ਵਾਲਾ ਪਾਣੀ ਅਤੇ 100 ਫ਼ੀਸਦੀ ਲੋਕਾਂ ਨੂੰ ਬਿਜਲੀ ਦੀ ਉਪਲਬਧਤਾ।75 ਨਵੇਂ ਮੈਡੀਕਲ ਅਤੇ ਪੀਜੀ ਕਾਲਜ ਖੋਲ੍ਹੇ ਜਾਣਗੇ ਤਾਂ ਕਿ ਡਾਕਟਰਾਂ ਦੀ ਘਾਟ ਨਾ ਹੋਵੇ ਅਤੇ ਉੱਚ ਪੱਧਰੀ ਸਿੱਖਿਆ ਨੂੰ ਹੱਲਾਸ਼ੇਰੀ ਮਿਲੇ। ਸਾਰਿਆਂ ਲਈ ਸਿੱਖਿਆ।ਨਾਗਰਿਕਤਾ ਬਿੱਲ ਨੂੰ ਪਾਸ ਕਰਨ ਲਈ ਸਰਕਾਰ ਵਚਨਬੱਧ। ਗ਼ੈਰਕਾਨੂੰਨੀ NRI's 'ਤੇ ਸਖ਼ਤੀ ਹੋਵੇਗੀ।2022 ਤਕ ਨੈਸ਼ਨਲ ਹਾਈਵੇਅ ਦੁੱਗਣੇ ਹੋਣਗੇ ਅਤੇ ਸਾਰੇ ਰੇਲਵੇ ਟ੍ਰੈਕਾਂ ਦਾ ਬਿਜਲਈਕਰਨ ਹੋਵੇਗਾ।2025 ਤਕ 5 ਟ੍ਰਿਲੀਅਨ ਡਾਲਰ ਅਤੇ 2032 ਤਕ 10 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਸੰਕਲਪ।Posted By: Akash Deep | 3 |
ਸਿੰਧੂ ਕਰੇਗੀ ਭਾਰਤੀ ਚੁਣੌਤੀ ਦੀ ਅਗਵਾਈ | ਨਾਨਜਿੰਗ : ਓਲੰਪਿਕ ਸਿਲਵਰ ਮੈਡਲ ਹਾਸਿਲ ਪੀਵੀ ਸਿੰਧੂ ਜਦ ਸੋਮਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ 'ਚ ਭਾ ਨਾਨਜਿੰਗ : ਓਲੰਪਿਕ ਸਿਲਵਰ ਮੈਡਲ ਹਾਸਿਲ ਪੀਵੀ ਸਿੰਧੂ ਜਦ ਸੋਮਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੀ ਵਨਾਨਜਿੰਗ : ਓਲੰਪਿਕ ਸਿਲਵਰ ਮੈਡਲ ਹਾਸਿਲ ਪੀਵੀ ਸਿੰਧੂ ਜਦ ਸੋਮਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ 'ਚ ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ ਤਾਂ ਉਨ੍ਹਾਂ ਦੀ ਨਜ਼ਰ ਵੱਡੇ ਟੂਰਨਾਮੈਂਟ ਦੇ ਫਾਈਨਲ ਵਿਚ ਹਾਰਨ ਦਾ ਰਿਕਾਰਡ ਤੋੜਨ ਤੇ ਆਪਣੇ ਮੈਡਲ ਦਾ ਰੰਗ ਬਿਹਤਰ ਕਰਨ 'ਤੇ ਲੱਗੀ ਹੋਵੇਗੀ। ਸਿੰਧੂ ਦਾ ਵਿਸ਼ਵ ਚੈਂਪੀਅਨਸ਼ਿਪ ਵਿਚ ਰਿਕਾਰਡ ਸ਼ਾਨਦਾਰ ਹੈ। ਉਨ੍ਹਾਂ ਨੇ 2013 ਤੇ 2014 ਵਿਚ ਕਾਂਸੇ ਦੇ ਮੈਡਲ ਜਦਕਿ ਪਿਛਲੇ ਸਾਲ ਸਿਲਵਰ ਮੈਡਲ ਹਾਸਿਲ ਕੀਤਾ ਸੀ। ਪਿਛਲੇ ਸਾਲ ਗਲਾਸਗੋ ਵਿਚ ਫਾਈਨਲ ਵਿਚ ਨੋਜੋਮੀ ਓਕੁਹਾਰਾ ਤੋਂ ਉਹ 110 ਮਿੰਟ ਤਕ ਚੱਲੇ ਇਤਿਹਾਸਕ ਮੁਕਾਬਲੇ ਵਿਚ ਹਾਰ ਗਈ ਸੀ। 23 ਸਾਲ ਦੀ ਇਹ ਹੈਦਰਾਬਾਦੀ ਖਿਡਾਰਨ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਤੇ ਪਿਛਲੇ ਸਾਲ ਉਹ ਛੇ ਫਾਈਨਲ ਵਿਚ ਪੁੱਜੀ ਸੀ ਜਿਸ ਵਿਚ ਉਨ੍ਹਾਂ ਨੇ ਇੰਡੀਆ ਓਪਨ, ਕੋਰੀਆ ਓਪਨ ਤੇ ਸਈਅਦ ਮੋਦੀ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਵਿਚ ਜਿੱਤ ਦਰਜ ਕੀਤੀ ਪਰ ਉਹ ਵਿਸ਼ਵ ਚੈਂਪੀਅਨਸ਼ਿਪ, ਦੁਬਈ ਸੁਪਰ ਸੀਰੀਜ਼ ਤੇ ਹਾਂਗਕਾਗ ਦੇ ਫਾਈਨਲ ਵਿਚ ਹਾਰ ਗਈ ਸੀ। | 2 |
ਬ੍ਰਾਜ਼ੀਲ ਦੀ ਮਾਰਤਾ ਨੇ ਸਿਰਜਿਆ ਰਿਕਾਰਡ | ਫਰਾਂਸ ਵਿਚ ਖੇਡੇ ਜਾ ਰਹੇ ਵਿਸ਼ਵ ਫੁੱਟਬਾਲ ਕੱਪ 'ਚ ਬ੍ਰਾਜ਼ੀਲੀ ਮਹਿਲਾ ਟੀਮ ਦੀ ਕਪਤਾਨ ਮਾਰਤਾ ਨੇ 17ਵਾਂ ਗੋਲ ਸਕੋਰ ਕਰ ਕੇ ਇਤਿਹਾਸ ਸਿਰਜਿਆ ਹੈ।ਬ੍ਰਾਜ਼ੀਲ ਦਾ ਫੁੱਟਬਾਲ ਖੇਡ ਨਾਲ ਨਹੁੰ-ਮਾਸ ਦਾ ਰਿਸ਼ਤਾ ਹੋਣ ਕਰਕੇ ਬ੍ਰਾਜ਼ੀਲੀਅਨਾਂ ਨੂੰ 'ਫੁੱਟਬਾਲ ਦੀ ਕੌਮ' ਕਿਹਾ ਜਾਂਦਾ ਹੈ। ਇਥੋਂ ਦੇ ਸਕੂਲਾਂ 'ਚ ਫੁੱਟਬਾਲ ਖੇਡ ਖ਼ਾਸ ਵਿਸ਼ੇ ਵਜੋਂ ਸ਼ਾਮਲ ਹੈ। ਕਿਤਾਬਾਂ ਨਾਲ ਮੱਥਾ ਮਾਰਨ ਤੋਂ ਪਹਿਲਾਂ ਹਰ ਬੱਚਾ ਮੈਦਾਨ ਦੀ ਸਰਦਲ 'ਤੇ ਫੁੱਟਬਾਲ ਖੇਡਣ ਲਈ ਕਦਮ ਰੱਖਦਾ ਹੈ। ਬ੍ਰਾਜ਼ੀਲ ਨੇ ਜਿੱਥੇ ਪੇਲੇ, ਰੋਨਾਲਡੋ, ਰੋਨਾਲਡੀਨੋ, ਰੋਮਾਰੀਓ, ਰਿਵਾਲਡੋ, ਬਬੀਤੋ, ਕਾਕਾ, ਰੋਬੀਨੋ, ਕਾਫੂ, ਡੂੰਗਾ, ਨੇਮਾਰ, ਰਾਬਰਟ ਕਾਰਲੋਸ ਜਿਹੇ ਵਿਸ਼ਵ-ਵਿਆਪੀ ਫੁੱਟਬਾਲ ਦੇ ਚਿੱਠੇ ਤਾਰਨ ਵਾਲੇ ਖਿਡਾਰੀ ਪੈਦਾ ਕੀਤੇ ਹਨ ਉਥੇ ਮਾਰਤਾ ਵਿਏਰਾ ਡਾਸਿਲਵਾ ਜਿਹੀਆਂ ਫੁੱਟਬਾਲ ਖਿਡਾਰਨਾਂ ਦਾ ਵੀ ਆਲਮੀ ਫੁੱਟਬਾਲ ਦੇ ਅਸਮਾਨੀਂ ਕੁੰਡੇ ਲਾਉਣ 'ਚ ਵੱਡਾ ਯੋਗਦਾਨ ਰਿਹਾ ਹੈ।ਟੀਮ ਦੀ ਮਜ਼ਬੂਤ ਕੜੀਹਰ ਮੈਚ 'ਚ ਜ਼ਹਿਰਾਨਾ ਖੇਡ ਦਾ ਪ੍ਰਦਰਸ਼ਨ ਕਰਨ ਵਾਲੀ ਮਾਰਤਾ ਜਿੱਥੇ ਬ੍ਰਾਜ਼ੀਲ ਦੀ ਫੁੱਟਬਾਲ ਟੀਮ ਦੀ ਜ਼ਿੰਦ-ਜਾਨ ਹੈ ਉੱਥੇ ਵਿਸ਼ਵ ਦੀ ਟਾਪਰ ਤੇ ਰੁਸਤਮ ਫੁੱਟਬਾਲਰ ਹੈ। ਜਿੱਤਣ ਦਾ ਅਹਿਦ ਲੈ ਕੇ ਮਾਰਤਾ ਜਦੋਂ ਮੈਦਾਨ 'ਚ ਨਿਤਰਦੀ ਹੈ ਤਾਂ ਉਸ ਦੀ ਖੇਡ ਜੰਨਤ ਦੇ ਨਜ਼ਾਰੇ ਪੇਸ਼ ਕਰਦੀ ਹੈ। ਸਟਰਾਈਕਰ ਮਾਰਤਾ ਹਰ ਸਮੇਂ ਗੋਲ ਕਰਨ ਦੀ ਫ਼ਿਰਾਕ 'ਚ ਰਹਿੰਦੀ ਹੈ ਤੇ ਕਹਿੰਦੀਆਂ-ਕਹਾਉਂਦੀਆਂ ਟੀਮਾਂ ਦੇ ਰੱਖਿਅਕ ਉਸ ਦੇ ਖੇਡ ਹਮਲੇ ਨਹੀਂ ਸਹਾਰਦੇ। ਮਾਰਤਾ ਆਪਣੇ ਦੇਸ਼ ਦੇ ਝੰਡੇ ਨੂੰ ਬੁਲੰਦ ਰੱਖਣ ਲਈ ਸਿਦਕਦਿਲੀ ਨਾਲ ਫੁੱਟਬਾਲ ਖੇਡ ਰਹੀ ਹੈ ਤੇ ਦੇਸ਼ ਦੀ ਮਹਿਲਾ ਟੀਮ ਦੀ ਫਾਰਵਰਡ ਲਾਈਨ ਦੀ ਮਜ਼ਬੂਤ ਕੜੀ ਹੈ।ਐੱਮ.ਕਲੋਜ਼ੇ ਦਾ ਤੋੜਿਆ ਰਿਕਾਰਡਫਰਾਂਸ ਵਿਚ ਖੇਡੇ ਜਾ ਰਹੇ ਵਿਸ਼ਵ ਫੁੱਟਬਾਲ ਕੱਪ 'ਚ ਬ੍ਰਾਜ਼ੀਲੀ ਮਹਿਲਾ ਟੀਮ ਦੀ ਕਪਤਾਨ ਮਾਰਤਾ ਨੇ 17ਵਾਂ ਗੋਲ ਸਕੋਰ ਕਰ ਕੇ ਇਤਿਹਾਸ ਸਿਰਜਿਆ ਹੈ। ਫਰਾਂਸ ਫੀਫਾ ਕੱਪ ਤੋਂ ਪਹਿਲਾਂ ਮਾਰਤਾ ਵੱਲੋਂ ਆਲਮੀ ਫੁੱਟਬਾਲ ਟੂਰਨਾਮੈਂਟ 'ਚ ਕੀਤੇ ਗੋਲਾਂ ਦੀ ਗਿਣਤੀ 15 ਸੀ। ਫਰਾਂਸ ਦੇ ਵਿਸ਼ਵ ਕੱਪ 'ਚ ਆਸਟ੍ਰੇਲੀਆ ਵਿਰੁੱਧ ਗੋਲ ਕਰ ਕੇ ਮਾਰਤਾ ਨੇ ਵਿਸ਼ਵ ਫੁੱਟਬਾਲ ਕੱਪ 'ਚ ਜਿੱਥੇ ਆਪਣੇ ਗੋਲਾਂ ਦੀ ਗਿਣਤੀ 16 ਕਰ ਕੇ ਜਰਮਨੀ ਦੀ ਪੁਰਸ਼ ਟੀਮ ਦੇ ਸਟਰਾਈਕਰ ਮਿਰੋਸਲਾਵ ਕਲੋਜ਼ੇ ਵੱਲੋਂ ਆਲਮੀ ਫੁੱਟਬਾਲ ਕੱਪ 'ਚ ਸਕੋਰ ਕੀਤੇ 16 ਗੋਲਾਂ ਦੀ ਬਰਾਬਰੀ ਕੀਤੀ। ਕਲੋਜ਼ੇ ਨਾਲ ਬਰਾਬਰੀ ਕਰਨ 'ਤੇ ਵੀ ਮਾਰਤਾ ਦੀ ਤਸੱਲੀ ਨਹੀਂ ਹੋਈ। ਫਰਾਂਸ ਵਿਸ਼ਵ ਕੱਪ 'ਚ ਇਟਲੀ ਨਾਲ ਪੂਲ ਮੈਚ 'ਚ ਮਾਰਤਾ ਨੇ 17ਵਾਂ ਗੋਲ ਕਰ ਕੇ ਮਹਿਲਾ ਤੇ ਪੁਰਸ਼ ਦੋਵਾਂ ਵਰਗਾਂ 'ਚ ਨਵਾਂ ਕੀਰਤੀਮਾਨ ਆਪਣੇ ਨਾਂ ਕਰ ਲਿਆ। 2002 ਵਿਚ ਬ੍ਰਾਜ਼ੀਲ ਦੀ ਕੌਮੀ ਮਹਿਲਾ ਫੁੱਟਬਾਲ ਟੀਮ 'ਚ ਸ਼ਾਮਲ ਹੋਣ ਵਾਲੀ ਮਾਰਤਾ ਆਪਣੇ ਕਰੀਅਰ ਦਾ ਪੰਜਵਾਂ ਆਲਮੀ ਫੀਫਾ ਕੱਪ ਖੇਡ ਰਹੀ ਹੈ। ਓਲੰਪਿਕ 'ਚ ਚਾਰ ਵਾਰ ਬ੍ਰਾਜ਼ੀਲ ਦੀ ਨੁਮਾਇੰਦਗੀ ਕਰਨ ਵਾਲੀ ਮਾਰਤਾ ਹੁਣ ਤਕ 147 ਕੌਮਾਂਤਰੀ ਮੈਚਾਂ ਵਿਚ 112 ਗੋਲ ਕਰਨ ਦਾ ਕ੍ਰਿਸ਼ਮਾ ਕਰ ਚੁੱਕੀ ਹੈ।ਪੇਸ਼ੇਵਰ ਖੇਡ ਦੀ ਸ਼ੁਰੂਆਤ2004-08 'ਚ ਮਾਰਤਾ ਨੇ ਪੇਸ਼ੇਵਰ ਫੁੱਟਬਾਲ ਖੇਡਣ ਲਈ ਆਈਕੇਯੂਮੀਏ ਕਲੱਬ ਨਾਲ ਕਰਾਰ ਕੀਤਾ ਤੇ ਇਸ ਕਲੱਬ ਦੀ ਟੀਮ ਨੂੰ ਪਹਿਲੀ ਵਾਰ ਯੂਈਐੱਫਏ ਕੱਪ ਦੇ ਫਾਈਨਲ ਤਕ ਪਹੁੰਚਾਇਆ। ਸੈਮੀਫਾਈਨਲ 'ਚ ਫਰੈਂਫਰਟ ਕਲੱਬ ਦੀ ਟੀਮ ਨੂੰ 8-0 ਗੋਲ ਨਾਲ ਰੌਂਦਣ ਵਾਲੇ ਜੇਤੂ ਕਲੱਬ ਲਈ ਮਾਰਤਾ ਨੇ ਦੋ ਲੈਗਾਂ 'ਚ ਤਿੰਨ ਗੋਲ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਨ ਵਾਲੀ ਮਾਰਤਾ ਨੇ ਪਹਿਲੇ ਹੀ ਖੇਡ ਸੀਜ਼ਨ (2003-04) 'ਚ 22 ਗੋਲ ਕੀਤੇ ਪਰ ਫਾਈਨਲ 'ਚ ਉਸ ਦੀ ਟੀਮ ਡਜੁਰ ਗਾਰਡਨ ਫੁੱਟਬਾਲ ਕਲੱਬ ਤੋਂ 2-1 ਨਾਲ ਹਾਰ ਕੇ ਉਪ ਜੇਤੂ ਹੀ ਬਣ ਸਕੀ। 2004-05 ਦੇ ਸੀਜ਼ਨ 'ਚ ਮਾਰਤਾ ਨੇ ਕਲੱਬ ਟੀਮ ਲਈ 21 ਗੋਲ ਕਰ ਕੇ ਵਿਸ਼ਵ ਫੁੱਟਬਾਲ ਦੇ ਹਲਕਿਆਂ ਨੂੰ ਸੁੰਨ ਕਰ ਦਿੱਤਾ। 2005-06 ਦੇ ਸੀਜ਼ਨਾਂ 'ਚ ਆਰਕੇਯੂਮੀਏ ਕਲੱਬ ਦੀ ਟੀਮ ਲਗਾਤਾਰ ਦੋ ਵਾਰ ਉਪ ਜੇਤੂ ਬਣਨ ਤੋਂ ਬਾਅਦ ਤੀਜੇ ਅਡੀਸ਼ਨ 'ਚ ਲਿੰਕੋਪਿੰਗਸ ਕਲੱਬ ਦੀ ਟੀਮ ਨੂੰ ਫਾਈਨਲ 'ਚ 3-2 ਗੋਲ ਨਾਲ ਹਰਾ ਕੇ ਯੂਈਐੱਫਏ ਫੁੱਟਬਾਲ ਕੱਪ ਜਿੱਤ ਕੇ ਪਹਿਲੀ ਵਾਰ ਲੀਗ ਦੀ ਚੈਂਪੀਅਨ ਬਣੀ। ਮਾਰਤਾ ਨੇ 21 ਗੋਲ ਕਰਨ ਸਦਕਾ ਲੀਗ ਦੀ 'ਟਾਪ ਸਕੋਰਰ' ਦਾ ਰੁਤਬਾ ਹਾਸਲ ਕੀਤਾ।ਮਾਰਤਾ ਦੀ ਟੀਮ ਨੇ ਕੋਲਬੋਟਨ ਐੱਫਕੇ ਕਲੱਬ ਦੀ ਟੀਮ ਨੂੰ ਹਰਾਉਣ ਦੇ ਨਾਲ-ਨਾਲ ਨੋਰਵੇਗੇਨ ਫੁੱਟਬਾਲ ਕਲੱਬ ਟੀਮ ਨੂੰ 11-1 ਨਾਲ ਮਾਤ ਦਿੱਤੀ। ਦੋਵਾਂ ਮੈਚਾਂ 'ਚ ਮਾਰਤਾ ਨੇ ਦੋ-ਦੋ ਗੋਲ ਦਾਗੇ। ਫਾਈਨਲ 'ਚ ਦਾਗਿਆ ਗਿਆ ਇਕ ਮਾਤਰ ਗੋਲ ਵੀ ਮਾਰਤਾ ਦੇ ਬੂਟ 'ਚੋਂ ਹੀ ਨਿਕਲਿਆ। 2003 ਤੋਂ 2008 ਤਕ ਯੂਮੀਏ ਆਈਕੇ ਫੁੱਟਬਾਲ ਕਲੱਬ ਵੱਲੋਂ 103 ਮੈਚਾਂ ਦੀ ਲੰਬੀ ਖੇਡ ਪਾਰੀ ਖੇਡਦਿਆਂ ਮਾਰਤਾ ਨੇ ਵਿਰੋਧੀ ਫੁੱਟਬਾਲ ਕਲੱਬਾਂ ਦਾ ਮੱਕੂ ਠੱਪਦਿਆਂ 111 ਗੋਲ ਕਰ ਕੇ ਆਪਣੀ ਬੱਲੇ-ਬੱਲੇ ਕਰਵਾਈ।ਗੋਲਡਨ ਬੂਟ ਐਵਾਰਡ2009 'ਚ ਮਾਰਤਾ ਨੂੰ ਲਾਸ ਏਂਜਲਸ ਸੋਲ ਵੱਲੋਂ ਤਿੰਨ ਸਾਲ ਦਾ ਖੇਡ ਕੰਟਰੈਕਟ ਕਰ ਕੇ 'ਵਿਮੈਨ ਪ੍ਰੋਫੈਸ਼ਨਲ ਸੌਕਰ' ਦੀ ਟੀਮ ਵੱਲੋਂ ਖੇਡਣ ਦਾ ਮੌਕਾ ਨਸੀਬ ਹੋਇਆ। ਸੋਲ ਦੀ ਟੀਮ ਨੂੰ ਫਾਈਨਲ ਤਕ ਲੈ ਕੇ ਜਾਣ ਵਾਲੀ ਮਾਰਤਾ ਨੇ ਲਾਸ ਏਂਜਲਸ ਸੋਲ ਫੁੱਟਬਾਲ ਕਲੱਬ ਦੇ ਆਫ ਖੇਡ ਸੀਜ਼ਨ ਦੌਰਾਨ ਬ੍ਰਾਜ਼ੀਲ ਦੇ ਫੁੱਟਬਾਲ ਕਲੱਬ 'ਸਾਂਤੋਸ' ਨਾਲ 'ਕੋਪਾ ਲੀਬਰਟਰਡੋਰਸ' ਤੇ 'ਕੋਪਾ ਡੂ ਬਰ੍ਰਜ਼ੀਲ' ਦੇ ਦੋ ਮੁਕਾਬਲੇ ਖੇਡਣ ਦਾ ਤਿੰਨ ਮਹੀਨਿਆਂ ਦਾ ਸਮਝੌਤਾ ਕਰ ਕੇ ਲੋਕਲ ਕਲੱਬ ਦੀ ਟੀਮ ਨੂੰ ਫਾਈਨਲ ਦੇ ਦਰ ਤਕ ਪਹੁੰਚਾਇਆ। ਦੋਵਾਂ ਮੁਕਾਬਲਿਆਂ ਦੇ ਫਾਈਨਲ 'ਚ ਮਾਰਤਾ ਨੇ ਕੋਪਾ ਲੀਬਰਟਡੋਰੇਸ ਦੀ ਟੀਮ ਲਈ ਇਕ ਤੇ ਕੋਪਾ ਡੂ ਬ੍ਰਾਜ਼ੀਲ ਦੀ ਟੀਮ ਲਈ ਦੋ ਗੋਲ ਕੀਤੇ।2010 'ਚ ਮਾਰਤਾ ਨੇ 'ਐੱਫਸੀ ਗੋਲਡ ਪ੍ਰਾਈਡ' ਡਬਲਿਊਪੀਐੱਸ ਫੁੱਟਬਾਲ ਲੀਗ ਖੇਡਣ ਲਈ ਸਹੀ ਪਾਈ। ਲੀਗ ਦੇ 24 ਮੈਚਾਂ 'ਚ ਮਾਰਤਾ ਨੇ 19 ਗੋਲ ਕੀਤੇ। ਮਾਰਤਾ ਨੂੰ 'ਗੋਲਡਨ ਬੂਟ ਐਵਾਰਡ' ਮਿਲਣ ਦੇ ਨਾਲ ਡਬਲਿਊਪੀਐੱਸ ਲੀਗ ਦੀ 'ਆਲ ਫੁੱਟਬਾਲ ਸਟਾਰ' ਟੀਮ ਦੀ ਕਪਤਾਨ ਨਾਮਜ਼ਦ ਹੋਣ ਦਾ ਮਾਣ ਵੀ ਮਿਲਿਆ। ਦਸੰਬਰ-2010 'ਚ ਮਾਰਤਾ ਨੇ ਮੁੜ ਸਾਂਤੋਸ ਫੁੱਟਬਾਲ ਕਲੱਬ ਵਲੋਂ 'ਕੋਪਾ ਲੀਬਰਟਡੋਰੇਸ' ਤੇ 'ਕੋਪਾ ਡੂ ਬ੍ਰਾਜ਼ੀਲ' ਖੇਡਿਆ। ਜਨਵਰੀ-2011 'ਚ ਮਾਰਤਾ ਨੇ ਡਬਲਿਊਪੀਐੱਸ ਕਲੱਬ ਵਲੋਂ ਸਪਾਂਸਰ ਬਦਲਣ ਕਰਕੇ ਨਵੇਂ ਨਾਂ 'ਵੈਸਟਰਨ ਨਿਊਯਾਰਕ ਫਲਾਸ' ਫੁੱਟਬਾਲ ਕਲੱਬ ਦੀ ਟੀਮ ਵੱਲੋਂ ਤਿੰਨ ਸਾਲ ਖੇਡਣ ਦਾ ਕਰਾਰ ਸਿਰੇ ਚੜ੍ਹਾਇਆ।ਮਾਰਤਾ ਨੇ 2011 ਦੇ ਲੀਗ ਆਡੀਸ਼ਨ 'ਚ ਆਪਣੇ ਕਲੱਬ ਦੀ ਟੀਮ ਨੂੰ ਚੈਂਪੀਅਨ ਬਣਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ। ਫਾਈਨਲ 'ਚ ਮਾਰਤਾ ਨੇ ਗੋਲ ਕਰ ਕੇ ਲੀਗ ਵਿਚ ਆਪਣੇ ਖਾਤੇ 'ਚ 10ਵਾਂ ਗੋਲ ਦਰਜ ਕੀਤਾ। ਐਟਲਾਂਟਾ ਫੁਟਬਾਲ ਕਲੱਬ ਨੂੰ 2-0 ਨਾਲ ਹਰਾਉਣ 'ਚ ਮੋਹਰੀ ਭੂਮਿਕਾ ਨਿਭਾਉਣ ਵਾਲੀ ਮਾਰਤਾ ਨੂੰ ਦੂਜੀ ਵਾਰ 'ਪਿਊਮਾ ਗੋਲਡਨ ਬੂਟ ਐਵਾਰਡ' ਮਿਲਿਆ। 2012 'ਚ ਉਸ ਨੇ ਸਵੀਡਨ ਦੇ 'ਟਾਇਰਸੋ ਐੱਫਐੱਫ ਫੁੱਟਬਾਲ ਕਲੱਬ' ਨਾਲ ਮੂੰਹ ਮੰਗੀ ਫੀਸ ਲੈ ਕੇ ਦੋ ਸਾਲ ਦਾ ਖੇਡ ਕਰਾਰ ਕਰਦਿਆਂ ਪੁਰਾਣੇ ਕਲੱਬ ਡਬਲਿਊਪੀਐੱਸ ਨਾਲੋਂ ਆਪਣਾ ਨਾਤਾ ਤੋੜ ਲਿਆ।ਜਿੱਤਾਂ 'ਚ ਮੋਹਰੀ ਰੋਲ17 ਸਾਲ ਦੀ ਉਮਰ 'ਚ ਮਾਰਤਾ ਨੇ ਜਿੱਥੇ ਅੰਡਰ-19 ਟੀਮ ਨਾਲ 'ਫੀਫਾ-19 ਮਹਿਲਾ ਫੁੱਟਬਾਲ ਚੈਂਪੀਅਨਸ਼ਿਪ' ਖੇਡੀ ਉੱਥੇ ਸੀਨੀਅਰ ਟੀਮ ਨੂੰ 'ਏਥਨਜ਼ ਓਲੰਪਿਕ-2004' 'ਚ ਚਾਂਦੀ ਦਾ ਤਮਗਾ ਜਿਤਾ ਕੇ ਇਤਿਹਾਸ ਸਿਰਜਿਆ। ਅੰਡਰ-19 ਫੀਫਾ ਟੂਰਨਾਮੈਂਟ 'ਚ ਮਾਰਤਾ ਨੂੰ ਫੀਫਾ ਦੇ ਜੱਜਾਂ ਨੇ 'ਗੋਲਡਨ ਬਾਲ' ਦਾ ਹੱਕਦਾਰ ਬਣਾਇਆ। 2007 ਵਿਚ ਅੰਡਰ-20 ਉਸ ਨੇ ਬ੍ਰਾਜ਼ੀਲੀਅਨ ਮਹਿਲਾ ਫੁੱਟਬਾਲ ਟੀਮ ਦੀ ਨੁਮਾਇੰਦਗੀ ਕਰ ਕੇ ਆਪਣੀ ਟੀਮ ਨੂੰ 'ਅਮਰੀਕਨ ਪੈਨ ਗੇਮਜ਼' ਜਿਤਾਉਣ 'ਚ ਮੋਹਰੀ ਰੋਲ ਅਦਾ ਕੀਤਾ। ਜ਼ਿਕਰਯੋਗ ਹੈ ਕਿ ਫਾਈਨਲ 'ਚ ਬ੍ਰਾਜ਼ੀਲ ਨੇ ਅਮਰੀਕਾ ਨੂੰ ਹਰਾਇਆ ਸੀ।ਪੇਲੇ ਦੀ ਖੇਡ ਵਾਰਿਸਮਾਰਤਾ ਦੇ ਸ਼ੁਰੂਆਤੀ ਕਰੀਅਰ ਦੌਰਾਨ ਹੀ ਵਿਸ਼ਵ ਫੁੱਟਬਾਲ ਦੇ ਪੰਡਿਤਾਂ ਨੇ ਉਸ ਦੀ ਤੁਲਨਾ 'ਬ੍ਰਾਜ਼ੀਲ ਦਾ ਕਾਲਾ ਮੋਤੀ' ਕਹੇ ਜਾਣ ਵਾਲੇ ਫੁੱਟਬਾਲਰ ਪੇਲੇ ਨਾਲ ਕਰਨੀ ਸ਼ੁਰੂ ਕਰ ਦਿੱਤੀ ਸੀ। ਮਾਰਤਾ ਨੂੰ 'ਪੇਲੇ ਵਿਦ ਸਰਕਟ', ਤੋਂ ਇਲਾਵਾ 'ਪੇਲੇ ਦੀ ਰੂਹ' ਕਹਿ ਕੇ ਵਡਿਆਇਆ ਗਿਆ। ਮਹਾਨ ਫੁੱਟਬਾਲਰ ਪੇਲੇ ਨੇ ਵੀ ਮਾਰਤਾ ਨੂੰ 'ਬ੍ਰਾਜ਼ੀਲ ਦੀ ਮਹਿਲਾ ਫੁੱਟਬਾਲ ਦਾ ਭਵਿੱਖ' ਕਹਿ ਕੇ ਵਡਿਆਇਆ। ਮਾਰਤਾ ਨੇ ਅਮਰੀਕਨ ਕਲੱਬ ਦੇ ਪਹਿਲੇ ਹੀ ਖੇਡ ਸੀਜ਼ਨ 'ਚ 'ਟਾਪ ਸਕੋਰਰ' ਬਣਨ ਦਾ ਹੰਭਲਾ ਮਾਰਿਆ। ਫੀਫਾ ਦੇ ਪ੍ਰਬੰਧਕਾਂ ਨੇ ਉਸ ਦੇ ਪੈਰਾਂ ਦੇ ਵੱਡ-ਆਕਾਰੀ ਨਮੂਨਿਆਂ ਨੂੰ ਪੱਕੇ ਤੌਰ 'ਤੇ ਸੀਮਿੰਟ ਨਾਲ ਸਟੇਡੀਅਮ ਦੇ ਮੁੱਖ ਦੁਆਰ 'ਤੇ ਲਗਵਾਇਆ। ਫੀਫਾ ਵੱਲੋਂ ਇਹ ਸਨਮਾਨ ਹਾਸਲ ਕਰਨ ਵਾਲੀ ਉਹ ਵਿਸ਼ਵ ਦੀ ਪਹਿਲੀ ਫੁੱਟਬਾਲਰ ਹੈ।ਮਾਣ-ਸਨਮਾਨਮਾਰਤਾ ਨੇ ਬ੍ਰਾਜ਼ੀਲ ਦੀ ਸੀਨੀਅਰ ਮਹਿਲਾ ਟੀਮ 'ਚ ਦਾਖ਼ਲਾ ਪਾ ਕੇ 2007 'ਚ 'ਫੀਫਾ ਕੱਪ' ਖੇਡਿਆ। ਬ੍ਰਾਜ਼ੀਲ ਦੀ ਟੀਮ ਫਾਈਨਲ ਮੈਚ 'ਚ ਜਰਮਨ ਦੀਆਂ ਫੁੱਟਬਾਲਰਾਂ ਤੋਂ ਮਾਤ ਖਾ ਕੇ ਭਾਵੇਂ ਉਪ ਜੇਤੂ ਹੀ ਬਣੀ ਪਰ ਟੂਰਨਾਮੈਂਟ 'ਚ 7 ਗੋਲ ਦਾਗ ਕੇ 'ਟਾਪ ਸਕੋਰਰ' ਬਣਨ ਸਦਕਾ ਮਾਰਤਾ ਦੀ ਪੂਰੇ ਮੁਕਾਬਲੇ 'ਚ ਝੰਡੀ ਰਹੀ। ਫੀਫਾ ਦੀ ਜਿਊਰੀ ਵੱਲੋਂ ਮਾਰਤਾ ਨੂੰ 'ਗੋਲਡਨ ਬਾਲ' ਤੇ 'ਪਲੇਅਰ ਆਫ ਦਿ ਟੂਰਨਾਮੈਂਟ' ਦੇ ਖ਼ਿਤਾਬ ਦਿੱਤੇ ਗਏ। 'ਪੇਇਚਿੰਗ ਓਲੰਪਿਕ-2008' 'ਚ ਮਾਰਤਾ ਬ੍ਰਾਜ਼ੀਲ ਦੇ ਫੁੱਟਬਾਲ ਹਮਦਰਦਾਂ ਦੇ ਓਲੰਪਿਕ ਚੈਂਪੀਅਨ ਬਣਨ ਦੇ ਸੁਪਨੇ ਨੂੰ ਸੱਚ ਨਾ ਕਰ ਸਕੀ। ਬ੍ਰਾਜ਼ੀਲ ਦੀ ਟੀਮ ਫਾਈਨਲ 'ਚ ਅਮਰੀਕਾ ਤੋਂ ਹਾਰ ਕੇ ਸਿਲਵਰ ਮੈਡਲ ਹੀ ਹਾਸਲ ਕਰ ਸਕੀ। 'ਫੀਫਾ ਵਿਸ਼ਵ ਕੱਪ-2011' ਦੌਰਾਨ 4 ਗੋਲ ਦਾਗਣ ਸਦਕਾ ਮਾਰਤਾ ਨੂੰ ਜਿੱਥੇ 'ਸਿਲਵਰ ਬਾਲ' ਦਿੱਤਾ ਉੱਥੇ 'ਆਲ ਸਟਾਰ ਮਹਿਲਾ ਵਿਸ਼ਵ ਇਲੈਵਨ ਫੁੱਟਬਾਲ ਟੀਮ' ਲਈ ਵੀ ਚੁਣਿਆ। ਫੀਫਾ ਵੱਲੋਂ ਉਸ ਨੂੰ ਜੀਵਨ ਭਰ ਲਈ 'ਆਲ ਟਾਈਮ ਗੋਲ ਸਕੋਰਰ' ਦਾ ਰੁਤਬਾ ਵੀ ਬਖ਼ਸ਼ਿਆ ਗਿਆ। ਮਾਰਤਾ ਨੂੰ ਫੀਫਾ ਵੱਲੋਂ 2006, 2007, 2008, 2009, 2010 ਤੇ 2018 ਵਿਚ ਛੇ ਵਾਰ 'ਮਹਿਲਾ ਫੁੱਟਬਾਲ ਪਲੇਅਰ ਆਫ ਦਿ ਯੀਅਰ' ਅਤੇ 2005, 2011, 2012 ਤੇ 2014 ਵਿਚ 'ਰਨਰਅੱਪ ਮਹਿਲਾ ਫੁੱਟਬਾਲ ਪਲੇਅਰ ਆਫ ਦਿ ਯੀਅਰ' ਦੇ ਵੱਡੇ ਸਨਮਾਨ ਦਿੱਤੇ ਗਏ। 11 ਅਕਤੂਬਰ 2010 ਨੂੰ ਫੀਫਾ ਦੀ ਸਿਫ਼ਾਰਸ਼ 'ਤੇ ਮਾਰਤਾ ਡਾਸਿਲਵਾ ਨੂੰ ਯੂਐੱਨ ਦਾ 'ਗੁੱਡਵਿਲ ਅੰਬੈਸਡਰ' ਬਣਨ ਦਾ ਮਾਣ ਹਾਸਲ ਹੋਇਆ।ਦੋ ਦੇਸ਼ਾਂ ਦੀ ਨਾਗਰਿਕਮਾਰਤਾ ਦਾ ਜਨਮ 19 ਫਰਵਰੀ 1986 ਨੂੰ ਅਲੈਗੋਸ ਦੇ ਕਸਬੇ ਡੋਇਜ਼ ਰਿਚੋਜ਼ 'ਚ ਪਿਤਾ ਅਲਡੈਰਿਊ ਤੇ ਮਾਂ ਤੇਰੇਜ਼ਾ ਦੇ ਘਰ ਚੌਥੀ ਸੰਤਾਨ ਦੇ ਰੂਪ 'ਚ ਹੋਇਆ। ਨਿਆਣੀ ਉਮਰੇ ਕੋਚ ਹਿਲੇਨਾ ਪਚੀਸਕੋ ਨੇ ਮਾਰਤਾ ਨੂੰ ਫੁੱਟਬਾਲ ਖੇਡਣ ਲਈ ਖੇਡ ਮੈਦਾਨ ਦੇ ਰਾਹ ਪਾਇਆ। 14 ਸਾਲ ਦੀ ਉਮਰ 'ਚ ਮਾਰਤਾ ਨੇ ਰੀਓ ਡੀ ਜਨੇਰੀਓ ਦੇ ਵਾਸਕੋ-ਡੇ-ਗਾਮਾ ਫੁੱਟਬਾਲ ਕਲੱਬ ਨਾਲ ਜੁੜ ਕੇ ਪੇਸ਼ੇਵਰ ਫੁੱਟਬਾਲ ਦੀ ਸ਼ੁਰੂਆਤ ਕੀਤੀ ਤੇ 2002 ਦੇ ਫੁੱਟਬਾਲ ਸੀਜ਼ਨ ਤਕ ਕਲੱਬ ਨਾਲ ਨਾਤਾ ਕਾਇਮ ਰੱਖਿਆ। ਫਿਰ ਮਾਰਤਾ ਨੇ ਸਾਂਤਾ ਕਰੂਜ਼ ਫੁੱਟਬਾਲ ਕਲੱਬ ਨਾਲ ਨਾਤਾ ਜੋੜਿਆ ਤੇ 2004 ਤਕ ਇਸ ਕਲੱਬ ਲਈ ਖੇਡਦਿਆਂ 38 ਮੈਚਾਂ 'ਚ 16 ਗੋਲ ਕਰਨ ਦਾ ਮਾਣ ਖੱਟਿਆ। ਮਾਰਤਾ ਨੂੰ ਸਵੀਡਨ ਦੇ ਫੁੱਟਬਾਲ ਕਲੱਬਾਂ ਵੱਲੋਂ ਖੇਡਣ ਕਰਕੇ ਫੱਰਾਟੇਦਾਰ ਸਵੀਡਿਸ਼ ਭਾਸ਼ਾ ਬੋਲਣ ਦੀ ਮੁਹਾਰਤ ਹੈ, ਇਸੇ ਲਈ ਸਵੀਡਨ ਦੇ ਲੋਕ ਉਸ ਨੂੰ ਬ੍ਰਾਜ਼ੀਲ ਦੀ ਨਹੀਂ ਸਗੋਂ ਆਪਣੇ ਦੇਸ਼ ਦੀ ਨਾਗਰਿਕ ਮੰਨਦੇ ਹਨ।- ਹਰਨੂਰ ਸਿੰਘ ਮਨੌਲੀ | 2 |
⁄ ਵਪਾਰ | 110 ਕਿਲੋਮੀਟਰ ਦੀ ਰੇਂਜ ਵਾਲੇ ਇਹ ਸਕੂਟਰ ਦੇਣਗੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਤੋਂ ਰਾਹਤ, ਜਾਣੋ 5 ਜ਼ਰੂਰੀ ਗੱਲਾਂPublish Date:Tue, 20 Aug 2019 06:32 PM (IST)ਹੀਰੋ ਇਲੈਕਟਿ੍ਕ ਨੇ ਦੋ ਨਵੇਂ ਇਲੈਕਟਿ੍ਕ ਸਕੂਟਰ ਓਪਟੀਮਾ ਈਆਰ ਅਤੇ ਨਾਇਕਸ ਈਆਰ ਲਾਂਚ ਕੀਤੇ ਹਨ। ਅੱਜ ਦੇ ਸਮੇਂ ਵਿਚ ਇਲੈਕਟਿ੍ਕ ਵਾਹਨ ਵਾਤਾਵਰਨ ਨੂੰ ਤਾਂ ਪ੍ਰਦੂਸ਼ਿਤ ਹੋਣ ਤੋਂ ਰੋਕਦੇ ਹੀ ਹਨ ਨਾਲ ਹੀ ਪੈਟਰੋਲ ਦੀਆਂ ਵਧਦੀਆਂਨਵੀਂ ਦਿੱਲੀ : ਹੀਰੋ ਇਲੈਕਟਿ੍ਕ ਨੇ ਦੋ ਨਵੇਂ ਇਲੈਕਟਿ੍ਕ ਸਕੂਟਰ ਓਪਟੀਮਾ ਈਆਰ ਅਤੇ ਨਾਇਕਸ ਈਆਰ ਲਾਂਚ ਕੀਤੇ ਹਨ। ਅੱਜ ਦੇ ਸਮੇਂ ਵਿਚ ਇਲੈਕਟਿ੍ਕ ਵਾਹਨ ਵਾਤਾਵਰਨ ਨੂੰ ਤਾਂ ਪ੍ਰਦੂਸ਼ਿਤ ਹੋਣ ਤੋਂ ਰੋਕਦੇ ਹੀ ਹਨ ਨਾਲ ਹੀ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਤੋਂ ਛੁਟਕਾਰਾ ਦਿਵਾਉਣ ਵਿਚ ਵੀ ਰਾਹਤ ਪ੍ਰਦਾਨ ਕਰਦੇ ਹਨ। ਆਓ ਇਨ੍ਹਾਂ ਦੋਵੇਂ ਸਕੂਟਰਾਂ ਨਾਲ ਜੁੜੀਆਂ ਪੰਜ ਗੱਲਾਂ ਬਾਰੇ ਜਾਣਦੇ ਹਾਂ।ਹੀਰੋ ਇਲੈਕਟਿ੍ਕ ਇੰਡੀਆ ਦੇ ਸੀਈਓ, ਸੋਹਿੰਦਰ ਗਿੱਲ ਨੇ ਇਸ ਮੌਕੇ ਕਿਹਾ ਕਿ ਅਸੀਂ ਆਪਣੇ ਸਾਰੇ ਗਾਹਕਾਂ ਨੂੰ ਸਰਵਉਚ ਹੀਰੋ ਇਲੈਕਟਿ੍ਕ ਉਤਪਾਦਾਂ ਦੀ ਪੇਸ਼ਕਸ਼ ਕਰਨਾ ਚਾਹੁੰਦੇ ਹਾਂ। ਇਕ ਪ੍ਰਤੀਕਿਰਿਆ ਜੋ ਸਾਨੂੰ ਲਗਾਤਾਰ ਮਿਲੀ ਹੈ, ਉਹ ਇਲੈਕਟਿ੍ਕ ਸਕੂਟਰ ਨਾਲ ਜੁੜੀ ਰੇਂਜ ਬਾਰੇ ਸੀ। ਇਨ੍ਹਾਂ ਦੋਵੇਂ ਸਕੂਟਰਾਂ ਨਾਲ ਅਸੀਂ ਉਨ੍ਹਾਂ ਪ੍ਰਤੀਕਿਰਿਆਵਾਂ ਵਿਚੋਂ ਨਿਕਲ ਕੇ ਆਏ ਮੁੱਦਿਆਂ ਨੂੰ ਛੋਹਿਆ ਹੈ। ਇਨ੍ਹਾਂ ਨੂੰ ਧਿਆਨ ਵਿਚ ਰੱਖਦਿਆਂ ਇਕ ਅਜਿਹੇ ਪੈਕੇਜ ਦੀ ਪੇਸ਼ਕਸ਼ ਕਰ ਰਹੇ ਹਾਂ ਜੋ ਪਰਫਾਮੈਂਸ ਅਤੇ ਯੂਸੇਬੀਲਿਟੀ ਨਾਲ ਭਰਪੂਰ ਹੈ।ਬੈਟਰੀਮਾਈਲੇਜ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਦੋਵੇਂ ਇਲੈਕਟਿ੍ਕ ਸਕੂਟਰ ਵਿਚ ਡਿਊਲ ਲਿਥੀਅਮ ਆਇਨ ਬੈਟਰੀ ਦਿਤੀ ਗਈ ਹੈ। ਇਸ ਬੈਟਰੀ ਨੂੰ ਮਹਿਜ਼ 4 ਤੋਂ 5 ਘੰਟੇ ਵਿਚ ਫੁੱਲ ਚਾਰਜ ਕੀਤਾ ਜਾ ਸਕਦਾ ਹੈ।ਮਾਈਲੇਜਦਾਅਵਾ ਕੀਤਾ ਜਾ ਰਿਹਾ ਹੈ ਕਿ ਓਪਟੀਮਾ ਈਆਰ ਪੂਰੀ ਤਰ੍ਹਾਂ ਚਾਰਜ ਹੋ ਕੇ 110 ਕਿਮੀ. ਦੀ ਦੂਰੀ ਤੈਅ ਕਰ ਸਕਦਾ ਹੈ ਅਤੇ ਨਾਇਕਸ ਈਆਰ ਫੁੱਲ ਚਾਰਜ ਹੋਣ ਉਪਰੰਤ 100 ਕਿਮੀ. ਦੀ ਦੂਰੀ ਤੈਅ ਕਰ ਸਕਦਾ ਹੈ। ਜ਼ਿਆਦਾ ਰਫ਼ਤਾਰ ਦੀ ਗੱਲ ਕਰੀਏ ਤਾਂ ਇਹ ਦੋਵੇਂ ਸਕੂਟਰ 42 ਕਿਮੀ. ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦੌੜ ਸਕਦੇ ਹਨ।ਖ਼ਾਸੀਅਤਓਪਟੀਮਾ ਈਆਰ ਅਤੇ ਨਾਇਕਸ ਈਆਰ ਦੀਆਂ ਖਾਸੀਅਤਾਂ ਦੀ ਗੱਲ ਕਰੀਏ ਤਾਂ ਐਲਈਡੀ ਹੈਡਲਾਈਟਸ, ਡਿਜੀਟਲ ਸਪੀਡੋਮੀਟਰ, ਅਲਾਇ ਵ੍ਹੀਲ, ਟੇਲੇਸਕੋਪਿਕ ਸਸਪੈਂਸ਼ਨ, ਰਿਜਨਰੇਟਿਵ ਬ੍ਰੇਕਿੰਗ ਵਰਗੇ ਫੀਚਰ ਦਿਤੇ ਗਏ ਹਨ।ਸਕੂਟਰ ਸਟਾਈਲਓਪਟੀਮਾ ਈਆਰ ਨੂੰ ਆਮ ਲੋਕਾਂ ਦੀ ਵਰਤੋਂ ਲਈ ਤਿਆਰ ਕੀਤਾ ਗਿਆ ਹੈ। ਪਰ ਨਾਇਕਸ ਈਆਰ ਨੂੰ ਡਿਲਵਰੀ, ਰੈਂਟਲ ਇਲੈਕਟ੍ਰਾਨਿਕ ਬਾਈਕ ਅਤੇ ਛੋਟੇ ਵਪਾਰ ਦੇ ਮਕਸਦ ਨਾਲ ਤਿਆਰ ਕੀਤਾ ਗਿਆ ਹੈ।ਕੀਮਤਜੇ ਇਨ੍ਹਾਂ ਸਕੂਟਰਾਂ ਦੀ ਕੀਮਤ ਦੀ ਗੱਲ ਕਰੀਏ ਤਾਂ ਓਪਟੀਮਾ ਈਆਰ ਦੀ ਕੀਮਤ 68,721 ਰੁਪਏ ਅਤੇ ਨਾਇਕਸ ਈਆਰ ਦੀ ਕੀਮਤ 69, 754 ਰੁਪਏ ਹੈ। | 0 |
ਪੀ. ਐੱਮ. ਸੀ. ਬੈਂਕ ਦੀ ਸਥਿਤੀ ’ਤੇ ਹੈ ਨੇੜਲੀ ਨਜ਼ਰ ; ਫੋਰੈਂਸਿਕ ਆਡਿਟ ਜਾਰੀ : ਸ਼ਕਤੀਕਾਂਤ | ਪੀ. ਐੱਮ. ਸੀ. ਬੈਂਕ ਦੀ ਸਥਿਤੀ ’ਤੇ ਹੈ ਨੇੜਲੀ ਨਜ਼ਰ ; ਫੋਰੈਂਸਿਕ ਆਡਿਟ ਜਾਰੀ : ਸ਼ਕਤੀਕਾਂਤEdited By Karan Kumar,Twitterਨਵੀਂ ਦਿੱਲੀ (ਭਾਸ਼ਾ)-ਕੇਂਦਰੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਘਪਲੇ ਨਾਲ ਜੂਝ ਰਹੇ ਪੰਜਾਬ ਐਂਡ ਮਹਾਰਾਸ਼ਟਰ ਕੋਆਪ੍ਰੇਟਿਵ (ਪੀ. ਐੱਮ. ਸੀ.) ਬੈਂਕ ਦੀ ਸਥਿਤੀ ’ਤੇ ਉਹ ਲਗਾਤਾਰ ਨੇੜਿਓਂ ਨਜ਼ਰ ਰੱਖ ਰਹੇ ਹਨ ਅਤੇ ਫਿਲਹਾਲ ਬੈਂਕ ਦਾ ਫੋਰੈਂਸਿਕ ਆਡਿਟ ਕੀਤਾ ਜਾ ਰਿਹਾ ਹੈ। ਕੇਂਦਰੀ ਬੈਂਕ ਨੇ ਫਸੇ ਕਰਜ਼ੇ ਦੀ ਜਾਣਕਾਰੀ ਹੋਣ ਤੋਂ ਬਾਅਦ 23 ਸਤੰਬਰ ਨੂੰ ਪੰਜਾਬ ਐਂਡ ਮਹਾਰਾਸ਼ਟਰ ਕੋਆਪ੍ਰੇਟਿਵ ਬੈਂਕ ’ਤੇ ਨਿਕਾਸੀ ਦੀ ਹੱਦ ਸਮੇਤ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਹੋਈਆਂ ਹਨ।ਵਿੱਤੀ ਸਥਿਰਤਾ ਅਤੇ ਵਿਕਾਸ ਕੌਂਸਲ (ਐੱਫ. ਐੱਸ. ਡੀ. ਸੀ.) ਦੀ ਬੈਠਕ ਤੋਂ ਬਾਅਦ ਦਾਸ ਨੇ ਦੱਸਿਆ, ‘‘ਪੀ. ਐੱਮ. ਸੀ. ਬੈਂਕ ਦੀ ਸਥਿਤੀ ਦੀ ਨੇੜਿਓਂ ਨਿਗਰਾਨੀ ਕੀਤੀ ਜਾ ਰਹੀ ਹੈ। ਪੀ. ਐੱਮ. ਸੀ. ਬੈਂਕ ਮਾਮਲੇ ’ਚ ਫੋਰੈਂਸਿਕ ਆਡਿਟ ਚੱਲ ਰਿਹਾ ਹੈ।’’ ਪੀ. ਐੱਮ. ਸੀ. ਬੈਂਕ ’ਚ 4335 ਕਰੋਡ਼ ਰੁਪਏ ਦੀਆਂ ਅਨਿਯਮਿਤਾਵਾਂ ਸਾਹਮਣੇ ਆਉਣ ਤੋਂ ਬਾਅਦ ਆਰ. ਬੀ. ਆਈ. ਨੇ ਨਿਕਾਸੀ ਦੀ ਹੱਦ ਤੈਅ ਕਰਨ ਸਮੇਤ ਹੋਰ ਕਈ ਪਾਬੰਦੀਆਂ ਲਾਈਆਂ ਸਨ। | 0 |
⁄ ਚੋਣਾਂ | Bypolls Assembly Seats Live Updates: ਪੰਜਾਬ ਦੀਆਂ ਚਾਰ ਸੀਟਾਂ ਸਮੇਤ 18 ਸੂਬਿਆਂ 'ਚ ਮਤਦਾਨ ਜਾਰੀPublish Date:Mon, 21 Oct 2019 08:53 PM (IST)ਹਰਿਆਣਾ ਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਲਈ ਅੱਜ ਸਵੇਰੇ ਵੋਟਿੰਗ ਸ਼ੁਰੂ ਹੋ ਗਈ ਹੈ। ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਫਗਵਾੜਾ, ਦਾਖਾ, ਮੁਕੇਰੀਆਂ ਤੇ ਜਲਾਲਾਬਾਦ 'ਚ ਵੀ ਵੋਟਿੰਗ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾਨਵੀਂ ਦਿੱਲੀ, ਜੇਐੱਨਐੱਨ : ਹਰਿਆਣਾ ਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਲਈ ਅੱਜ ਸਵੇਰੇ ਵੋਟਿੰਗ ਸ਼ੁਰੂ ਹੋ ਗਈ ਹੈ। ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਫਗਵਾੜਾ, ਦਾਖਾ, ਮੁਕੇਰੀਆਂ ਤੇ ਜਲਾਲਾਬਾਦ 'ਚ ਵੀ ਵੋਟਿੰਗ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਸਮੇਤ 18 ਸੂਬਿਆਂ ਦੀਆਂ ਵਿਧਾਨ ਸਭਾ ਦੀਆਂ 51 ਸੀਟਾਂ ਤੇ ਲੋਕ ਸਭਾ ਦੀਆਂ ਦੋ ਸੀਟਾਂ ਲਈ ਜ਼ਿਮਨੀ ਚੋਣ 'ਚ ਮਤਦਾਨ ਹੋ ਰਿਹਾ ਹੈ।Bypolls Assembly Seats Live Updates-ਜਲਾਲਾਬਾਦ 'ਚ ਸਭ ਤੋਂ ਵੱਧ 78.76 ਫ਼ੀਸਦੀ ਪੋਲਿੰਗ, ਹਲਕਾ ਦਾਖਾ 'ਚ 71.64 ਜਦੋਂਕਿ ਮੁਕੇਰੀਆਂ 'ਚ 59 ਫ਼ੀਸਦੀ ਹੋਈ ਪੋਲਿੰਗਹਲਕਾ ਦਾਖਾ 'ਚ ਕੁੱਲ 71.64 ਫੀਸਦੀ ਪੋਲਿੰਗ, ਤਲਵੰਡੀ ਖੁਰਦ 'ਚ ਕਾਂਗਰਸੀ ਤੇ ਲਿਪ ਸਮਰਥਕਾਂ 'ਚ ਲੜਾਈਤਲਵੰਡੀ ਖੁਰਦ 'ਚ ਕਾਂਗਰਸੀ ਤੇ ਲਿਪ ਸਮਰਥਕਾਂ 'ਚ ਲੜਾਈ, 5 ਵਜੇ ਤਕ 64.35% ਵੋਟਿੰਗ5 ਵਜੇ ਤਕ ਜਲਾਲਾਬਾਦ 'ਚ 70% ਤੇ ਫਗਵਾੜਾ 'ਚ 46.5% ਮਤਦਾਨ, ਕਈ ਜਗ੍ਹਾ ਹੋਈਆਂ ਝੜਪਾਂਜਲਾਲਾਬਾਦ 'ਚ ਕਾਂਗਰਸ ਤੇ ਅਕਾਲੀ ਵਰਕਰਾਂ ਵਿਚਕਾਰ ਚੱਲੀਆਂ ਕੁਰਸੀਆਂਮਾਰਕੀਟ ਕਮੇਟੀ ਦਫ਼ਤਰ ਪੋਲਿੰਗ ਬੂਥ ਨੇੜੇ ਕਾਂਗਰਸੀ ਤੇ ਅਕਾਲੀ ਲੀਡਰਾਂ 'ਚ ਹੋਈ ਧੱਕਾ-ਮੁੱਕੀ, ਬੂਥ ਪੁੱਟਿਆ3 ਵਜੇ ਤਕ ਜਲਾਲਾਬਾਦ 'ਚ 57% ਤੇ ਫਗਵਾੜਾ 'ਚ 38.16% ਮਤਦਾਨਸਾਬਕਾ ਮੰਤਰੀ ਹੰਸਰਾਜ ਜੋਸਨ, ਕਚੂਰਾ, ਗੋਲਡੀ, ਘੁਬਾਇਆ ਸਣੇ ਇਨ੍ਹਾਂ ਆਗੂਆਂ ਨੇ ਪਾਈ ਵੋਟ-ਤਲਵੰਡੀ ਖੁਰਦ 'ਚ ਕਾਂਗਰਸੀ ਤੇ ਲਿਪ ਸਮਰਥਕਾਂ 'ਚ ਲੜਾਈ, 3 ਵਜੇ ਤਕ 50.80% ਵੋਟਿੰਗ-3 ਵਜੇ ਤਕ ਜਲਾਲਾਬਾਦ 'ਚ 57% ਤੇ ਫਗਵਾੜਾ 'ਚ 38.16% ਮਤਦਾਨ-ਮਤਦਾਨ ਨੇ ਫੜੀ ਰਫ਼ਤਾਰ, ਜਲਾਲਾਬਾਦ 'ਚ ਪੈਸੇ ਵੰਡ ਰਹੇ ਵਿਅਕਤੀ ਨੂੰ ਫੜਿਆ-ਦਾਖਾ 'ਚ 1 ਵਜੇ ਤਕ 39.19% ਵੋਟਿੰਗ,-ਦਾਖਾ ਦੇ ਪਿੰਡ ਗੋਰਸਿਆ ਕਾਦਰ ਬਖ਼ਸ਼ 'ਚ ਬਿਨਾਂ ਮਨਜ਼ੂਰੀ ਕਾਂਗਰਸੀ ਆਗੂ ਮੇਜਰ ਸਿੰਘ ਭੈਣੀ ਦੇ ਵੜਨ 'ਤੇ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਨੇ ਇਤਰਾਜ਼ ਜਤਾਇਆ। ਉਨ੍ਹਾਂ ਦਾ ਦੋਸ਼ ਹੈ ਕਿ ਭੈਣੀ ਬਿਨਾਂ ਮਨਜ਼ੂਰੀ ਬੂਥ 'ਚ ਵੜ ਕੇ ਇਲੈਕਸ਼ਨ ਸਟਾਫ਼ ਨਾਲ ਗੱਲ ਕਰ ਰਿਹਾ ਸੀ। ਇਸ ਦੇ ਚਲਦਿਆਂ ਕਾਂਗਰਸੀ ਤੇ ਲਿਪ ਵਰਕਰਾਂ 'ਚ ਬਹਿਸਬਾਜ਼ੀ ਵੀ ਹੋਈ।- ਜਲਾਲਾਬਾਦ 'ਚ 11 ਵਜੇ ਤਕ 29% ਪੋਲਿੰਗ, ਕਚੂਰਾ-ਗੋਲਡੀ-ਘੁਬਾਇਆ ਸਮੇਤ ਇਨ੍ਹਾਂ ਆਗੂਆਂ ਨੇ ਪਾਈ ਵੋਟ।-ਅਸਾਮ ਵਿਧਾਨ ਸਭਾ ਚੋਣਾਂ 'ਚ ਹੁਣ ਤਕ 13 ਫ਼ੀਸਦੀ ਮਤਦਾਨ ਹੋ ਚੁੱਕਾ ਹੈ।-ਬਿਹਾਰ ਦੇ ਸਮਸਤੀਪੁਰ ਲੋਕ ਸਭਾ ਸੀਟ 'ਤੇ 11 ਵਜੇ ਤਕ 17 ਫ਼ੀਸਦੀ ਮਤਦਾਨ ਰਿਹਾ।-ਮਤਦਾਨ ਦੀ ਰਫ਼ਤਾਰ ਮੱਠੀ, 11 ਵਜੇ ਤਕ ਮੁਕੇਰੀਆਂ 'ਚ 23.5% ਤੇ ਫਗਵਾੜਾ 'ਚ 17.5% ਵੋਟਿੰਗ-ਪੰਜਾਬ ਦੇ ਜਲਾਲਾਬਾਦ 'ਚ 11 ਵਜੇ ਤਕ 25% ਪੋਲਿੰਗ, ਕਚੂਰਾ-ਗੋਲਡੀ-ਘੁਬਾਇਆ ਸਮੇਤ ਕਈ ਆਗੂਆਂ ਨੇ ਪਾਈ ਵੋਟ।-ਯੂਪੀ 'ਚ ਪਹਿਲੇ ਦੋ ਘੰਟਿਆਂ 'ਚ ਕੁੱਲ 8.43 ਫ਼ੀਸਦੀ ਮਤਦਾਨ ਹੋਇਆ। ਲਖਨਊ ਕੈਂਟ 'ਚ ਸਿਰਫ਼ 3.70 ਤੇ ਕਾਨਪੁਰ ਦੀ ਗੋਵਿੰਦਨਗਰ ਵਿਧਾਨ ਸਭਾ ਸੀਟ ਤੇ 5.50 ਫ਼ੀਸਦੀ ਲੋਕਾਂ ਨੇ ਹੀ ਮਤਦਾਨ ਕੀਤਾ।-ਫਗਵਾੜਾ ਵਿਧਾਨ ਸਭਾ ਹਲਕੇ 'ਚ ਸਵੇਰ ਤੋਂ ਹੀ ਵੋਟਿੰਗ ਦੀ ਰਫ਼ਤਾਰ ਮੱਠੀ, 9 ਵਜੇ ਤਕ 7.6% ਮਤਦਾਨ।-ਬੂਥ ਨੰਬਰ 59 ਤੇ 60 ਚੱਕ ਅਰਾਈਆਵਾਲਾ 'ਚ ਬਾਹਰ ਸ਼ਾਂਤਮਈ ਢੰਗ ਨਾਲ ਪੈ ਰਹੀਆ ਹਨ।-ਆਜ਼ਾਦ ਉਮੀਦਵਾਰ ਜਗਦੀਪ ਗੋਲਡੀ ਨੇ ਪਰਿਵਾਰ ਸਮੇਤ ਸਮੇਤ ਵੋਟ ਪਾਈ।-ਸਾਬਕਾ ਸੰਸਦ ਮੈਂਬਰ ਡਾ. ਮੋਹਨ ਸਿੰਘ ਫਲੀਆਵਾਲਾ ਨੇ ਆਪਣੇ ਪਿੰਡ ਫਲੀਆਵਾਲਾ 'ਚ ਵੋਟ ਪਾਈ।-ਡਿੱਬੀਪੁਰਾ 'ਚ ਅਕਾਲੀ ਉਮੀਦਵਾਰ ਡਾ. ਰਾਜ ਸਿੰਘ ਵੋਟ ਪਾਈ ਤੇ ਜੇਤੂ ਨਿਸ਼ਾਨ ਦਿਖਾਉਦੇ ਹੋਏ।-ਸ ਸ਼ੇਰ ਸਿੰਘ ਜੀ ਘੁਬਾਇਆ ਸਾਬਕਾ MP ਫਿਰੋਜਪੁਰ ਪਿੰਡ ਘੁਬਾਇਆ ਵਿਖੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਦੇ ਹੋਏ ਅਤੇ ਜਲਾਲਾਬਾਦ ਦੇ ਲੋਕਾ ਨੂੰ ਸ਼ਾਂਤੀਪੂਰਵਕ ਵੋਟ ਕਰਨ ਲਈ ਅਪੀਲ ਕਰਦੇ ਹੋਏ।- ਪੰਜਾਬ ਦੇ ਮੰਡੀ ਰੋੜਾਂ ਵਾਲੀ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹਰੀਸ਼ ਗੂੰਬਰ ਤੇ ਦੀਪਕ ਗੂੰਬਰ ਨੇ ਮੰਡੀ ਰੋੜਾਂ ਵਾਲੀ ਤੋਂ ਆਪਣੀ ਵੋਟ ਪਾਈ।-ਦੋ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੇ ਨਾਲ ਹੀ ਲੋਕ ਸਭਾ ਦੀਆਂ ਦੋ ਸੀਟਾਂ ਮਹਾਰਾਸ਼ਟਰ ਦੀ ਸਤਾਰਾ ਤੇ ਬਿਹਾਰ ਦੀ ਸਮਸਤੀਪੁਰ 'ਤੇ ਜ਼ਿਮਨੀ ਚੋਣਾਂ ਲਈ ਵੀ ਵੋਟਿੰਗ ਜਾਰੀ ਹੈ। ਬੂਥਾਂ ਤੇ ਲੋਕ ਪਹੁੰਚ ਰਹੇ ਹਨ।-ਬਿਹਾਰ 'ਚ ਇਕ ਲੋਕ ਸਭਾ ਤੇ ਪੰਜ ਵਿਧਾਨ ਸਭਾ ਸੀਟਾਂ ਤੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਮਤਦਾਤਾ 51 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਹਾਲੇ ਤਕ ਸਾਰੇ ਬੂਥਾਂ ਤੇ ਸ਼ਾਂਤਮਈ ਢੰਗ ਨਾਲ ਮਤਦਾਨ ਜਾਰੀ ਹੈ।ਮਹਾਰਾਸ਼ਟਰ, ਹਰਿਆਣਾ ਤੇ ਉੱਤਰ ਪ੍ਰਦੇਸ਼ 'ਚ ਭਾਜਪਾ ਦਾ ਵੱਕਾਰ ਦਾਅ 'ਤੇ ਲੱਗਿਆ ਹੈ। ਲੋਕ ਸਭਾ ਚੋਣਾਂ 'ਚ ਮਿਲੀ ਜ਼ਬਰਦਸਤ ਜਿੱਤ ਤੋਂ ਬਾਅਦ ਉਸਦੇ ਅਤੇ ਉਸਦੇ ਸਹਿਯੋਗੀ ਦਲਾਂ ਦੇ ਸਾਹਮਣੇ ਸੱਤਾ ਨੂੰ ਬਚਾਈ ਰੱਖਣ ਦੀ ਚੁਣੌਤੀ ਹੈ। ਉੱਥੇ ਹੀ ਵਿਰੋਧੀ ਧਿਰ ਸੱਤਾ ਵਿਰੋਧੀ ਲਹਿਰ ਦੀ ਉਮੀਦ 'ਚ ਸਰਕਾਰ 'ਚ ਵਾਪਸੀ ਦੀ ਆਸ ਲਾਈ ਬੈਠੀ ਹੈ। 24 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਸਖ਼ਤ ਸੁਰੱਖਿਆ ਇੰਤਜ਼ਾਮ ਦੌਰਾਨ ਸਵੇਰੇ ਸੱਤ ਵਜੇ ਤੋਂ ਸ਼ਾਮ ਛੇ ਵਜੇ ਤਕ ਵੋਟਿੰਗ ਹੋਵੇਗੀ।ਮਹਾਰਾਸ਼ਟਰ 'ਚ 288 ਸੀਟਾਂ ਲਈ ਭਾਜਪਾ-ਸ਼ਿਵਸੈਨਾ ਗਠਜੋੜ ਤੇ ਕਾਂਗਰਸ-ਐੱਨਸੀਪੀ ਗਠਜੋੜ ਵਿਚਕਾਰ ਮੁੱਖ ਮੁਕਾਬਲਾ ਹੈ। ਭਾਜਪਾ 150 ਤੇ ਸ਼ਿਵਸੈਨਾ 124 ਸੀਟਾਂ 'ਤੇ ਚੋਣ ਲੜ ਰਹੀ ਹੈ। ਕਾਂਗਰਸ 147 ਤੇ ਐੱਨਸੀਪੀ 121 ਸੀਟਾਂ 'ਤੇ ਚੋਣਾਂ ਲੜ ਰਹੀ ਹੈ। ਰਾਜ ਠਾਕਰੇ ਦੀ ਪਾਰਟੀ ਨੇ 101 ਉਮੀਦਵਾਰ ਉਤਾਰੇ ਹਨ।ਮਹਾਰਾਸ਼ਟਰ ਵਿਧਾਨ ਸਬਾ ਦੀਆਂ 288 ਸੀਟਾਂ ਲਈ 235 ਔਰਤਾਂ ਸਮੇਤ ਕੁਲ 3, 237 ਉਮੀਦਵਾਰ ਮੈਦਾਨ 'ਚ ਹਨ। ਕਰੀਬ ਨੌਂ ਕਰੋੜ ਵੋਟਰ ਇਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਇਨ੍ਹਾਂ 'ਚ ਸਵਾ ਚਾਰ ਕਰੋੜ ਤੋਂ ਵੱਧ ਮਹਿਲਾ ਉਮੀਦਵਾਰ ਹਨ। ਹਰਿਆਣਾ ਦੀਆਂ 90 ਸੀਟਾਂ ਲਈ ਕੁਲ 1,169 ਉਮੀਦਵਾਰ ਮੈਦਾਨ 'ਚ ਹਨ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ 75 ਸੀਟਾਂ 'ਤੇ ਜਿੱਤ ਦਾ ਟੀਚਾ ਮਿੱਥਿਆ ਹੈ। ਪਿਛਲੀ ਵਾਰ ਭਾਜਪਾ ਨੇ 48 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਕੁਲ 1.83 ਕਰੋੜ ਵੋਟਰ ਹਨ, ਜਿਨ੍ਹਾਂ 'ਚੋਂ 85 ਲੱਖ ਤੋਂ ਵੱਧ ਮਹਿਲਾਵਾਂ ਤੇ 252 ਟ੍ਰਾਂਸਜੈਂਡਰ ਵੋਟਰ ਸ਼ਾਮਲ ਹਨ। 19,578 ਵੋਟਿੰਗ ਕੇਂਦਰ ਬਣਾਏ ਗਏ ਹਨ।ਮਹਾਰਾਸ਼ਟਰ ਦੀ ਸਤਾਰਾ ਤੇ ਬਿਹਾਰ ਦੀ ਸਮਸਤੀਪੁਰ ਲੋਕ ਸਭਾ ਸੀਟ ਲਈ ਜ਼ਿਮਨੀ ਚੋਣ 'ਚ ਵੀ ਸੋਮਵਾਰ ਨੂੰ ਵੋਟਾਂ ਪਾਈਆਂ ਜਾਣਗੀਆਂ। ਇਸ ਤੋਂ ਇਲਾਵਾ 17 ਸੂਬਿਆਂ ਦੀਆਂ 51 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣ 'ਚ ਵੀ ਸੋਮਵਾਰ ਨੂੰ ਵੋਟਿੰਗ ਹੋਵੇਗੀ। ਇਨ੍ਹਾਂ 'ਚੋਂ ਭਾਜਪਾ ਗਠਜੋੜ ਕੋਲ 30 ਸੀਟਾਂ ਸਨ। ਭਾਜਪਾ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੀ ਸਰਕਾਰ ਵਾਲੇ ਸੂਬਿਆਂ 'ਚ ਸਭ ਤੋਂ ਵੱਧ ਯੂਪੀ 'ਚ 11, ਗੁਜਰਾਤ 'ਚ ਛੇ, ਬਿਹਾਰ 'ਚ ਪੰਜ, ਅਸਾਮ 'ਚ ਚਾਰ ਤੇ ਹਿਮਾਚਲ ਪ੍ਰਦੇਸ਼ ਤੇ ਤਾਮਿਨਾਡੂ 'ਚ ਦੋ-ਦੋ ਸੀਟਾਂ ਹਨ। ਪੰਜਾਬ ਵਿੱਚ ਵਿਧਾਨ ਸਭਾ ਹਲਕਾ ਫਗਵਾੜਾ, ਮੁੱਲਾਂਪੁਰ ਦਾਖਾ, ਮੁਕੇਰੀਆਂ ਅਤੇ ਜਲਾਲਬਾਦ 'ਚ ਵੋਟਾਂ ਪੈਣੀਆਂ ਹਨ। | 3 |
⁄ ਚੋਣਾਂ | ਕੈਪਟਨ ਨੂੰ ਨਹੀਂ ਯਾਦ ਕਿ ਕਿੱਥੇ ਚੁੱਕੀ ਸੀ ਚਾਰ ਹਫ਼ਤਿਆਂ 'ਚ ਨਸ਼ਾ ਖਤਮ ਕਰਨ ਦੀ ਸਹੁੰPublish Date:Thu, 25 Apr 2019 08:00 PM (IST)ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਾਰ ਹਫ਼ਤਿਆਂ 'ਚ ਨਸ਼ਾ ਖਤਮ ਕਰਨ ਦੇ ਦਾਅਵੇ ਨੂੰ ਉਨ੍ਹਾਂ ਪੂਰਾ ਤਾਂ ਕੀ ਕਰਨਾ ਸੀ, ਸਗੋਂ ਉਨ੍ਹਾਂ ਨੂੰ ਇਹ ਵੀ ਯਾਦ ਨਹੀਂ ਹੈ ਕਿ ਉਨ੍ਹਾਂ ਸਹੁੰ ਕਿੱਥੇ ਚੁੱਕੀਗੁਰਤੇਜ ਸਿੰਘ ਸਿੱਧੂ, ਬਠਿੰਡਾ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਾਰ ਹਫ਼ਤਿਆਂ 'ਚ ਨਸ਼ਾ ਖਤਮ ਕਰਨ ਦੇ ਦਾਅਵੇ ਨੂੰ ਉਨ੍ਹਾਂ ਪੂਰਾ ਤਾਂ ਕੀ ਕਰਨਾ ਸੀ, ਸਗੋਂ ਉਨ੍ਹਾਂ ਨੂੰ ਇਹ ਵੀ ਯਾਦ ਨਹੀਂ ਹੈ ਕਿ ਉਨ੍ਹਾਂ ਸਹੁੰ ਕਿੱਥੇ ਚੁੱਕੀ ਸੀ।ਇਸ ਗੱਲ ਦਾ ਖੁਲਾਸਾ ਵੀਰਵਾਰ ਨੂੰ ਬਠਿੰਡਾ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੱਖੀ ਪ੍ਰੈੱਸ ਕਾਨਫਰੰਸ ਦੌਰਾਨ ਹੋਇਆ, ਜਦੋਂ ਕੈਪਟਨ ਨੇ ਕਿਹਾ ਕਿ ਸੁਖਬੀਰ ਬਾਦਲ ਹਰ ਰੋਜ਼ ਕਹਿ ਰਿਹਾ ਹੈ ਕਿ ਕੈਪਟਨ ਨਸ਼ਾ ਖਤਮ ਕਰਨ ਲਈ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁੱਕਰ ਗਿਆ ਹੈ।ਕੈਪਟਨ ਨੇ ਕਿਹਾ,''ਮੈਂ ਇਕ ਵਾਰ ਸ਼ਾਇਦ ਰਾਮਪੁਰਾ 'ਚ ਗੁਟਕਾ ਸਾਹਿਬ ਹੱਥ 'ਚ ਲੈ ਕੇ ਤਖਤ ਸ੍ਰੀ ਦਮਦਮਾ ਸਾਹਿਬ ਵੱਲ ਹੱਥ ਕਰ ਕੇ ਕਿਹਾ ਸੀ ਕਿ ਨਸ਼ਿਆਂ ਦਾ ਲੱਕ ਤੋੜ ਦੇਵਾਂਗੇ। ਅੱਜ 26 ਹਜ਼ਾਰ ਨਸ਼ਾ ਤਸਕਰ ਜੇਲ੍ਹਾਂ ਵਿਚ ਬੰਦ ਹਨ।'' ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਕੀਮਤ ਪਹਿਲਾਂ ਨਾਲੋਂ ਪੰਜ ਗੁਣਾ ਵਧ ਗਈ ਹੈ, ਜਿਸ ਤੋਂ ਪਤਾ ਲੱਗਦਾ ਹੈ ਉਨ੍ਹਾਂ ਦੀ ਸਰਕਾਰ ਨੇ ਨਸ਼ਿਆਂ 'ਤੇ ਕਾਬੂ ਪਾ ਲਿਆ ਹੈ।ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਚਲਾਏ ਜਾ ਰਹੇ ਨਸ਼ਾ ਛੁਡਾਓ ਕੇਂਦਰਾਂ ਤੋਂ ਪੰਜ ਲੱਖ ਨੌਜਵਾਨ ਦਵਾਈ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਡਲਾ ਤੇ ਪਾਕਿਸਤਾਨ ਤੋਂ ਨਸ਼ਾ ਸਪਲਾਈ ਹੋ ਰਿਹਾ ਹੈ। ਆਈਐੱਸਆਈ ਭਾਰਤ ਦੇ ਨੌਜਵਾਨਾਂ ਨੂੰ ਖਤਮ ਕਰਨ ਲਈ ਸਾਜ਼ਿਸਾਂ ਰਚ ਕੇ ਨਸ਼ੇ ਸਪਲਾਈ ਕਰ ਰਹੀ ਹੈ।ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਗੋਨਿਆਣਾ ਰੋਡ 'ਤੇ ਪਰਲਜ਼ ਗਰੁੱਪ ਵੱਲੋਂ ਕੱਟੀ ਕਾਲੋਨੀ ਵਿਚ ਇਕ ਵੱਡੀ ਰੈਲੀ ਕੀਤੀ ਸੀ, ਜਿਸ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕ ਰਮਨਦੀਪ ਸਿੰਘ ਸਿੱਕੀ ਤੋਂ ਗੁਟਕਾ ਸਾਹਿਬ ਹੱਥ ਵਿਚ ਲੈ ਕੇ ਸਹੁੰ ਚੁੱਕੀ ਸੀ ਕਿ ਉਹ ਨਸ਼ਿਆਂ ਨੂੰ ਚਾਰ ਹਫ਼ਤਿਆਂ 'ਚ ਖਤਮ ਕਰ ਦੇਣਗੇ ਪਰ ਹੁਣ ਉਹ ਭੁੱਲ ਗਏ ਹਨ ਕਿ ਇਹ ਸਹੁੰ ਕਿੱਥੇ ਚੁੱਕੀ ਸੀ। ਉਹ ਕਹਿ ਰਹੇ ਹਨ ਕਿ ਨਸ਼ੇ ਖਤਮ ਕਰਨ ਦੀ ਨਹੀਂ ਸਗੋਂ ਨਸ਼ਿਆਂ ਦਾ ਲੱਕ ਤੋੜਨ ਲਈ ਰਾਮਪੁਰਾ 'ਚ ਸਹੁੰ ਚੁੱਕੀ ਸੀ। | 3 |
'ਗਦਰ' ਸੀਕੁਅਲ 'ਚ ਅੱਗੇ ਵਧੇਗੀ ਤਾਰਾ ਤੇ ਸਕੀਨਾ ਦੀ ਕਹਾਣੀ | ਸੀਕੁਅਲ 'ਚ ਓਰੀਜਿਨਲ ਫਿਲਮ ਦੇ ਕਿਰਦਾਰਾਂ ਤਾਰਾ ਤੇ ਸਕੀਨਾ ਦੀ ਕਹਾਣੀ ਅੱਗੇ ਵਧਾਈ ਜਾਵੇਗੀ।ਸਨੀ ਦਿਓਲ ਦੀ 2001 'ਚ ਆਈ ਬਲਾਕਬਸਟਰ ਫਿਲਮ 'ਗਦਰ : ਏਕ ਪ੍ਰੇਮ ਕਥਾ' ਦਾ ਸੀਕੁਅਲ ਬਣਾਉਣ ਦੀ ਤਿਆਰੀ ਚੱਲ ਰਹੀ ਹੈ। ਸੀਕੁਅਲ 'ਚ ਓਰੀਜਿਨਲ ਫਿਲਮ ਦੇ ਕਿਰਦਾਰਾਂ ਤਾਰਾ ਤੇ ਸਕੀਨਾ ਦੀ ਕਹਾਣੀ ਅੱਗੇ ਵਧਾਈ ਜਾਵੇਗੀ। ਇਸ ਫਿਲਮ ਦੇ ਨਿਰਦੇਸ਼ਕ ਅਨਿਲ ਸ਼ਰਮਾ ਸਨ ਤੇ ਉਸ ਸਮੇਂ ਫਿਲਮ ਨੇ ਕਮਾਈ ਦੇ ਮਾਮਲੇ 'ਚ ਤਿੰਨ ਭਾਰਤੀ ਫਿਲਮਾਂ 'ਚ ਜਗ੍ਹਾ ਬਣਾਈ ਸੀ। ਸੂਤਰਾਂ ਮੁਤਾਬਕ, ਉਦੋਂ ਫਿਲਮ ਨੇ 256 ਕਰੋੜ ਦੀ ਕਮਾਈ ਕੀਤੀ ਸੀ। ਹੁਣ 15 ਸਾਲ ਬਾਅਦ ਤਾਰਾ ਤੇ ਸਕੀਨਾ ਦੀ ਕਹਾਣੀ ਦੁਹਰਾਈ ਜਾਵੇਗੀ, ਪਰ ਇਹ ਇਸ ਦੀ ਅਗਲੀ ਕੜੀ ਹੋਵੇਗੀ। ਫਿਲਮ 'ਚ ਭਾਰਤ-ਪਾਕਿ ਦਾ ਵੀ ਐਂਗਲ ਹੋਵੇਗਾ। ਫਿਲਮ ਨਿਰਮਾਣ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਅਸੀਂ 15 ਸਾਲ ਪਹਿਲਾਂ ਆਈ ਫਿਲਮ 'ਗਦਰ' ਦੇ ਸੀਕੁਅਲ 'ਤੇ ਕੰਮ ਕਰ ਰਹੇ ਹਾਂ। ਇਸ 'ਚ 'ਬਾਹੂਬਲੀ', 'ਰੈਂਬੋ' ਤੇ 'ਫਾਸਟ ਐਂਡ ਫਿਊਰੀਅਸ' ਆਦਿ ਫਿਲਮਾਂ ਵਾਂਗ ਕਲਾਕਾਰ ਵੀ ਉਹੀ ਹੋਣਗੇ। ਅਸੀਂ ਸਨੀ ਨਾਲ ਇਸ ਬਾਰੇ ਗੱਲ ਕੀਤੀ ਹੈ ਤੇ ਹਾਲੇ ਅਸੀਂ ਕੁਝ ਵੀ ਐਲਾਨ ਕਰਨ ਦੀ ਸਥਿਤੀ 'ਚ ਨਹੀਂ ਹਾਂ।Posted By: Susheel Khanna | 1 |
ਮਾਸਟਰ ਹੈੱਡ | ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਜੋਕੋਵੀ ਵਿਡੋਡੋ ਨੇ ਇੰਡੋਨੇਸ਼ੀਆ ਦੀ ਵੁਸ਼ੂ ਐਥਲੀਟ ਲਿੰਡਸਵੇਲ ਕਵੋਕ ਨੂੰ ਏਸ਼ੀਆ ਦੀ ਕ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਜੋਕੋਵੀ ਵਿਡੋਡੋ ਨੇ ਇੰਡੋਨੇਸ਼ੀਆ ਦੀ ਵੁਸ਼ੂ ਐਥਲੀਟ ਲਿੰਡਸਵੇਲ ਕਵੋਕ ਨਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਜੋਕੋਵੀ ਵਿਡੋਡੋ ਨੇ ਇੰਡੋਨੇਸ਼ੀਆ ਦੀ ਵੁਸ਼ੂ ਐਥਲੀਟ ਲਿੰਡਸਵੇਲ ਕਵੋਕ ਨੂੰ ਏਸ਼ੀਆ ਦੀ ਕਵੀਨ ਦੱਸਿਆ। ਲਿੰਡਸਵੇਲ ਨੇ ਏਸ਼ੀਅਨ ਖੇਡਾਂ ਵਿਚ ਦੂਜਾ ਗੋਲਡ ਮੈਡਲ ਜਿੱਤਿਆ ਹੈ। | 2 |
⁄ ਚੋਣਾਂ | ਕ੍ਰਿਸ਼ਨਾਗਿਰੀ ਤੋਂ ਰਾਹੁਲ ਗਾਂਧੀ ਦਾ ਭਾਜਪਾ 'ਤੇ ਵਾਰ, ਤਾਮਿਲਨਾਡੂ 'ਤੇ ਨਹੀਂ ਹੋਣ ਦੇਣਗੇ ਨਾਗਪੁਰ ਦਾ ਸ਼ਾਸਨPublish Date:Sat, 13 Apr 2019 05:05 PM (IST)11 ਅਪ੍ਰੈਲ ਨੂੰ ਲੋਕ ਸਭਾ ਚੋਣਾਂ 2019 ਦੇ ਪਹਿਲੇ ਪੜਾਅ ਲਈ ਕਲ੍ਹ 20 ਸੂਬਿਆਂ ਦੀਆਂ 91 ਸੀਟਾਂ 'ਤੇ ਮਤਦਾਨ ਹੋ ਚੁੱਕਾ ਹੈ। ਤਾਮਿਲਨਾਡੂ ਵਿਚ 18 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਦੇ ਨਾਲ ਸੂਬੇ ਦੀਆਂ 18 ਵਿਧਾਨ ਸਭਾ ਸੀਟਾਂਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਚੋਣ ਪ੍ਰਚਾਰ ਲਈ ਤਾਮਿਲਨਾਡੂ ਦੇ ਕ੍ਰਿਸ਼ਨਾਗਿਰੀ ਵਿਚ ਹਨ। ਇਸ ਦੌਰਾਨ ਰਾਹੁਲ ਨੇ ਕੇਂਦਰ ਸਰਕਾਰ ਅਤੇ ਉਨ੍ਹਾਂ ਦੇ ਸਹਿਯੋਗੀ ਸੰਗਠਨ 'ਤੇ ਜ਼ਬਰਦਸਤ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਅਸੀਂ ਕਦੀ ਤਾਮਿਲਨਾਡੂ ਦੇ ਲੋਕਾਂ 'ਤੇ ਨਾਗਪੁਰ ਦੇ ਲੋਕਾਂ ਦਾ ਸ਼ਾਸਨ ਨਹੀਂ ਕਰਨ ਦੇ ਸਕਦੇ। ਤਾਮਿਲਨਾਡੂ 'ਤੇ ਸਿਰਫ਼ ਅਤੇ ਸਿਰਫ਼ ਤਾਮਿਲਨਾਡੂ ਦੇ ਲੋਕਾਂ ਦਾ ਹੀ ਰਾਜ਼ ਹੋਵੇਗਾ ਅਤੇ ਐੱਮਕੇ ਸਟਾਲਿਨ ਸੂਬੇ ਦੇ ਅਗਲੇ ਮੁੱਖਮੰਤਰੀ ਹੋਣਗੇ।ਰਾਹੁਲ ਗਾਂਧੀ ਨੇ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਮਨਰੇਗਾ ਦਾ 6000 ਕਰੋੜ ਰੁਪਏ ਕੇਂਦਰ ਸਰਕਾਰ 'ਤੇ ਬਕਾਇਆ ਹੈ। ਪੀਐੱਮ ਮੋਦੀ ਨੇ ਕਿਸਾਨਾਂ ਕੋਲੋਂ ਉਨ੍ਹਾਂ ਨੂੰ ਦਿੱਤਾ ਜਾਣ ਵਾਲਾ ਬੋਨਸ ਖੋਹ ਲਿਆ। ਕਿਸਾਨਾਂ ਦੇ ਮਨ ਵਿਚ ਡਰ ਹੈ ਅਤੇ ਅਸੀਂ ਉਨ੍ਹਾਂ ਦੇ ਦਿਲੋਂ ਇਹ ਡਰ ਕੱਢਣਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਉਨ੍ਹਾਂ ਨੂੰ ਮਹਿਸੂਸ ਹੋਵੇ ਕਿ ਦੇਸ਼ ਦੀ ਸਰਕਾਰ ਉਨ੍ਹਾਂ ਦੇ ਨਾਲ ਹੈ। ਤੁਹਾਨੂੰ ਯਾਦ ਹੋਵੇਗਾ ਕਿ ਕੁਝ ਸਾਲ ਪਹਿਲਾਂ ਜਦੋਂ ਵੀ ਕੋਈ ਕੌਮੀ ਬਜਟ ਪੇਸ਼ ਕੀਤਾ ਜਾਂਦਾ ਹੈ ਤਾਂ ਰੇਲ ਬਜਟ ਅਲੱਗ ਤੋਂ ਪੇਸ਼ ਕੀਤਾ ਜਾਂਦਾ ਹੈ। ਭਾਜਪਾ ਨੇ ਰੇਲ ਬਜਟ ਨੂੰ ਅਲੱਗ ਤੋਂ ਪੇਸ਼ ਕਰਨਾ ਬੰਦ ਕਰ ਦਿੱਤਾ।ਅਸੀਂ ਤੈਅ ਕੀਤਾ ਹੈ ਕਿ ਜਦੋਂ ਵੀ ਅਸੀਂ ਬਜਟ ਪੇਸ਼ ਕਰਾਂਗੇ ਉਦੋਂ ਅਸੀਂ ਕਿਸਾਨਾਂ ਲਈ ਅਲੱਗ ਤੋਂ ਬਜਟ ਪੇਸ਼ ਕਰਾਂਗੇ। ਅਸੀਂ ਸਾਲ ਦੇ ਸ਼ੁਰੂ ਵਿਚ ਹੀ ਕਿਸਾਨਾਂ ਨੂੰ ਦੱਸ ਦਿਆਂਗੇ ਕਿ ਸਰਕਾਰ ਉਨ੍ਹਾਂ ਲਈ ਕੀ ਕਰਨ ਜਾ ਰਹੀ ਹੈ। ਨਰਿੰਦਰ ਮੋਦੀ ਨੇ 35 ਹਜ਼ਾਰ ਕਰੋੜ ਨੀਰਵ ਮੋਦੀ, 35 ਹਜ਼ਾਰ ਕਰੋੜ ਵਿਜੈ ਮਾਲਿਆ ਅਤੇ 10 ਕਰੋੜ ਮੇਹੁਲ ਚੌਕਸੀ ਨੂੰ ਦੇ ਦਿੱਤੇ ਅਤੇ ਇਨ੍ਹਾਂ ਸਾਰਿਆਂ ਵਿਚੋਂ ਕਿਸੇ ਨੂੰ ਵੀ ਜੇਲ੍ਹ ਨਹੀਂ ਹੋਈ। ਇਨ੍ਹਾਂ ਸਾਰੇ ਬੈਂਕ ਤੋਂ ਕਰਜ਼ ਲਿਆ ਅਤੇ ਬਿਨਾਂ ਚੁਕਾਏ ਦੇਸ਼ 'ਤੋਂ ਭੱਜ ਗਏ। ਅਸੀਂ ਤੈਅ ਕੀਤਾ ਹੈ ਕਿ 2019 ਵਿਚ ਜਦੋਂ ਸਾਡੀ ਸਰਕਾਰ ਸੱਤਾ ਵਿਚ ਆਵੇਗੀ ਉਦੋਂ ਅਸੀਂ ਕਿਸਾਨਾਂ ਲਈ ਨਿਯਮਾਂ ਵਿਚ ਬਦਲਾਅ ਕਰਾਂਗੇ। ਅਸੀਂ ਇਕ ਹੋਰ ਇਤਿਹਾਸਕ ਫ਼ੈਸਲਾ ਲਿਆ ਹੈ ਕਿ ਕੋਈ ਵੀ ਕਿਸਾਨ ਕਰਜ਼ ਨਾ ਚੁਕਾਉਣ ਕਾਰਨ ਜੇਲ੍ਹ ਨਹੀਂ ਜਾਵੇਗਾ।ਰਾਹੁਲ ਨੇ ਅੱਗੇ ਕਿਹਾ ਕਿ ਮੈਂ ਆਪਣੇ ਭਾਸ਼ਣ ਦੇ ਸ਼ੁਰੂ ਵਿਚ ਕਿਹਾ ਸੀ ਕਿ ਹਰੇਕ ਗ਼ਰੀਬ ਪਰਿਵਾਰ ਨੂੰ ਹਰ ਸਾਲ 75 ਹਜ਼ਾਰ ਰੁਪਏ ਦਿੱਤੇ ਜਾਣਗੇ। ਅਸੀਂ ਇਸ ਸਕੀਮ ਨੂੰ ਨਿਆਂ ਯੋਜਨਾ ਨਾਂ ਦਿੱਤਾ ਹੈ ਅਤੇ ਮੈਂ ਬੜੇ ਮਾਣ ਨਾਲ ਕਹਿੰਦਾ ਹਾਂ ਕਿ ਇਹ ਪੈਸਾ ਘਰ ਦੀਆਂ ਔਰਤਾਂ ਦੇ ਹੱਥ ਦਿੱਤਾ ਜਾਵੇਗਾ। ਰਾਹੁਲ ਨੇ ਕਿਹਾ ਕਿ ਜਿਵੇਂ ਹੀ ਸਾਡੀ ਸਰਕਾਰ ਸੱਤਾ 'ਚ ਆਵੇਗਾ ਅਸੀਂ ਲੋਕ ਸਭਾ, ਰਾਜ ਸਭਾ ਅਤੇ ਸਾਰੀਆਂ ਵਿਧਾਨ ਸਭਾਵਾਂ ਵਿਚ ਔਰਤਾਂ ਨੂੰ ਰਾਖਵਂਕਰਨ ਦਿਆਂਗੇ, ਇੰਨਾ ਹੀ ਨਹੀਂ ਅਸੀਂ ਔਰਤਾਂ ਨੂੰ ਕੇਂਦਰੀ ਨੌਕਰੀਆਂ ਵਿਚ 33 ਫ਼ੀਸਦੀ ਰਾਖਵਾਂਕਰਨ ਦਿਆਂਗੇ।ਸੇਲਮ 'ਚ ਵੀ ਰਾਹੁਲ ਨੇ ਭਾਜਪਾ 'ਤੇ ਲਾਇਆ ਨਿਸ਼ਾਨਾਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਤਾਮਿਲਨਾਡੂ ਦੇ ਸੇਲਮ 'ਚ ਵੀ ਰੈਲੀ ਨੂੰ ਸੰਬੋਧਨ ਕੀਤਾ। ਰਾਹੁਲ ਨੇ ਕਿਹਾ ਕਿ ਲੋਕ ਸਭਾ ਚੋਣਾਂ 2019 ਦੀ ਲੜਾਈ ਦੋ ਵੱਖਰੀਆਂ ਅਗਵਾਈਆਂ ਵਿਚਾਲੇ ਹੈ। ਭਾਜਪਾ ਕਹਿੰਦੀ ਹੈ ਕਿ ਭਾਰਤ ਵਿਚ ਸਿਰਫ਼ ਇਕ ਇਤਿਹਾਸ, ਇਕ ਸੰਸਕ੍ਰਿਤੀ ਲਾਗੂ ਹੋਣੀ ਚਾਹੀਦੀ ਹੈ। ਇਕੋ ਵਿਚਾਰ ਦੇਸ਼ ਨੂੰ ਚਲਾਵੇ। ਉੱਥੇ ਕਾਂਗਰਸ ਅਤੇ ਡੀਐੱਮਕੇ ਗਠਜੋੜ ਕਹਿੰਦਾ ਹੈ ਕਿ ਭਾਰਤ ਵਿਚ ਕਈ ਸਾਰੀਆਂ ਆਵਾਜ਼ਾਂ ਹਨ ਦੇਸ਼ ਵਿਚ ਵੱਖੋ-ਵੱਖ ਸੰਸਕ੍ਰਿਤੀ ਹੈ। ਸਾਡਾ ਮੰਨਣਾ ਹੈ ਕਿ ਇਹ ਸਾਰੇ ਆਇਡੀਆ ਭਾਰਤ ਨੂੰ ਬਚਾਉਣ ਲਈ ਇਕੱਠੇ ਕੰਮ ਕਰਨ। ਭਾਜਪਾ ਦਾ ਮੰਨਣਾ ਹੈ ਕਿ ਤਾਮਿਲਨਾਡੂ ਨੂੰ ਨਾਗਪੁਰ ਤੋਂ ਚਲਾਇਆ ਜਾਵੇ। ਉਨ੍ਹਾਂ ਅਨੁਸਾਰ ਪ੍ਰਧਾਨ ਮੰਤਰੀ ਦਾ ਆਫਿਸ ਨਾਗਪੁਰ ਵਿਚ ਹੈ।ਕਰੂਣਾਨਿਧੀ ਜੀ ਦਾ ਅਪਮਾਨ ਪੂਰੇ ਤਾਮਿਲਨਾਡੂ ਦਾ ਅਪਮਾਨਸਾਡਾ ਮੰਨਣਾ ਹੈ ਕਿ ਤਾਮਿਲਨਾਡੂ ਦੇ ਲੋਕ ਸੰਸਕ੍ਰਿਤੀ ਦਾ ਸਨਮਾਨ, ਉਨ੍ਹਾਂ ਦੇ ਇਤਿਹਾਸ ਦਾ ਸਨਮਾਨ ਮਜ਼ਬੂਤ ਭਾਰਤ ਬਣਾਉਣ ਲਈ ਜ਼ਰੂਰੀ ਹੈ। ਇਸ ਲਈ ਕਾਂਗਰਸ ਅਤੇ ਦ੍ਰਵਿੜ ਮੁਨੇਤਰ ਕੜਗਮ ਗਠਜੋੜ ਵਿਚ ਨਾਲ ਮਿਲ ਕੇ ਕੰਮ ਕਰ ਰਹੇ ਹਨ। ਸਟਾਲਿਨ ਨੇ ਦੱਸਿਆ ਕਿ ਕਿਵੇਂ ਕਰੂਣਾਨਿਧੀ ਜੀ ਨੂੰ ਅਪਮਾਨ ਕੀਤਾ ਗਿਆ। ਮੈਂ ਉਨ੍ਹਾਂ ਦਾ ਦੁੱਖ ਸਮਝ ਸਕਦਾ ਹਾਂ ਪਰ ਮੈਂ ਸਟਾਲਿਨ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਨ੍ਹਾਂ ਸਿਰਫ਼ ਤੁਹਾਡੇ ਪਿਤਾ ਸਾਧਾਰਨ ਆਦਮੀ ਨਹੀਂ ਸਨ। ਉਹ ਪੂਰੇ ਤਾਮਿਲਨਾਡੂ ਨੂੰ ਲੋਕਾਂ ਦੀ ਆਵਾਜ਼ ਨੂੰ ਪੇਸ਼ ਕਰਦੇ ਸਨ। ਜਦੋਂ ਉਨ੍ਹਾਂ ਕਰੂਣਾਨਿਧੀ ਜੀ ਦਾ ਅਪਾਨ ਕੀਤਾ ਤਾਂ ਉਨ੍ਹਾਂ ਪੂਰੇ ਤਾਮਿਲਨਾਡੂ ਦਾ ਅਪਮਾਨ ਕੀਤਾ ਹੈ।ਭਾਜਪਾ ਨੇ ਬੰਦ ਕਮਰੇ ਵਿਚ ਅਤੇ ਕਾਂਗਰਸ ਨੇ ਲੋਕਾਂ ਵਿਚਕਾਰ ਤਿਆਰ ਕੀਤਾ ਮੈਨੀਫੈਸਟੋਭਾਜਪਾ ਵਾਂਗ ਸਾਡਾ ਮੈਨੀਫੈਸਟੋ ਕਿਸੇ ਬੰਦ ਕਮਰੇ ਵਿਚ ਤਿਆਰ ਨਹੀਂ ਕੀਤਾ ਗਿਆ ਹੈ ਅਸੀਂ ਲੋਕਾਂ ਨੂੰ ਪੁੱਛ ਕੇ ਦੱਸਿਆ ਕਿ ਆਖ਼ਿਰ ਉਹ ਕੀ ਚਾਹੁੰਦੇ ਹਨ।ਜ਼ਿਕਰਯੋਗ ਹੈ ਕਿ 11 ਅਪ੍ਰੈਲ ਨੂੰ ਲੋਕ ਸਭਾ ਚੋਣਾਂ 2019 ਦੇ ਪਹਿਲੇ ਪੜਾਅ ਲਈ ਕਲ੍ਹ 20 ਸੂਬਿਆਂ ਦੀਆਂ 91 ਸੀਟਾਂ 'ਤੇ ਮਤਦਾਨ ਹੋ ਚੁੱਕਾ ਹੈ। ਤਾਮਿਲਨਾਡੂ ਵਿਚ 18 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਦੇ ਨਾਲ ਸੂਬੇ ਦੀਆਂ 18 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ-ਚੋਣਾਂ ਵੀ ਹੋਣਗੀਆਂ। ਚੋਣ ਨਤੀਜੇ 23 ਮਈ ਨੂੰ ਹੀ ਐਲਾਨੇ ਜਾਣਗੇ।Posted By: Seema Anand | 3 |
⁄ ਮਨੋਰੰਜਨ | ਦਿਲਬਰ ਗਾਣੇ 'ਤੇ ਡਾਂਸ ਕਰਦਿਆਂ ਸਟੇਜ 'ਤੇ ਡਿੱਗੀ ਨੇਹਾ ਕੱਕੜ, ਹਾਦਸੇ ਤੋਂ ਬਾਅਦ ਆਦਿਤਿਆ ਨਾਰਾਇਣ ਨੇ ਮੰਗੀ ਮਾਫ਼ੀPublish Date:Sun, 10 Nov 2019 12:30 PM (IST)ਬਾਲੀਵੁੱਡ ਦੇ ਸਭ ਤੋਂ ਪਾਪੂਲਰ ਸਿੰਗਰਜ਼ 'ਚੋਂ ਇਕ ਨੇਹਾ ਕੱਕੜ ਆਪਣੇ ਗਾਣਿਆਂ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਅੱਜਕਲ੍ਹ ਨੇਹਾ ਆਪਣੇ ਖ਼ੁਸ਼ਨੁਮਾ ਅੰਦਾਜ਼ 'ਚ ਸੋਨੀ ਟੀਵੀ 'ਤੇ ਪ੍ਰਸਾਰਿਤ ਹੋਣ ਵਾਲੇ ਸ਼ੋਅ ਇੰਡੀਅਨਜੇਐੱਨਐੱਨ, ਦਿੱਲੀ : ਬਾਲੀਵੁੱਡ ਦੇ ਸਭ ਤੋਂ ਪਾਪੂਲਰ ਸਿੰਗਰਜ਼ 'ਚੋਂ ਇਕ ਨੇਹਾ ਕੱਕੜ ਆਪਣੇ ਗਾਣਿਆਂ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਅੱਜਕਲ੍ਹ ਨੇਹਾ ਆਪਣੇ ਖ਼ੁਸ਼ਨੁਮਾ ਅੰਦਾਜ਼ 'ਚ ਸੋਨੀ ਟੀਵੀ 'ਤੇ ਪ੍ਰਸਾਰਿਤ ਹੋਣ ਵਾਲੇ ਸ਼ੋਅ ਇੰਡੀਅਨ ਆਈਡਲ 10 ਨੂੰ ਜੱਜ ਕਰਦੀ ਨਜ਼ਰ ਆਉਂਦੀ ਹੈ। ਇਸ ਸ਼ੋਅ 'ਚ ਗਾਣਿਆਂ ਵਿਚਕਾਰ ਕੁਝ ਹਾਸੇ-ਮਜ਼ਾਕ ਦਾ ਤੜਕਾ ਵੀ ਦੇਖਣ ਨੂੰ ਮਿਲਦਾ ਹੈ, ਪਰ ਬੀਤੇ ਦਿਨੀਂ ਸ਼ੋਅ 'ਚ ਇਸੇ ਡਾਂਸ-ਮਸਤੀ ਦੌਰਾਨ ਇਕ ਹਾਦਸਾ ਹੋ ਗਿਆ ਸੀ।ਜੌਨ ਅਬਰਾਹਮ ਸਟਾਰਰ ਫਿਲਮ ਸਤਯਮੇਵ ਜਯਤੇ ਦੇ ਗਾਣੇ 'ਦਿਲਬਰ-ਦਿਲਬਰ' ਨੂੰ ਨੇਹਾ ਕੱਕੜ ਨੇ ਆਪਣੀ ਧਮਾਕੇਦਾਰ ਆਵਾਜ਼ ਦਿੱਤੀ ਹੈ, ਇਸ ਫਿਲਮ ਦੇ ਗਾਣੇ 'ਤੇ ਡਾਂਸ ਕਰਦਿਆਂ ਨੇਹਾ ਕੱਕੜ ਦਾ ਬੈਲੇਂਸ ਵਿਗੜ ਗਿਆ ਤੇ ਉਹ ਸਟੇਜ 'ਤੇ ਡਿੱਗ ਗਈ। ਮਾਮਲਾ ਕੁਝ ਇਹ ਹੈ ਕਿ ਬੀਤੇ ਦਿਨੀਂ ਇਕ ਕੰਟੈਸਟੈਂਟ ਦੀ ਸ਼ੋਅ 'ਚ ਪਰਫੋਰਮੈਂਸ ਤੋਂ ਬਾਅਦ ਨੇਹਾ ਕੱਕੜ ਸਟੇਜ 'ਤੇ ਪਹੁੰਚੀ। ਨੇਹਾ ਨੇ ਸ਼ੋਅ ਦੇ ਹੋਸਟ ਆਦਿਤਿਆ ਨਾਰਾਇਣ ਨੂੰ ਡਾਂਸ ਦਾ ਚੈਲੰਜ ਕਰਦਿਆਂ ਕਿਹਾ, 'ਚਲੋ ਆਦੀ ਆਜ ਤੁਮਹਾਰਾ ਔਰ ਮੇਰਾ ਡਾਂਸ ਹੋ ਜਾਏ।'— Sony TV (@SonyTV) November 8, 2019ਇਸ ਤੋਂ ਬਾਅਦ ਦੋਵੇਂ ਨੇਹਾ ਕੱਕੜ ਦੇ ਗਾਣੇ ਦਿਲਬਰ 'ਤੇ ਸਿਜ਼ਲਿੰਗ ਮੂਵਜ਼ ਕਰਨਾ ਸ਼ੁਰੂ ਕਰ ਦਿੰਦੇ ਹਨ। ਨੇਹਾ ਗਾਣੇ 'ਤੇ ਬਿਹਤਰ ਡਾਂਸ ਕਰਦੀ ਨਜ਼ਰ ਆਉਂਦੀ ਹੈ, ਉੱਥੇ ਹੀ ਆਦਿਤਿਆ ਉਸ ਦੇ ਸਟੈੱਪਸ ਨੂੰ ਕੁੜੀਆਂ ਦੀਆਂ ਅਦਾਵਾਂ ਨਾਲ ਕਾਪੀ ਕਰਦੇ ਹਨ। ਅੱਗੇ ਇਕ ਸਮਾਂ ਅਜਿਹਾ ਆਉਂਦਾ ਹੈ ਜਦੋਂ ਆਦਿਤਿਆ ਨੇਹਾ ਦਾ ਹੱਥ ਫੜਦੇ ਹਨ ਤੇ ਨੇਹਾ ਘੁੰਮ ਕੇ ਉਨ੍ਹਾਂ ਕੋਲ ਆਉਂਦੀ ਹੈ। ਆਦਿਤਿਆ ਨੇਹਾ ਨੂੰ ਫੜ ਸਕਦੇ, ਪਹਿਲਾਂ ਹੀ ਉਸ ਦਾ ਬੈਲੇਂਸ ਵਿਗੜ ਜਾਂਦਾ ਹੈ ਤੇ ਉਹ ਸਟੇਜ 'ਤੇ ਡਿੱਗ ਜਾਂਦੀ ਹੈ। ਬਾਅਦ 'ਚ ਆਦਿਤਿਆ ਨਾਰਾਇਣ ਉਸ ਨੂੰ ਉਠਾਉਂਦੋ ਹੋਏ ਉਸ ਤੋਂ ਮਾਫ਼ੀ ਵੀ ਮੰਗਦੇ ਹਨ।Posted By: Seema Anand | 1 |
ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ | ਫੋਟੋ-16 ਆਰਪੀਆਰ 217ਪੀ ਮਿ੍ਰਤਕ ਅਮਨਪ੍ਰੀਤ ਸਿੰਘ ਦੀ ਫਾਈਲ ਫੋਟੋ। ਹਰਜੀਤ ਗਿੱਲ, ਨੂਰਪੁਰਬੇਦੀ : ਪਿੰਡ ਝੱਜ ਵਿਖੇ ਅ ਫੋਟੋ-16 ਆਰਪੀਆਰ 217ਪੀ ਮਿ੍ਰਤਕ ਅਮਨਪ੍ਰੀਤ ਸਿੰਘ ਦੀ ਫਾਈਲ ਫੋਟੋ। ਹਰਜੀਤ ਗਿੱਲ, ਨੂਰਪੁਰਬੇਦੀ : ਪਫੋਟੋ-16 ਆਰਪੀਆਰ 217ਪੀਮਿ੍ਰਤਕ ਅਮਨਪ੍ਰੀਤ ਸਿੰਘ ਦੀ ਫਾਈਲ ਫੋਟੋ।ਹਰਜੀਤ ਗਿੱਲ, ਨੂਰਪੁਰਬੇਦੀ : ਪਿੰਡ ਝੱਜ ਵਿਖੇ ਅੱਜ ਅਮਨਪ੍ਰੀਤ ਸਿੰਘ ਪੱੁਤਰ ਵਿੱਕਰ ਸਿੰਘ ਆਪਣੇ ਖੇਤਾਂ 'ਚ ਆਪਣੇ ਪਿਤਾ ਨਾਲ ਖੇਤਾਂ 'ਚ ਕੰਮ ਕਰ ਰਿਹਾ ਸੀ ਤੇ ਉਹ ਪਿਆਸ ਲੱਗਣ ਤੇ ਮੋਟਰ 'ਤੇ ਪਾਣੀ ਪੀਣ ਲੱਗਾ ਤੇ ਉਸ ਸਮੇਂ ਮੋਟਰ ਵਿਚ ਕਰੰਟ ਆਇਆ ਹੋਇਆ ਸੀ, ਜਿਸ ਨਾਲ ਲੜਕੇ ਨੂੰ ਕਰੰਟ ਲੱਗ ਗਿਆ ਤੇ ਉਸਨੂੰ ਤੁਰੰਤ ਸਿਵਲ ਹਸਪਤਾਲ ਅਨੰਦਪੁਰ ਸਾਹਿਬ ਲੈ ਕੇ ਗਏ ਇੱਥੇ ਡਾਕਟਰਾਂ ਦੀ ਟੀਮ ਨੇ ਉਸਨੂੰ ਮਿ੍ਰਤਕ ਘੋਸ਼ਿਤ ਕਰ ਦਿੱਤਾ। ਜਾਣਕਾਰੀ ਅਨੁਸਾਰ ਮਿ੍ਰਤਕ ਦੋ ਭੈਣਾਂ ਦਾ ਇਕੱਲਾ ਭਰਾ ਸੀ। ਇਸ ਕੇਸ ਦੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਕਲਮਾਂ ਸ. ਬਲਵੀਰ ਸਿੰਘ ਏਐੱਸਆਈ ਨੇ ਦੱਸਿਆ ਕਿ ਮਿ੍ਰਤਕ ਦੀ ਧਾਰਾ 174 ਅਧੀਨ ਕਾਰਵਾਈ ਕਰਕੇ ਮਿ੍ਰਤਕ ਦੀ ਲਾਸ਼ ਦਾ ਪੋਸਟ-ਮਾਰਟਮ ਕਰਕੇ ਪਰਿਵਾਰਕ ਮੈਂਬਰਾਂ ਨੂੰ ਸੌਪ ਦਿੱਤੀ ਹੈ। | 2 |
ਪਾਨੀਪਤ ਲਈ ਸਖ਼ਤ ਮਿਹਨਤ ਕਰ ਰਿਹੈ ਅਰਜੁਨ | ਅਰਜੁਨ ਅਗਲੀ ਫਿਲਮ 'ਪਾਨੀਪਤ' 'ਚ ਦਮਦਾਰ ਦਿੱਖ ਲਈ ਅੱਜ ਕੱਲ੍ਹ ਖ਼ੂਬ ਪਸੀਨਾ ਵਹਾਅ ਰਿਹਾ ਹੈ। ਉਸ ਨੇ ਕਾਫ਼ੀ ਸਮਾਂ ਵਰਕਆਉਟ ਕਰ ਕੇ ਖ਼ੁਦ ਨੂੰ ਫਿੱਟ ਕਰ ਲਿਆ ਹੈ।ਅਰਜੁਨ ਕਪੂਰ ਨੇ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਇੰਡੀਆਜ਼ ਮੋਸਟ ਵਾਂਟੇਡ' ਤੋਂ ਬਾਅਦ ਆਪਣੀ ਅਗਲੀ ਫਿਲਮ 'ਪਾਨੀਪਤ' ਦੀ ਤਿਆਰੀ ਮੁੜ ਸ਼ੁਰੂ ਕਰ ਦਿੱਤੀ ਹੈ। ਇਸ ਫਿਲਮ 'ਚ ਦਮਦਾਰ ਦਿੱਖ ਲਈ ਅਰਜੁਨ ਅੱਜ ਕੱਲ੍ਹ ਖ਼ੂਬ ਪਸੀਨਾ ਵਹਾਅ ਰਿਹਾ ਹੈ। ਉਹ ਆਏ ਦਿਨ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਲਈ ਆਪਣੀਆਂ ਤਸਵੀਰਾਂ ਵੀ ਜਨਤਕ ਕਰਦਾ ਰਹਿੰਦਾ ਹੈ। ਬਚਪਨ ਤੋਂ ਹੀ ਅਰਜੁਨ ਕਪੂਰ ਦਾ ਵਜ਼ਨ ਕਾਫ਼ੀ ਜ਼ਿਆਦਾ ਸੀ ਜਿਸ ਦੇ ਚੱਲਦਿਆਂ ਉਸ ਨੇ ਕਾਫ਼ੀ ਸਮਾਂ ਵਰਕਆਉਟ ਕਰ ਕੇ ਖ਼ੁਦ ਨੂੰ ਫਿੱਟ ਕਰ ਲਿਆ। ਹੁਣ ਉਹ ਅਗਲੀ ਫਿਲਮ ਲਈ ਵੀ ਜਿਮ 'ਚ ਖ਼ੂਬ ਮਿਹਨਤ ਕਰਦਾ ਨਜ਼ਰ ਆਇਆ ਹੈ। ਵਜ਼ਨ ਘੱਟ ਕਰਨ ਦੀ ਪ੍ਰਕਿਰਿਆ ਦੌਰਾਨ ਅਰਜੁਨ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਬਾਰੇ ਉਸ ਨੇ ਸੋਸ਼ਲ ਮੀਡੀਆ 'ਤੇ ਜ਼ਿਕਰ ਕੀਤਾ ਹੈ।ਅਰਜੁਨ ਨੇ ਜੋ ਤਸਵੀਰ ਹਾਲ ਹੀ 'ਚ ਜਨਤਕ ਕੀਤੀ ਹੈ ਉਸ ਵਿਚ ਉਹ ਜਿਮ ਅੰਦਰ ਵੇਟ ਲਿਫਟਿੰਗ ਕਰਦੇ ਹੋਏ ਚੰਗਾ ਪਸੀਨਾ ਵਹਾਅ ਰਿਹਾ ਹੈ। ਉਸ ਨੇ ਤਸਵੀਰ ਨਾਲ ਲਿਖਿਆ ਹੈ ਕਿ 'ਵਜ਼ਨ ਘਟਾਉਣ ਲਈ ਮੇਰੇ ਸੰਘਰਸ਼ ਦੀ ਗੱਲ ਕਰੀਏ ਤਾਂ ਇਹ ਮੇਰੇ ਲਈ ਬੇਹੱਦ ਮੁਸ਼ਕਲ ਕੰਮ ਹੈ। ਜਦ ਮੈਂ ਛੋਟਾ ਸੀ ਤਾਂ ਉਸ ਸਮੇਂ ਤੋਂ ਹੀ ਮੇਰਾ ਇਸ ਨਾਲ ਸੰਘਰਸ਼ ਚੱਲਦਾ ਆ ਰਿਹਾ ਹੈ। ਮੈਂ ਇਸ ਸੰਘਰਸ਼ ਨੂੰ ਜ਼ਾਰੀ ਰੱਖਿਆ ਪਰ ਜ਼ਿੰਦਗੀ ਦਾ ਨਿਯਮ ਹੈ ਕਿ ਅਸੀਂ ਡਿੱਗਦੇ ਹਾਂ, ਮੁੜ ਉੱਠਦੇ ਹਾਂ ਤੇ ਫਿਰ ਕੁਝ ਕਰਨ ਦੀ ਕੋਸ਼ਿਸ਼ ਕਰਦੇ ਹਾਂ।'ਅਰਜੁਨ ਨੇ ਕਿਹਾ ਕਿ 'ਮੈਂ ਤਿੰਨ ਸਾਲਾਂ ਤੋਂ ਕਦੇ ਹਾਰ ਨਹੀਂ ਮੰਨੀ, ਜਦੋਂ ਮੈਂ 20 ਸਾਲ ਦਾ ਸੀ ਤਾਂ ਮੈਨੂੰ ਆਪਣਾ ਵਜ਼ਨ 50 ਕਿਲੋਗ੍ਰਾਮ ਘੱਟ ਕਰਨਾ ਪਿਆ ਸੀ। ਜ਼ਰੂਰੀ ਹੈ ਕਿ ਆਤਮ ਵਿਸ਼ਵਾਸ ਕਾਇਮ ਰੱਖਿਆ ਜਾਵੇ। ਮੈਂ ਵੀ ਰੱਖ ਰਿਹਾ ਹਾਂ ਤੇ ਇਕ ਦਿਨ ਇਸ ਦਾ ਫ਼ਾਇਦਾ ਵੀ ਮੈਨੂੰ ਜ਼ਰੂਰ ਮਿਲੇਗਾ। ਅੱਜ ਅਸੀਂ ਜੋ ਕਰਾਂਗੇ ਆਉਣ ਵਾਲੇ ਸਮੇਂ 'ਚ ਉਸ ਦਾ ਨਤੀਜਾ ਵੀ ਉਹੋ ਜਿਹਾ ਹੀ ਆਵੇਗਾ।'ਅਰਜੁਨ ਕਪੂਰ ਵੱਲੋਂ ਇਸ ਤਰ੍ਹਾਂ ਮਿਹਨਤ ਕੀਤੇ ਜਾਣ 'ਤੇ ਉਸ ਦੀ ਭੈਣ ਅਸ਼ੁੰਲਾ ਨੇ ਵੀ ਕੁਮੈਂਟ ਕੀਤਾ ਹੈ ਕਿ 'ਤੁਸੀਂ ਕਦੇ ਕਿਸੇ ਚੀਜ ਨੂੰ ਉਦੋਂ ਤਕ ਨਹੀਂ ਛੱਡਦੇ ਜਦੋਂ ਤਕ ਕਿ ਉਸ ਨੂੰ ਸਹੀ ਨਾ ਕਰ ਲਵੋਂ। ਇਸ ਲਈ ਹਮੇਸ਼ਾ ਅੱਗੇ ਵੱਧਦੇ ਰਹੇ ਹੋ।' ਜ਼ਿਕਰਯੋਗ ਹੈ ਕਿ ਅਰਜੁਨ ਅੱਜ ਕੱਲ੍ਹ ਫਿਲਮ 'ਪਾਨੀਪਤ' ਲਈ ਤਿਆਰੀ ਕਰ ਰਿਹਾ ਹੈ। ਇਸ ਫਿਲਮ ਦਾ ਨਿਰਦੇਸ਼ਨ ਆਸ਼ੂਤੋਸ਼ ਗੋਵਾਰੀਕਰ ਕਰ ਰਿਹਾ ਹੈ।Posted By: Harjinder Sodhi | 1 |
ਅਮਿਤਾਭ ਬੱਚਨ ਨੇ ਸ਼ੁਰੂ ਕੀਤੀ 'ਕੇਬੀਸੀ 11' ਦੀ ਸ਼ੂਟਿੰਗ | ਅਮਿਤਾਭ ਬੱਚਨ ਨੇ 'ਕੇਬੀਸੀ 11' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। 76 ਸਾਲਾ ਮਹਾਨਾਇਕ ਨੇ ਟਵਿੱਟਰ 'ਤੇ ਇਹ ਖ਼ਬਰ ਸ਼ੇਅਰ ਕੀਤੀ ਹੈ ਤੇ ਸੈੱਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।ਅਮਿਤਾਭ ਬੱਚਨ ਨੇ 'ਕੇਬੀਸੀ 11' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। 76 ਸਾਲਾ ਮਹਾਨਾਇਕ ਨੇ ਟਵਿੱਟਰ 'ਤੇ ਇਹ ਖ਼ਬਰ ਸ਼ੇਅਰ ਕੀਤੀ ਹੈ ਤੇ ਸੈੱਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਆਪਣੇ ਟਵੀਟ 'ਚ ਲਿਖਿਆ, 'ਇਕ ਹੋਰ 'ਕੇਬੀਸੀ' ਦੀ ਇਹ ਸ਼ੁਰੂਆਤ ਹੈ। 19 ਸਾਲ ਹੋ ਗਏ ਇਸ ਨੂੰ ਸ਼ੁਰੂ ਹੋਏ ਤੇ 11ਵੇਂ ਸੀਜ਼ਨ ਤਕ ਪਹੁੰਚ ਗਿਆ ਹੈ। ਸਾਰੇ ਦਰਸ਼ਕਾਂ ਨੂੰ ਪਿਆਰ।' ਇਸ ਤੋਂ ਇਲਾਵਾ 'ਬਦਲਾ' ਫੇਮ ਅਦਾਕਾਰ ਨੇ ਇਸ ਸ਼ੋਅ ਦੀ ਸਿਗਨੇਚਰ ਟਿਊਨ ਨੂੰ ਆਪਣੇ ਬਲਾਗ 'ਚ ਵੀ ਯਾਦ ਕੀਤਾ ਹੈ, ਜੋ ਸਾਲ 2000 ਤੋਂ ਸ਼ੋਅ 'ਚ ਵਜਾਈ ਜਾ ਰਹੀ ਹੈ। ਬਿਗ ਬੀ ਨੇ ਅੱਗੇ ਲਿਖਿਆ, 'ਤੇ ਹੁਣ ਤਕਨੀਕੀ ਰਿਹਰਸਲ ਸ਼ੁਰੂ ਹੋ ਗਈ। ਇਸ ਸਾਲ ਦੇ ਪਹਿਲੇ ਐਪੀਸੋਡ ਦੀ ਸ਼ੂਟਿੰਗ ਤੋਂ ਪਹਿਲਾਂ ਘਬਰਾਹਟ ਸ਼ੁਰੂ ਹੋ ਗਈ ਹੈ। ਪਰ ਇਸ ਵਾਰ ਵੀ ਮੈਂ ਸਰਬੋਤਮ ਦੇਣ ਦਾ ਯਤਨ ਕਰਾਂਗਾ।'Posted By: Susheel Khanna | 1 |
ਬਾਡੀ ਬਣਾਉਣ ਲਈ ਅਮਰੀਕਾ ਗਿਆ ਆਮਿਰ | ਹੁਣ ਫਿਰ ਆਮਿਰ ਆਪਣੀ ਸਰੀਰਕ ਦਿੱਖ 'ਚ ਤਬਦੀਲੀ ਕਰਨ ਲਈ ਨਿਕਲਿਆ ਹੈ। ਉਹ ਨਿਊਯਾਰਕ 'ਚ ਮਸ਼ਹੂਰ ਫਿਟਨੈੱਸ ਕੋਚ ਜੈਫ ਕੇਵੇਲੀਅਰ ਨੂੰ ਮਿਲਿਆ ਹੈ ਅਤੇ ਉਸ ਨਾਲ ਕਸਰਤ ਵੀ ਕਰ ਰਿਹਾ ਹੈ।ਫਿਲਮ 'ਠੱਗਜ਼ ਆਫ ਹਿੰਦੁਸਤਾਨ' ਦੀ ਅਸਫਲਤਾ ਤੋਂ ਬਾਅਦ ਅਮਿਰ ਨੇ ਆਪਣੇ ਅਗਲੇ ਪ੍ਰਾਜੈਕਟ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਤਿਆਰੀ ਦੇ ਚਲੱਦਿਆਂ ਉਹ ਆਪਣੀ ਬਾਡੀ ਨੂੰ ਫਿੱਟ ਕਰਨ ਲਈ ਅਮਰੀਕਾ ਗਿਆ ਹੈ। ਆਮਿਰ ਦੀ ਖ਼ਾਸੀਅਤ ਰਹੀ ਹੈ ਕਿ ਉਹ ਆਪਣੇ ਕਿਰਦਾਰ ਦੇ ਹਿਸਾਬ ਨਾਲ ਆਪਣੇ ਸਰੀਰ ਦੀ ਦਿੱਖ ਵੀ ਉਸੇ ਤਰ੍ਹਾਂ ਦੀ ਕਰ ਲੈਂਦਾ ਹੈ। ਇਸ ਲਈ ਉਹ ਆਪਣੀ ਬਾਡੀ ਨਾਲ ਅਲੱਗ-ਅਲੱਗ ਤਰ੍ਹਾਂ ਦੇ ਪ੍ਰਯੋਗ ਕਰਦਾ ਰਹਿੰਦਾ ਹੈ। 2008 'ਚ ਰਿਲੀਜ਼ ਹੋਈ ਫਿਲਮ 'ਗਜਨੀ' ਲਈ ਉਸ ਨੇ 8 ਪੈਕਸ ਬਣਾਏ ਸਨ। ਇਸ ਤੋਂ ਬਾਅਦ ਉਸ ਨੇ ਫਿਲਮ 'ਦੰਗਲ' ਵਿਚ ਪਹਿਲਵਾਨ ਮਹਾਵੀਰ ਫੋਗਾਟ ਦੇ ਕਿਰਦਾਰ ਨੂੰ ਨਿਭਾਉਣ ਲਈ ਆਪਣਾ 27 ਕਿੱਲੋ ਭਾਰ ਵਧਾ ਲਿਆ ਸੀ। ਇਸ ਫਿਲਮ ਤੋਂ ਬਾਅਦ ਕੇਵਲ 6 ਮਹੀਨਿਆਂ 'ਚ ਹੀ ਉਸ ਨੇ 25 ਕਿਲੋਂ ਭਾਰ ਘਟਾ ਵੀ ਲਿਆ ਸੀ।ਉਸ ਨੇ ਫਿਲਮ 'ਧੂਮ 3' ਅਤੇ 'ਪੀਕੇ' ਲਈ ਵੀ ਆਪਣੀ ਦਿੱਖ 'ਚ ਤਬਦੀਲੀ ਲੈ ਆਂਦੀ ਸੀ ਪਰ 'ਦੰਗਲ' ਤੇ 'ਗਜਨੀ' ਲਈ ਤਾਂ ਉਸ ਨੇ ਆਪਣੀ ਦਿੱਖ 'ਚ ਕਾਫ਼ੀ ਵੱਡੀ ਤਬਦੀਲੀ ਕੀਤੀ ਸੀ। ਹੁਣ ਇਕ ਵਾਰ ਫਿਰ ਆਮਿਰ ਆਪਣੀ ਸਰੀਰਕ ਦਿੱਖ 'ਚ ਤਬਦੀਲੀ ਕਰਨ ਲਈ ਨਿਕਲਿਆ ਹੈ। ਉਹ ਨਿਊਯਾਰਕ 'ਚ ਮਸ਼ਹੂਰ ਫਿਟਨੈੱਸ ਕੋਚ ਜੈਫ ਕੇਵੇਲੀਅਰ ਨੂੰ ਮਿਲਿਆ ਹੈ ਅਤੇ ਉਸ ਨਾਲ ਕਸਰਤ ਵੀ ਕਰ ਰਿਹਾ ਹੈ। ਜੈਫ ਨੇ ਇਸ ਤੋਂ ਪਹਿਲਾਂ ਆਮਿਰ ਦੇ 'ਦੰਗਲ' ਵਾਲੀ ਦਿੱਖ ਦੇ ਟਰਾਂਸਫਰਮੇਸ਼ਨ 'ਤੇ ਵੀਡੀਓ ਵੀ ਬਣਾਈ ਸੀ।ਇਹ ਵੀਡੀਓ ਉਨ੍ਹਾਂ ਲੋਕਾਂ ਲਈ ਬਣਾਈ ਗਈ ਸੀ ਜੋ ਆਮਿਰ ਦੀ ਇਸ ਦਿੱਖ ਨੂੰ ਨੈਚੁਰਲ ਨਹੀਂ ਸਮਝਦੇ ਸਨ। ਹੁਣ ਆਮਿਰ ਇਹ ਸਭ ਕਿਸ ਫਿਲਮ ਲਈ ਕਰ ਰਿਹਾ ਹੈ। ਇਸ ਬਾਰੇ ਫਿਲਹਾਲ ਜਾਣਕਾਰੀ ਨਹੀਂ ਮਿਲੀ ਹੈ। ਵੈਸੇ ਕੁਝ ਸਮਾਂ ਪਹਿਲਾਂ ਇਹ ਚਰਚਾ ਸੀ ਕਿ ਉਹ 'ਗਜਨੀ' ਦੇ ਅਗਲੇ ਭਾਗ 'ਚ ਨਜ਼ਰ ਆਵੇਗਾ। ਸੂਤਰਾਂ ਮੁਤਾਬਕ ਉਹ ਆਪਣੀ ਬਾਡੀ ਨੂੰ ਇਸੇ ਫਿਲਮ ਲਈ ਫਿੱਟ ਕਰ ਰਿਹਾ ਹੈ। ਵੈਸੇ ਉਹ ਓਸ਼ੋ ਦੀ ਬਾਇਓਪਿਕ ਵੈੱਬ ਸੀਰੀਜ਼ ਵੀ ਕਰਨ ਵਾਲਾ ਸੀ ਪਰ ਉਸ ਵੱਲੋਂ ਜ਼ਿਆਦਾ ਫੀਸ ਦੀ ਮੰਗ ਨੂੰ ਵੇਖਦਿਆਂ ਨਿਰਮਾਤਾਵਾਂ ਨੇ ਇਸ ਸੀਰੀਜ਼ ਨੂੰ ਅਜੇ ਰੋਕ ਦਿੱਤਾ ਹੈ।Posted By: Harjinder Sodhi | 1 |
ਪੰਜਾਬ ਫਾਈਨਲ 'ਚ | ਗ੍ਰੇਟਰ ਨੋਇਡਾ : ਗੌਤਮਬੁੱਧ ਯੂਨੀਵਰਸਿਟੀ ਦੇ ਇੰਡੋਰ ਸਟੇਡੀਅਮ ਵਿਚ ਮੰਗਲਵਾਰ ਨੂੰ ਖੇਡੇ ਗਏ ਪ੍ਰੋ ਰੈਸਲਿੰਗ ਲੀਗ ਦੇ ਚੌਥੇ ਗ੍ਰੇਟਰ ਨੋਇਡਾ : ਗੌਤਮਬੁੱਧ ਯੂਨੀਵਰਸਿਟੀ ਦੇ ਇੰਡੋਰ ਸਟੇਡੀਅਮ ਵਿਚ ਮੰਗਲਵਾਰ ਨੂੰ ਖੇਡੇ ਗਏ ਪ੍ਗ੍ਰੇਟਰ ਨੋਇਡਾ : ਗੌਤਮਬੁੱਧ ਯੂਨੀਵਰਸਿਟੀ ਦੇ ਇੰਡੋਰ ਸਟੇਡੀਅਮ ਵਿਚ ਮੰਗਲਵਾਰ ਨੂੰ ਖੇਡੇ ਗਏ ਪ੍ਰੋ ਰੈਸਲਿੰਗ ਲੀਗ ਦੇ ਚੌਥੇ ਸੈਸ਼ਨ ਦੇ ਪਹਿਲੇ ਸੈਮੀਫਾਈਨਲ ਵਿਚ ਪੰਜਾਬ ਰਾਇਲਜ਼ ਨੇ ਯੂਪੀ ਦੰਗਲ ਨੂੰ 5-4 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਇਸ ਨਾਲ ਮੌਜੂਦਾ ਚੈਂਪੀਅਨ ਰਾਇਲਜ਼ ਪੰਜਾਬ ਦੇ ਦੁਬਾਰਾ ਚੈਂਪੀਅਨ ਬਣਨ ਦੀ ਉਮੀਦ ਜਾਗ ਪਈ ਹੈ। | 2 |
⁄ ਮਨੋਰੰਜਨ | ਦਲੀਪ ਕੁਮਾਰ ਦੀ ਪਤਨੀ ਸਾਇਰਾ ਬਾਨੋ ਨੂੰ ਜਾਇਦਾਦ ਜਾਣ ਦਾ ਡਰPublish Date:Mon, 17 Dec 2018 12:36 PM (IST)dilip kumar@s wife in tention ਇਸ ਲਈ ਸਾਇਰਾ ਅਕਸਰ ਟਵਿਟਰ ਦਾ ਇਸਤੇਮਾਲ ਦਲੀਪ ਸਾਹਿਬ ਦੀ ਤਬੀਅਤ ਬਾਰੇ ਅਪਡੇਟ ਦੇਣ ਲਈ ਕਰਦੀ ਰਹੀ ਹੈ। ਉਹ ਦਲੀਪ ਕੁਮਾਰ ਦੇ ਟਵਿਟਰ ਦੇ ਜ਼ਰੀਏ ਆਪਣੀ ਗੱਲ ਰੱਖਦੇ ਹਨ ਅਤੇ ਇਸ ਮੁੱਦੇ ਨੂਬਾਲੀਵੁੱਡ ਦੇ ਲੀਜੈਂਡਰੀ ਅਦਾਕਾਰ ਦਲੀਪ ਕੁਮਾਰ ਦੇ ਬੰਗਲੇ ਦੇ ਉਸ ਪਲਾਟ ਨੂੰ ਲੈ ਕੇ ਚੱਲਣ ਵਾਲਾ ਵਿਵਾਦ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਦਲੀਪ ਕੁਮਾਰ ਦੀ ਪਤਨੀ ਸਾਇਰਾ ਬਾਨੋ ਇਸ ਗੱਲ ਤੋਂ ਬਹੁਤ ਚਿੰਤਤ ਵੀ ਹਨ ਅਤੇ ਪਰੇਸ਼ਾਨ ਵੀ। ਅਸਲ 'ਚ ਉਨ੍ਹਾਂ ਦੇ ਪਾਲੀ ਹਿੱਲ ਦੇ ਮਕਾਨ ਨੂੰ ਲੈ ਕੇ ਬਿਲਡਰ ਸਮੀਰ ਭੋਜਵਾਨੀ ਦੀ ਰਿਹਾਈ ਦੇ ਮੱਦੇਨਜ਼ਰ ਸਾਇਰਾ ਨੇ ਇਸ ਪੂਰੇ ਮਾਮਲੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੀ ਅਪੀਲ ਕੀਤੀ ਹੈ। ਉਨ੍ਹਾਂ ਟਵਿਟਰ 'ਤੇ ਲਿਖਿਆ ਕਿ ਮੈਂ ਸਾਇਰਾ ਬਾਨੋ ਖਾਨ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੀ ਹਾਂ। ਜ਼ਮੀਨ ਮਾਫੀਆ ਸਮੀਰ ਭੋਜਵਾਨੀ ਜੇਲ੍ਹ ਤੋਂ ਬਾਹਰ ਆ ਗਿਆ ਹੈ। ਉਨ੍ਹਾਂ ਅੱਗੇ ਲਿਖਿਆ ਕਿ ਮੁੱਖ ਮੰਤਰੀ ਦੇਵੇਂਦਰ ਫਰਨਾਵੀਸ ਵਲੋਂ ਭਰੋਸਾ ਦਿੱਤੇ ਜਾਣ ਦੇ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਪਦਮ ਭੂਸ਼ਣ ਨਾਲ ਸਨਮਾਨਿਤ ਵਿਅਕਤੀ ਨੂੰ ਪੈਸੇ ਅਤੇ ਤਾਕਤ ਦੇ ਜ਼ੋਰਤੇ ਧਮਕੀ ਦਿੱਤੀ ਜਾ ਰਹੀ ਹੈ। ਇਸੇ ਸਿਲਸਿਲੇ 'ਚ ਤੁਹਾਡੇ ਨਾਲ ਮੁੰਬਈ 'ਚ ਮੁਲਾਕਾਤ ਦੀ ਅਪੀਲ ਕੀਤੀ ਹੈ। ਦੱਸਣਯੋਗ ਹੈ ਕਿ ਇਸ ਸਾਲ ਸਾਇਰਾ ਨੇ ਪੁਲਿਸ ਨਾਲ ਸੰਪਰਕ ਕੀਤਾ ਸੀ ਅਤੇ ਭੋਜਵਾਨੀ ਦੇ ਖਿਲਾਫ਼ ਸ਼ਿਕਾਇਤ ਦਰਜ ਕਰੀ ਸੀ। ਜਨਵਰੀ 'ਚ ਪੁਲਿਸ ਅਪਰਾਧ ਬ੍ਰਾਂਚ ਨੇ ਦਲੀਪ ਕੁਮਾਰ ਦੇ ਬੰਗਲੇ ਨੂੰ ਕਥਿਤ ਰੂਪ ਨਾਲ ਹੜੱਪਣ ਦੀ ਕੋਸ਼ਿਸ਼ ਲਈ ਬਿਲਡਰ ਦੇ ਖਿਲਾਫ਼ ਮਾਮਲਾ ਦਰਜ ਕੀਤਾ ਸੀ।ਦੱਸਣਯੋਗ ਹੈ ਕਿ ਦਲੀਪ ਕੁਮਾਰ ਦੀ ਤਬੀਅਤ ਠੀਕ ਨਹੀਂ ਰਹਿੰਦੀ। ਇਸ ਲਈ ਸਾਇਰਾ ਅਕਸਰ ਟਵਿਟਰ ਦਾ ਇਸਤੇਮਾਲ ਦਲੀਪ ਸਾਹਿਬ ਦੀ ਤਬੀਅਤ ਬਾਰੇ ਅਪਡੇਟ ਦੇਣ ਲਈ ਕਰਦੀ ਰਹੀ ਹੈ। ਉਹ ਦਲੀਪ ਕੁਮਾਰ ਦੇ ਟਵਿਟਰ ਦੇ ਜ਼ਰੀਏ ਆਪਣੀ ਗੱਲ ਰੱਖਦੇ ਹਨ ਅਤੇ ਇਸ ਮੁੱਦੇ ਨੂੰ ਲੈ ਕੇ ਵੀ ਉਨ੍ਹਾਂ ਨੇ ਟਵਿਟਰ 'ਤੇ ਪੋਸਟ ਸ਼ਿਅਰ ਕੀਤਾ ਹੈ। | 1 |
ਸਪਾਈਸ ਜੈਟ ਦੀ ਗੁਵਾਹਾਟੀ–ਢਾਕਾ ਵਿਚ ਰੋਜ਼ਾਨਾ ਸਿੱਧੀ ਉਡਾਨ ਸ਼ੁਰੂ | Last updated: Mon, 01 Jul 2019 10:26 PM ISTਸਸਤੀ ਜਹਾਜ਼ ਸੇਵਾ ਦੇਣ ਵਾਲੀ ਕੰਪਨੀ ਸਪਾਈਸ ਜੈਟ ਨੇ ਸੋਮਵਾਰ ਨੂੰ ਗੁਵਾਹਾਟੀ ਅਤੇ ਢਾਕਾ ਵਿਚ ਸਿੱਧੀ ਉਡਾਨ ਸੇਵਾ ਸ਼ੁਰੂ ਕੀਤੀ ਹੈ। ਇਸ ਪਹਿਲੀ ਉਡਾਨ ਨੂੰ ਗੋਪੀਨਾਥ ਬਾਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਅਸਮ ਦੇ ਮੁੱਖ ਮੰਤਰੀ ਸਰਵਨੰਦ ਸੋਨੋਵਾਲ ਨੇ ਹਰੀ ਝੰਡੀ ਦਿਖਾਈ। ਕੰਪਨੀ ਨੇ ਇਸ ਲਈ ਬੌਮਬ੍ਰੇਡੀਅਰ ਕਿਊ400 ਜਹਾਜ਼ ਨੂੰ ਲਗਾਇਆ ਹੈ। ਇਹ ਰੋਜ਼ਾਨਾ ਗੁਵਾਹਾਟੀ ਤੋਂ 11 ਵਜਕੇ 55 ਮਿੰਟ ਉਤੇ ਰਵਾਨਾ ਹੋਕੇ ਦੋ ਵਜਕੇ 10 ਮਿੰਟ ਉਤੇ ਢਾਕਾ ਪਹੁੰਚੇਗਾ। ਇਸ ਮੌਕੇ ਉਤੇ ਸੋਨੋਵਾਲ ਨੇ ਕਿਹਾ ਕਿ ਹੁਣ ਉਨ੍ਹਾਂ ਦੀ ਕੋਸ਼ਿਸ਼ ਗੁਵਾਹਾਟੀ ਤੋਂ ਸਾਰੇ ਆਸੀਆਨ ਦੇਸ਼ਾਂ ਅਤੇ ਭੂਟਾਨ, ਨੇਪਾਲ ਨਾਲ ਸੰਪਰਕ ਜੋੜਣ ਦੀ ਹੈ।Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਫ਼ੇਸਬੱਕ ਅਤੇ ਟਵਿਟਰ ਤੇ ਜੁੜੋ.Web Title:SpiceJet launches direct flight between Guwahati Dhaka | 0 |
ਧਾਰਾ 370: ਲੋਕ ਸਭਾ ’ਚ ਅਖਿਲੇਸ਼ ਨੇ ਸੁਣਾਈ ਰਾਜਾ ਤੇ ਬੈਂਗਣ ਦੀ ਕਹਾਣੀ | Last updated: Tue, 06 Aug 2019 04:34 PM ISTਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਲੋਕ ਸਭਾ ਚ ਜੰਮੂ-ਕਸ਼ਮੀਰ ਸੂਬੇ ਦਾ ਪੁਨਰਗਠਨ ਕਰਕੇ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਦੋ ਕੇਂਦਰ ਸ਼ਾਸਤ ਸੂਬਿਆਂ ਚ ਵੰਡਣ ਅਤੇ ਧਾਰਾ 370 ਦੀ ਜ਼ਿਆਦਾਤਰ ਧਾਰਾਵਾਂ ਨੂੰ ਖਤਮ ਕਰਨ ਦੇ ਪ੍ਰਸਤਾਵ ਸਬੰਧੀ ਸਕੰਲਪ ਪੇਸ਼ ਕੀਤਾ। ਇਸ ਦੌਰਾਨ ਚਲੀ ਬਹਿਸ ਤੇ ਹਰੇਕ ਸਿਆਸੀ ਪਾਰਟੀ ਨੇ ਬਿਲ ਬਾਰੇ ਆਪਣੇ ਵਿਚਾਰ ਰੱਖੇ। ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਅਖਿਲੇਸ਼ ਯਾਦਵ ਨੇ ਕਿਹਾ ਕਿ ਦੋ ਦਿਨ ਪਹਿਲਾਂ ਜੰਮੂ-ਕਸ਼ਮੀਰ ਦੇ ਰਾਜਪਾਲ ਕਹਿੰਦੇ ਹਨ ਕੁਝ ਨਹੀਂ ਹੋਣ ਵਾਲਾ ਹੈ ਪਰ ਦੋ ਦਿਨ ਕੀ ਹੋਇਆ ਸਭ ਨੂੰ ਪਤਾ ਹੈ। ਇਸ ਦੇ ਬਾਅਦ ਯਾਦਵ ਨੇ ਰਾਜਾ ਤੇ ਬੈਂਗਣ ਦੀ ਇਕ ਕਹਾਣੀ ਸੁਣਾਈ। ਇਸ ਤੋਂ ਪਹਿਲਾਂ ਸੱਤਾ ਪੱਖ ਦੇ ਸੰਸਦ ਮੈਂਬਰਾਂ ਨੇ ਜਦੋਂ ਇਸਦਾ ਵਿਰੋਧ ਕੀਤਾ ਤਾਂ ਯਾਦਵ ਨੇ ਕਿਹਾ ਕਿ ਇਹ ਕਹਾਣੀ ਇਸ ਬਿਲ ਨਾਲ ਮੇਲ ਖਾਂਦੀ ਹੈ ਤੁਸੀਂ ਇਕ ਵਾਰ ਸੁਣ ਤਾਂ ਲਓ। ਅਖਿਲੇਸ਼ ਯਾਦਵ ਨੇ ਕਿਹਾ ਕਿ ਇਕ ਵਾਰ ਰਾਜਾ ਅਕਬਰ ਨੇ ਇਕ ਦਾਵਤ ਸੱਦੀ ਅਤੇ ਇਸ ਦਾਵਤ ਚ ਬੈਂਗਣ ਦੀ ਸਬਜ਼ੀ ਬਣਾਈ। ਰਾਜਾ ਨੇ ਇਸ ਦਾਵਤ ਦੌਰਾਨ ਕਿਹਾ ਕਿ ਦੋਖੋ ਬੈਂਗਣ ਦੀ ਸਬਜ਼ੀ ਕਿਵੇਂ ਦੀ ਬਣੀ ਹੈ। ਇਸ ਬਾਰੇ ਸਾਰੇ ਮੰਤਰੀਆਂ ਨੇ ਬੈਂਗਣ ਦੀ ਸ਼ਲਾਘਾ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਰਾਜਾ ਨੇ ਬੈਂਗਣ ਬਾਰੇ ਬੀਰਬਲ ਦੀ ਸਲਾਹ ਪੁੱਛੀ ਤਾਂ ਬੀਰਬਲ ਨੇ ਕਿਹਾ ਕਿ ਇਸ ਤੋਂ ਚੰਗੀ ਸਬਜ਼ੀ ਹੋ ਹੀ ਨਹੀਂ ਸਕਦੀ ਕਿਉਂਕਿ ਇਸ ਦੇ ਸਿਰ ’ਤੇ ਤਾਜ ਹੈ। ਸਬਜ਼ੀ ਖਾਣ ਕਾਰਨ ਰਾਜਾ ਅਗਲੇ ਦਿਨ ਬੀਮਾਰ ਹੋ ਗਿਆ। ਰਾਜਾ ਨੇ ਬੀਰਬਲ ਨੂੰ ਸੱਦਿਆ। ਬੀਰਬਲ ਜਦੋਂ ਰਾਜਾ ਕੋਲ ਪੁੱਜਿਆ ਤਾਂ ਉਸ ਦੇ ਦੇਖਿਆ ਕਿ ਉਨ੍ਹਾਂ ਕੋਲ ਕਈ ਨੀਮ-ਹਕੀਮ ਮੌਜੂਦ ਹਨ। ਜਦੋਂ ਰਾਜਾ ਨੇ ਬੀਰਬਲ ਨੂੰ ਕੁਝ ਕਹਿਣਾ ਸ਼ੁਰੂ ਹੀ ਕੀਤਾ ਤਾਂ ਬੀਰਬਲ ਨੇ ਬੈਂਗਣ ਦੀ ਬੁਰਾਈ ਕਰਨੀ ਸ਼ੁਰੂ ਕਰ ਦਿੱਤੀ। ਇਸ ਤੇ ਰਾਜਾ ਨੇ ਬੀਰਬਲ ਤੋਂ ਪੁੱਛਿਆ, ਅੱਜ ਬੁਰਾਈ ਕਿਓ ਤਾਂ ਬੀਰਬਲ ਨੇ ਕਿਹਾ ਕਿ ਰਾਜਾ ਸਾਹਿਬ ਮੈਂ ਤੁਹਾਡੀ ਨੌਕਰੀ ਕਰਦਾ ਹਾਂ ਬੈਂਗਣ ਦੀ ਨਹੀਂ। ਬੀਰਬਲ ਨੇ ਅੱਗੇ ਕਿਹਾ, ਰਾਜਾ ਸਾਹਿਬ ਤੁਸੀਂ ਚੰਗਾ ਕਹਿ ਰਹੇ ਹੋ ਤਾਂ ਮੈਂ ਵੀ ਬੈਂਗਣ ਨੂੰ ਚੰਗਾ ਕਹਿ ਰਿਹਾ ਸੀ। ਅਖਿਲੇਸ਼ ਯਾਦਵ ਨੇ ਕਿਹਾ ਕਿ ਇਸ ਬਿਲ ਦੀ ਹਾਲਤ ਵੀ ਕੁਝ ਅਜਿਹੀ ਹੀ ਹੈ। | 3 |
ਮੱਧ ਪ੍ਰਦੇਸ਼ 'ਚ ਭਾਜਪਾ ਕੱਟੇਗੀ ਮੰਤਰੀਆਂ ਸਮੇਤ 70-80 ਵਿਧਾਇਕਾਂ ਦੀਆਂ ਟਿਕਟਾਂ | Last updated: Tue, 23 Oct 2018 02:58 PM ISTਮੱਧ ਪ੍ਰਦੇਸ਼ ਵਿੱਚ ਸੱਤਾਧਾਰੀ ਪਾਰਟੀ ਭਾਜਪਾ ਆਪਣੇ 70 ਤੋਂ 80 ਮੌਜੂਦਾ ਵਿਧਾਇਕਾਂ ਤੇ ਕੁਝ ਮੰਤਰੀਆਂ ਦਾ ਟਿਕਟ ਕੱਟ ਸਕਦੀ ਹੈ। ਇਹ ਕਦਮ ਚੌਥੀ ਵਾਰ ਵਿਧਾਨ ਸਭਾ ਚੋਣ ਜਿੱਤਣ ਤੇ ਸੱਤਾ ਵਿਰੋਧੀ ਲਹਿਰ ਨਾਲ ਨਜਿੱਠਣ ਲਈ ਚੁੱਕਿਆ ਜਾਵੇਗਾ। ਸੂਬੇ ਦੇ ਇੱਕ ਸੀਨੀਅਰ ਨੇਤਾ ਨੇ ਕਿਹਾ, "ਭਾਜਪਾ ਨੇ 70 ਤੋਂ 80 ਵਿਧਾਇਕਾਂ ਅਤੇ ਕੁਝ ਮੰਤਰੀਆਂ ਨੂੰ ਟਿਕਟ ਨਾ ਦੇਣ ਦੀ ਯੋਜਨਾ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਹੈ। ਨਿਊਜ਼ ਏਜੰਸੀ ਦੀ ਭਾਸ਼ਾ ਦੇ ਅਨੁਸਾਰ, ਉਨ੍ਹਾਂ ਨੇ ਕਿਹਾ ਕਿ ਭਾਜਪਾ ਦੇ ਵਿਧਾਇਕਾਂ ਦੇ ਖਿਲਾਫ ਲੋਕਾਂ ਦੇ ਰੋਹ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਟਿਕਟ ਨਾ ਦੇਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਕਈ ਖੇਤਰਾਂ ਵਿੱਚ ਜਨਤਾ ਨੇ ਜਨ ਅਸ਼ੀਰਵਾਦ ਯਾਤਰਾ ਦੌਰਾਨ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਮੌਜੂਦਾ ਬੀਜੇਪੀ ਵਿਧਾਇਕਾਂ ਦੀ ਸ਼ਿਕਾਇਤ ਕੀਤੀ ਸੀ। ਮੁੱਖ ਮੰਤਰੀ ਨੇ ਲੋਕਾਂ ਦੀ ਇਸ ਪ੍ਰਤੀਕਿਰਿਆ ਬਾਰੇ ਸੂਬਾ ਭਾਜਪਾ ਆਗੂਆਂ ਨੂੰ ਜਾਣੂ ਕਰਵਾਇਆ ਹੈ। ਇਸ ਤੋਂ ਇਲਾਵਾ, ਇਸ ਮਹੀਨੇ ਕਰਵਾਏ ਗਏ ਇਕ ਸਰਵੇਖਣ ਦੇ ਨਤੀਜੇ ਵਜੋਂ, ਰਾਜ ਵਿੱਚ 15 ਸਾਲ ਬਾਅਦ ਕਾਂਗਰਸ ਮੁੜ ਸੱਤਾ ਵਿਚ ਆ ਸਕਦੀ ਹੈ। ਭਾਰਤੀ ਜਨਤਾ ਯੁਵਾ ਮੋਰਚਾ ਦੇ ਇਕ ਰਾਜ ਦਫਤਰ ਨੇ ਕਿਹਾ ਕਿ ਇਹ ਸੱਚ ਹੈ ਕਿ ਬਹੁਤ ਸਾਰੀਆਂ ਵਿਧਾਨ ਸਭਾ ਸੀਟਾਂ ਵਿੱਚ ਲੋਕ ਆਪਣੇ ਵਿਧਾਇਕਾਂ ਤੋਂ ਗੁੱਸੇ ਹੁੰਦੇ ਹਨ। ਪਰ ਰਾਜ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਨਾਲ ਕੋਈ ਨਾਰਾਜ਼ ਨਹੀਂ ਹੈ। ਉਹ ਅਜੇ ਵੀ ਜਨਤਾ ਵਿੱਚ ਬਹੁਤ ਮਸ਼ਹੂਰ ਹਨ ।ਉਨ੍ਹਾਂ ਕਿਹਾ ਕਿ ਜੇਕਰ ਅਸੀਂ ਪੁਰਾਣੇ ਚਿਹਰਿਆਂ ਨੂੰ ਬਦਲ ਕੇ ਵਿਧਾਨ ਸਭਾ ਚੋਣਾਂ ਵਿਚ ਨਵੇਂ ਚਿਹਰਿਆਂ ਨੂੰ ਉਤਾਰਦੇ ਹਾਂ ਤਾਂ ਇਸ ਵਾਰ ਵੀ ਭਾਜਪਾ ਕੋਲ ਚੋਣਾਂ ਜਿੱਤਣ ਦੀ ਬਿਹਤਰ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਭਾਜਪਾ ਨੇ ਵਿਧਾਇਕਾਂ ਜਾਂ ਮੰਤਰੀਆਂ ਦੀ ਟਿਕਟ ਕੱਟੀ ਹੈ। ਪਹਿਲਾਂ, 2013 ਦੀਆਂ ਵਿਧਾਨ ਸਭਾ ਚੋਣਾਂ ਵਿਚ, ਅਸੀਂ 25 ਪ੍ਰਤੀਸ਼ਤ ਨਵੇਂ ਚਿਹਰਿਆਂ ਨੂੰ ਉਤਾਰਿਆ ਸੀ ਤੇ ਉਨ੍ਹਾਂ ਵਿੱਚੋਂ 75 ਨੇ ਜਿੱਤ ਹਾਸਿਲ ਕੀਤੀ ਸੀ। ਪਿਛਲੀਆਂ ਚੋਣਾਂ ਵਿੱਚ ਭਾਜਪਾ ਨੇ 165 ਸੀਟਾਂ ਜਿੱਤੀਆਂ, ਕਾਂਗਰਸ ਨੇ 58, ਬਸਪਾ 4 ਅਤੇ ਆਜ਼ਾਦ ਉਮੀਦਵਾਰਾਂ ਨੇ ਤਿੰਨ ਸੀਟਾਂ ਜਿੱਤੀਆਂ ਸਨ। ਮੱਧ ਪ੍ਰਦੇਸ਼ ਵਿੱਚ ਕੁੱਲ 230 ਵਿਧਾਨ ਸਭਾ ਸੀਟਾਂ ਹਨ। Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਫ਼ੇਸਬੱਕ ਅਤੇ ਟਵਿਟਰ ਤੇ ਜੁੜੋ.Web Title:madhya pradesh election 2018 bjp can cut tickets of 70 to 80 mla | 3 |
⁄ ਮਨੋਰੰਜਨ | ਸਿੱਧੂ ਦੇ ਪਾਕਿਸਤਾਨ 'ਤੇ ਬਿਆਨ ਨੂੰ ਲੈ ਕੇ ਹੁਣ ਕ੍ਰਿਸ਼ਨਾ ਅਭਿਸ਼ੇਕ ਬੋਲੇ- ਜਵਾਨਾਂ ਲਈ ਇਹ ਕਦਮ ਚੁੱਕਣ ਨੂੰ ਤਿਆਰPublish Date:Wed, 20 Feb 2019 05:30 PM (IST)ਕਪਿਲ ਸ਼ਰਮਾ ਦੇ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' 'ਚ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਹੁਣ ਅਰਚਨਾ ਪੂਰਨ ਸਿੰਘ ਸ਼ੋਅ ਦਾ ਹਿੱਸਾ ਬਣੀ ਹੈ, ਪਰ ਅਰਚਨਾ ਸ਼ੋਅ 'ਚ ਲੰਬੇ ਸਮੇਂ ਤਕ ਨਹੀਂ ਬਣੀ ਰਹੇਗੀ।ਮੁੰਬਈ- ਕਪਿਲ ਸ਼ਰਮਾ ਦੇ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' 'ਚ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਹੁਣ ਅਰਚਨਾ ਪੂਰਨ ਸਿੰਘ ਸ਼ੋਅ ਦਾ ਹਿੱਸਾ ਬਣੀ ਹੈ, ਪਰ ਅਰਚਨਾ ਸ਼ੋਅ 'ਚ ਲੰਬੇ ਸਮੇਂ ਤਕ ਨਹੀਂ ਬਣੀ ਰਹੇਗੀ, ਅਜਿਹਾ ਖੁਦ ਅਰਚਨਾ ਨੇ ਕਿਹਾ ਹੈ। ਅਜਿਹੇ 'ਚ ਕ੍ਰਿਸ਼ਨਾ ਅਭਿਸ਼ੇਕ ਤੋਂ ਜਦੋਂ ਪੁੱਛਿਆ ਗਿਆ ਤਾਂ ਉਸ ਨੇ ਸਾਫ ਕਿਹਾ ਕਿ ਅਰਚਨਾ ਕਈ ਹਫਤਿਆਂ ਤੋਂ ਮੇਰੇ ਨਾਲ ਹੈ।ਅਜਿਹਾ ਨਹੀਂ ਹੈ ਜਦੋਂ ਇਹ ਸਭ ਹੋਇਆ ਹੈ, ਉਦੋਂ ਸਿੱਧੂ ਜੀ ਦੀ ਥਾਂ 'ਤੇ ਆਈ ਹੈ। ਅਰਚਨਾ ਨੇ ਖੁਦ ਵੀ ਇਹੀਂ ਗੱਲ ਕਹੀ ਹੈ। ਸਿੱਧੂ ਜੀ ਤਿੰਨ ਹਫਤਿਆਂ ਤੋਂ ਮਸਰੂਫ਼ ਸਨ ਤੇ ਅਸੀਂ ਅਰਚਨਾ ਜੀ ਨਾਲ ਸ਼ੂਟ ਕਰ ਰਹੇ ਸਾਂ। ਪਰ ਮੇਰੀ ਵੀ ਇਸ ਬਾਰੇ 'ਚ ਅਰਚਨਾ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ। ਮੈਂ ਵੀ ਅਖਬਾਰ ਪੜ੍ਹੀ ਹੈ ਕਿ ਉਨ੍ਹਾਂ ਨੇ ਕੰਟਰੈਕਟ ਸਾਈਨ ਕਰਨ ਦੀ ਗੱਲ ਨੂੰ ਲੈ ਕੇ ਇਨਕਾਰ ਕੀਤਾ ਹੈ ਤਾਂ ਅਜਿਹਾ ਨਹੀਂ ਹੈ ਕਿ ਅਰਚਨਾ ਜੀ ਰਿਪਲੇਸ ਕਰ ਰਹੀ ਹੈ ਪਰ ਇਸ 'ਤੇ ਸੋਨੀ ਚੈਨਲ ਕੀ ਫੈਸਲਾ ਲੈਂਦਾ ਹੈ। ਕ੍ਰਿਸ਼ਨਾ ਨੇ ਸਿੱਧੂ ਦੇ ਕਮੈਂਟ 'ਤੇ ਸਾਫ-ਸਾਫ ਕਿਹਾ ਹੈ ਕਿ ਮੈਨੂੰ ਲੱਗਦਾ ਹੈ ਕਿ ਕੀ ਕਰ ਸਕਦੇ ਹਾਂ, ਇਹ ਸੋਚਣਾ ਜ਼ਰੂਰੀ ਹੈ, ਕ੍ਰਿਸ਼ਨਾ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਹਰਾਦੂਨ 'ਚ ਜੋ ਜਵਾਨ ਸ਼ਹੀਦ ਹੋਏ ਹਨ, ਉਨ੍ਹਾਂ ਲਈ ਉੱਥੇ ਰਹਿ ਰਹੇ ਆਪਣੇ ਪਰਿਵਾਰਾਂ ਦੇ ਲੋਕਾਂ ਨੂੰ ਕਿਹਾ ਹੈ ਕਿ ਉੱਥੋਂ ਲੋਕਾਂ ਨਾਲ ਮਿਲੋ ਤੇ ਗੱਲ ਕਰੋ ਕਿ ਉਨ੍ਹਾਂ ਨੂੰ ਕੀ ਜ਼ਰੂਰਤ ਹੈ, ਮੈਂ ਜਾਵਾਂਗਾ, ਜ਼ਰੂਰਤ ਪੈਣ 'ਤੇ।ਕ੍ਰਿਸ਼ਨਾ ਦਾ ਕਹਿਣਾ ਹੈ ਕਿ ਸਾਰੇ ਲੋਕ ਪ੍ਰਾਰਥਨਾ ਤਾਂ ਕਰਦੇ ਰਹਿਣਗੇ ਪਰ ਜ਼ਰੂਰੀ ਹੈ ਕਿ ਉਸ ਦੇ ਨਾਲ-ਨਾਲ ਫਿਜ਼ੀਕਲੀ ਵੀ ਹੈੱਲਪ ਕਰ ਸਕਦੇ ਹਨ ਜਿਵੇਂ ਕਿ ਅਸ਼ੋਕ ਪੰਡਿਤ, ਹਰਭਜਨ ਸਿੰਘ ਨੇ ਹਿੱਸਾ ਲਿਆ। ਕ੍ਰਿਸ਼ਨਾ ਦਾ ਕਹਿਣਾ ਹੈ ਕਿ ਕਪਿਲ ਨਾਲ ਮੁਲਾਕਾਤ ਕਰਨਗੇ ਤੇ ਗੱਲ ਕਰਨਗੇ, ਇਸ ਤੋਂ ਬਾਅਦ ਹੀ ਕੁਝ ਕਹਿਣਗੇ। ਕ੍ਰਿਸ਼ਨਾ ਨੇ ਪਾਕਿਸਤਾਨ ਦੇ ਸਾਰੇ ਕਲਾਕਾਰਾਂ ਦੇ ਬੈਨ 'ਤੇ ਸਹਿਮਤੀ ਜਤਾਈ ਹੈ ਤੇ ਕਿਹਾ ਹੈ ਕਿ ਫੈਡਰੇਸ਼ਨ ਨੇ ਜੋ ਵੀ ਫੈਸਲਾ ਲਿਆ ਹੈ, ਉਹ ਉਨ੍ਹਾਂ ਦੇ ਨਾਲ ਹਨ।Posted By: Amita Verma | 1 |
ਮੰਗ ਘਟਣ ਨਾਲ ਸੋਨਾ ਸਸਤਾ, ਚਾਂਦੀ 'ਚ ਚਮਕ | ਇਸ ਵਿਚਾਲੇ, ਹਾਜ਼ਰ ਚਾਂਦੀ 310 ਰੁਪਏ ਵੱਧ ਕੇ 40,160 ਰੁਪਏ ਪ੍ਰਤੀ ਕਿੱਲੋ ਹੋ ਗਈ। ਹਫ਼ਤਾਵਾਰੀ ਡਿਲੀਵਰੀ ਚਾਂਦੀ ਵੀ 311 ਰੁਪਏ ਮਹਿੰਗੀ ਹੋ ਕੇ 39,187 ਰੁਪਏ ਪ੍ਰਤੀ ਕਿੱਲੋ ਹੋ ਗਈ। ਉਦਯੋਗਿਕ ਇਕਾਈਆਂ ਤੇ ਸਿੱਕਾ ਨਿਰਮਾਤਾਨਵੀਂ ਦਿੱਲੀ : ਵਿਦੇਸ਼ ਦੇ ਕਮਜ਼ੋਰ ਸੰਕੇਤਾਂ ਤੇ ਸਥਾਨਕ ਜਿਊਲਰਜ਼ ਦੀ ਮੰਗ ਘਟਣ ਨਾਲ ਸੋਨਾ 115 ਰੁਪਏ ਡਿੱਗ ਕੇ 33,210 ਰੁਪਏ ਪ੍ਰਤੀ ਦਸ ਗ੍ਰਾਮ ਰਹਿ ਗਿਆ। ਹਾਲਾਂਕਿ ਚਾਂਦੀ 310 ਰੁਪਏ ਦੀ ਤੇਜ਼ੀ ਨਾਲ 40,160 ਰੁਪਏ ਪ੍ਰਤੀ ਕਿੱਲੋ ਹੋ ਗਈ।ਕਾਰੋਬਾਰੀਆਂ ਅਨੁਸਾਰ ਸਥਾਨਕ ਜਿਊਲਰਜ਼ ਦੀ ਮੰਗ ਹਲਕੀ ਹੋ ਗਈ। ਇਸ ਤੋਂ ਇਲਾਵਾ ਵਿਦੇਸ਼ੀ ਬਾਜ਼ਾਰਾਂ 'ਚ ਵੀ ਗਿਰਾਵਟ ਦਾ ਰੁਖ ਰਿਹਾ। ਇਸ ਨਾਲ ਘਰੇਲੂ ਬਾਜ਼ਾਰ 'ਚ ਇਸ ਦੇ ਭਾਅ 'ਤੇ ਦਬਾਅ ਬਣਿਆ। ਨਿਊਯਾਰਕ 'ਚ ਸੋਨਾ 0.11 ਫ਼ੀਸਦੀ ਡਿੱਗ ਕੇ 1284.30 ਡਾਲਰ ਪ੍ਰਤੀ ਅੌਂਸ (28.35 ਗ੍ਰਾਮ) 'ਤੇ ਰਹਿ ਗਿਆ। ਹਾਲਾਂਕਿ ਚਾਂਦੀ 0.16 ਫ਼ੀਸਦੀ ਵੱਧ ਕੇ 15.43 ਡਾਲਰ ਪ੍ਰਤੀ ਅੌਂਸ 'ਤੇ ਪੁੱਜ ਗਈ।ਰਾਸ਼ਟਰੀ ਰਾਜਧਾਨੀ 99.9 ਫ਼ੀਸਦੀ ਤੇ 99.5 ਫ਼ੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 115 ਰੁਪਏ ਡਿੱਗ ਕੇ ਲੜੀਵਾਰ 33,210 ਰੁਪਏ ਤੇ 33,060 ਰੁਪਏ ਪ੍ਰਤੀ ਦਸ ਗ੍ਰਾਮ ਰਹਿ ਗਈ। ਅੱਠ ਗਰਾਮ ਸੋਨੇ ਦੀ ਗਿੰਨੀ 25,500 ਰੁਪਏ 'ਤੇ ਸਥਿਰ ਰਹੀ।ਇਸ ਵਿਚਾਲੇ, ਹਾਜ਼ਰ ਚਾਂਦੀ 310 ਰੁਪਏ ਵੱਧ ਕੇ 40,160 ਰੁਪਏ ਪ੍ਰਤੀ ਕਿੱਲੋ ਹੋ ਗਈ। ਹਫ਼ਤਾਵਾਰੀ ਡਿਲੀਵਰੀ ਚਾਂਦੀ ਵੀ 311 ਰੁਪਏ ਮਹਿੰਗੀ ਹੋ ਕੇ 39,187 ਰੁਪਏ ਪ੍ਰਤੀ ਕਿੱਲੋ ਹੋ ਗਈ। ਉਦਯੋਗਿਕ ਇਕਾਈਆਂ ਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਮਜ਼ਬੂਤ ਰਹਿਣ ਨਾਲ ਚਾਂਦੀ 'ਚ ਮਜ਼ਬੂਤੀ ਆਈ। ਚਾਂਦੀ ਦਾ ਸਿੱਕਾ ਖ਼ਰੀਦ 'ਚ 77000 ਰੁਪਏ ਤੇ ਵਿਕਰੀ 78000 ਰੁਪਏ ਪ੍ਰਤੀ ਸੈਂਕੜਾ 'ਤੇ ਜਿਉਂ ਦਾ ਤਿਉਂ ਰਿਹਾ। | 0 |
⁄ ਮਨੋਰੰਜਨ | Bigg Boss 13: ਕੀ ਬੰਦ ਹੋ ਜਾਵੇਗਾ ਸਲਮਾਨ ਖ਼ਾਨ ਦਾ ਸ਼ੋਅ ਬਿੱਗ ਬੌਸ? ਕੇਂਦਰ ਸਰਕਾਰ ਲੈਣ ਜਾ ਰਹੀ ਇਹ ਵੱਡਾ ਫੈਸਲਾPublish Date:Mon, 14 Oct 2019 02:32 PM (IST)ਟੀਵੀ ਦਾ ਸਭ ਤੋਂ ਚਰਚਿਤ ਤੇ ਵਿਵਾਦਤ ਮੰਨਿਆ ਜਾਣ ਵਾਲਾ ਸ਼ੋਅ ਬਿੱਗ ਬੌਸ ਹਰ ਸੀਜ਼ਨ 'ਚ ਕੰਟ੍ਰੋਵਰਸੀ ਦਾ ਸ਼ਿਕਾਰ ਹੁੰਦਾ ਹੈ। ਹਾਲਾਂਕਿ ਹਰ ਸੀਜ਼ਨ ਸਫਲਤਾਪੂਰਵਕ ਪੂਰਾ ਵੀ ਹੋ ਜਾਂਦਾ ਹੈ ਪਰ ਇਸ ਵਾਰ ਸ਼ੋਅ 'ਤੇ ਖ਼ਤਰੇ ਦੇ ਬਾਦਜੇਐੱਨਐੱਨ, ਮੁੰਬਈ : ਟੀਵੀ ਦਾ ਸਭ ਤੋਂ ਚਰਚਿਤ ਤੇ ਵਿਵਾਦਤ ਮੰਨਿਆ ਜਾਣ ਵਾਲਾ ਸ਼ੋਅ ਬਿੱਗ ਬੌਸ ਹਰ ਸੀਜ਼ਨ 'ਚ ਕੰਟ੍ਰੋਵਰਸੀ ਦਾ ਸ਼ਿਕਾਰ ਹੁੰਦਾ ਹੈ। ਹਾਲਾਂਕਿ ਹਰ ਸੀਜ਼ਨ ਸਫਲਤਾਪੂਰਵਕ ਪੂਰਾ ਵੀ ਹੋ ਜਾਂਦਾ ਹੈ ਪਰ ਇਸ ਵਾਰ ਸ਼ੋਅ 'ਤੇ ਖ਼ਤਰੇ ਦੇ ਬਾਦਲ ਮੰਡਰਾ ਰਹੇ ਹਨ। ਡੇਕੱਨ ਕ੍ਰੋਨੀਕਲ ਦੀ ਰਿਪੋਰਟ ਮੁਤਾਬਿਕ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਬਿੱਗ ਬੌਸ ਨੂੰ ਬੈਨ ਕਰਨ 'ਤੇ ਵਿਚਾਰ ਕਰ ਰਿਹਾ ਹੈ। ਰਿਪੋਰਟ ਦੀ ਮੰਨੀਏ ਤਾਂ ਮੰਤਰਾਲੇ ਨੇ ਇਸ ਨੂੰ ਬੈਨ ਕਰਨ ਦਾ ਫੈਸਲਾ ਵੀ ਕਰ ਲਿਆ ਹੈ।ਦਰਅਸਲ, ਕੁਝ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਭਾਜਪਾ ਵਿਧਾਇਕ ਨੰਦਕਿਸ਼ੋਰ ਗੁਜਰ ਨੇ ਪੱਤਰ ਲਿਖ ਕੇ ਸਰਕਾਰ ਤੋਂ ਬਿੱਗ ਬੌਸ ਦੇ ਜਰੀਏ ਅਸ਼ਲੀਲਤਾ ਫੈਲਾਏ ਜਾਣ ਦੀ ਸ਼ਿਕਾਇਤ ਕੀਤੀ ਸੀ। ਵਿਧਾਇਕ ਨੇ ਸ਼ੋਅ ਨੂੰ ਬੈਨ ਕਰਾਉਣ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਸ਼ਨੀਵਾਰ ਨੂੰ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਸੀ ਕਿ ਅਸੀਂ ਇਕ ਹਫ਼ਤੇ 'ਚ ਸ਼ੋਅ ਦੇ ਕੰਟੈਸਟੈਂਟ ਨਾਲ ਜੁੜੀ ਪੂਰੀ ਰਿਪੋਰਟ ਮਿਲ ਜਾਵੇਗੀ। ਇਸ ਤੋਂ ਬਾਅਦ ਸਾਫ ਹੋ ਜਾਵੇਗਾ ਕਿ ਇਸ 'ਚ ਕੀ ਦਿਖਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਅਸੀਂ ਇਸ 'ਤੇ ਫੈਸਲਾ ਲਵਾਂਗੇ। ਖ਼ਬਰ ਦੀ ਮੰਨੀਏ ਤਾਂ ਸੂਚਨਾ ਤੇ ਪ੍ਰਸਾਰਣ ਮੰਤਾਰਲੇ ਸ਼ੋਅ ਨੂੰ ਬੰਦ ਕਰਨ 'ਤੇ ਫੈਸਲਾ ਲੈ ਸਕਦਾ ਹੈ।ਸਰਕਾਰ ਦੇ ਸੂਤਰਾਂ ਨੇ ਵੈੱਬਸਾਈਟ ਨੂੰ ਦੱਸਿਆ ਕਿ ਸਾਡੀ ਪੜਤਾਲ 'ਚ ਪਤਾ ਚਲਿਆ ਹੈ ਕਿ ਸ਼ੋਅ 'ਚ ਸ਼ਾਲਨੀਤਾ ਦੀ ਲਾਈਨ ਨੂੰ ਕ੍ਰਾਸ ਕੀਤਾ ਜਾ ਰਿਹਾ ਹੈ। ਮੰਤਰਾਲੇ ਹੁਣ ਇਸ ਨੂੰ ਬੈਨ ਕਰਨ 'ਤੇ ਵਿਚਾਰ ਕਰ ਰਿਹਾ ਹੈ। ਇਹ ਸ਼ੋਅ ਨੇਗੇਟਿਵ ਕੰਟੈਂਟ ਪਰੋਸ ਰਿਹਾ ਹੈ। ਸ਼ੋਅ 'ਚ ਕੰਟੈਸਟੈਂਟ ਇਕ ਦੂਜੇ 'ਤੇ ਅਸ਼ਲੀਲਤਾ ਨਾਲ ਜੁੜੇ ਭੱਦੇ ਕੁਮੈਂਟ ਕਰਦੇ ਹਨ।Posted By: Amita Verma | 1 |
ਬੰਗਲਾਦੇਸ਼ ਖ਼ਿਲਾਫ਼ ਨਹੀਂ ਖੇਡਣਗੇ ਕੋਹਲੀ | ਭਾਰਤੀ ਕਪਤਾਨ ਵਿਰਾਟ ਕੋਹਲੀ ਬੰਗਲਾਦੇਸ਼ ਖ਼ਿਲਾਫ਼ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵਿਚ ਆਰਾਮ ਕਰਨਗੇ। ਵਿਰਾਟ ਲੰਬੇ ਸਮੇਂ ਤੋਂ ਲਗਾਤਾਰ ਕ੍ਰਿਕਟ ਖੇਡ ਰਹੇ ਹਨ।ਨਵੀਂ ਦਿੱਲੀ (ਜੇਐੱਨਐੱਨ) : ਭਾਰਤੀ ਕਪਤਾਨ ਵਿਰਾਟ ਕੋਹਲੀ ਬੰਗਲਾਦੇਸ਼ ਖ਼ਿਲਾਫ਼ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵਿਚ ਆਰਾਮ ਕਰਨਗੇ। ਵਿਰਾਟ ਲੰਬੇ ਸਮੇਂ ਤੋਂ ਲਗਾਤਾਰ ਕ੍ਰਿਕਟ ਖੇਡ ਰਹੇ ਹਨ। ਇਸੇ ਨੂੰ ਦੇਖਦੇ ਹੋਏ ਕੋਹਲੀ ਨੇ ਬੰਗਲਾਦੇਸ਼ ਖ਼ਿਲਾਫ਼ ਖੇਡੀ ਜਾਣ ਵਾਲੀ ਟੀ-20 ਸੀਰੀਜ਼ 'ਚ ਆਰਾਮ ਕਰਨ ਦਾ ਫ਼ੈਸਲਾ ਲਿਆ ਹੈ। ਇਕ ਸੂਤਰ ਨੇ ਕਿਹਾ ਕਿ ਹਾਂ ਉਹ ਟੀ-20 ਸੀਰੀਜ਼ ਦਾ ਹਿੱਸਾ ਨਹੀਂ ਹੋਣਗੇ ਕਿਉਂਕਿ ਉਹ ਲਗਾਤਾਰ ਖੇਡ ਰਹੇ ਹਨ ਤੇ ਉਨ੍ਹਾਂ ਨੂੰ ਆਰਾਮ ਦੀ ਲੋੜ ਹੈ। ਉਹ ਆਸਟ੍ਰੇਲੀਆ ਸੀਰੀਜ਼, ਆਈਪੀਐੱਲ, ਵਿਸ਼ਵ ਕੱਪ, ਵੈਸਟਇੰਡੀਜ਼ ਦੌਰੇ ਤੇ ਦੱਖਣੀ ਅਫਰੀਕਾ ਖ਼ਿਲਾਫ਼ ਲਗਾਤਾਰ ਸੀਰੀਜ਼ ਖੇਡ ਰਹੇ ਹਨ। ਖਿਡਾਰੀਆਂ ਦਾ ਕੰਮ ਦਾ ਭਾਰ ਖ਼ਾਸ ਕਰ ਕੇ ਉਨ੍ਹਾਂ ਦਾ ਜੋ ਤਿੰਨਾਂ ਫਾਰਮੈਟਾਂ ਵਿਚ ਖੇਡ ਰਹੇ ਹਨ, ਸਾਡੀ ਤਰਜੀਹ ਹੈ। ਅਸੀਂ ਚਾਹੁੰਦੇ ਹਾਂ ਕਿ ਖਿਡਾਰੀ ਤਰੋਤਾਜ਼ਾ ਰਹਿਣ ਤੇ ਹਮੇਸ਼ਾ ਆਪਣੀ ਖੇਡ ਦੇ ਚੋਟੀ 'ਤੇ ਰਹਿਣ। ਟੀ-20 ਸੀਰੀਜ਼ ਲਈ ਚੋਣ 24 ਅਕਤੂਬਰ ਨੂੰ ਕੀਤੀ ਜਾਵੇਗੀ ਤੇ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਚੋਣਕਾਰਾਂ ਨਾਲ ਮਹਿੰਦਰ ਸਿੰਘ ਧੋਨੀ ਦੇ ਭਵਿੱਖ ਨੂੰ ਲੈ ਕੇ ਗੱਲ ਕਰਨਗੇ। | 2 |
ਮਿਲੋ Pakistan ਦੀ Sapna Choudhary ਨੂੰ, ਲਗਾਉਂਦੀ ਹੈ ਜ਼ਬਰਦਸਤ ਠੁਮਕੇ, Video Viral | ਸਪਨਾ ਚੌਧਰੀ (Sapna Choudhary) ਹਰਿਆਣਾ ਦੀ ਮਸ਼ਹੂਰ ਡਾਂਸਰ ਤੇ ਗਾਇਕਾ ਹੈ। ਉਸ ਨੇ ਆਪਣੇ ਡਾਂਸ ਜ਼ਰੀਏ ਹਰਿਆਣਾ ਤੋਂ ਇਲਾਵਾ ਪੂਰੇ ਦੇਸ਼ ਵਿਚ ਆਪਣੀ ਇਕ ਵੱਖਰੀ ਪਛਾਣ ਬਣਾ ਲਈ ਹੈ। ਸਪਨਾ ਨੇ ਆਪਣੇ ਹੁਨਰ ਦੇ ਦਮ 'ਤੇ ਟੈਲੀਵਨਵੀਂ ਦਿੱਲੀ : ਸਪਨਾ ਚੌਧਰੀ (Sapna Choudhary) ਹਰਿਆਣਾ ਦੀ ਮਸ਼ਹੂਰ ਡਾਂਸਰ ਤੇ ਗਾਇਕਾ ਹੈ। ਉਸ ਨੇ ਆਪਣੇ ਡਾਂਸ ਜ਼ਰੀਏ ਹਰਿਆਣਾ ਤੋਂ ਇਲਾਵਾ ਪੂਰੇ ਦੇਸ਼ ਵਿਚ ਆਪਣੀ ਇਕ ਵੱਖਰੀ ਪਛਾਣ ਬਣਾ ਲਈ ਹੈ। ਸਪਨਾ ਨੇ ਆਪਣੇ ਹੁਨਰ ਦੇ ਦਮ 'ਤੇ ਟੈਲੀਵਿਜ਼ਨ ਤੋਂ ਲੈ ਕੇ ਬਾਲੀਵੁੱਡ 'ਚ ਆਪਣੀ ਪਕੜ ਬਣਾਈ ਹੈ।ਹੁਣ ਪਾਕਿਸਤਾਨ 'ਚ ਵੀ ਸਪਨਾ ਚੌਧਰੀ ਵਾਂਗ ਡਾਂਸ ਕਰਨ ਵਾਲੀ ਮਹਿਕ ਮਲਿਕ (Mehak Malik) ਸੋਸ਼ਲ ਮੀਡੀਆ 'ਤੇ ਚਰਚਾ 'ਚ ਬਣੀ ਹੋਈ ਹੈ।ਮਹਿਕ ਮਲਿਕ ਨੂੰ ਪਾਕਿਸਤਾਨ ਦੀ ਸਪਨਾ ਚੌਧਰੀ ਕਿਹਾ ਜਾਂਦਾ ਹੈ। ਮਹਿਕ ਮਲਿਕ ਫੇਸਬੁੱਕ ਅਕਾਊਂਟ 'ਤੇ ਆਪਣੇ ਡਾਂਸ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਿਚ ਉਹ ਅਕਸਰ ਫਿਲਮੀ ਗਾਣਿਆਂ 'ਤੇ ਡਾਂਸ ਕਰਦੀ ਨਜ਼ਰ ਆਉਂਦੀ ਹੈ। ਉਸ ਦੇ ਵੀਡੀਓ ਜ਼ਬਰਦਸਤ ਵਾਇਰਲ ਹੁੰਦੇ ਹਨ। ਕਾਬਿਲੇਗ਼ੌਰ ਹੈ ਕਿ ਮਹਿਕ ਮਲਿਕ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵਿਆਹ-ਪਾਰਟੀਆਂ 'ਚ ਡਾਂਸ ਕਰਨ ਤੋਂ ਕੀਤੀ ਸੀ। ਇਸ ਤੋਂ ਬਾਅਦ ਇਕ ਦਿਨ ਇਕ ਵਿਅਕਤੀ ਨੇ ਉਸ ਦਾ ਵੀਡੀਓ ਬਣਾ ਕੇ ਇੰਟਰਨੈੱਟ 'ਤੇ ਸ਼ੇਅਰ ਕਰ ਦਿੱਤਾ।ਮਹਿਕ ਦਾ ਵੀਡੀਓ ਇੰਨਾ ਵਾਇਰਲ ਹੋਇਆ ਕਿ ਹੁਣ ਉਹ ਪਾਕਿਸਤਾਨ 'ਚ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ। ਮਹਿਕ ਦੇ ਕਈ ਡਾਂਸ ਸਟੈੱਪ ਸਪਨਾ ਚੌਧਰੀ ਨਾਲ ਮਿਲਦੇ-ਜੁਲਦੇ ਹਨ। ਮਹਿਕ ਦੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਉਨ੍ਹਾਂ ਕਨਸਰਟ 'ਚ ਵੀ ਕੰਮ ਮਿਲਣ ਲੱਗਾ ਹੈ।Posted By: Seema Anand | 1 |
⁄ ਚੋਣਾਂ | Patiala Lok Sabha Elections 2019 : 'ਡਾਕਟਰ' ਨੇ 'ਪਰਜਾ' ਦੀ ਨਬਜ਼ ਤਾਂ ਟੋਹੀ ਪਰ ਇਲਾਜ ਨਾ ਕਰ ਸਕੇPublish Date:Wed, 20 Mar 2019 04:08 PM (IST)ਲੋਕ ਸਭਾ ਹਲਕਾ ਪਟਿਆਲਾ ਦੇ ਬਹੁਤੇ ਲੋਕ ਕਈ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ। ਪਟਿਆਲਾ ਦੇ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਦੂਸਰੀ ਵਾਰ ਮੁੱਖ ਮੰਤਰੀ ਬਣੇ ਤੇ ਪ੍ਰਨੀਤ ਕੌਰ ਰਾਹੀਂ ਇਹ ਹਲਕਾ ਕੇਂਦਰੀ ਵਜ਼ੀਰੀ ਵਿਚ ਨਾਂ ਦਰਜਨਵਦੀਪ ਢੀਂਗਰਾ, ਪਟਿਆਲਾ : ਲੋਕ ਸਭਾ ਹਲਕਾ ਪਟਿਆਲਾ ਦੇ ਬਹੁਤੇ ਲੋਕ ਕਈ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ। ਪਟਿਆਲਾ ਦੇ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਦੂਸਰੀ ਵਾਰ ਮੁੱਖ ਮੰਤਰੀ ਬਣੇ ਤੇ ਪ੍ਰਨੀਤ ਕੌਰ ਰਾਹੀਂ ਇਹ ਹਲਕਾ ਕੇਂਦਰੀ ਵਜ਼ੀਰੀ ਵਿਚ ਨਾਂ ਦਰਜ ਕਰਵਾ ਚੁੱਕਾ ਹੈ। ਇਹ ਸੀਟ ਜ਼ਿਆਦਾਤਰ ਕਾਂਗਰਸ ਕੋਲ ਹੀ ਰਹੀ ਪਰ 2014 ਦੀਆਂ ਚੋਣਾਂ 'ਚ ਇਹ ਸੀਟ ਉਸ ਸਮੇਂ ਜ਼ਿਆਦਾ ਚਰਚਾ 'ਚ ਆਈ ਜਦੋਂ ਇਥੋਂ ਆਮ ਆਦਮੀ ਪਾਰਟੀ ਦੇ ਡਾ. ਧਰਮਵੀਰ ਗਾਂਧੀ ਸੰਸਦ ਮੈਂਬਰ ਚੁਣੇ ਗਏ। ਇਸ ਦੇ ਬਾਵਜੂਦ ਲੋਕਾਂ ਦੀਆਂ ਸਮੱਸਿਆਵਾਂ ਉਸੇ ਤਰ੍ਹਾਂ ਬਰਕਰਾਰ ਹਨ।9 ਵਿਧਾਨ ਸਭਾ ਹਲਕਿਆਂ 'ਚੋਂ ਡੇਰਾਬੱਸੀ ਜ਼ਿਲ੍ਹਾ ਮੋਹਾਲੀ ਵਿਚ ਪੈਂਦਾ ਹੈ। ਜਦੋਂਕਿ ਰਾਜਪੁਰਾ, ਘਨੌਰ, ਸਨੌਰ, ਪਟਿਆਲਾ ਸ਼ਹਿਰੀ, ਪਟਿਆਲਾ ਦੇਹਾਤੀ, ਨਾਭਾ ਤੇ ਸਮਾਣਾ ਦਾ ਸ਼ੁਤਰਾਣਾ ਹਲਕਾ ਪਟਿਆਲਾ ਜ਼ਿਲ੍ਹੇ ਅਧੀਨ ਹਨ। ਹਲਕੇ 'ਚੋਂ ਲੰਘਦੇ ਘੱਗਰ ਦਰਿਆ, ਐੱਸਵਾਈਐੱਲ ਨਹਿਰ, ਹਾਂਸੀ ਬੁਟਾਣਾ ਨਹਿਰ, ਵੱਡੀ ਨਦੀ, ਛੋਟੀ ਨਦੀ, ਮੀਰਾਂਪੁਰ ਚੋਅ ਆਦਿ ਬਰਸਾਤੀ ਮੌਸਮ ਦੌਰਾਨ ਫਸਲਾਂ ਦਾ ਭਾਰੀ ਨੁਕਸਾਨ ਕਰਦੇ ਹਨ। ਪਟਿਆਲਾ 'ਚ ਜਿਥੇ ਫੋਕਲ ਪੁਆਇੰਟ ਅਜੇ ਪੂਰੀ ਤਰ੍ਹਾਂ ਵਿਕਾਸ ਨਹੀਂ ਹੋਇਆ, ਉਥੇ ਹੀ ਰਾਜਪੁਰਾ ਵਿਚਲੀਆਂ ਕਈ ਵੱਡੀਆਂ ਫੈਕਟਰੀਆਂ ਬੰਦ ਹੋ ਚੁੱਕੀਆਂ ਹਨ। ਮੁੱਖ ਮੰਤਰੀ ਦਾ ਸ਼ਹਿਰ ਦੇ ਹੋਣ ਦੇ ਬਾਵਜੂਦ ਇਥੇ ਸੀਵਰੇਜ ਦਾ ਸਹੀ ਪ੍ਰਬੰਧ ਨਹੀਂ ਹੈ। ਇਥੋਂ ਲੰਘਦਾ ਗੰਦਾ ਨਾਲਾ ਵੀ ਲੋਕਾਂ ਲਈ ਸਮੱਸਿਆ ਬਣਿਆ ਹੋਇਆ ਹੈ। ਦੂਜੇ ਪਾਸੇ ਪਿੰਡਾਂ ਦੇ ਲੋਕ ਹਾਲੇ ਵੀ ਗਲੀਆਂ ਤੇ ਨਾਲੀਆਂ ਦੀ ਸਮੱਸਿਆ ਨਾਲ ਜੂਝ ਰਹੇ ਹਨ।ਕੁਲ ਵੋਟਾਂ 16 ਲੱਖ 91 ਹਜ਼ਾਰ 510ਪੁਰਸ਼ ਵੋਟਰ : 8 ਲੱਖ 88 ਹਜ਼ਾਰ 482ਮਹਿਲਾ ਵੋਟਰ : 8 ਲੱਖ 02 ਹਜ਼ਾਰ 9612014 ਲੋਕ ਸਭਾ ਹਲਕਾ ਪਟਿਆਲਾਧਰਮਵੀਰ ਗਾਂਧੀ (ਆਮ ਆਦਮੀ ਪਾਰਟੀ) : ਵੋਟਾਂ : 3 ਲੱਖ 65 ਹਜ਼ਾਰ 671ਪ੍ਰਨੀਤ ਕੌਰ (ਕਾਂਗਰਸ) : ਵੋਟਾਂ 3 ਲੱਖ 44 ਹਜ਼ਾਰ 279ਸ਼ਾਹੀ ਸ਼ਹਿਰੀ 'ਚ ਸੀਵਰੇਜ ਦੀ ਸਮੱਸਿਆ ਬਰਕਾਰਵਿਕਾਸ ਕਾਰਜਾਂ 'ਤੇ 25 ਕਰੋੜ ਤੋਂ ਵੱਧ ਖਰਚੇ : ਡਾ. ਗਾਂਧੀਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਐੱਮਪੀ ਨੂੰ 5 ਸਾਲਾਂ ਵਿਚ ਵਿਕਾਸ ਤੇ ਹੋਰ ਕਾਰਜਾਂ ਲਈ 25 ਕਰੋੜ ਰੁਪਏ ਦੇ ਫੰਡ ਜਾਰੀ ਹੁੰਦੇ ਹਨ ਪਰ ਉਨ੍ਹਾਂ ਨੇ 25 ਕਰੋੜ 54 ਲੱਖ 71 ਹਜ਼ਾਰ 807 ਰੁਪਏ ਵਿਕਾਸ ਕਾਰਜਾਂ 'ਤੇ ਖਰਚੇ ਹਨ, ਜਿਸ ਵਿਚ ਸਾਬਕਾ ਐੱਮਪੀ ਪ੍ਰਨੀਤ ਕੌਰ ਦੀ ਬਕਾਇਆ ਰਾਸ਼ੀ ਵੀ ਸ਼ਾਮਲ ਹੈ। ਡਾ. ਗਾਂਧੀ ਨੇ ਕਿਹਾ ਕਿ ਉਨ੍ਹਾਂ ਆਪਣੇ ਸਾਰੇ ਫੰਡ ਵਿਕਾਸ ਕਾਰਜਾਂ 'ਤੇ ਖਰਚ ਕੇ ਇਸ ਬਾਰੇ ਰਿਪੋਰਟ ਸਰਕਾਰ ਨੂੰ ਭੇਜ ਦਿੱਤੀ ਹੈ।ਹੋਏ ਵਿਕਾਸ ਕਾਰਜਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਜਿਥੇ ਲੋਕ ਸਭਾ 'ਚ ਵੱਖ-ਵੱਖ ਮਸਲੇ ਉਠਾਏ ਉਥੇ ਹੀ ਖੁੱਲ੍ਹੇ ਦਿਲ ਨਾਲ ਐੱਮਪੀ ਫੰਡ 'ਚੋਂ ਵਿਕਾਸ ਕਾਰਜ ਕਰਵਾਏ। ਪਿੰਡਾਂ 'ਚ ਸ਼ਮਸ਼ਾਨ ਘਾਟ, ਸਰਕਾਰੀ ਸਿੱਖਿਅਕ ਅਦਾਰਿਆਂ ਨੂੰ ਫਰਨੀਚਰ, ਵਾਟਰ ਫਿਲਟਰ, ਪਖਾਨੇ ਆਦਿ ਦੇ ਪ੍ਰਬੰਧ ਕੀਤੇ ਗਏ। ਸ਼ਹਿਰੀ ਖੇਤਰ ਲਈ ਫਾਇਰ ਬ੍ਰਿਗੇਡ, ਡਾਗ ਕੈਚਰ ਵੈਨ, ਐਂਬੂਲੈਂਸ ਸਮੇਤ ਹੋਰ ਕਈ ਬੁਨਿਆਦੀ ਲੋੜਾਂ 'ਤੇ ਫੰਡ ਖਰਚ ਕੀਤੇ ਗਏ। ਇਸ ਤੋਂ ਇਲਾਵਾ ਰਾਜਪੁਰਾ ਤੋਂ ਮੋਹਾਲੀ ਰੇਲਵੇ ਮਾਰਗ ਦਾ 250 ਕਰੋੜ ਦਾ ਕੇਂਦਰੀ ਪ੍ਰੋਜੈਕਟ ਪਾਸ ਕਰਵਾਇਆ ਪਰ ਜ਼ਮੀਨ ਐਕਵਾਇਰ ਦੇ ਅੜਿੱਕੇ ਕਾਰਨ ਫਿਲਹਾਲ ਇਹ ਪ੍ਰੋਜੈਕਟ ਠੰਢੇ ਬਸਤੇ 'ਚ ਪਿਆ ਹੈ। ਰਾਜਪੁਰਾ ਤੋਂ ਬਠਿੰਡਾ ਤਕ ਦੀ 172 ਕਿਲੋਮੀਟਰ ਰੇਲਵੇ ਲਾਈਨ ਨੂੰ 1320 ਕਰੋੜ ਨਾਲ ਡਬਲ ਕਰਵਾਉਣ ਤੇ ਇਸੇ ਲਾਇਨ ਦੀ 200 ਕਰੋੜ ਨਾਲ ਇਲੈਕਟਰੀਫਿਕੇਸ਼ਨ ਦਾ ਪ੍ਰੋਜੈਕਟ ਪ੍ਰਵਾਨ ਕਰਵਾਉਣਾ, ਪਟਿਆਲਾ ਵਿਚ ਪਾਸਪੋਰਟ ਦਫਤਰ ਦੀ ਸਥਾਪਨਾ ਦਾ ਸਿਹਰਾ ਵੀ ਡਾ. ਗਾਂਧੀ ਦੇ ਸਿਰ ਜਾਂਦਾ ਹੈ।ਸਹੂਲਤਾਂ ਤੋਂ ਵਾਂਝਾ ਐੱਮਪੀ ਦਾ ਗੋਦ ਲਿਆ ਪਿੰਡ ਮਰੋੜੀਕੇਂਦਰ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਲਈ ਹਰੇਕ ਐੱਮਪੀ ਨੂੰ ਇਕ ਪਿੰਡ ਗੋਦ ਲੈਣ ਦਾ ਫੁਰਮਾਨ ਜਾਰੀ ਕੀਤਾ ਗਿਆ ਸੀ। ਇਸੇ ਤਹਿਤ ਪਟਿਆਲਾ ਦੇ ਪਿੰਡ ਮਰੋੜੀ ਨੂੰ ਡਾ. ਧਰਮਵੀਰ ਗਾਂਧੀ ਵੱਲੋਂ ਗੋਦ ਲਿਆ ਗਿਆ ਸੀ। ਇਸ ਪਿੰਡ ਨੂੰ ਗੋਦ ਤਾਂ ਲੈ ਲਿਆ ਗਿਆ ਪਰ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਹੋ ਸਕਿਆ। ਗੋਦ ਲਏ ਪਿੰਡ ਦੇ ਲੋਕ ਆਪਣੀਆਂ ਸਮੱਸਿਆਵਾਂ ਵਾਰ-ਵਾਰ ਦੱਸ ਕੇ ਇੰਨਾ ਅੱਕ ਗਏ ਹਨ ਕਿ ਹੁਣ ਕਿਸੇ ਨੂੰ ਕੁਝ ਦੱਸਣ ਤੋਂ ਕੰਨੀ ਕਤਰਾਉਣ ਲੱਗ ਪਏ ਹਨ। 'ਪੰਜਾਬੀ ਜਾਗਰਣ' ਵੱਲੋਂ ਜਦ ਪਿੰਡ ਮਰੋੜੀ ਦਾ ਦੌਰਾ ਕੀਤਾ ਗਿਆ ਤਾਂ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਲਈ ਕੀਤੇ ਜਾਂਦੇ ਦਾਅਵੇ ਠੁੱਸ ਸਾਬਤ ਹੋਏ। ਪਿੰਡ ਵਿਚ ਵਿੱਦਿਆ ਦੇ ਮੁਨਾਰੇ ਸਰਕਾਰੀ ਹਾਈ ਸਕੂਲ 'ਚ ਕਮਰਿਆਂ ਅਤੇ ਅਧਿਆਪਕਾਂ ਦੀ ਘਾਟ ਵੱਡੀ ਸਮੱਸਿਆ ਹੈ। ਜਦੋਂਕਿ ਬੈਂਕ, ਡਿਸਪੈਂਸਰੀ, ਪਸ਼ੂ ਹਸਪਤਾਲ ਆਦਿ ਦੀ ਘਾਟ ਨੂੰ ਪੂਰਾ ਕਰਨ ਦਾ ਵਾਅਦਾ ਅਜੇ ਤਕ ਵਫਾ ਨਹੀਂ ਹੋ ਸਕਿਆ ਹੈ। ਇਸ ਸਬੰਧੀ ਐੱਮਪੀ ਡਾ. ਗਾਂਧੀ ਦਾ ਕਹਿਣਾ ਹੈ ਕਿ ਪਿੰਡ ਦੇ ਵਿਕਾਸ ਲਈ ਕੇਂਦਰ ਸਰਕਾਰ ਵੱਲੋਂ ਕੋਈ ਫੰਡ ਨਹੀਂ ਦਿੱਤਾ ਗਿਆ। ਉਨ੍ਹਾਂ ਆਪਣੇ ਕੋਟੇ ਦੇ ਫੰਡਾਂ ਵਿਚੋਂ ਪਿੰਡ 'ਚ ਵਿਕਾਸ ਕਾਰਜ ਕਰਵਾਏ ਹਨ।ਸੂਬਾ ਸਰਕਾਰ ਕਰ ਰਹੀ ਵਿਕਾਸ : ਪ੍ਰਨੀਤ ਕੌਰਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਹਲਕੇ ਦੇ ਸਰਬਪੱਖੀ ਵਿਕਾਸ ਲਈ ਅਰਬਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਬਣਨ 'ਤੇ ਰਹਿੰਦੀ ਕਸਰ ਪੂਰੀ ਕਰ ਦਿੱਤੀ ਜਾਵੇਗੀ।ਰਿਪੋਰਟ ਕਾਰਡ(ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ, ਆਪ ਤੋਂ ਬਰਖਾਸਤ)ਉਮਰ : 67ਵਿਦਿਅਕ ਯੋਗਤਾ : ਐੱਮਬੀਬੀਐੱਸ, ਐੱਮਡੀਪ੍ਰਾਪਤੀ : ਸੰਸਦ ਮੈਂਬਰ ਹੋਣ ਦੇ ਨਾਤੇ ਲੋਕਾਂ 'ਚ ਪੰਜ ਸਾਲ ਲਗਾਤਾਰ ਵਿਚਰਦੇ ਰਹੇ।ਨਾਕਾਮੀ : ਵੱਡਾ ਪ੍ਰੋਜੈਕਟ ਲਿਆਉਣ 'ਚ ਨਾਕਾਮ ਰਹੇ। ਚਹੁੰ ਤਰਫਾ ਵਿਰੋਧ ਕਾਰਨ ਕੁਝ ਖਾਸ ਨਹੀਂ ਕਰ ਸਕੇ।ਗ੍ਰਾਂਟਾਂ ਵੰਡੀਆਂ : (25,54,71,807) 25 ਕਰੋੜ 'ਚੋਂ 24.88 ਕਰੋੜਕਿਹੜੇ ਸਾਲ ਕਿੰਨੀ ਗ੍ਰਾਂਟਪਹਿਲੇ ਸਾਲ : 1.86 ਕਰੋੜਦੂਸਰੇ ਸਾਲ : 3.76 ਕਰੋੜਤੀਸਰੇ ਸਾਲ : 7.46 ਕਰੋੜਚੌਥੇ ਸਾਲ : 3.62 ਕਰੋੜਪੰਜਵੇਂ ਸਾਲ : 8.20 ਕਰੋੜਸੈਕਟਰ ਤਹਿਤ ਵੰਡੀਆਂ ਗ੍ਰਾਂਟਾਂਸਿੱਖਿਆ : 12.75 ਕਰੋੜਸੜਕਾਂ-ਗਲੀਆਂ : 4.35 ਕਰੋੜਬਾਕੀ : 8 ਕਰੋੜਸੰਸਦ 'ਚ ਤੁਹਾਡਾ ਸੰਸਦ ਮੈਂਬਰਹਾਜ਼ਰੀ : 183 ਦਿਨ 331 ਦਿਨਾਂ 'ਚੋਂਪਹਿਲੇ ਸਾਲ : 70 ਫ਼ੀਸਦੀਆਖਰੀ ਸਾਲ : 48 ਫ਼ੀਸਦੀਡਿਬੇਟ 'ਚ ਹਿੱਸਾ71 ਵਾਰ 32251 'ਚੋਂਨੈਸ਼ਨਲ ਡਿਬੇਟ 'ਚ ਔਸਤਨ ਹਿੱਸਾ : 67 ਫ਼ੀਸਦੀਸਟੇਟ ਡਿਬੇਟ 'ਚ ਔਸਤਨ ਹਿੱਸਾ : 33 ਫ਼ੀਸਦੀਸਵਾਲ ਪੁੱਛੇ : 1605 'ਚੋਂ 148ਰਾਸ਼ਟਰੀ ਪੱਧਰ ਦੇ : 70 ਫ਼ੀਸਦੀਸਟੇਟ ਪੱਧਰ ਦੇ : 30 ਫ਼ੀਸਦੀਸਵਾਲਾਂ 'ਚ ਕਿਹੜੇ-ਕਿਹੜੇ ਮੁੱਦੇ ਉਠਾਏਵਿਸ਼ੇਸ਼ ਫੋਕਸ ਵੋਕੇਸ਼ਨਲ ਐਜੂਕੇਸ਼ਨ, ਔਰਤਾਂ 'ਤੇ ਹੋਣ ਵਾਲੀ ਘਰੇਲੂ ਹਿੰਸਾ, ਖੇਡ ਤੇ ਸਿਹਤ ਸਹੂਲਤਾਂ 'ਤੇ ਰਿਹਾ। ਹਾਈ ਰਿਸਕ ਏਰੀਆ 'ਚ ਐੱਚਆਈਵੀ ਏਡਜ਼, ਕੌਮੀ ਸਿਹਤ ਬੀਮਾ ਯੋਜਨਾ ਤਹਿਤ ਕਿੰਨੇ ਲੋਕਾਂ ਨੂੰ ਕਿੰਨਾ ਫਾਇਦਾ ਮਿਲਿਆ ਤੇ ਇਸ ਦਾ ਦਾਇਰਾ ਵਧਾਉਣ ਲਈ ਚੁੱਕੇ ਜਾਣ ਵਾਲੇ ਕਦਮਾਂ, ਆਸ਼ਾ ਵਰਕਰਾਂ ਵੱਲੋਂ ਔਰਤਾਂ ਨੂੰ ਸੈਨੇਟਰੀ ਨੈਪਕਿਨ ਦੇਣ 'ਚ ਆਉਣ ਵਾਲੀ ਪਰੇਸ਼ਾਨੀ, ਧਾਰਾ 377 ਵਿਚ ਸੋਧ ਨੂੰ ਲੈ ਕੇ ਸਰਕਾਰ ਤੋਂ ਸਵਾਲ ਕੀਤੇ ਗਏ। ਖੇਡਾਂ ਦੇ ਵਿਕਾਸ, ਰਾਸ਼ਟਰੀ ਮਹਿਲਾ ਖਿਡਾਰੀਆਂ ਲਈ ਰਿਜ਼ਰਵੇਸ਼ਨ, ਕਾਲੇ ਧਨ ਨੂੰ ਲੈ ਕੇ ਐੱਸਆਈਟੀ ਬਣਾਏ ਜਾਣ ਨਾਲ ਜੁੜੇ ਮੁੱਦਿਆਂ 'ਤੇ ਸਵਾਲ ਉਠਾਏ।ਪ੍ਰਾਈਵੇਟ ਬਿੱਲ ਪਾਸ ਕਰਵਾਏ : 7 ਬਿੱਲ ਪਾਸ ਕਰਵਾਏ। 60 ਕਰਵਾ ਸਕਦੇ ਸਨ।Posted By: Seema Anand | 3 |
End of preview. Expand
in Dataset Viewer.
README.md exists but content is empty.
- Downloads last month
- 53