Page
int64 1
1.43k
| url
stringlengths 42
42
| Bani
stringlengths 0
9.09k
| Arath
stringlengths 0
62.3k
| Padh Arath
stringlengths 0
18.7k
|
---|---|---|---|---|
1,422 | https://www.gurugranthdarpan.net/1422.html | ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ ਸਾਰੁ ॥ ਨਦਰਿ ਕਰੇ ਜਿਸੁ ਆਪਣੀ ਤਿਸੁ ਲਾਏ ਹੇਤ ਪਿਆਰੁ ॥ ਸਤਿਗੁਰ ਕੀ ਸੇਵੈ ਲਗਿਆ ਭਉਜਲੁ ਤਰੈ ਸੰਸਾਰੁ ॥ ਮਨ ਚਿੰਦਿਆ ਫਲੁ ਪਾਇਸੀ ਅੰਤਰਿ ਬਿਬੇਕ ਬੀਚਾਰੁ ॥ ਨਾਨਕ ਸਤਿਗੁਰਿ ਮਿਲਿਐ ਪ੍ਰਭੁ ਪਾਈਐ ਸਭੁ ਦੂਖ ਨਿਵਾਰਣਹਾਰੁ ॥੧੬॥ ਮਨਮੁਖ ਸੇਵਾ ਜੋ ਕਰੇ ਦੂਜੈ ਭਾਇ ਚਿਤੁ ਲਾਇ ॥ ਪੁਤੁ ਕਲਤੁ ਕੁਟੰਬੁ ਹੈ ਮਾਇਆ ਮੋਹੁ ਵਧਾਇ ॥ ਦਰਗਹਿ ਲੇਖਾ ਮੰਗੀਐ ਕੋਈ ਅੰਤਿ ਨ ਸਕੀ ਛਡਾਇ ॥ ਬਿਨੁ ਨਾਵੈ ਸਭੁ ਦੁਖੁ ਹੈ ਦੁਖਦਾਈ ਮੋਹ ਮਾਇ ॥ ਨਾਨਕ ਗੁਰਮੁਖਿ ਨਦਰੀ ਆਇਆ ਮੋਹ ਮਾਇਆ ਵਿਛੁੜਿ ਸਭ ਜਾਇ ॥੧੭॥{ਪੰਨਾ 1422-1423} | ਹੇ ਭਾਈ! ਮਹਾਂ ਪੁਰਖਾਂ ਦੀ (ਦੱਸੀ ਹੋਈ) ਕਾਰ ਬਹੁਤ ਔਖੀ ਹੁੰਦੀ ਹੈ (ਕਿਉਂਕਿ ਉਸ ਵਿਚ ਆਪਾ ਵਾਰਨਾ ਪੈਂਦਾ ਹੈ, ਪਰ ਉਸ ਵਿਚੋਂ) ਸ੍ਰੇਸ਼ਟ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ। (ਇਸ ਸੇਵਾ ਦੇ ਕਰਨ ਲਈ) ਉਸ ਮਨੁੱਖ ਦੇ ਅੰਦਰ (ਪਰਮਾਤਮਾ) ਪ੍ਰੀਤ-ਪਿਆਰ ਪੈਦਾ ਕਰਦਾ ਹੈ, ਜਿਸ ਉਤੇ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ। ਹੇ ਭਾਈ! ਗੁਰੂ ਦੀ (ਦੱਸੀ) ਸੇਵਾ ਵਿਚ ਲੱਗਿਆਂ ਜਗਤ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। (ਜਿਹੜਾ ਭੀ ਮਨੁੱਖ ਗੁਰੂ ਦੀ ਦੱਸੀ ਸੇਵਾ ਕਰੇਗਾ ਉਹ) ਮਨ-ਮੰਗੀ ਮੁਰਾਦ ਪ੍ਰਾਪਤ ਕਰ ਲਏਗਾ ਉਸ ਦੇ ਅੰਦਰ ਚੰਗੇ ਮੰਦੇ ਕੰਮ ਦੀ ਪਰਖ ਦੀ ਸੂਝ (ਪੈਦਾ ਹੋ ਜਾਇਗੀ) । ਹੇ ਨਾਨਕ! ਜੇ ਗੁਰੂ ਮਿਲ ਪਏ, ਤਾਂ ਉਹ ਪਰਮਾਤਮਾ ਮਿਲ ਪੈਂਦਾ ਹੈ, ਜੋ ਹਰੇਕ ਦੁੱਖ ਦੂਰ ਕਰਨ ਦੀ ਸਮਰਥਾ ਵਾਲਾ ਹੈ।16। ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜਿਹੜੀ ਭੀ ਸੇਵਾ ਕਰਦਾ ਹੈ, (ਉਸ ਦੇ ਨਾਲ ਨਾਲ ਉਹ ਆਪਣਾ) ਚਿੱਤ (ਪਰਮਾਤਮਾ ਤੋਂ ਬਿਨਾ) ਹੋਰ ਦੇ ਪਿਆਰ ਵਿਚ ਜੋੜੀ ਰੱਖਦਾ ਹੈ। (ਇਹ ਮੇਰਾ) ਪੁੱਤਰ (ਹੈ, ਇਹ ਮੇਰੀ) ਇਸਤ੍ਰੀ (ਹੈ, ਇਹ ਮੇਰਾ) ਪਰਵਾਰ ਹੈ (= ਇਹ ਆਖ ਆਖ ਕੇ ਹੀ ਉਹ ਮਨੁੱਖ ਆਪਣੇ ਅੰਦਰ) ਮਾਇਆ ਦਾ ਮੋਹ ਵਧਾਈ ਜਾਂਦਾ ਹੈ। ਪਰਮਾਤਮਾ ਦੀ ਦਰਗਾਹ ਵਿਚ (ਕੀਤੇ ਕਰਮਾਂ ਦਾ) ਹਿਸਾਬ (ਤਾਂ) ਮੰਗਿਆ (ਹੀ) ਜਾਂਦਾ ਹੈ, (ਮਾਇਆ ਦੇ ਮੋਹ ਦੀ ਫਾਹੀ ਤੋਂ) ਅੰਤ ਵੇਲੇ ਕੋਈ ਛੁਡਾ ਨਹੀਂ ਸਕਦਾ। ਮਾਇਆ ਦਾ ਮੋਹ ਦੁਖਦਾਈ ਸਾਬਤ ਹੁੰਦਾ ਹੈ, ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਸਾਰਾ (ਉੱਦਮ) ਦੁਖ (ਦਾ ਹੀ ਮੂਲ) ਹੈ। ਹੇ ਨਾਨਕ! ਗੁਰੂ ਦੀ ਸ਼ਰਨ ਪੈ ਕੇ (ਜਿਸ ਮਨੁੱਖ ਨੂੰ ਇਹ ਭੇਤ) ਦਿੱਸ ਪੈਂਦਾ ਹੈ, (ਉਸ ਦੇ ਅੰਦਰੋਂ) ਮਾਇਆ ਦਾ ਸਾਰਾ ਮੋਹ ਦੂਰ ਹੋ ਜਾਂਦਾ ਹੈ।17। | ਕੀ ਚਾਕਰੀ = ਦੀ (ਦੱਸੀ ਹੋਈ) ਸੇਵਾ। ਕਰੜੀ = ਔਖੀ। ਸਾਰੁ = ਸ੍ਰੇਸ਼ਟ। ਨਦਰਿ = ਮਿਹਰ ਦੀ ਨਿਗਾਹ। ਹੇਤ = ਹਿਤ, ਪ੍ਰੇਮ। ਸੇਵੈ = ਸੇਵਾ ਵਿਚ। ਭਉਜਲੁ = ਸੰਸਾਰ-ਸਮੁੰਦਰ। ਸੰਸਾਰੁ = ਜਗਤ। ਤਰੈ = ਪਾਰ ਲੰਘ ਜਾਂਦਾ ਹੈ। ਮਨ-ਚਿੰਦਿਆ = ਮਨ-ਇੱਛਤ। ਪਾਇਸੀ = ਹਾਸਲ ਕਰ ਲਏਗਾ। ਬਿਬੇਕ ਬੀਚਾਰੁ = ਬਿਬੇਕ ਦੀ ਸੂਝ, ਚੰਗੇ ਮੰਦੇ ਕੰਮ ਦੀ ਪਰਖ ਦੀ ਸੂਝ। ਸਤਿਗੁਰ ਮਿਲਿਐ = ਜੇ ਗੁਰੂ ਮਿਲ ਪਏ। ਨਿਵਾਰਣਹਾਰੁ = ਦੂਰ ਕਰ ਸਕਣ ਵਾਲਾ।16। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਸੇਵਾ ਜੋ = ਜਿਹੜੀ ਭੀ ਸੇਵਾ। ਦੂਜੈ ਭਾਇ = (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਦੇ ਪਿਆਰ ਵਿਚ। ਲਾਇ = ਲਾਈ ਰੱਖਦਾ ਹੈ। ਕਲਤੁ = ਇਸਤ੍ਰੀ। ਵਧਾਇ = ਵਧਾਈ ਜਾਂਦਾ ਹੈ। ਦਰਗਹਿ = ਪ੍ਰਭੂ ਦੀ ਹਜ਼ੂਰੀ ਵਿਚ। ਮੰਗੀਐ = ਮੰਗਿਆ ਜਾਂਦਾ ਹੈ। ਅੰਤਿ = ਅੰਤ ਵੇਲੇ। ਮੋਹ ਮਾਇ = ਮਾਇਆ ਦਾ ਮੋਹ। ਗੁਰਮੁਖਿ = ਗੁਰੂ ਦੀ ਸਰਨ ਪਿਆਂ। ਨਦਰੀ ਆਇਆ = ਦਿੱਸ ਪੈਂਦਾ ਹੈ।17। |
1,423 | https://www.gurugranthdarpan.net/1423.html | ਗੁਰਮੁਖਿ ਹੁਕਮੁ ਮੰਨੇ ਸਹ ਕੇਰਾ ਹੁਕਮੇ ਹੀ ਸੁਖੁ ਪਾਏ ॥ ਹੁਕਮੋ ਸੇਵੇ ਹੁਕਮੁ ਅਰਾਧੇ ਹੁਕਮੇ ਸਮੈ ਸਮਾਏ ॥ ਹੁਕਮੁ ਵਰਤੁ ਨੇਮੁ ਸੁਚ ਸੰਜਮੁ ਮਨ ਚਿੰਦਿਆ ਫਲੁ ਪਾਏ ॥ ਸਦਾ ਸੁਹਾਗਣਿ ਜਿ ਹੁਕਮੈ ਬੁਝੈ ਸਤਿਗੁਰੁ ਸੇਵੈ ਲਿਵ ਲਾਏ ॥ ਨਾਨਕ ਕ੍ਰਿਪਾ ਕਰੇ ਜਿਨ ਊਪਰਿ ਤਿਨਾ ਹੁਕਮੇ ਲਏ ਮਿਲਾਏ ॥੧੮॥ ਮਨਮੁਖਿ ਹੁਕਮੁ ਨ ਬੁਝੇ ਬਪੁੜੀ ਨਿਤ ਹਉਮੈ ਕਰਮ ਕਮਾਇ ॥ ਵਰਤ ਨੇਮੁ ਸੁਚ ਸੰਜਮੁ ਪੂਜਾ ਪਾਖੰਡਿ ਭਰਮੁ ਨ ਜਾਇ ॥ ਅੰਤਰਹੁ ਕੁਸੁਧੁ ਮਾਇਆ ਮੋਹਿ ਬੇਧੇ ਜਿਉ ਹਸਤੀ ਛਾਰੁ ਉਡਾਏ ॥ ਜਿਨਿ ਉਪਾਏ ਤਿਸੈ ਨ ਚੇਤਹਿ ਬਿਨੁ ਚੇਤੇ ਕਿਉ ਸੁਖੁ ਪਾਏ ॥ ਨਾਨਕ ਪਰਪੰਚੁ ਕੀਆ ਧੁਰਿ ਕਰਤੈ ਪੂਰਬਿ ਲਿਖਿਆ ਕਮਾਏ ॥੧੯॥{ਪੰਨਾ 1423} | ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਖਸਮ-ਪ੍ਰਭੂ ਦਾ ਹੁਕਮ ਮੰਨਦਾ ਹੈ, ਉਹ ਹੁਕਮ ਵਿਚ ਟਿਕ ਕੇ ਹੀ ਆਤਮਕ ਆਨੰਦ ਮਾਣਦਾ ਹੈ। ਉਹ ਮਨੁੱਖ ਪ੍ਰਭੂ ਦੇ ਹੁਕਮ ਨੂੰ ਹਰ ਵੇਲੇ ਚੇਤੇ ਰੱਖਦਾ ਹੈ, ਹੁਕਮ ਦੀ ਭਗਤੀ ਕਰਦਾ ਹੈ, ਹਰ ਵੇਲੇ ਹੁਕਮ ਵਿਚ ਲੀਨ ਰਹਿੰਦਾ ਹੈ। ਵਰਤ (ਆਦਿਕ ਰੱਖਣ ਦਾ) ਨੇਮ, ਸਰੀਰਕ ਪਵਿਤ੍ਰਤਾ, ਇੰਦ੍ਰਿਆਂ ਨੂੰ ਰੋਕਣ ਦਾ ਜਤਨ = ਇਹ ਸਭ ਕੁਝ ਉਸ ਮਨੁੱਖ ਦੇ ਵਾਸਤੇ ਪ੍ਰਭੂ ਦਾ ਹੁਕਮ ਮੰਨਣਾ ਹੀ ਹੈ। (ਹੁਕਮ ਮੰਨ ਕੇ) ਉਹ ਮਨੁੱਖ ਮਨ-ਮੰਗੀ ਮੁਰਾਦ ਪ੍ਰਾਪਤ ਕਰਦਾ ਹੈ। ਹੇ ਭਾਈ! ਜਿਹੜੀ ਜੀਵ-ਇਸਤ੍ਰੀ ਪਰਮਾਤਮਾ ਦੀ ਰਜ਼ਾ ਨੂੰ ਸਮਝਦੀ ਹੈ, ਜਿਹੜੀ ਸੁਰਤਿ ਜੋੜ ਕੇ ਗੁਰੂ ਦੀ ਸਰਨ ਪਈ ਰਹਿੰਦੀ ਹੈ, ਉਹ ਜੀਵ-ਇਸਤ੍ਰੀ ਸਦਾ ਭਾਗਾਂ ਵਾਲੀ ਹੈ। ਹੇ ਨਾਨਕ! ਜਿਨ੍ਹਾਂ ਜੀਵਾਂ ਉੱਤੇ (ਪਰਮਾਤਮਾ) ਮਿਹਰ ਕਰਦਾ ਹੈ, ਉਹਨਾਂ ਨੂੰ (ਆਪਣੇ) ਹੁਕਮ ਵਿਚ ਲੀਨ ਕਰ ਲੈਂਦਾ ਹੈ।18। ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਬਦ-ਨਸੀਬ ਜੀਵ-ਇਸਤ੍ਰੀ (ਪਰਮਾਤਮਾ ਦੀ) ਰਜ਼ਾ ਨੂੰ ਨਹੀਂ ਸਮਝਦੀ, ਸਦਾ ਹਉਮੈ ਦੇ ਆਸਰੇ (ਆਪਣੇ ਵਲੋਂ ਮਿਥੇ ਹੋਏ ਧਾਰਮਿਕ) ਕੰਮ ਕਰਦੀ ਰਹਿੰਦੀ ਹੈ। ਉਹ ਵਰਤ ਨੇਮ ਸੁੱਚ ਸੰਜਮ ਦੇਵ-ਪੂਜਾ (ਆਦਿਕ ਕਰਮ ਕਰਦੀ ਹੈ, ਪਰ ਇਹ ਹਨ ਨਿਰਾ ਵਿਖਾਵਾ, ਤੇ) ਵਿਖਾਵੇ ਨਾਲ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ। ਹੇ ਭਾਈ! (ਜਿਨ੍ਹਾਂ ਮਨੁੱਖਾਂ ਦਾ ਮਨ) ਅੰਦਰੋਂ ਖੋਟਾ ਰਹਿੰਦਾ ਹੈ, ਜਿਹੜੇ ਮਾਇਆ ਦੇ ਮੋਹ ਵਿਚ ਵਿੱਝੇ ਰਹਿੰਦੇ ਹਨ (ਉਹਨਾਂ ਦੇ ਕੀਤੇ ਧਾਰਮਿਕ ਕਰਮ ਇਉਂ ਹੀ ਹਨ) ਜਿਵੇਂ ਹਾਥੀ (ਨ੍ਹਾ ਕੇ ਆਪਣੇ ਉੱਤੇ) ਮਿੱਟੀ ਉਡਾ ਕੇ ਪਾ ਲੈਂਦਾ ਹੈ। ਉਹ ਮਨੁੱਖ ਉਸ ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਜਿਸ ਨੇ (ਉਹਨਾਂ ਨੂੰ) ਪੈਦਾ ਕੀਤਾ। (ਹਰਿ-ਨਾਮ ਦਾ) ਸਿਮਰਨ ਕਰਨ ਤੋਂ ਬਿਨਾ ਕੋਈ ਮਨੁੱਖ ਕਦੇ ਸੁਖ ਨਹੀਂ ਪਾ ਸਕਦਾ। ਹੇ ਨਾਨਕ! ਕਰਤਾਰ ਨੇ ਹੀ ਧੁਰ ਦਰਗਾਹ ਤੋਂ (ਆਪਣੇ ਹੁਕਮ ਨਾਲ) ਜਗਤ-ਰਚਨਾ ਕੀਤੀ ਹੋਈ ਹੈ, ਹਰੇਕ ਜੀਵ ਆਪਣੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੀ (ਹੁਣ ਭੀ) ਕਰਮ ਕਰੀ ਜਾਂਦਾ ਹੈ।19। | ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਕੇਰਾ = ਦਾ। ਸਹ ਕੇਰਾ = ਖਸਮ-ਪ੍ਰਭੂ ਦਾ। ਹੁਕਮੇ = ਹੁਕਮ ਵਿਚ (ਤੁਰ ਕੇ) । ਹੁਕਮੋ = ਹੁਕਮ ਨੂੰ ਹੀ। ਅਰਾਧੇ = ਚੇਤੇ ਰੱਖਦਾ ਹੈ। ਸਮੈ ਸਮਾਏ = ਹਰ ਵੇਲੇ ਲੀਨ ਰਹਿੰਦਾ ਹੈ। ਸੁਚ = ਸਰੀਰਕ ਪਵਿਤ੍ਰਤਾ। ਸੰਜਮੁ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਹਟਾਣ ਦਾ ਜਤਨ। ਮਨ ਚਿੰਦਿਆ = ਮਨ-ਮੰਗਿਆ। ਸੁਹਾਗਿਣ = ਭਾਗਾਂ ਵਾਲੀ। ਜਿ = ਜਿਹੜੀ (ਜੀਵ-ਇਸਤ੍ਰੀ) । ਲਿਵ ਲਾਏ = ਲਿਵ ਲਾਇ, ਸੁਰਤਿ ਜੋੜ ਕੇ।18। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ। ਬਪੁੜੀ = ਵਿਚਾਰੀ। ਕਮਾਇ = ਕਮਾਂਦਾ ਹੈ। ਪਾਖੰਡਿ = ਪਾਖੰਡ ਨਾਲ, ਵਿਖਾਵੇ ਨਾਲ। ਭਰਮੁ = ਭਟਕਣਾ। ਅੰਤਰਹੁ = ਅੰਦਰੋਂ। ਕੁਸੁਧੁ = ਖੋਟਾ, ਮੈਲਾ। ਮੋਹਿ = ਮੋਹ ਵਿਚ। ਬੇਧੇ = ਵਿੱਝੇ ਹੋਏ। ਹਸਤੀ = ਹਾਥੀ। ਛਾਰੁ = ਸੁਆਹ, ਮਿੱਟੀ। ਜਿਨਿ = ਜਿਸ (ਪਰਮਾਤਮਾ) ਨੇ। ਨ ਚੇਤਹਿ = ਚੇਤੇ ਨਹੀਂ ਕਰਦੇ (ਬਹੁ-ਵਚਨ) । ਬਿਨੁ ਚੇਤੇ = ਸਿਮਰਨ ਕਰਨ ਤੋਂ ਬਿਨਾ। ਪਰਪੰਚ = ਜਗਤ-ਰਚਨਾ। ਧੁਰਿ = ਧੁਰ ਦਰਗਾਹ ਤੋਂ। ਕਰਤੈ = ਕਰਤਾਰ ਨੇ। ਪੂਰਬਿ = ਪੂਰਬਲੇ ਜਨਮ ਵਿਚ।19। |
1,423 | https://www.gurugranthdarpan.net/1423.html | ਗੁਰਮੁਖਿ ਪਰਤੀਤਿ ਭਈ ਮਨੁ ਮਾਨਿਆ ਅਨਦਿਨੁ ਸੇਵਾ ਕਰਤ ਸਮਾਇ ॥ ਅੰਤਰਿ ਸਤਿਗੁਰੁ ਗੁਰੂ ਸਭ ਪੂਜੇ ਸਤਿਗੁਰ ਕਾ ਦਰਸੁ ਦੇਖੈ ਸਭ ਆਇ ॥ ਮੰਨੀਐ ਸਤਿਗੁਰ ਪਰਮ ਬੀਚਾਰੀ ਜਿਤੁ ਮਿਲਿਐ ਤਿਸਨਾ ਭੁਖ ਸਭ ਜਾਇ ॥ ਹਉ ਸਦਾ ਸਦਾ ਬਲਿਹਾਰੀ ਗੁਰ ਅਪੁਨੇ ਜੋ ਪ੍ਰਭੁ ਸਚਾ ਦੇਇ ਮਿਲਾਇ ॥ ਨਾਨਕ ਕਰਮੁ ਪਾਇਆ ਤਿਨ ਸਚਾ ਜੋ ਗੁਰ ਚਰਣੀ ਲਗੇ ਆਇ ॥੨੦॥{ਪੰਨਾ 1423} | ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ (ਗੁਰੂ ਵਾਸਤੇ) ਸਰਧਾ ਬਣੀ ਰਹਿੰਦੀ ਹੈ, (ਉਸ ਦਾ) ਮਨ (ਗੁਰੂ ਵਿਚ) ਪਤੀਜਿਆ ਰਹਿੰਦਾ ਹੈ, ਉਹ ਹਰ ਵੇਲੇ ਸੇਵਾ ਕਰਦਿਆਂ (ਸੇਵਾ ਵਿਚ) ਮਸਤ ਰਹਿੰਦਾ ਹੈ। (ਜਿਸ ਮਨੁੱਖ ਦੇ) ਹਿਰਦੇ ਵਿਚ (ਸਦਾ) ਗੁਰੂ ਵੱਸਦਾ ਹੈ ਸਭ ਦਾ ਆਦਰ-ਸਤਕਾਰ ਕਰਦਾ ਹੈ, ਉਹ ਸਾਰੀ ਲੁਕਾਈ ਵਿਚ ਗੁਰੂ ਦਾ ਦਰਸਨ ਕਰਦਾ ਹੈ। ਹੇ ਭਾਈ! ਸਭ ਤੋਂ ਉੱਚੀ ਆਤਮਕ ਵਿਚਾਰ ਦੇ ਮਾਲਕ ਗੁਰੂ ਵਿਚ ਸਰਧਾ ਬਣਾਣੀ ਚਾਹੀਦੀ ਹੈ, ਜਿਸ (ਗੁਰੂ) ਦੇ ਮਿਲਿਆਂ (ਮਾਇਆ ਦੀ) ਸਾਰੀ ਭੁੱਖ ਸਾਰੀ ਤ੍ਰਿਹ ਦੂਰ ਹੋ ਜਾਂਦੀ ਹੈ। ਹੇ ਭਾਈ! ਮੈਂ ਸਦਾ ਹੀ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ ਕਿਉਂਕਿ ਉਹ ਗੁਰੂ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਮਿਲਾ ਦੇਂਦਾ ਹੈ। ਹੇ ਨਾਨਕ! ਜਿਹੜੇ ਮਨੁੱਖ ਗੁਰੂ ਦੇ ਚਰਨਾਂ ਵਿਚ ਆ ਕੇ ਟਿਕ ਗਏ, ਉਹਨਾਂ ਨੇ ਸਦਾ ਕਾਇਮ ਰਹਿਣ ਵਾਲੀ (ਰੱਬੀ) ਮਿਹਰ ਪ੍ਰਾਪਤ ਕਰ ਲਈ।20। | ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਪਰਤੀਤਿ = ਸਰਧਾ। ਮਾਨਿਆ = ਪਤੀਜਿਆ ਰਹਿੰਦਾ ਹੈ। ਅਨਦਿਨੁ = ਹਰ ਵੇਲੇ। ਕਰਤ = ਕਰਦਿਆਂ। ਸਮਾਇ = ਲੀਨ ਰਹਿੰਦਾ ਹੈ। ਅੰਤਰਿ = (ਜਿਸ ਦੇ) ਅੰਦਰ। ਸਭ = ਸਾਰੀ ਲੁਕਾਈ। ਪੂਜੇ = ਆਦਰ-ਸਤਕਾਰ ਕਰਦਾ ਹੈ। ਸਭ = ਸਾਰੀ ਲੁਕਾਈ ਵਿਚ। ਮੰਨੀਐ = ਸਰਧਾ ਬਣਾਣੀ ਚਾਹੀਦੀ ਹੈ। ਪਰਮ ਬੀਚਾਰੀ = ਸਭ ਤੋਂ ਉੱਚੀ ਆਤਮਕ ਵਿਚਾਰ ਦਾ ਮਾਲਕ। ਜਿਤੁ ਮਿਲਿਐ = ਜਿਸ ਨੂੰ ਮਿਲਿਆਂ। ਹਉ = ਹਉਂ, ਮੈਂ। ਦੇਇ ਮਿਲਾਇ = ਮਿਲਾ ਦੇਂਦਾ ਹੈ। ਸਚਾ = ਸਦਾ ਕਾਇਮ ਰਹਿਣ ਵਾਲਾ। ਕਰਮੁ = ਬਖ਼ਸ਼ਸ਼, ਮਿਹਰ। ਸਚਾ ਕਰਮੁ = ਸਦਾ-ਥਿਰ ਮਿਹਰ। ਆਇ = ਆ ਕੇ।20। |
1,423 | https://www.gurugranthdarpan.net/1423.html | ਜਿਨ ਪਿਰੀਆ ਸਉ ਨੇਹੁ ਸੇ ਸਜਣ ਮੈ ਨਾਲਿ ॥ ਅੰਤਰਿ ਬਾਹਰਿ ਹਉ ਫਿਰਾਂ ਭੀ ਹਿਰਦੈ ਰਖਾ ਸਮਾਲਿ ॥੨੧॥ ਜਿਨਾ ਇਕ ਮਨਿ ਇਕ ਚਿਤਿ ਧਿਆਇਆ ਸਤਿਗੁਰ ਸਉ ਚਿਤੁ ਲਾਇ ॥ ਤਿਨ ਕੀ ਦੁਖ ਭੁਖ ਹਉਮੈ ਵਡਾ ਰੋਗੁ ਗਇਆ ਨਿਰਦੋਖ ਭਏ ਲਿਵ ਲਾਇ ॥ ਗੁਣ ਗਾਵਹਿ ਗੁਣ ਉਚਰਹਿ ਗੁਣ ਮਹਿ ਸਵੈ ਸਮਾਇ ॥ ਨਾਨਕ ਗੁਰ ਪੂਰੇ ਤੇ ਪਾਇਆ ਸਹਜਿ ਮਿਲਿਆ ਪ੍ਰਭੁ ਆਇ ॥੨੨॥{ਪੰਨਾ 1423} | ਹੇ ਭਾਈ! ਜਿਨ੍ਹਾਂ (ਸਤ ਸੰਗੀਆਂ ਦਾ) ਪਿਆਰੇ ਪ੍ਰਭੂ ਨਾਲ ਪਿਆਰ ਬਣਿਆ ਹੋਇਆ ਹੈ, ਉਹ ਸਤਸੰਗੀ ਸੱਜਣ ਮੇਰੇ ਨਾਲ (ਸਹਾਈ) ਹਨ। (ਉਹਨਾਂ ਦੇ ਸਤਸੰਗ ਦੀ ਬਰਕਤਿ ਨਾਲ) ਮੈਂ ਅੰਦਰ ਬਾਹਰ (ਦੁਨੀਆ ਦੇ ਕਾਰ ਵਿਹਾਰ ਵਿਚ ਭੀ) ਤੁਰਿਆ ਫਿਰਦਾ ਹਾਂ, (ਫਿਰ) ਭੀ (ਪਰਮਾਤਮਾ ਨੂੰ ਆਪਣੇ) ਹਿਰਦੇ ਵਿਚ ਸੰਭਾਲ ਕੇ ਰੱਖਦਾ ਹਾਂ।21। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰ ਚਰਨਾਂ ਵਿਚ ਚਿੱਤ ਜੋੜ ਕੇ ਇਕਾਗਰ ਮਨ ਨਾਲ ਇਕਾਗਰ ਚਿੱਤ ਨਾਲ (ਪਰਮਾਤਮਾ ਦਾ ਨਾਮ) ਸਿਮਰਿਆ ਹੈ, ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ, ਉਹਨਾਂ ਦੀ ਮਾਇਆ ਦੀ ਭੁੱਖ ਦੂਰ ਹੋ ਜਾਂਦੀ ਹੈ, ਉਹਨਾਂ ਦੇ ਅੰਦਰੋਂ ਹਉਮੈ ਦਾ ਵੱਡਾ ਰੋਗ ਦੂਰ ਹੋ ਜਾਂਦਾ ਹੈ, (ਪ੍ਰਭੂ-ਚਰਨਾਂ ਵਿਚ) ਸੁਰਤਿ ਜੋੜ ਕੇ ਉਹ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ। ਉਹ ਮਨੁੱਖ ਸਦਾ ਪ੍ਰਭੂ ਦੇ ਗੁਣ ਗਾਂਦੇ ਹਨ, ਗੁਣ ਉਚਾਰਦੇ ਹਨ। ਹੇ ਭਾਈ! (ਗੁਰੂ-ਚਰਨਾਂ ਵਿਚ ਸੁਰਤਿ ਜੋੜ ਕੇ) ਮਨੁੱਖ ਪਰਮਾਤਮਾ ਦੇ ਗੁਣਾਂ ਵਿਚ ਸਦਾ ਲੀਨ ਰਹਿੰਦਾ ਹੈ ਟਿਕਿਆ ਰਹਿੰਦਾ ਹੈ। ਹੇ ਨਾਨਕ! ਪਰਮਾਤਮਾ ਪੂਰੇ ਗੁਰੂ ਦੀ ਰਾਹੀਂ ਮਿਲਦਾ ਹੈ, ਆਤਮਕ ਅਡੋਲਤਾ ਵਿਚ ਆ ਮਿਲਦਾ ਹੈ।22। | ਸਉ = ਸਉਂ, ਸਿਉਂ, ਨਾਲ। ਪਿਰੀਆ ਸਉ = ਪਿਆਰੇ (ਪ੍ਰਭੂ) ਨਾਲ। ਨੇਹੁ = ਪਿਆਰ। ਸੇ = ਉਹ (ਬਹੁ-ਵਚਨ) । ਮੈ ਨਾਲਿ = ਮੇਰੇ ਨਾਲ। ਹਉ ਫਿਰਾਂ = ਮੈਂ ਫਿਰਦਾ ਹਾਂ। ਭੀ = ਫਿਰ ਭੀ। ਹਿਰਦੈ = ਹਿਰਦੇ ਵਿਚ। ਰਖਾ = ਰੱਖਾਂ, ਮੈਂ ਰੱਖਦਾ ਹਾਂ। ਸਮਾਲਿ = ਸੰਭਾਲ ਕੇ।21। ਇਕ ਮਨਿ = ਇਕਾਗਰ ਮਨ ਨਾਲ। ਇਕ ਚਿਤਿ = ਇਕਾਗਰ ਚਿੱਤ ਨਾਲ। ਸਉ = ਸਿਉਂ, ਨਾਲ। ਲਾਇ = ਜੋੜ ਕੇ। ਨਿਰਦੋਖ = ਵਿਕਾਰ-ਰਹਿਤ। ਗਾਵਹਿ = ਗਾਂਦੇ ਹਨ। ਉਚਰਹਿ = ਉਚਾਰਦੇ ਹਨ। ਸਵੈ = ਲੀਨ ਰਹਿੰਦਾ ਹੈ (ਇਕ-ਵਚਨ) । ਸਮਾਇ = ਸਮਾਇਆ ਰਹਿੰਦਾ ਹੈ। ਤੇ = ਤੋਂ, ਪਾਸੋਂ। ਸਹਜਿ = ਆਤਮਕ ਅਡੋਲਤਾ ਵਿਚ।22। |
1,423 | https://www.gurugranthdarpan.net/1423.html | ਮਨਮੁਖਿ ਮਾਇਆ ਮੋਹੁ ਹੈ ਨਾਮਿ ਨ ਲਗੈ ਪਿਆਰੁ ॥ ਕੂੜੁ ਕਮਾਵੈ ਕੂੜੁ ਸੰਘਰੈ ਕੂੜਿ ਕਰੈ ਆਹਾਰੁ ॥ ਬਿਖੁ ਮਾਇਆ ਧਨੁ ਸੰਚਿ ਮਰਹਿ ਅੰਤਿ ਹੋਇ ਸਭੁ ਛਾਰੁ ॥ ਕਰਮ ਧਰਮ ਸੁਚਿ ਸੰਜਮੁ ਕਰਹਿ ਅੰਤਰਿ ਲੋਭੁ ਵਿਕਾਰ ॥ ਨਾਨਕ ਮਨਮੁਖਿ ਜਿ ਕਮਾਵੈ ਸੁ ਥਾਇ ਨ ਪਵੈ ਦਰਗਹ ਹੋਇ ਖੁਆਰੁ ॥੨੩॥{ਪੰਨਾ 1423} | ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਅੰਦਰ ਮਾਇਆ ਦਾ ਮੋਹ (ਬਣਿਆ ਰਹਿੰਦਾ) ਹੈ, (ਇਸ ਵਾਸਤੇ ਉਸ ਦਾ ਪਰਮਾਤਮਾ ਦੇ) ਨਾਮ ਵਿਚ ਪਿਆਰ ਨਹੀਂ ਬਣਦਾ। ਉਹ ਮਨੁੱਖ ਠੱਗੀ-ਫ਼ਰੇਬ ਕਰਦਾ ਰਹਿੰਦਾ ਹੈ, ਠੱਗੀ-ਫ਼ਰੇਬ (ਦੇ ਸੰਸਕਾਰ ਆਪਣੇ ਅੰਦਰ) ਇਕੱਠੇ ਕਰਦਾ ਜਾਂਦਾ ਹੈ, ਠੱਗੀ-ਫ਼ਰੇਬ ਦੀ ਰਾਹੀਂ ਹੀ ਆਪਣੀ ਰੋਜ਼ੀ ਬਣਾਈ ਰੱਖਦਾ ਹੈ। ਹੇ ਭਾਈ! ਆਤਮਕ ਮੌਤ ਲਿਆਉਣ ਵਾਲੀ ਮਾਇਆ ਵਾਲਾ ਧਨ (ਮਨੁੱਖ ਦੇ) ਅੰਤ ਸਮੇ (ਉਸ ਦੇ ਭਾ ਦਾ) ਸਾਰਾ ਸੁਆਹ ਹੋ ਜਾਂਦਾ ਹੈ, (ਪਰ ਇਸੇ) ਧਨ ਨੂੰ ਜੋੜ ਜੋੜ ਕੇ (ਜੀਵ) ਆਤਮਕ ਮੌਤ ਸਹੇੜਦੇ ਰਹਿੰਦੇ ਹਨ, (ਆਪਣੇ ਵਲੋਂ ਤੀਰਥ-ਜਾਤ੍ਰਾ ਆਦਿਕ ਮਿਥੇ ਹੋਏ) ਧਾਰਮਿਕ ਕਰਮ ਕਰਦੇ ਹਨ, ਸਰੀਰਕ ਪਵਿੱਤ੍ਰਤਾ ਰੱਖਦੇ ਹਨ, (ਇਹੋ ਜਿਹਾ ਹਰੇਕ) ਸੰਜਮ ਕਰਦੇ ਹਨ, (ਪਰ ਉਹਨਾਂ ਦੇ) ਅੰਦਰ ਲੋਭ ਟਿਕਿਆ ਰਹਿੰਦਾ ਹੈ ਵਿਕਾਰ ਟਿਕੇ ਰਹਿੰਦੇ ਹਨ। ਹੇ ਨਾਨਕ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਸਾਰੀ ਉਮਰ) ਜੋ ਕੁਝ ਕਰਦਾ ਰਹਿੰਦਾ ਹੈ ਉਹ ਪਰਮਾਤਮਾ ਦੀ ਹਜ਼ੂਰੀ ਵਿਚ ਪਰਵਾਨ ਨਹੀਂ ਹੁੰਦਾ, ਉਥੇ ਉਹ ਖ਼ੁਆਰ ਹੀ ਹੁੰਦਾ ਹੈ।23। | ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਅੰਦਰ। ਨਾਮਿ = ਨਾਮ ਵਿਚ। ਕੂੜੁ = (कुट = Fraud, deceipt) ਧੋਖਾ, ਫ਼ਰੇਬ, ਠੱਗੀ। ਸੰਘਰੈ = ਇਕੱਠਾ ਕਰਦਾ ਹੈ। ਕੂੜਿ = ਫ਼ਰੇਬ ਦੀ ਰਾਹੀਂ। ਆਹਾਰੁ = ਖ਼ੁਰਾਕ, ਆਜੀਵਕਾ। ਬਿਖੁ = ਜ਼ਹਰ, ਆਤਮਕ ਮੌਤ ਲਿਆਉਣ ਵਾਲੀ। ਸੰਚਿ = ਇਕੱਠਾ ਕਰ ਕੇ। ਮਰਹਿ = ਆਤਮਕ ਮੌਤ ਸਹੇੜਦੇ ਹਨ। ਅੰਤਿ = ਆਖ਼ਰ ਨੂੰ। ਛਾਰੁ = ਸੁਆਹ। ਸਭੁ = ਸਾਰਾ (ਧਨ) । ਸੁਚਿ = ਸਰੀਰਕ ਪਵਿੱਤ੍ਰਤਾ। ਸੰਜਮੁ = ਇੰਦ੍ਰਿਆਂ ਨੂੰ ਰੋਕਣ ਦਾ ਜਤਨ। ਕਰਹਿ = ਕਰਦੇ ਹਨ (ਬਹੁ-ਵਚਨ) । ਜਿ = ਜੋ ਕੁਝ। ਥਾਇ ਨ ਪਵੈ = ਕਬੂਲ ਨਹੀਂ ਹੁੰਦਾ। ਥਾਇ = ਥਾਂ ਵਿਚ, ਥਾਂ ਸਿਰ। ਖੁਆਰੁ = ਔਖਾ, ਦੁਖੀ।23। |
1,423 | https://www.gurugranthdarpan.net/1423.html | ਸਭਨਾ ਰਾਗਾਂ ਵਿਚਿ ਸੋ ਭਲਾ ਭਾਈ ਜਿਤੁ ਵਸਿਆ ਮਨਿ ਆਇ ॥ ਰਾਗੁ ਨਾਦੁ ਸਭੁ ਸਚੁ ਹੈ ਕੀਮਤਿ ਕਹੀ ਨ ਜਾਇ ॥ ਰਾਗੈ ਨਾਦੈ ਬਾਹਰਾ ਇਨੀ ਹੁਕਮੁ ਨ ਬੂਝਿਆ ਜਾਇ ॥ ਨਾਨਕ ਹੁਕਮੈ ਬੂਝੈ ਤਿਨਾ ਰਾਸਿ ਹੋਇ ਸਤਿਗੁਰ ਤੇ ਸੋਝੀ ਪਾਇ ॥ ਸਭੁ ਕਿਛੁ ਤਿਸ ਤੇ ਹੋਇਆ ਜਿਉ ਤਿਸੈ ਦੀ ਰਜਾਇ ॥੨੪॥{ਪੰਨਾ 1423} | ਹੇ ਭਾਈ! ਸਦਾ-ਥਿਰ ਹਰਿ-ਨਾਮ (ਦਾ ਸਿਮਰਨ ਹੀ ਮਨੁੱਖ ਵਾਸਤੇ) ਸਭ ਕੁਝ ਹੈ, ਸਦਾ-ਥਿਰ ਹਰਿ-ਨਾਮ ਹੀ (ਮਨੁੱਖ ਵਾਸਤੇ) ਰਾਗ ਹੈ ਨਾਦ ਹੈ, (ਹਰਿ-ਨਾਮ ਦੇ ਸਿਮਰਨ ਦਾ) ਮੁੱਲ ਬਿਆਨ ਨਹੀਂ ਕੀਤਾ ਜਾ ਸਕਦਾ। ਹੇ ਭਾਈ! ਸਾਰੇ ਰਾਗਾਂ ਵਿਚ ਉਹ (ਹਰਿ-ਨਾਮ ਸਿਮਰਨ ਹੀ) ਚੰਗਾ (ਉੱਦਮ) ਹੈ, ਕਿਉਂਕਿ ਉਸ (ਸਿਮਰਨ) ਦੀ ਰਾਹੀਂ (ਹੀ ਪਰਮਾਤਮਾ ਮਨੁੱਖ ਦੇ) ਮਨ ਵਿਚ ਆ ਕੇ ਵੱਸਦਾ ਹੈ। ਪਰਮਾਤਮਾ (ਦਾ ਮਿਲਾਪ) ਰਾਗ (ਦੀ ਕੈਦ) ਤੋਂ ਪਰੇ ਹੈ, ਨਾਦ (ਦੀ ਕੈਦ) ਤੋਂ ਪਰੇ ਹੈ। ਇਹਨਾਂ (ਰਾਗਾਂ ਨਾਦਾਂ) ਦੀ ਰਾਹੀਂ (ਪਰਮਾਤਮਾ ਦੀ) ਰਜ਼ਾ ਨੂੰ ਸਮਝਿਆ ਨਹੀਂ ਜਾ ਸਕਦਾ। ਹੇ ਨਾਨਕ! (ਜਿਹੜਾ ਜਿਹੜਾ ਮਨੁੱਖ ਪਰਮਾਤਮਾ ਦੀ) ਰਜ਼ਾ ਨੂੰ ਸਮਝ ਲੈਂਦਾ ਹੈ ਉਹਨਾਂ ਵਾਸਤੇ (ਰਾਗ ਭੀ) ਸਹਾਈ ਹੋ ਸਕਦਾ ਹੈ (ਉਂਞ ਨਿਰੇ ਰਾਗ ਹੀ ਆਤਮਕ ਜੀਵਨ ਦੇ ਰਸਤੇ ਵਿਚ ਸਹਾਈ ਨਹੀਂ ਹਨ) । ਹੇ ਭਾਈ! ਗੁਰੂ ਪਾਸੋਂ ਇਹ ਸਮਝ ਪੈਂਦੀ ਹੈ ਕਿ ਸਭ ਕੁਝ ਉਸ ਪਰਮਾਤਮਾ ਤੋਂ ਹੀ ਹੋ ਰਿਹਾ ਹੈ, ਜਿਵੇਂ ਉਸ ਦੀ ਰਜ਼ਾ ਹੈ, (ਤਿਵੇਂ ਹੀ ਸਭ ਕੁਝ ਹੋ ਰਿਹਾ ਹੈ) ।24। | ਭਾਈ = ਹੇ ਭਾਈ! ਸੋ = ਉਹ ('ਸਚੁ' ਹੀ, 'ਸਿਮਰਨ' ਹੀ) । ਭਲਾ = ਚੰਗਾ (ਉੱਦਮ) । ਜਿਤੁ = ਜਿਸ (ਉੱਦਮ) ਦੀ ਰਾਹੀਂ, ਜਿਸ (ਸਿਮਰਨ) ਦੀ ਰਾਹੀਂ। ਮਨਿ = ਮਨ ਵਿਚ। ਸਚੁ = ਸਦਾ-ਥਿਰ ਹਰਿ-ਨਾਮ (ਦਾ ਸਿਮਰਨ) । ਰਾਗੈ ਬਾਹਰਾ = ਰਾਗ (ਦੀ ਕੈਦ) ਤੋਂ ਪਰੇ। ਨਾਦੈ ਬਾਹਰਾ = ਨਾਦ (ਦੀ ਕੈਦ) ਤੋਂ ਪਰੇ। ਇਨੀ = ਇਹਨਾਂ (ਰਾਗਾਂ ਅਤੇ ਨਾਦਾਂ) ਦੀ ਰਾਹੀਂ। ਨਾਦੁ = ਆਵਾਜ਼, ਸਿੰਙੀ ਆਦਿਕ ਦਾ ਵਜਾਣਾ। ਬੂਝੈ = ਸਮਝਦਾ ਹੈ (ਇਕ-ਵਚਨ) । ਤਿਨਾ = ਉਹਨਾਂ ਵਾਸਤੇ। ਰਾਸਿ ਹੋਇ = (ਰਾਗ ਭੀ) ਰਾਸਿ ਹੋਇ, (ਰਾਗ ਭੀ) ਸਫਲ ਹੋ ਜਾਂਦਾ ਹੈ, (ਰਾਗ ਭੀ) ਸਹਾਇਕ ਹੋ ਜਾਂਦਾ ਹੈ। ਤੇ = ਤੋਂ, ਪਾਸੋਂ। ਸੋਝੀ = ਰਜ਼ਾ ਦੀ ਸੂਝ। ਤਿਸ ਤੇ = (ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ) ਉਸ ਪਰਮਾਤਮਾ ਤੋਂ। ਜਿਉ = ਜਿਵੇਂ।24। |
1,424 | https://www.gurugranthdarpan.net/1424.html | ਸਤਿਗੁਰ ਵਿਚਿ ਅੰਮ੍ਰਿਤ ਨਾਮੁ ਹੈ ਅੰਮ੍ਰਿਤੁ ਕਹੈ ਕਹਾਇ ॥ ਗੁਰਮਤੀ ਨਾਮੁ ਨਿਰਮਲੋੁ ਨਿਰਮਲ ਨਾਮੁ ਧਿਆਇ ॥ ਅੰਮ੍ਰਿਤ ਬਾਣੀ ਤਤੁ ਹੈ ਗੁਰਮੁਖਿ ਵਸੈ ਮਨਿ ਆਇ ॥ ਹਿਰਦੈ ਕਮਲੁ ਪਰਗਾਸਿਆ ਜੋਤੀ ਜੋਤਿ ਮਿਲਾਇ ॥ ਨਾਨਕ ਸਤਿਗੁਰੁ ਤਿਨ ਕਉ ਮੇਲਿਓਨੁ ਜਿਨ ਧੁਰਿ ਮਸਤਕਿ ਭਾਗੁ ਲਿਖਾਇ ॥੨੫॥{ਪੰਨਾ 1424} | ਹੇ ਭਾਈ! (ਪਰਮਾਤਮਾ ਦਾ) ਆਤਮਕ ਜੀਵਨ ਦੇਣ ਵਾਲਾ ਨਾਮ ਗੁਰੂ (ਦੇ ਹਿਰਦੇ) ਵਿਚ ਵੱਸਦਾ ਹੈ, (ਗੁਰੂ ਆਪ ਇਹ) ਅੰਮ੍ਰਿਤ-ਨਾਮ ਜਪਦਾ ਹੈ (ਅਤੇ ਹੋਰਨਾਂ ਪਾਸੋ) ਜਪਾਂਦਾ ਹੈ। ਗੁਰੂ ਦੀ ਮਤਿ ਉਤੇ ਤੁਰਿਆਂ ਹੀ (ਇਹ) ਪਵਿੱਤਰ ਨਾਮ (ਪ੍ਰਾਪਤ ਹੁੰਦਾ ਹੈ। ਗੁਰੂ ਦੀ ਮਤਿ ਉਤੇ ਤੁਰ ਕੇ ਹੀ ਮਨੁੱਖ ਇਹ) ਪਵਿੱਤਰ ਨਾਮ ਜਪ (ਸਕਦਾ ਹੈ) । ਹੇ ਭਾਈ! (ਮਨੁੱਖਾ ਜੀਵਨ ਦਾ) ਤੱਤ (ਹਰਿ-ਨਾਮ ਗੁਰੂ ਦੀ) ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ ਹੀ ਮਿਲਦਾ ਹੈ, ਗੁਰੂ ਦੀ ਸਰਨ ਪਿਆਂ ਹੀ (ਹਰਿ-ਨਾਮ ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ (ਜਿਸ ਮਨੁੱਖ ਦੇ ਅੰਦਰ ਹਰਿ-ਨਾਮ ਆ ਵੱਸਦਾ ਹੈ, ਉਸ ਦੇ) ਹਿਰਦੇ ਦਾ ਕੌਲ-ਫੁੱਲ ਖਿੜ ਪੈਂਦਾ ਹੈ, (ਉਸ ਦੀ) ਜਿੰਦ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ। ਪਰ, ਹੇ ਨਾਨਕ! ਉਸ (ਪਰਮਾਤਮਾ) ਨੇ ਗੁਰੂ ਉਹਨਾਂ (ਮਨੁੱਖਾਂ) ਨੂੰ ਮਿਲਾਇਆ, ਜਿਨ੍ਹਾਂ ਦੇ ਮੱਥੇ ਉਤੇ (ਉਸ ਨੇ) ਧੁਰ ਦਰਗਾਹ ਤੋਂ (ਇਹ) ਚੰਗੀ ਕਿਸਮਤ ਲਿਖ ਦਿੱਤੀ।25। | ਅੰਮ੍ਰਿਤ ਨਾਮੁ = ਆਤਮਕ ਜੀਵਨ ਵਾਲਾ ਹਰਿ-ਨਾਮ। ਕਹੈ– ਜਪਦਾ ਹੈ, ਉਚਾਰਦਾ ਹੈ। ਕਹਾਇ = ਜਪਾਂਦਾ ਹੈ (ਹੋਰਨਾਂ ਤੋਂ) । ਨਿਰਮਲੋੁ = (ਅੱਖਰ 'ਲ' ਦੇ ਨਾਲ ਦੋ ਲਗਾਂ ਹਨ– ੋ ਅਤੇ ੁ। ਅਸਲ ਲਫ਼ਜ਼ ਹੈ 'ਨਿਰਮਲੁ', ਇਥੇ 'ਨਿਰਮਲੋ' ਪੜ੍ਹਨਾ ਹੈ) ਪਵਿੱਤਰ। ਅੰਮ੍ਰਿਤ ਬਾਣੀ = ਆਤਮਕ ਜੀਵਨ ਦੇਣ ਵਾਲੀ ਬਾਣੀ ਵਿਚ। ਤਤੁ = ਨਿਚੋੜ, ਅਸਲੀਅਤ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਮਨਿ = ਮਨ ਵਿਚ। ਪਰਗਾਸਿਆ = ਖਿੜ ਪੈਂਦਾ ਹੈ। ਜੋਤਿ = ਜਿੰਦ। ਮੇਲਿਓਨੁ = ਉਸ (ਪ੍ਰਭੂ) ਨੇ ਮਿਲਾਇਆ ਹੈ। ਧੁਰਿ = ਧੁਰ ਦਰਗਾਹ ਤੋਂ। ਮਸਤਕਿ = ਮੱਥੇ ਉੱਤੇ। ਭਾਗੁ = ਚੰਗੀ ਕਿਸਮਤ।25। |
1,424 | https://www.gurugranthdarpan.net/1424.html | ਅੰਦਰਿ ਤਿਸਨਾ ਅਗਿ ਹੈ ਮਨਮੁਖ ਭੁਖ ਨ ਜਾਇ ॥ ਮੋਹੁ ਕੁਟੰਬੁ ਸਭੁ ਕੂੜੁ ਹੈ ਕੂੜਿ ਰਹਿਆ ਲਪਟਾਇ ॥ ਅਨਦਿਨੁ ਚਿੰਤਾ ਚਿੰਤਵੈ ਚਿੰਤਾ ਬਧਾ ਜਾਇ ॥ ਜੰਮਣੁ ਮਰਣੁ ਨ ਚੁਕਈ ਹਉਮੈ ਕਰਮ ਕਮਾਇ ॥ ਗੁਰ ਸਰਣਾਈ ਉਬਰੈ ਨਾਨਕ ਲਏ ਛਡਾਇ ॥੨੬॥{ਪੰਨਾ 1424} | ਹੇ ਭਾਈ! ਆਪਣੇ ਮਨ ਦੇ ਮੁਰੀਦ ਮਨੁੱਖ ਦੇ ਹਿਰਦੇ ਵਿਚ ਤ੍ਰਿਸ਼ਨਾ ਦੀ (ਅੱਗ ਬਲਦੀ) ਰਹਿੰਦੀ, (ਉਸ ਦੇ ਅੰਦਰੋਂ ਮਾਇਆ ਦੀ) ਭੁੱਖ (ਕਦੇ) ਦੂਰ ਨਹੀਂ ਹੁੰਦੀ। ਹੇ ਭਾਈ! (ਜਗਤ ਦਾ ਇਹ) ਮੋਹ ਨਾਸਵੰਤ ਪਸਾਰਾ ਹੈ, (ਇਹ) ਪਰਵਾਰ (ਭੀ) ਨਾਸਵੰਤ ਪਸਾਰਾ ਹੈ, (ਪਰ ਮਨ ਦਾ ਮੁਰੀਦ ਮਨੁੱਖ ਇਸ) ਨਾਸਵੰਤ ਪਸਾਰੇ ਵਿਚ (ਸਦਾ) ਫਸਿਆ ਰਹਿੰਦਾ ਹੈ, ਹਰ ਵੇਲੇ (ਮਾਇਆ ਦੇ ਮੋਹ ਦੀਆਂ) ਸੋਚਾਂ ਸੋਚਦਾ ਰਹਿੰਦਾ ਹੈ, ਸੋਚਾਂ ਵਿਚ ਬੱਝਾ ਹੋਇਆ (ਹੀ ਜਗਤ ਤੋਂ) ਤੁਰ ਪੈਂਦਾ ਹੈ, ਹਉਮੈ ਦੇ ਆਸਰੇ ਹੀ (ਸਾਰੇ) ਕੰਮ ਕਰਦਾ ਰਹਿੰਦਾ ਹੈ (ਤਾਹੀਏਂ ਉਸ ਦਾ) ਜਨਮ ਮਰਣ ਦਾ ਗੇੜ (ਕਦੇ) ਮੁੱਕਦਾ ਨਹੀਂ। ਪਰ, ਹੇ ਨਾਨਕ! ਗੁਰੂ ਦੀ ਸਰਨ ਪੈ ਕੇ (ਉਹ ਮਨਮੁਖ ਭੀ ਮੋਹ ਦੇ ਜਾਲ ਵਿਚੋਂ) ਬਚ ਨਿਕਲਦਾ ਹੈ, ਗੁਰੂ (ਇਸ ਮੋਹ-ਜਾਲ ਤੋਂ) ਛੁਡਾ ਲੈਂਦਾ ਹੈ।26। | ਮਨਮੁਖ ਅੰਦਰਿ = ਆਪਣੇ ਮਨ ਦੇ ਮੁਰੀਦ ਮਨੁੱਖ ਦੇ ਹਿਰਦੇ ਵਿਚ। ਅਗਿ = ਅੱਗ। ਜਾਇ = ਦੂਰ ਹੁੰਦੀ। ਕੂੜੁ = ਨਾਸਵੰਤ ਪਸਾਰਾ। ਕੂੜਿ = ਨਾਸਵੰਤ ਪਸਾਰੇ ਵਿਚ। ਰਹਿਆ ਲਪਟਾਇ = ਫਸਿਆ ਰਹਿੰਦਾ ਹੈ। ਅਨਦਿਨੁ = (अनुदिनं) ਹਰ ਰੋਜ਼, ਹਰ ਵੇਲੇ। ਚਿੰਤਵੈ = ਸੋਚਦਾ ਰਹਿੰਦਾ ਹੈ। ਬਧਾ = ਬੱਝਾ ਹੋਇਆ। ਜਾਇ = (ਜਗਤ ਤੋਂ) ਤੁਰ ਪੈਂਦਾ ਹੈ। ਨ ਚੁਕਈ = ਨਹੀਂ ਮੁੱਕਦਾ। ਕਮਾਇ = ਕਰਦਾ ਰਹਿੰਦਾ ਹੈ। ਉਬਰੈ = ਬਚਦਾ ਹੈ। ਨਾਨਕ = ਹੇ ਨਾਨਕ!।26। |
1,424 | https://www.gurugranthdarpan.net/1424.html | ਸਤਿਗੁਰ ਪੁਰਖੁ ਹਰਿ ਧਿਆਇਦਾ ਸਤਸੰਗਤਿ ਸਤਿਗੁਰ ਭਾਇ ॥ ਸਤਸੰਗਤਿ ਸਤਿਗੁਰ ਸੇਵਦੇ ਹਰਿ ਮੇਲੇ ਗੁਰੁ ਮੇਲਾਇ ॥ ਏਹੁ ਭਉਜਲੁ ਜਗਤੁ ਸੰਸਾਰੁ ਹੈ ਗੁਰੁ ਬੋਹਿਥੁ ਨਾਮਿ ਤਰਾਇ ॥ ਗੁਰਸਿਖੀ ਭਾਣਾ ਮੰਨਿਆ ਗੁਰੁ ਪੂਰਾ ਪਾਰਿ ਲੰਘਾਇ ॥ ਗੁਰਸਿਖਾਂ ਕੀ ਹਰਿ ਧੂੜਿ ਦੇਹਿ ਹਮ ਪਾਪੀ ਭੀ ਗਤਿ ਪਾਂਹਿ ॥ ਧੁਰਿ ਮਸਤਕਿ ਹਰਿ ਪ੍ਰਭ ਲਿਖਿਆ ਗੁਰ ਨਾਨਕ ਮਿਲਿਆ ਆਇ ॥ ਜਮਕੰਕਰ ਮਾਰਿ ਬਿਦਾਰਿਅਨੁ ਹਰਿ ਦਰਗਹ ਲਏ ਛਡਾਇ ॥ ਗੁਰਸਿਖਾ ਨੋ ਸਾਬਾਸਿ ਹੈ ਹਰਿ ਤੁਠਾ ਮੇਲਿ ਮਿਲਾਇ ॥੨੭॥{ਪੰਨਾ 1424} | ਹੇ ਭਾਈ! ਗੁਰੂ ਮਹਾਪੁਰਖ ਸਾਧ ਸੰਗਤਿ ਵਿਚ ਗੁਰੂ ਦੇ ਪਿਆਰ ਵਿਚ ਟਿਕ ਕੇ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਹੈ। (ਜਿਹੜੇ ਮਨੁੱਖ) ਸਾਧ ਸੰਗਤਿ ਵਿਚ ਆ ਕੇ ਗੁਰੂ ਦੀ ਸਰਨ ਪੈਂਦੇ ਹਨ, ਗੁਰੂ ਉਹਨਾਂ ਨੂੰ ਪਰਮਾਤਮਾ ਵਿਚ ਜੋੜ ਦੇਂਦਾ ਹੈ ਪਰਮਾਤਮਾ ਨਾਲ ਮਿਲਾ ਦੇਂਦਾ ਹੈ। (ਹੇ ਭਾਈ! ਉਂਞ ਤਾਂ) ਇਹ ਜਗਤ ਇਹ ਸੰਸਾਰ ਇਕ ਭਿਆਨਕ ਸਮੁੰਦਰ ਹੈ, ਪਰ ਗੁਰੂ-ਜਹਾਜ਼ (ਸਰਨ ਆਏ ਜੀਵਾਂ ਨੂੰ) ਹਰਿ-ਨਾਮ ਵਿਚ (ਜੋੜ ਕੇ ਇਸ ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ। (ਜਿਨ੍ਹਾਂ) ਗੁਰਸਿੱਖਾਂ ਨੇ (ਗੁਰੂ ਦਾ) ਹੁਕਮ ਮੰਨ ਲਿਆ, ਪੂਰਾ ਗੁਰੂ (ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ। ਹੇ ਹਰੀ! ਅਸਾਂ ਜੀਵਾਂ ਨੂੰ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਬਖ਼ਸ਼, ਤਾ ਕਿ ਅਸੀਂ ਵਿਕਾਰੀ ਜੀਵ ਭੀ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਸਕੀਏ। ਹੇ ਨਾਨਕ! ਧੁਰ ਦਰਗਾਹ ਤੋਂ ਹਰੀ-ਪ੍ਰਭੂ ਦਾ ਲਿਖਿਆ ਲੇਖ (ਜਿਸ ਮਨੁੱਖ ਦੇ) ਮੱਥੇ ਉੱਤੇ ਉੱਘੜ ਪੈਂਦਾ ਹੈ ਉਹ ਮਨੁੱਖ ਗੁਰੂ ਨੂੰ ਆ ਮਿਲਦਾ ਹੈ। ਉਸ (ਗੁਰੂ) ਨੇ (ਸਾਰੇ) ਜਮਦੂਤ ਮਾਰ ਕੇ ਮੁਕਾ ਦਿੱਤੇ। (ਗੁਰੂ ਉਸ ਨੂੰ) ਪਰਮਾਤਮਾ ਦੀ ਦਰਗਾਹ ਵਿਚ ਸੁਰਖ਼ਰੂ ਕਰਾ ਲੈਂਦਾ ਹੈ। ਹੇ ਭਾਈ! ਗੁਰਸਿੱਖਾਂ ਨੂੰ (ਲੋਕ ਪਰਲੋਕ ਵਿਚ) ਆਦਰ-ਸਤਕਾਰ ਮਿਲਦਾ ਹੈ, ਪ੍ਰਭੂ ਉਹਨਾਂ ਉਤੇ ਪ੍ਰਸੰਨ ਹੋ ਕੇ (ਉਹਨਾਂ ਨੂੰ ਆਪਣੇ ਨਾਲ) ਮਿਲਾ ਲੈਂਦਾ ਹੈ।27। | ਸਤਿਗੁਰ ਭਾਇ = ਗੁਰੂ ਦੇ ਪਿਆਰ ਵਿਚ (ਟਿਕ ਕੇ) । ਸੇਵਦੇ = ਸਰਨ ਪੈਂਦੇ ਹਨ। ਭਉਜਲੁ = ਸੰਸਾਰ-ਸਮੁੰਦਰ। ਬੋਹਿਥੁ = ਜਹਾਜ਼। ਨਾਮਿ = ਨਾਮ ਦੀ ਰਾਹੀਂ। ਤਰਾਇ = ਪਾਰ ਲੰਘਾ ਲੈਂਦਾ ਹੈ। ਗੁਰਸਿਖੀ = ਗੁਰੂ ਦੇ ਸਿੱਖਾਂ ਨੇ। ਭਾਣਾ = ਰਜ਼ਾ, ਮਰਜ਼ੀ। ਹਰਿ = ਹੇ ਹਰੀ! ਗਤਿ = ਉੱਚੀ ਆਤਮਕ ਅਵਸਥਾ। ਪਾਂਹਿ = ਅਸੀਂ ਹਾਸਲ ਕਰ ਸਕੀਏ। ਧੁਰਿ = ਧੁਰ ਦਰਗਾਹ ਤੋਂ। ਮਸਤਕਿ = ਮੱਥੇ ਉੱਤੇ। ਗੁਰ ਮਿਲਿਆ = ਗੁਰੂ ਨੂੰ ਮਿਲ ਪਿਆ। ਕੰਕਰ = (किंकर) ਦਾਸ, ਸੇਵਕ। ਜਮ ਕੰਕਰ = ਜਮ ਦੇ ਦਾਸ ਜਮਦੂਤ (ਬਹੁ-ਵਚਨ) । ਮਾਰਿ = ਮਾਰ ਕੇ। ਬਿਦਾਰਿਅਨੁ = ਉਸ ਗੁਰੂ ਨੇ ਮੁਕਾ ਦਿੱਤੇ। ਨੋ = ਨੂੰ। ਤੁਠਾ = ਪ੍ਰਸੰਨ।27। |
1,424 | https://www.gurugranthdarpan.net/1424.html | ਗੁਰਿ ਪੂਰੈ ਹਰਿ ਨਾਮੁ ਦਿੜਾਇਆ ਜਿਨਿ ਵਿਚਹੁ ਭਰਮੁ ਚੁਕਾਇਆ ॥ ਰਾਮ ਨਾਮੁ ਹਰਿ ਕੀਰਤਿ ਗਾਇ ਕਰਿ ਚਾਨਣੁ ਮਗੁ ਦੇਖਾਇਆ ॥ ਹਉਮੈ ਮਾਰਿ ਏਕ ਲਿਵ ਲਾਗੀ ਅੰਤਰਿ ਨਾਮੁ ਵਸਾਇਆ ॥ ਗੁਰਮਤੀ ਜਮੁ ਜੋਹਿ ਨ ਸਕੈ ਸਚੈ ਨਾਇ ਸਮਾਇਆ ॥ ਸਭੁ ਆਪੇ ਆਪਿ ਵਰਤੈ ਕਰਤਾ ਜੋ ਭਾਵੈ ਸੋ ਨਾਇ ਲਾਇਆ ॥ ਜਨ ਨਾਨਕੁ ਨਾਉ ਲਏ ਤਾਂ ਜੀਵੈ ਬਿਨੁ ਨਾਵੈ ਖਿਨੁ ਮਰਿ ਜਾਇਆ ॥੨੮॥ | ਹੇ ਭਾਈ! (ਜਿਸ) ਪੂਰੇ ਗੁਰੂ ਨੇ (ਜੀਵ ਦੇ ਅੰਦਰ ਸਦਾ) ਪਰਮਾਤਮਾ ਦਾ ਨਾਮ ਪੱਕਾ ਕੀਤਾ ਹੈ, ਜਿਸ (ਪੂਰੇ ਗੁਰੂ) ਨੇ (ਜੀਵ ਦੇ) ਅੰਦਰੋਂ ਭਟਕਣਾ (ਸਦਾ) ਮੁਕਾਈ ਹੈ, (ਉਸ ਗੁਰੂ ਨੇ ਆਪ) ਪਰਮਾਤਮਾ ਦਾ ਨਾਮ (ਸਿਮਰ ਕੇ) , ਪਰਮਾਤਮਾ ਦੀ ਸਿਫ਼ਤਿ-ਸਾਲਾਹ ਗਾ ਗਾ ਕੇ (ਸਰਨ ਆਏ ਮਨੁੱਖ ਦੇ ਹਿਰਦੇ ਵਿਚ ਆਤਮਕ ਜੀਵਨ ਦਾ) ਚਾਨਣ ਪੈਦਾ ਕਰ ਕੇ (ਉਸ ਨੂੰ ਆਤਮਕ ਜੀਵਨ ਦਾ ਸਹੀ) ਰਸਤਾ (ਸਦਾ) ਵਿਖਾਇਆ ਹੈ। ਹੇ ਭਾਈ! (ਪੂਰੇ ਗੁਰੂ ਦੀ ਰਾਹੀਂ) ਹਉਮੈ ਦੂਰ ਕਰ ਕੇ (ਜਿਸ ਮਨੁੱਖ ਦੇ ਅੰਦਰ) ਇਕ ਪਰਮਾਤਮਾ ਦੀ ਲਗਨ ਲੱਗ ਗਈ, (ਉਸ ਨੇ ਆਪਣੇ) ਹਿਰਦੇ ਵਿਚ ਪਰਮਾਤਮਾ ਦਾ ਨਾਮ ਵਸਾ ਲਿਆ। ਗੁਰੂ ਦੀ ਮਤਿ ਉਤੇ ਤੁਰਨ ਦੇ ਕਾਰਨ ਜਮਰਾਜ ਭੀ (ਉਸ ਮਨੁੱਖ ਵੱਲ) ਤੱਕ ਨਹੀਂ ਸਕਦਾ, (ਉਹ ਮਨੁੱਖ) ਸਦਾ-ਥਿਰ ਹਰਿ-ਨਾਮ ਵਿਚ (ਸਦਾ) ਲੀਨ ਰਹਿੰਦਾ ਹੈ। (ਉਸਨੂੰ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਹਰ ਥਾਂ ਕਰਤਾਰ ਆਪ ਹੀ ਆਪ ਮੌਜੂਦ ਹੈ, ਜਿਹੜਾ ਮਨੁੱਖ ਉਸ ਨੂੰ ਚੰਗਾ ਲੱਗ ਪੈਂਦਾ ਹੈ ਉਸ ਨੂੰ ਆਪਣੇ ਨਾਮ ਵਿਚ ਜੋੜ ਲੈਂਦਾ ਹੈ। ਹੇ ਭਾਈ! ਦਾਸ ਨਾਨਕ (ਭੀ ਜਦੋਂ ਪਰਮਾਤਮਾ ਦਾ) ਨਾਮ ਜਪਦਾ ਹੈ ਤਦੋਂ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ। ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਤਾਂ ਜੀਵ ਇਕ ਖਿਨ ਵਿਚ ਹੀ ਆਤਮਕ ਮੌਤ ਸਹੇੜ ਲੈਂਦਾ ਹੈ।28। | ਗੁਰਿ ਪੂਰੈ = ਪੂਰੇ ਗੁਰੂ ਨੇ। ਦਿੜਾਇਆ = (ਹਿਰਦੇ ਵਿਚ) ਪੱਕਾ ਕਰ ਦਿੱਤਾ। ਜਿਨਿ = ਜਿਸ (ਗੁਰੂ) ਨੇ। ਵਿਚਹੁ = (ਜੀਵ ਦੇ) ਅੰਦਰੋਂ। ਭਰਮੁ = ਭਟਕਣਾ। ਚੁਕਾਇਆ = ਮੁਕਾ ਦਿੱਤਾ। ਕੀਰਤਿ = ਸਿਫ਼ਤਿ-ਸਾਲਾਹ। ਗਾਇ = (ਆਪ) ਗਾ ਕੇ। ਕਰਿ = ਪੈਦਾ ਕਰ ਕੇ। ਮਗੁ = ਰਸਤਾ। ਮਾਰਿ = ਮਾਰ ਕੇ। ਲਿਵ = ਸੁਰਤਿ। ਜੋਹਿ ਨ ਸਕੈ = ਤੱਕ ਨਹੀਂ ਸਕਦਾ। ਸਚੈ ਨਾਇ = ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਵਿਚ। ਸਭੁ = ਹਰ ਥਾਂ। ਆਪੇ = ਆਪ ਹੀ। ਵਰਤੈ = ਵਰਤਦਾ ਹੈ, ਮੌਜੂਦ ਹੈ। ਜੋ ਭਾਵੈ = ਜਿਹੜਾ ਜੀਵ ਉਸ ਨੂੰ ਚੰਗਾ ਲੱਗਦਾ ਹੈ। ਨਾਇ = ਨਾਮ ਵਿਚ। ਨਾਨਕੁ ਨਾਉ ਲਏ = ਨਾਨਕ ਹਰਿ-ਨਾਮ ਲੈਂਦਾ ਹੈ। ਤਾਂ = ਤਦੋਂ। ਜੀਵੈ = ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਮਰਿ ਜਾਇਆ = ਆਤਮਕ ਮੌਤ ਆਈ ਸਮਝਦਾ ਹੈ, ਮਰ ਜਾਂਦਾ ਹੈ।28। |
1,424 | https://www.gurugranthdarpan.net/1424.html | ਮਨ ਅੰਤਰਿ ਹਉਮੈ ਰੋਗੁ ਭ੍ਰਮਿ ਭੂਲੇ ਹਉਮੈ ਸਾਕਤ ਦੁਰਜਨਾ ॥ ਨਾਨਕ ਰੋਗੁ ਗਵਾਇ ਮਿਲਿ ਸਤਿਗੁਰ ਸਾਧੂ ਸਜਣਾ ॥੨੯॥{ਪੰਨਾ 1424} | ਹੇ ਭਾਈ! ਪਰਮਾਤਮਾ ਨਾਲੋਂ ਟੁੱਟੇ ਹੋਏ ਦੁਰਾਚਾਰੀ ਮਨੁੱਖਾਂ ਦੇ ਮਨ ਵਿਚ ਹਉਮੈ ਦਾ ਰੋਗ (ਸਦਾ ਟਿਕਿਆ ਰਹਿੰਦਾ ਹੈ) , ਇਸ ਹਉਮੈ ਦੇ ਕਾਰਨ ਭਟਕਣਾ ਵਿਚ ਪੈ ਕੇ ਉਹ (ਜੀਵਨ ਦੇ) ਗ਼ਲਤ ਰਸਤੇ ਪਏ ਰਹਿੰਦੇ ਹਨ। ਹੇ ਨਾਨਕ! (ਸਾਕਤ ਮਨੁੱਖ ਭੀ) ਸੱਜਣ ਸਾਧੂ ਸਤਿਗੁਰੂ ਨੂੰ ਮਿਲ ਕੇ (ਹਉਮੈ ਦਾ ਇਹ) ਰੋਗ ਦੂਰ ਕਰ ਲੈਂਦਾ ਹੈ।29। | ਭ੍ਰਮਿ = ਭਟਕਣਾ ਵਿਚ। ਭੂਲੇ = ਕੁਰਾਹੇ ਪਏ ਰਹਿੰਦੇ ਹਨ। ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ। ਦੁਰਜਨ = ਦੁਰਾਚਾਰੀ ਮਨੁੱਖ, ਭੈੜੇ ਮਨੁੱਖ। ਅੰਤਰਿ = ਅੰਦਰ। ਗਵਾਇ = ਦੂਰ ਕਰ ਲੈਂਦਾ ਹੈ। ਮਿਲਿ = ਮਿਲ ਕੇ।29। |
1,424 | https://www.gurugranthdarpan.net/1424.html | ਗੁਰਮਤੀ ਹਰਿ ਹਰਿ ਬੋਲੇ ॥ ਹਰਿ ਪ੍ਰੇਮਿ ਕਸਾਈ ਦਿਨਸੁ ਰਾਤਿ ਹਰਿ ਰਤੀ ਹਰਿ ਰੰਗਿ ਚੋਲੇ ॥ ਹਰਿ ਜੈਸਾ ਪੁਰਖੁ ਨ ਲਭਈ ਸਭੁ ਦੇਖਿਆ ਜਗਤੁ ਮੈ ਟੋਲੇ ॥ ਗੁਰ ਸਤਿਗੁਰਿ ਨਾਮੁ ਦਿੜਾਇਆ ਮਨੁ ਅਨਤ ਨ ਕਾਹੂ ਡੋਲੇ ॥ ਜਨ ਨਾਨਕੁ ਹਰਿ ਕਾ ਦਾਸੁ ਹੈ ਗੁਰ ਸਤਿਗੁਰ ਕੇ ਗੁਲ ਗੋਲੇ ॥੩੦॥{ਪੰਨਾ 1424} | ਹੇ ਭਾਈ! (ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਮਤਿ ਉੱਤੇ ਤੁਰ ਕੇ (ਸਦਾ) ਪਰਮਾਤਮਾ ਦਾ ਨਾਮ ਜਪਦੀ ਰਹਿੰਦੀ ਹੈ, ਉਹ ਦਿਨ ਰਾਤ ਪਰਮਾਤਮਾ ਦੇ ਪਿਆਰ ਵਿਚ ਖਿੱਚ ਪਾਂਦੀ ਰਹਿੰਦੀ ਹੈ, ਪਰਮਾਤਮਾ (ਦੇ ਨਾਮ) ਵਿਚ ਰੱਤੀ ਰਹਿੰਦੀ ਹੈ, ਉਹ ਪਰਮਾਤਮਾ ਦੇ (ਪ੍ਰੇਮ-) ਰੰਗ ਵਿਚ (ਆਤਮਕ ਆਨੰਦ) ਮਾਣਦੀ ਰਹਿੰਦੀ ਹੈ। ਹੇ ਭਾਈ! ਮੈਂ ਸਾਰਾ ਸੰਸਾਰ ਭਾਲ ਕੇ ਵੇਖ ਲਿਆ ਹੈ, ਪਰਮਾਤਮਾ ਵਰਗਾ ਖਸਮ (ਕਿਸੇ ਹੋਰ ਥਾਂ) ਨਹੀਂ ਲੱਭਦਾ। ਹੇ ਭਾਈ! ਗੁਰੂ ਸਤਿਗੁਰੂ ਨੇ (ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ) ਨਾਮ ਪੱਕਾ ਕਰ ਦਿੱਤਾ, (ਉਸ ਦਾ) ਮਨ ਕਿਸੇ ਭੀ ਹੋਰ ਪਾਸੇ ਨਹੀਂ ਡੋਲਦਾ। ਹੇ ਭਾਈ! ਦਾਸ ਨਾਨਕ (ਭੀ) ਪਰਮਾਤਮਾ ਦਾ ਦਾਸ ਹੈ, ਗੁਰੂ ਸਤਿਗੁਰੂ ਦੇ ਦਾਸਾਂ ਦੇ ਦਾਸਾਂ ਦਾ ਦਾਸ ਹੈ।30। | ਗੁਰਮਤੀ = ਗੁਰੂ ਦੀ ਮਤਿ ਉਤੇ ਤੁਰ ਕੇ। ਬੋਲੇ = ਜਪਦੀ ਰਹਿੰਦੀ ਹੈ। ਪ੍ਰੇਮਿ = ਪ੍ਰੇਮ ਵਿਚ। ਕਸਾਈ = ਖਿੱਚੀ ਰਹਿੰਦੀ ਹੈ। ਹਰਿ ਰੰਗਿ = ਹਰੀ ਦੇ (ਪ੍ਰੇਮ-) ਰੰਗ ਵਿਚ। ਰਤੀ = ਰੰਗੀ ਹੋਈ। ਚੋਲੇ = (ਆਤਮਕ ਆਨੰਦ) ਮਾਣਦੀ ਹੈ। ਪੁਰਖੁ = ਖਸਮ। ਨ ਲਭਈ = ਨ ਲਭੈ, ਨਹੀਂ ਲੱਭਦਾ। ਟੋਲੇ = ਟੋਲਿ, ਟੋਲ ਕੇ, ਖੋਜ ਕੇ। ਸਤਿਗੁਰਿ = ਸਤਿਗੁਰੂ ਨੇ। ਦਿੜਾਇਆ = (ਹਿਰਦੇ ਵਿਚ) ਪੱਕਾ ਕਰ ਦਿੱਤਾ। ਅਨਤ = (अन्यत्र) ਹੋਰ ਪਾਸੇ। ਅਨਤ ਕਾਹੂ = ਕਿਸੇ ਭੀ ਹੋਰ ਪਾਸੇ। ਗੁਲ ਗੋਲੇ = ਗੋਲਿਆਂ ਦੇ ਗੋਲਿਆਂ ਦਾ, ਦਾਸਾਂ ਦੇ ਦਾਸਾਂ ਦਾ।30। |
1,425 | https://www.gurugranthdarpan.net/1425.html | ਸਲੋਕ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਰਤੇ ਸੇਈ ਜਿ ਮੁਖੁ ਨ ਮੋੜੰਨ੍ਹ੍ਹਿ ਜਿਨ੍ਹ੍ਹੀ ਸਿਞਾਤਾ ਸਾਈ ॥ ਝੜਿ ਝੜਿ ਪਵਦੇ ਕਚੇ ਬਿਰਹੀ ਜਿਨ੍ਹ੍ਹਾ ਕਾਰਿ ਨ ਆਈ ॥੧॥ ਧਣੀ ਵਿਹੂਣਾ ਪਾਟ ਪਟੰਬਰ ਭਾਹੀ ਸੇਤੀ ਜਾਲੇ ॥ ਧੂੜੀ ਵਿਚਿ ਲੁਡੰਦੜੀ ਸੋਹਾਂ ਨਾਨਕ ਤੈ ਸਹ ਨਾਲੇ ॥੨॥{ਪੰਨਾ 1425} | ਹੇ ਭਾਈ! ਉਹ ਮਨੁੱਖ ਹੀ (ਪ੍ਰੇਮ ਰੰਗ ਵਿਚ) ਰੰਗੇ ਹੋਏ ਹਨ, ਜਿਹੜੇ (ਖਸਮ-ਪ੍ਰਭੂ ਦੀ ਯਾਦ ਵਲੋਂ ਕਦੇ ਭੀ) ਮੂੰਹ ਨਹੀਂ ਮੋੜਦੇ (ਕਦੇ ਭੀ ਪ੍ਰਭੂ ਦੀ ਯਾਦ ਨਹੀਂ ਭੁਲਾਂਦੇ) , ਜਿਨ੍ਹਾਂ ਨੇ ਖਸਮ-ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੋਈ ਹੈ। ਪਰ ਜਿਨ੍ਹਾਂ ਨੂੰ (ਪ੍ਰੇਮ ਦੀ ਦਵਾਈ) ਮੁਆਫ਼ਿਕ ਨਹੀਂ ਬੈਠਦੀ (ਠੀਕ ਅਸਰ ਨਹੀਂ ਕਰਦੀ,) ਉਹ ਕਮਜ਼ੋਰ ਪ੍ਰੇਮ ਵਾਲੇ ਮਨੁੱਖ (ਪ੍ਰਭੂ ਚਰਨਾਂ ਨਾਲੋਂ ਇਉਂ) ਮੁੜ ਮੁੜ ਟੁੱਟਦੇ ਹਨ (ਜਿਵੇਂ ਕਮਜ਼ੋਰ ਕੱਚੇ ਫਲ ਟਾਹਣੀ ਨਾਲੋਂ) ।1। ਹੇ ਨਾਨਕ! (ਆਖ– ਹੇ ਭਾਈ!) (ਮੈਂ ਤਾਂ ਉਹ) ਰੇਸ਼ਮੀ ਕਪੜੇ (ਭੀ) ਅੱਗ ਨਾਲ ਸਾੜ ਦਿੱਤੇ ਹਨ (ਜਿਨ੍ਹਾਂ ਦੇ ਕਾਰਨ ਜੀਵਨ) ਖਸਮ-ਪ੍ਰਭੂ (ਦੀ ਯਾਦ) ਤੋਂ ਵਾਂਜਿਆ ਹੀ ਰਹੇ। ਹੇ ਖਸਮ-ਪ੍ਰਭੂ! ਤੇਰੇ ਨਾਲ (ਤੇਰੇ ਚਰਨਾਂ ਵਿਚ ਰਹਿ ਕੇ) ਮੈਂ ਘੱਟੇ-ਮਿੱਟੀ ਵਿਚ ਲਿਬੜੀ ਹੋਈ ਭੀ (ਆਪਣੇ ਆਪ ਨੂੰ) ਸੋਹਣੀ ਲੱਗਦੀ ਹਾਂ।2। | ਰਤੇ = ਰੱਤੇ, (ਪ੍ਰੇਮ-ਰੰਗ ਵਿਚ) ਰੰਗੇ ਹੋਏ। ਸੋਈ = ਉਹ (ਮਨੁੱਖ) ਹੀ (ਬਹੁ-ਵਚਨ) । ਜਿ = ਜਿਹੜੇ (ਮਨੁੱਖ) । ਜਿਨੀ = ਜਿਨ੍ਹਾਂ ਨੇ। ਸਿਞਾਤਾ = ਡੂੰਘੀ ਸਾਂਝ ਪਾਈ ਹੋਈ ਹੈ। ਸਾਈ = ਸਾਈਂ, ਖਸਮ-ਪ੍ਰਭੂ। ਝੜਿ ਝੜਿ ਪਵਦੇ = ਮੁੜ ਮੁੜ ਝੜਦੇ ਹਨ। ਕਚੇ ਬਿਰਹੀ = ਕਮਜ਼ੋਰ ਪ੍ਰੀਤ ਵਾਲੇ। ਕਾਰਿ = ਕਾਰੀ, ਮੁਆਫ਼ਿਕ (ਵੇਖੋ, 'ਗੁਰ ਕੀ ਮਤਿ ਜੀਇ ਆਈ ਕਾਰਿ' = ਪੰਨਾ 220) ।1। ਧਣੀ = ਮਾਲਕ-ਪ੍ਰਭੂ। ਵਿਹੂਣਾ = ਬਿਨਾ। ਪਾਟ = ਰੇਸ਼ਮ। ਪਟੰਬਰ = ਪਟ-ਅੰਬਰ, ਪੱਟ ਦੇ ਕੱਪੜੇ। ਭਾਹਿ = ਅੱਗ। ਸੇਤੀ = ਨਾਲ। ਭਾਹੀ ਸੇਤੀ = ਅੱਗ ਨਾਲ। ਜਾਲੇ = ਸਾੜ ਦਿੱਤੇ ਹਨ। ਲੁਡੰਦੜੀ = ਲੇਟਦੀ। ਸੋਹਾਂ = ਮੈਂ ਸੋਹਣੀ ਲੱਗਦੀ ਹਾਂ। ਨਾਨਕ = ਹੇ ਨਾਨਕ! ਸਹ ਨਾਲੇ = ਖਸਮ ਨਾਲ। ਤੈ ਨਾਲੇ = ਤੇਰੇ ਨਾਲ। ਤੈ ਸਹ ਨਾਲੇ = ਹੇ ਖਸਮ! ਤੇਰੇ ਨਾਲ।2। |
1,425 | https://www.gurugranthdarpan.net/1425.html | ਗੁਰ ਕੈ ਸਬਦਿ ਅਰਾਧੀਐ ਨਾਮਿ ਰੰਗਿ ਬੈਰਾਗੁ ॥ ਜੀਤੇ ਪੰਚ ਬੈਰਾਈਆ ਨਾਨਕ ਸਫਲ ਮਾਰੂ ਇਹੁ ਰਾਗੁ ॥੩॥{ਪੰਨਾ 1425} | ਹੇ ਭਾਈ! ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ। (ਪ੍ਰਭੂ ਦੇ) ਨਾਮ ਦੀ ਬਰਕਤਿ ਨਾਲ, (ਪ੍ਰਭੂ ਦੇ ਪ੍ਰੇਮ-) ਰੰਗ ਦੀ ਬਰਕਤਿ ਨਾਲ (ਮਨ ਵਿਚ ਵਿਕਾਰਾਂ ਵਲੋਂ) ਉਪਰਾਮਤਾ (ਪੈਦਾ ਹੋ ਜਾਂਦੀ ਹੈ) , (ਕਾਮਾਦਿਕ) ਪੰਜੇ ਵੈਰੀ ਵੱਸ ਵਿਚ ਆ ਜਾਂਦੇ ਹਨ। ਹੇ ਨਾਨਕ! ਇਹ ਪ੍ਰੇਮ-ਹੁਲਾਰਾ (ਵਿਕਾਰ-ਰੋਗਾਂ ਨੂੰ) ਮਾਰ-ਮੁਕਾਣ ਵਾਲੀ ਕਾਰੀ ਦਵਾਈ ਹੈ।3। | ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਅਰਾਧੀਐ = ਸਿਮਰਨਾ ਚਾਹੀਦਾ ਹੈ। ਨਾਮਿ = ਨਾਮ ਵਿਚ (ਜੁੜਿਆਂ) , ਨਾਮ ਦੀ ਰਾਹੀਂ। ਰੰਗਿ = ਪ੍ਰੇਮ-ਰੰਗ ਦੀ ਰਾਹੀਂ। ਬੈਰਾਗੁ = ਵਿਕਾਰਾਂ ਵਲੋਂ ਉਪਰਾਮਤਾ। ਜੀਤੇ = ਜਿੱਤੇ ਜਾਂਦੇ ਹਨ, ਵੱਸ ਵਿਚ ਆ ਜਾਂਦੇ ਹਨ। ਪੰਚ ਬੈਰਾਈਆ = (ਕਾਮਾਦਿਕ) ਪੰਜੇ ਵੈਰੀ। ਸਫਲ = ਕਾਮਯਾਬ, ਕਾਰੀ। ਮਾਰੂ = ਮਾਰ-ਮੁਕਾਣ ਵਾਲੀ (ਦਵਾਈ) । ਰਾਗੁ = ਹੁਲਾਰਾ, ਪਿਆਰ ਦਾ ਹੁਲਾਰਾ (emotion, feeling) ।3। |
1,425 | https://www.gurugranthdarpan.net/1425.html | ਜਾਂ ਮੂੰ ਇਕੁ ਤ ਲਖ ਤਉ ਜਿਤੀ ਪਿਨਣੇ ਦਰਿ ਕਿਤੜੇ ॥ ਬਾਮਣੁ ਬਿਰਥਾ ਗਇਓ ਜਨੰਮੁ ਜਿਨਿ ਕੀਤੋ ਸੋ ਵਿਸਰੇ ॥੪॥{ਪੰਨਾ 1425} | ਹੇ ਪ੍ਰਭੂ! ਜਦੋਂ ਇਕ ਤੂੰ ਮੇਰੇ ਵੱਲ ਹੈਂ, ਤਦੋਂ (ਤੇਰੇ ਪੈਦਾ ਕੀਤੇ ਲੱਖਾਂ ਹੀ (ਜੀਵ ਮੇਰੇ ਵੱਲ ਹੋ ਜਾਂਦੇ ਹਨ) । (ਇਹ) ਤੇਰੀ ਜਿਤਨੀ ਭੀ (ਪੈਦਾ ਕੀਤੀ ਹੋਈ ਸ੍ਰਿਸ਼ਟੀ ਹੈ, ਤੇਰੇ) ਦਰ ਤੇ (ਇਹ ਸਾਰੇ) ਅਨੇਕਾਂ ਹੀ ਮੰਗਤੇ ਹਨ। ਹੇ ਭਾਈ! ਜਿਸ ਪਰਮਾਤਮਾ ਨੇ ਪੈਦਾ ਕੀਤਾ ਹੈ, ਜੇ ਉਹ ਭੁੱਲਿਆ ਰਹੇ, ਤਾਂ (ਸਭ ਤੋਂ ਉੱਚਾ ਸਮਝਿਆ ਜਾਣ ਵਾਲਾ) ਬ੍ਰਾਹਮਣ (ਦੇ ਘਰ ਦਾ) ਜਨਮ (ਭੀ) ਵਿਅਰਥ ਚਲਾ ਗਿਆ।4। | ਜਾਂ = ਜਦੋਂ। ਮੂੰ = ਮੇਰਾ, ਮੇਰੇ ਵੱਲ। ਤ = ਤਦੋਂ, ਤਾਂ। ਲਖ = ਲੱਖਾਂ ਹੀ (ਮੇਰੇ ਵੱਲ) । ਤਉ = ਤੇਰੀ। ਜਿਤੀ = ਜਿਤਨੀ ਭੀ। ਤਉ ਜਿਤੀ = ਤੇਰੀ ਜਿਤਨੀ ਭੀ (ਸ੍ਰਿਸ਼ਟੀ ਹੈ) । ਦਰਿ = (ਤੇਰੇ) ਦਰ ਤੇ। ਕਿਤੜੇ = ਕਿਤਨੇ ਹੀ, ਅਨੇਕਾਂ, ਇਹ ਸਾਰੇ ਅਨੇਕਾਂ। ਪਿਨਣੇ = ਮੰਗਣ ਵਾਲੇ, ਮੰਗਤੇ। ਬਾਮਣੁ ਜਨੰਮੁ = (ਸਭ ਤੋਂ ਉੱਚਾ ਸਮਝਿਆ ਜਾਣ ਵਾਲਾ) ਬ੍ਰਾਹਮਣ (ਦੇ ਘਰ ਦਾ) ਜਨਮ (ਭੀ) । ਜਿਨਿ = ਜਿਸ (ਪਰਮਾਤਮਾ) ਨੇ। ਕੀਤੋ = ਪੈਦਾ ਕੀਤਾ ਹੈ। ਸੋ = ਉਹ (ਪਰਮਾਤਮਾ) ।4। |
1,425 | https://www.gurugranthdarpan.net/1425.html | ਸੋਰਠਿ ਸੋ ਰਸੁ ਪੀਜੀਐ ਕਬਹੂ ਨ ਫੀਕਾ ਹੋਇ ॥ ਨਾਨਕ ਰਾਮ ਨਾਮ ਗੁਨ ਗਾਈਅਹਿ ਦਰਗਹ ਨਿਰਮਲ ਸੋਇ ॥੫॥{ਪੰਨਾ 1425} | ਹੇ ਭਾਈ! ਉਹ (ਹਰਿ-ਨਾਮ-) ਰਸ ਪੀਂਦੇ ਰਹਿਣਾ ਚਾਹੀਦਾ ਹੈ, ਜੋ ਕਦੇ ਭੀ ਬੇ-ਸੁਆਦਾ ਨਹੀਂ ਹੁੰਦਾ। ਹੇ ਨਾਨਕ! ਪਰਮਾਤਮਾ ਦੇ ਨਾਮ ਦੇ ਗੁਣ (ਸਦਾ) ਗਾਏ ਜਾਣੇ ਚਾਹੀਦੇ ਹਨ (ਇਸ ਤਰ੍ਹਾਂ ਪਰਮਾਤਮਾ ਦੀ) ਹਜ਼ੂਰੀ ਵਿਚ ਬੇ-ਦਾਗ਼ ਸੋਭਾ (ਮਿਲਦੀ ਹੈ) ।5। | ਸੋਰਠਿ = ਇਕ ਰਾਗਣੀ। ਸੋ ਰਸੁ = ਉਹ (ਨਾਮ-) ਰਸ। ਪੀਜੀਐ = ਪੀਣਾ ਚਾਹੀਦਾ ਹੈ। ਕਬਹੂ = ਕਦੇ ਭੀ। ਫੀਕਾ = ਬੇ-ਸੁਆਦਾ। ਗਾਈਅਹਿ = ਗਾਏ ਜਾਣੇ ਚਾਹੀਦੇ ਹਨ। ਸੋਇ = ਸੋਭਾ। ਨਿਰਮਲ ਸੋਇ = ਬੇ-ਦਾਗ਼ ਸੋਭਾ।5। |
1,425 | https://www.gurugranthdarpan.net/1425.html | ਜੋ ਪ੍ਰਭਿ ਰਖੇ ਆਪਿ ਤਿਨ ਕੋਇ ਨ ਮਾਰਈ ॥ ਅੰਦਰਿ ਨਾਮੁ ਨਿਧਾਨੁ ਸਦਾ ਗੁਣ ਸਾਰਈ ॥ ਏਕਾ ਟੇਕ ਅਗੰਮ ਮਨਿ ਤਨਿ ਪ੍ਰਭੁ ਧਾਰਈ ॥ ਲਗਾ ਰੰਗੁ ਅਪਾਰੁ ਕੋ ਨ ਉਤਾਰਈ ॥ ਗੁਰਮੁਖਿ ਹਰਿ ਗੁਣ ਗਾਇ ਸਹਜਿ ਸੁਖੁ ਸਾਰਈ ॥ ਨਾਨਕ ਨਾਮੁ ਨਿਧਾਨੁ ਰਿਦੈ ਉਰਿ ਹਾਰਈ ॥੬॥{ਪੰਨਾ 1425} | ਹੇ ਭਾਈ! ਜਿਨ੍ਹਾਂ (ਮਨੁੱਖਾਂ) ਦੀ ਪ੍ਰਭੂ ਨੇ ਆਪ ਰੱਖਿਆ ਕੀਤੀ, ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ। ਹੇ ਭਾਈ! (ਜਿਸ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਦਾ ਨਾਮ ਖ਼ਜ਼ਾਨਾ ਵੱਸ ਰਿਹਾ ਹੈ, ਉਹ ਸਦਾ ਪਰਮਾਤਮਾ ਦੇ ਗੁਣ ਚੇਤੇ ਕਰਦਾ ਰਹਿੰਦਾ ਹੈ। ਜਿਸ ਨੂੰ ਇਕ ਅਪਹੁੰਚ ਪ੍ਰਭੂ ਦਾ (ਸਦਾ) ਆਸਰਾ ਹੈ, ਉਹ ਆਪਣੇ ਮਨ ਵਿਚ ਤਨ ਵਿਚ ਪ੍ਰਭੂ ਨੂੰ ਵਸਾਈ ਰੱਖਦਾ ਹੈ। (ਜਿਸ ਦੇ ਹਿਰਦੇ ਵਿਚ) ਕਦੇ ਨਾਹ ਮੁੱਕਣ ਵਾਲਾ ਪ੍ਰਭੂ-ਪ੍ਰੇਮ ਬਣ ਜਾਂਦਾ ਹੈ, ਉਸ ਪ੍ਰੇਮ-ਰੰਗ ਨੂੰ ਕੋਈ ਉਤਾਰ ਨਹੀਂ ਸਕਦਾ। ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਅਤੇ ਆਤਮਕ ਅਡੋਲਤਾ ਵਿਚ (ਟਿਕ ਕੇ ਆਤਮਕ) ਅਨੰਦ ਮਾਣਦਾ ਰਹਿੰਦਾ ਹੈ। ਹੇ ਨਾਨਕ! (ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਆਪਣੇ ਹਿਰਦੇ ਵਿਚ (ਇਉਂ) ਟਿਕਾਈ ਰੱਖਦਾ ਹੈ (ਜਿਵੇਂ ਹਾਰ ਗਲ ਵਿਚ ਪਾ ਰੱਖੀਦਾ ਹੈ) ।6। | ਪ੍ਰਭਿ = ਪ੍ਰਭੂ ਨੇ। ਨ ਮਾਰਈ = ਨ ਮਾਰੈ, ਨਹੀਂ ਮਾਰਦਾ, ਨਹੀਂ ਮਾਰ ਸਕਦਾ। ਨਿਧਾਨੁ = ਖ਼ਜ਼ਾਨਾ। ਸਾਰਈ = ਸਾਰੈ, ਸੰਭਾਲਦਾ ਹੈ, ਹਿਰਦੇ ਵਿਚ ਵਸਾਈ ਰੱਖਦਾ ਹੈ। ਅਗੰਮ = ਅਪਹੁੰਚ। ਟੇਕ ਅਗੰਮ = ਅਪਹੁੰਚ ਪ੍ਰਭੂ ਦਾ ਆਸਰਾ। ਮਨਿ = ਮਨ ਵਿਚ। ਤਨਿ = ਤਨ ਵਿਚ। ਧਾਰਈ = ਧਾਰੈ, ਵਸਾਂਦਾ ਹੈ, ਵਸਾਈ ਰੱਖਦਾ ਹੈ। ਰੰਗੁ = ਪ੍ਰੇਮ-ਰੰਗ। ਅਪਾਰ = ਕਦੇ ਨਾਹ ਮੁੱਕਣ ਵਾਲਾ (ਅ-ਪਾਰੁ) । ਕੋ = ਕੋਈ ਜੀਵ। ਨ ਉਤਾਰਈ = ਨ ਉਤਾਰੈ, ਦੂਰ ਨਹੀਂ ਕਰ ਸਕਦਾ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਗਾਇ = ਗਾਂਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਸਾਰਈ = ਸਾਰੈ, ਸੰਭਾਲਦਾ ਹੈ, ਮਾਣਦਾ ਹੈ। ਰਿਦੈ = ਹਿਰਦੇ ਵਿਚ। ਉਰਿ = ਹਿਰਦੇ ਵਿਚ। ਹਾਰਈ = ਧਾਰਈ, ਧਾਰੈ, ਟਿਕਾਈ ਰੱਖਦਾ ਹੈ।6। |
1,425 | https://www.gurugranthdarpan.net/1425.html | ਕਰੇ ਸੁ ਚੰਗਾ ਮਾਨਿ ਦੁਯੀ ਗਣਤ ਲਾਹਿ ॥ ਅਪਣੀ ਨਦਰਿ ਨਿਹਾਲਿ ਆਪੇ ਲੈਹੁ ਲਾਇ ॥ ਜਨ ਦੇਹੁ ਮਤੀ ਉਪਦੇਸੁ ਵਿਚਹੁ ਭਰਮੁ ਜਾਇ ॥ ਜੋ ਧੁਰਿ ਲਿਖਿਆ ਲੇਖੁ ਸੋਈ ਸਭ ਕਮਾਇ ॥ ਸਭੁ ਕਛੁ ਤਿਸ ਦੈ ਵਸਿ ਦੂਜੀ ਨਾਹਿ ਜਾਇ ॥ ਨਾਨਕ ਸੁਖ ਅਨਦ ਭਏ ਪ੍ਰਭ ਕੀ ਮੰਨਿ ਰਜਾਇ ॥੭॥{ਪੰਨਾ 1425} | ਹੇ ਭਾਈ! (ਜਿਹੜਾ ਕੰਮ ਪਰਮਾਤਮਾ) ਕਰਦਾ ਹੈ, ਉਸ (ਕੰਮ) ਨੂੰ ਚੰਗਾ ਸਮਝ, (ਅਤੇ ਆਪਣੇ ਅੰਦਰੋਂ) ਹੋਰ ਹੋਰ ਚਿੰਤਾ-ਫ਼ਿਕਰ ਦੂਰ ਕਰ। ਹੇ ਪ੍ਰਭੂ! ਤੂੰ ਆਪਣੀ ਮਿਹਰ ਦੀ ਨਿਗਾਹ ਨਾਲ ਤੱਕ, ਆਪ ਹੀ (ਆਪਣੇ ਸੇਵਕ ਨੂੰ ਆਪਣੇ ਚਰਨਾਂ ਵਿਚ) ਜੋੜੀ ਰੱਖ। (ਆਪਣੇ) ਸੇਵਕ ਨੂੰ (ਉਹ) ਅਕਲ ਦੇਹ (ਉਹ) ਸਿੱਖਿਆ ਦੇਹ (ਜਿਸ ਦੀ ਰਾਹੀਂ ਇਸ ਦੇ) ਅੰਦਰੋਂ ਭਟਕਣਾ ਦੂਰ ਹੋ ਜਾਏ। ਹੇ ਭਾਈ! (ਜੀਵਾਂ ਦੇ ਕੀਤੇ ਕਰਮਾਂ ਅਨੁਸਾਰ) ਧੁਰ ਦਰਗਾਹ ਤੋਂ ਜਿਹੜਾ ਲੇਖ (ਇਹਨਾਂ ਦੇ ਮੱਥੇ ਉੱਥੇ) ਲਿਖਿਆ ਜਾਂਦਾ ਹੈ, ਸਾਰੀ ਲੁਕਾਈ (ਉਸ ਲੇਖ ਅਨੁਸਾਰ ਹੀ ਹਰੇਕ) ਕਾਰ ਕਰਦੀ ਹੈ (ਕਿਉਂਕਿ) ਹਰੇਕ ਕਾਰ ਉਸ (ਪਰਮਾਤਮਾ) ਦੇ ਵੱਸ ਵਿਚ ਹੈ; (ਉਸ ਤੋਂ ਬਿਨਾ ਜੀਵਾਂ ਵਾਸਤੇ) ਕੋਈ ਹੋਰ ਥਾਂ (ਆਸਰਾ) ਨਹੀਂ ਹੈ। ਹੇ ਨਾਨਕ! ਪਰਮਾਤਮਾ ਦੀ ਰਜ਼ਾ ਨੂੰ ਮੰਨ ਕੇ (ਜੀਵ ਦੇ ਅੰਦਰ ਆਤਮਕ) ਸੁਖ ਆਨੰਦ ਬਣੇ ਰਹਿੰਦੇ ਹਨ।7। | ਕਰੇ = (ਜਿਹੜਾ ਕੰਮ ਪਰਮਾਤਮਾ) ਕਰਦਾ ਹੈ। ਸੁ = ਉਸ (ਕੰਮ) ਨੂੰ। ਮਾਨਿ = ਮੰਨ, ਸਮਝ। ਦੁਯੀ = ਦੂਜੀ, ਹੋਰ ਹੋਰ। ਗਣਤ = ਚਿੰਤਾ। ਲਾਹਿ = ਦੂਰ ਕਰ। ਨਦਰਿ = ਮਿਹਰ ਦੀ ਨਿਗਾਹ ਨਾਲ। ਨਿਹਾਲਿ = ਵੇਖ ਕੇ, ਤੱਕ ਕੇ। ਆਪੇ = ਆਪ ਹੀ। ਲੈਹੁ ਲਾਇ = (ਆਪਣੇ ਚਰਨਾਂ ਵਿਚ) ਜੋੜ ਲੈ। ਮਤੀ = ਮਤਿ, ਅਕਲ। ਉਪਦੇਸੁ = ਸਿੱਖਿਆ। ਵਿਚਹੁ = (ਸੇਵਕ ਦੇ) ਅੰਦਰੋਂ। ਭਰਮੁ = ਭਟਕਣਾ। ਜਾਇ = ਦੂਰ ਹੋ ਜਾਏ। ਧੁਰਿ = ਧੁਰ ਦਰਗਾਹ ਤੋਂ। ਸੋਈ = ਉਹ (ਲਿਖਿਆ ਲੇਖ) ਹੀ। ਸਭ = ਸਾਰੀ ਲੁਕਾਈ। ਤਿਸ ਦੈ = (ਸੰਬੰਧਕ 'ਦੈ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ) । ਤਿਸ ਦੈ ਵਸਿ = ਉਸ (ਪਰਮਾਤਮਾ) ਦੇ ਵੱਸ ਵਿਚ। ਜਾਇ = ਥਾਂ। ਭਏ = ਹੋ ਜਾਂਦੇ ਹਨ। ਮਨਿ = ਮੰਨਿ, ਮੰਨ ਕੇ। ਰਜਾਇ = ਰਜ਼ਾ, ਭਾਣਾ, ਹੁਕਮ।7। |
1,425 | https://www.gurugranthdarpan.net/1425.html | ਗੁਰੁ ਪੂਰਾ ਜਿਨ ਸਿਮਰਿਆ ਸੇਈ ਭਏ ਨਿਹਾਲ ॥ ਨਾਨਕ ਨਾਮੁ ਅਰਾਧਣਾ ਕਾਰਜੁ ਆਵੈ ਰਾਸਿ ॥੮॥ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਇ ॥ ਨਾਨਕ ਜਿਉ ਮਥਨਿ ਮਾਧਾਣੀਆ ਤਿਉ ਮਥੇ ਧ੍ਰਮ ਰਾਇ ॥੯॥ ਨਾਮੁ ਧਿਆਇਨਿ ਸਾਜਨਾ ਜਨਮ ਪਦਾਰਥੁ ਜੀਤਿ ॥ ਨਾਨਕ ਧਰਮ ਐਸੇ ਚਵਹਿ ਕੀਤੋ ਭਵਨੁ ਪੁਨੀਤ ॥੧੦॥{ਪੰਨਾ 1425} | ਹੇ ਭਾਈ! ਜਿਸ ਜਿਸ ਮਨੁੱਖ ਨੇ ਪੂਰੇ ਗੁਰੂ ਨੂੰ (ਗੁਰੂ ਦੇ ਉਪਦੇਸ਼ ਨੂੰ) ਚੇਤੇ ਰੱਖਿਆ, ਉਹ ਸਾਰੇ ਪ੍ਰਸੰਨ-ਚਿੱਤ ਹੋ ਗਏ। ਹੇ ਨਾਨਕ! (ਗੁਰੂ ਦਾ ਉਪਦੇਸ਼ ਇਹ ਹੈ ਕਿ ਪਰਮਾਤਮਾ ਦਾ) ਨਾਮ ਸਿਮਰਨਾ ਚਾਹੀਦਾ ਹੈ (ਸਿਮਰਨ ਦੀ ਬਰਕਤਿ ਨਾਲ) ਜੀਵਨ-ਮਨੋਰਥ ਸਫਲ ਹੋ ਜਾਂਦਾ ਹੈ।8। ਹੇ ਭਾਈ! ਵਿਕਾਰੀ ਮਨੁੱਖ (ਵਿਕਾਰਾਂ ਦੇ) ਕੰਮ ਕਰਦੇ ਰਹਿੰਦੇ ਹਨ। ਹੇ ਨਾਨਕ! (ਵਿਕਾਰੀਆਂ ਨੂੰ) ਧਰਮਰਾਜ (ਹਰ ਵੇਲੇ) ਇਉਂ ਦੁਖੀ ਕਰਦਾ ਰਹਿੰਦਾ ਹੈ ਜਿਵੇਂ ਮਧਾਣੀਆਂ (ਦੁੱਧ) ਰਿੜਕਦੀਆਂ ਹਨ।9। ਹੇ ਭਾਈ! ਜਿਹੜੇ ਭਲੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਇਸ ਕੀਮਤੀ ਮਨੁੱਖਾ ਜੀਵਨ ਦੀ ਬਾਜ਼ੀ ਜਿੱਤ ਕੇ (ਜਾਂਦੇ ਹਨ) । ਹੇ ਨਾਨਕ! ਜਿਹੜੇ ਮਨੁੱਖ (ਮਨੁੱਖਾ ਜੀਵਨ ਦਾ) ਮਨੋਰਥ (ਹਰਿ-ਨਾਮ) ਉਚਾਰਦੇ ਰਹਿੰਦੇ ਹਨ, ਉਹ ਜਗਤ ਨੂੰ ਭੀ ਪਵਿੱਤਰ ਕਰ ਦੇਂਦੇ ਹਨ।10। | ਜਿਨਿ = ਜਿਸ (ਜਿਸ) ਨੇ। ਸੇਈ = ਉਹ (ਸਾਰੇ) ਹੀ। ਨਿਹਾਲ = ਪ੍ਰਸੰਨ-ਚਿੱਤ। ਕਾਰਜੁ = (ਹਰੇਕ) ਕੰਮ। ਆਵੈ ਰਾਸਿ = ਸਿਰੇ ਚੜ੍ਹ ਜਾਂਦਾ ਹੈ, ਸਫਲ ਹੋ ਜਾਂਦਾ ਹੈ।8। ਕਰਦੇ ਹਾਇ ਹਾਇ = ਦੁਖੀ ਹੁੰਦੇ ਰਹਿੰਦੇ ਹਨ। ਮਥਨਿ = ਮਥਦੀਆਂ ਹਨ, ਰਿੜਕਦੀਆਂ ਹਨ। ਧ੍ਰਮਰਾਇ = ਧਰਮਰਾਜ।9। ਧਿਆਇਨਿ = (ਬਹੁ-ਵਚਨ) ਧਿਆਉਂਦੇ ਹਨ। ਪਦਾਰਥੁ = ਕੀਮਤੀ ਚੀਜ਼। ਜੀਤਿ = ਜਿੱਤ ਕੇ। ਚਵਹਿ = ਬੋਲਦੇ ਹਨ। ਐਸੇ = ਇਉਂ, ਇਸ ਤਰ੍ਹਾਂ। ਭਵਨੁ = ਜਗਤ, ਸੰਸਾਰ। ਪਨੀਤ = ਪਵਿੱਤਰ।10। |
1,425 | https://www.gurugranthdarpan.net/1425.html | ਖੁਭੜੀ ਕੁਥਾਇ ਮਿਠੀ ਗਲਣਿ ਕੁਮੰਤ੍ਰੀਆ ॥ ਨਾਨਕ ਸੇਈ ਉਬਰੇ ਜਿਨਾ ਭਾਗੁ ਮਥਾਹਿ ॥੧੧॥ ਸੁਤੜੇ ਸੁਖੀ ਸਵੰਨ੍ਹ੍ਹਿ ਜੋ ਰਤੇ ਸਹ ਆਪਣੈ ॥ ਪ੍ਰੇਮ ਵਿਛੋਹਾ ਧਣੀ ਸਉ ਅਠੇ ਪਹਰ ਲਵੰਨ੍ਹ੍ਹਿ ॥੧੨॥ ਸੁਤੜੇ ਅਸੰਖ ਮਾਇਆ ਝੂਠੀ ਕਾਰਣੇ ॥ ਨਾਨਕ ਸੇ ਜਾਗੰਨ੍ਹ੍ਹਿ ਜਿ ਰਸਨਾ ਨਾਮੁ ਉਚਾਰਣੇ ॥੧੩॥ ਮ੍ਰਿਗ ਤਿਸਨਾ ਪੇਖਿ ਭੁਲਣੇ ਵੁਠੇ ਨਗਰ ਗੰਧ੍ਰਬ ॥ ਜਿਨੀ ਸਚੁ ਅਰਾਧਿਆ ਨਾਨਕ ਮਨਿ ਤਨਿ ਫਬ ॥੧੪॥{ਪੰਨਾ 1425} | ਹੇ ਭਾਈ! ਭੈੜੀ ਮਤਿ ਲੈਣ ਵਾਲੀ (ਜੀਵ-ਇਸਤ੍ਰੀ ਮਾਇਆ ਦੇ ਮੋਹ ਦੀ ਜਿਲ੍ਹਣ ਵਿਚ) ਕੋਝੇ ਥਾਂ ਵਿਚ ਬੁਰੇ ਹਾਲੇ ਖੁੱਭੀ ਰਹਿੰਦੀ ਹੈ, (ਪਰ ਇਹ) ਜਿਲ੍ਹਣ (ਉਸ ਨੂੰ) ਮਿੱਠੀ (ਭੀ ਲੱਗਦੀ ਹੈ) । ਹੇ ਨਾਨਕ! ਉਹ ਮਨੁੱਖ ਹੀ (ਮਾਇਆ ਦੇ ਮੋਹ ਦੀ ਇਸ ਜਿਲ੍ਹਣ ਵਿਚੋਂ) ਬਚ ਨਿਕਲਦੇ ਹਨ, ਜਿਨ੍ਹਾਂ ਦੇ ਮੱਥੇ ਉਤੇ ਭਾਗ (ਜਾਗ ਪੈਂਦਾ ਹੈ) ।11। ਹੇ ਭਾਈ! ਜਿਹੜੇ ਮਨੁੱਖ ਆਪਣੇ ਖਸਮ-ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਪ੍ਰੇਮ-ਲਗਨ ਵਿਚ ਮਸਤ ਰਹਿਣ ਵਾਲੇ ਉਹ ਮਨੁੱਖ ਆਨੰਦ ਨਾਲ ਜੀਵਨ ਬਿਤੀਤ ਕਰਦੇ ਹਨ। ਪਰ ਜਿਨ੍ਹਾਂ ਮਨੁੱਖਾਂ ਨੂੰ ਖਸਮ ਨਾਲੋਂ ਪ੍ਰੇਮ ਦਾ ਵਿਛੋੜਾ ਰਹਿੰਦਾ ਹੈ, ਉਹ (ਮਾਇਆ ਦੀ ਖ਼ਾਤਰ) ਅੱਠੇ ਪਹਰ (ਕਾਂ ਵਾਂਗ) ਲੌ ਲੌਂ ਕਰਦੇ ਰਹਿੰਦੇ ਹਨ।12। ਹੇ ਭਾਈ! ਨਾਸਵੰਤ ਮਾਇਆ ਦੀ ਖ਼ਾਤਰ ਅਣਗਿਣਤ ਜੀਵ (ਮੋਹ ਦੀ ਨੀਂਦ ਵਿਚ) ਸੁੱਤੇ ਰਹਿੰਦੇ ਹਨ। ਹੇ ਨਾਨਕ! (ਮੋਹ ਦੀ ਇਸ ਨੀਂਦ ਵਿਚੋਂ ਸਿਰਫ਼) ਉਹ ਬੰਦੇ ਜਾਗਦੇ ਰਹਿੰਦੇ ਹਨ, ਜਿਹੜੇ (ਆਪਣੀ) ਜੀਭ ਨਾਲ ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਹਨ।13। ਹੇ ਭਾਈ! (ਜਿਵੇਂ) ਠਗਨੀਰੇ ਨੂੰ ਵੇਖ ਕੇ (ਹਰਨ ਭੁੱਲ ਜਾਂਦੇ ਹਨ ਤੇ ਜਾਨ ਗੰਵਾ ਲੈਂਦੇ ਹਨ, ਤਿਵੇਂ ਮਾਇਆ ਦੀ) ਬਣੀ ਗੰਧਰਬ-ਨਗਰੀ ਨੂੰ ਵੇਖ ਕੇ (ਜੀਵ) ਕੁਰਾਹੇ ਪਏ ਰਹਿੰਦੇ ਹਨ। ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਸਦਾ-ਥਿਰ ਹਰਿ-ਨਾਮ ਸਿਮਰਿਆ, ਉਹਨਾਂ ਦੇ ਮਨ ਵਿਚ ਉਹਨਾਂ ਦੇ ਤਨ ਵਿਚ (ਆਤਮਕ ਜੀਵਨ ਦੀ) ਸੁੰਦਰਤਾ ਪੈਦਾ ਹੋ ਗਈ।14। | ਖੁਭੜੀ = ਭੈੜੀ ਤਰ੍ਹਾਂ ਖੁੱਭੀ ਰਹਿੰਦੀ ਹੈ। ਕੁਥਾਇ = ਕੋਝੇ ਥਾਂ ਵਿਚ। ਗਲਣਿ = ਜਿੱਲ੍ਹਣ। ਮੰਤ੍ਰ = ਉਪਦੇਸ਼, ਸਿੱਖਿਆ। ਕੁਮੰਤ੍ਰ = ਭੈੜੀ ਸਿੱਖਿਆ। ਕੁਮੰਤ੍ਰੀਆ = ਭੈੜੀ ਮਤਿ ਲੈਣ ਵਾਲੀ। ਸੇਈ = ਉਹ ਬੰਦੇ ਹੀ। ਉਬਰੇ = ਬਚਦੇ ਹਨ। ਜਿਨਾ ਮਥਾਹਿ = ਜਿਨ੍ਹਾਂ ਦੇ ਮੱਥੇ ਉੱਤੇ।11। ਸੁਤੜੇ = ਪ੍ਰੇਮ-ਲਗਨ ਵਿਚ ਮਸਤ ਰਹਿਣ ਵਾਲੇ। ਸਵੰਨ੍ਹ੍ਹਿ = ਸੌਂਦੇ ਹਨ, ਜੀਵਨ ਬਿਤੀਤ ਕਰਦੇ ਹਨ। ਸਹੁ = ਸ਼ਹੁ, ਖਸਮ। ਸਹ ਆਪਣੈ = ਸ਼ਹੁ ਦੇ (ਪ੍ਰੇਮ-ਰੰਗ) ਵਿਚ। ਰਤੇ = ਰੰਗੇ ਹੋਏ। ਵਿਛੋਹਾ = ਵਿਛੋੜਾ। ਧਣੀ = ਮਾਲਕ-ਪ੍ਰਭੂ। ਸਉ = ਸਿਉਂ, ਨਾਲੋਂ। ਲਵੰਨ੍ਹ੍ਹਿ = ਲੌਂ ਲੌਂ ਕਰਦੇ ਰਹਿੰਦੇ ਹਨ।12। ਅਸੰਖ = ਅਣਗਿਣਤ। ਕਾਰਣੇ = ਦੀ ਖ਼ਾਤਰ। ਸੇ = ਉਹ (ਬਹੁ-ਵਚਨ) । ਜਿ = ਜਿਹੜੇ।13। ਮ੍ਰਿਗ ਤਿਸਨਾ = ਠਗ-ਨੀਰਾ। ਪੇਖਿ = ਵੇਖ ਕੇ। ਵੁਠੇ = ਜਦੋਂ ਆ ਵੱਸੇ, ਜਦੋਂ ਦਿੱਸ ਪਏ। ਨਗਰ ਗੰਧ੍ਰਬ = ਗੰਧਰਬ ਨਗਰ, ਹਰਿਚੰਦ ਦੀ ਨਗਰੀ, ਹਵਾਈ ਕਿਲ੍ਹਾ। ਸਚੁ = ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ। ਮਨਿ = ਮਨ ਵਿਚ। ਤਨਿ = ਤਨ ਵਿਚ। ਛਬ = ਸੁੰਦਰਤਾ, ਸੁਹਣੱਪ।4। |
1,426 | https://www.gurugranthdarpan.net/1426.html | ਪਤਿਤ ਉਧਾਰਣ ਪਾਰਬ੍ਰਹਮੁ ਸੰਮ੍ਰਥ ਪੁਰਖੁ ਅਪਾਰੁ ॥ ਜਿਸਹਿ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰੁ ॥੧੫॥ ਦੂਜੀ ਛੋਡਿ ਕੁਵਾਟੜੀ ਇਕਸ ਸਉ ਚਿਤੁ ਲਾਇ ॥ ਦੂਜੈ ਭਾਵੀ ਨਾਨਕਾ ਵਹਣਿ ਲੁੜ੍ਹ੍ਹੰਦੜੀ ਜਾਇ ॥੧੬॥ ਤਿਹਟੜੇ ਬਾਜਾਰ ਸਉਦਾ ਕਰਨਿ ਵਣਜਾਰਿਆ ॥ ਸਚੁ ਵਖਰੁ ਜਿਨੀ ਲਦਿਆ ਸੇ ਸਚੜੇ ਪਾਸਾਰ ॥੧੭॥ ਪੰਥਾ ਪ੍ਰੇਮ ਨ ਜਾਣਈ ਭੂਲੀ ਫਿਰੈ ਗਵਾਰਿ ॥ ਨਾਨਕ ਹਰਿ ਬਿਸਰਾਇ ਕੈ ਪਉਦੇ ਨਰਕਿ ਅੰਧ੍ਯ੍ਯਾਰ ॥੧੮॥{ਪੰਨਾ 1426} | ਹੇ ਭਾਈ! ਅਕਾਲ ਪੁਰਖ ਪਰਮਾਤਮਾ ਬੇਅੰਤ ਹੈ, ਸਭ ਤਾਕਤਾਂ ਦਾ ਮਾਲਕ ਹੈ, ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲਾ ਹੈ। ਹੇ ਨਾਨਕ! ਜਿਸ (ਜੀਵ) ਨੂੰ ਉਹ ਵਿਕਾਰਾਂ ਵਿਚੋਂ ਕੱਢਦਾ ਹੈ, ਉਹ ਉਸ ਸਿਰਜਣਹਾਰ ਕਰਤਾਰ ਨੂੰ ਸਿਮਰਨ ਲੱਗ ਪੈਂਦਾ ਹੈ।15। ਹੇ ਭਾਈ! ਸਿਰਫ਼ ਇਕ ਪਰਮਾਤਮਾ ਨਾਲ (ਆਪਣਾ) ਚਿੱਤ ਜੋੜੀ ਰੱਖ, (ਪ੍ਰਭੂ ਦੀ ਯਾਦ ਤੋਂ ਬਿਨਾ) ਮਾਇਆ ਦੇ ਮੋਹ ਵਾਲਾ ਕੋਝਾ ਰਸਤਾ ਛੱਡ ਦੇਹ। ਹੇ ਨਾਨਕ! ਹੋਰ ਪਿਆਰਾਂ ਵਿਚ (ਫਸਿਆਂ) , ਜੀਵ-ਇਸਤ੍ਰੀ (ਵਿਕਾਰਾਂ ਦੇ) ਵਹਣ ਵਿਚ ਰੁੜ੍ਹਦੀ ਜਾਂਦੀ ਹੈ।16। ਹੇ ਭਾਈ! (ਜਗਤ ਵਿਚ ਹਰਿ-ਨਾਮ ਦਾ) ਵਣਜ ਕਰਨ ਆਏ ਹੋਏ ਜੀਵ (ਆਮ ਤੌਰ ਤੇ) ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਹੇਠ ਹੀ ਦੁਨੀਆ ਦਾ ਕਾਰ-ਵਿਹਾਰ ਕਰਦੇ ਰਹਿੰਦੇ ਹਨ। ਅਸਲ ਵਪਾਰੀ ਉਹ ਹਨ ਜਿਨ੍ਹਾਂ ਨੇ (ਇਥੋਂ) ਸਦਾ-ਥਿਰ ਹਰਿ-ਨਾਮ (ਦਾ) ਸਉਦਾ ਲੱਦਿਆ ਹੈ।17। ਹੇ ਭਾਈ! ਜਿਹੜੀ ਜੀਵ-ਇਸਤ੍ਰੀ (ਪਰਮਾਤਮਾ ਦੇ) ਪ੍ਰੇਮ ਦਾ ਰਸਤਾ ਨਹੀਂ ਜਾਣਦੀ, ਉਹ ਮੂਰਖ ਇਸਤ੍ਰੀ ਜੀਵਨ ਦੇ ਸਹੀ ਰਾਹ ਤੋਂ ਖੁੰਝ ਕੇ ਭਟਕਦੀ ਫਿਰਦੀ ਹੈ। ਹੇ ਨਾਨਕ! ਪਰਮਾਤਮਾ (ਦੀ ਯਾਦ) ਭੁਲਾ ਕੇ ਜੀਵ ਘੋਰ ਨਰਕ ਵਿਚ ਪਏ ਰਹਿੰਦੇ ਹਨ।18। | ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ। ਪਤਿਤ ਉਧਾਰਣ = ਵਿਕਾਰੀਆਂ ਨੂੰ ਵਿਕਾਰਾਂ ਵਿਚੋਂ ਕੱਢਣ ਵਾਲਾ। ਸੰਮ੍ਰਥ = ਸਾਰੀਆਂ ਤਾਕਤਾਂ ਦਾ ਮਾਲਕ। ਅਪਾਰ = ਬੇਅੰਤ। ਜਿਸਹਿ = ਜਿਸ (ਮਨੁੱਖ) ਨੂੰ। ਉਧਾਰੇ = (ਵਿਕਾਰਾਂ ਤੋਂ) ਬਚਾਂਦਾ ਹੈ। ਸੋ = ਉਹ ਮਨੁੱਖ (ਇਕ-ਵਚਨ) ।15। ਛੋਡਿ = ਛੱਡ ਦੇਹ। ਦੂਜੀ ਕੁਵਾਟੜੀ = (ਪਰਮਾਤਮਾ ਦੀ ਯਾਦ ਤੋਂ ਬਿਨਾ) ਹੋਰ ਕੋਝਾ ਰਸਤਾ। ਸਉ = ਸਿਉਂ, ਨਾਲ। ਭਾਵ = ਪਿਆਰ। ਭਾਵੀਂ = ਪਿਆਰਾਂ ਵਿਚ। ਦੂਜੇ ਭਾਵੀ = (ਪਰਮਾਤਮਾ ਤੋਂ ਬਿਨਾ) ਹੋਰ ਪਿਆਰਾਂ ਵਿਚ (ਫਸਿਆਂ) । ਵਹਣਿ = ਵਹਣ ਵਿਚ। ਲੁੜ੍ਹ੍ਹੰਦੜੀ = ਰੁੜ੍ਹਦੀ। ਜਾਇ = ਜਾਂਦੀ ਹੈ।16। ਤਿਹਟੜੇ = ਤਿ-ਹੱਟੜੇ, ਤਿੰਨ ਹੱਟਾਂ ਵਾਲੇ। ਤਿਹਟੜੇ ਬਾਜਾਰ = ਤਿੰਨ ਹੱਟਾਂ ਵਾਲੇ ਬਾਜ਼ਾਰਾਂ ਵਿਚ, ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਵਿਚ। ਕਰਨਿ = ਕਰਦੇ ਹਨ। ਸਉਦਾ = ਦੁਨੀਆ ਦਾ ਕਾਰ-ਵਿਹਾਰ। ਵਣਜਾਰਿਆ = ਜਗਤ ਵਿਚ ਵਣਜ ਕਰਨ ਆਏ ਜੀਵ। ਸਚੁ = ਸਦਾ-ਥਿਰ ਹਰਿ-ਨਾਮ। ਪਾਸਾਰ = ਪਸਾਰੀ।17। ਪੰਥਾ = ਰਸਤਾ। ਪੰਥਾ ਪ੍ਰੇਮ = ਪ੍ਰੇਮ ਦਾ ਰਸਤਾ। ਜਾਣਈ = ਜਾਣੈ, ਜਾਣਦੀ (ਇਕ-ਵਚਨ) । ਗਵਾਰਿ = ਮੂਰਖ ਜੀਵ-ਇਸਤ੍ਰੀ। ਭੂਲੀ = ਸਹੀ ਜੀਵਨ-ਰਾਹ ਤੋਂ ਖੁੰਝੀ ਹੋਈ। ਬਿਸਰਾਇ ਕੈ = ਭੁਲਾ ਕੇ। ਨਰਕਿ = ਨਰਕ ਵਿਚ। ਨਰਕਿ ਅੰਧ੍ਯ੍ਯਾਰ = ਹਨੇਰੇ ਨਰਕ ਵਿਚ।18। |
1,426 | https://www.gurugranthdarpan.net/1426.html | ਮਾਇਆ ਮਨਹੁ ਨ ਵੀਸਰੈ ਮਾਂਗੈ ਦੰਮਾਂ ਦੰਮ ॥ ਸੋ ਪ੍ਰਭੁ ਚਿਤਿ ਨ ਆਵਈ ਨਾਨਕ ਨਹੀ ਕਰੰਮਿ ॥੧੯॥ ਤਿਚਰੁ ਮੂਲਿ ਨ ਥੁੜੀਦੋ ਜਿਚਰੁ ਆਪਿ ਕ੍ਰਿਪਾਲੁ ॥ ਸਬਦੁ ਅਖੁਟੁ ਬਾਬਾ ਨਾਨਕਾ ਖਾਹਿ ਖਰਚਿ ਧਨੁ ਮਾਲੁ ॥੨੦॥ ਖੰਭ ਵਿਕਾਂਦੜੇ ਜੇ ਲਹਾਂ ਘਿੰਨਾ ਸਾਵੀ ਤੋਲਿ ॥ ਤੰਨਿ ਜੜਾਂਈ ਆਪਣੈ ਲਹਾਂ ਸੁ ਸਜਣੁ ਟੋਲਿ ॥੨੧॥ ਸਜਣੁ ਸਚਾ ਪਾਤਿਸਾਹੁ ਸਿਰਿ ਸਾਹਾਂ ਦੈ ਸਾਹੁ ॥ ਜਿਸੁ ਪਾਸਿ ਬਹਿਠਿਆ ਸੋਹੀਐ ਸਭਨਾਂ ਦਾ ਵੇਸਾਹੁ ॥੨੨॥{ਪੰਨਾ 1426} | ਹੇ ਭਾਈ! (ਮਾਇਆ-ਵੇੜ੍ਹੇ ਮਨੁੱਖ ਦੇ) ਮਨ ਤੋਂ ਮਾਇਆਂ ਕਦੇ ਨਹੀਂ ਭੁੱਲਦੀ, (ਉਹ ਹਰ ਵੇਲੇ) ਧਨ ਹੀ ਧਨ ਭਾਲਦਾ ਰਹਿੰਦਾ ਹੈ। ਉਹ ਪਰਮਾਤਮਾ (ਜੋ ਸਭ ਕੁਝ ਦੇਣ ਵਾਲਾ ਹੈ, ਉਸ ਦੇ) ਚਿੱਤ ਵਿਚ ਨਹੀਂ ਆਉਂਦਾ। ਪਰ, ਹੇ ਨਾਨਕ! (ਉਹ ਮਾਇਆ-ਵੇੜ੍ਹਿਆ ਮਨੁੱਖ ਭੀ ਕੀਹ ਕਰੇ? ਨਾਮ-ਧਨ ਉਸ ਦੀ) ਕਿਸਮਤ ਵਿਚ ਹੀ ਨਹੀਂ।19। ਹੇ ਨਾਨਕ! (ਆਖ-) ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਐਸਾ ਧਨ ਹੈ ਐਸਾ ਮਾਲ ਹੈ ਜੋ ਕਦੇ ਮੁੱਕਦਾ ਨਹੀਂ। (ਇਸ ਧਨ ਨੂੰ ਆਪ) ਵਰਤਿਆ ਕਰ, (ਹੋਰਨਾਂ ਵਿਚ ਭੀ) ਵੰਡਿਆ ਕਰ। ਜਿਤਨਾ ਚਿਰ ਪਰਮਾਤਮਾ ਆਪ ਦਇਆਵਾਨ ਰਹਿੰਦਾ ਹੈ, ਉਤਨਾ ਚਿਰ ਇਹ ਧਨ ਕਦੇ ਭੀ ਨਹੀਂ ਮੁੱਕਦਾ।20। ਹੇ ਭਾਈ! ਜੇ ਮੈਂ ਕਿਤੇ ਖੰਭ ਲੱਭ ਲਵਾਂ, ਤਾਂ ਮੈਂ ਆਪਣਾ ਆਪ ਦੇ ਕੇ ਉਸ ਦੇ ਬਰਾਬਰ ਤੋਲ ਕੇ ਉਹ ਖੰਭ ਲੈ ਲਵਾਂ। ਮੈਂ ਉਹ ਖੰਭ ਆਪਣੇ ਸਰੀਰ ਉੱਤੇ ਜੜ ਲਵਾਂ ਅਤੇ (ਉਡਾਰੀ ਲਾ ਕੇ) ਭਾਲ ਕਰ ਕੇ ਉਸ ਸੱਜਣ ਪ੍ਰਭੂ ਦਾ ਮਿਲਾਪ ਹਾਸਲ ਕਰ ਲਵਾਂ (ਭਾਵ, ਆਪਾ-ਭਾਵ ਸਦਕੇ ਕੀਤਿਆਂ ਹੀ ਉਹ ਆਤਮਕ ਉਡਾਰੀ ਲੱਗਦੀ ਹੈ ਜਿਸ ਦੀ ਬਰਕਤਿ ਨਾਲ ਪਰਮਾਤਮਾ ਲੱਭ ਪੈਂਦਾ ਹੈ) ।21। ਹੇ ਭਾਈ! (ਅਸਲ) ਮਿੱਤਰ ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਾਤਿਸ਼ਾਹ ਹੈ ਜੋ (ਦੁਨੀਆ ਦੇ ਸਾਰੇ) ਪਾਤਿਸ਼ਾਹਾਂ ਦੇ ਸਿਰ ਤੇ ਪਾਤਿਸ਼ਾਹ ਹੈ (ਸਭ ਦੁਨੀਆਵੀ ਪਾਤਿਸ਼ਾਹਾਂ ਤੋਂ ਵੱਡਾ ਹੈ) । ਉਹ ਪ੍ਰਭੂ-ਪਾਤਿਸ਼ਾਹ ਸਭ ਜੀਵਾਂ ਦਾ ਆਸਰਾ ਹੈ, (ਉਹ ਐਸਾ ਹੈ ਕਿ) ਉਸ ਦੇ ਪਾਸ ਬੈਠਿਆਂ (ਲੋਕ ਪਰਲੋਕ ਦੀ) ਸੋਭਾ ਖੱਟ ਲਈਦੀ ਹੈ।22। ੴ ਸਤਿਗੁਰ ਪ੍ਰਸਾਦਿ ॥ | ਮਨਹੁ = ਮਨ ਤੋਂ। ਵੀਸਰੈ = ਭੁੱਲਦੀ। ਮਾਂਗੈ = ਮੰਗਦਾ ਰਹਿੰਦਾ ਹੈ। ਦੰਮਾਂ ਦੰਮ = ਪੈਸੇ ਹੀ ਪੈਸੇ, ਧਨ ਹੀ ਧਨ। ਚਿਤਿ = ਚਿੱਤ ਵਿਚ। ਨ ਆਵਈ = ਨ ਆਵੈ, ਨਹੀਂ ਆਉਂਦਾ। ਕਰੰਮਿ = ਕਰਮ ਵਿਚ, ਭਾਗ ਵਿਚ, ਕਿਸਮਤ ਵਿਚ।19। ਤਿਚਰੁ = ਉਤਨਾ ਚਿਰ। ਮੂਲਿ ਨ = ਬਿਲਕੁਲ ਨਹੀਂ। ਥੁੜੀਦੋ = ਥੁੜਦਾ, ਮੁੱਕਦਾ। ਜਿਚਰੁ = ਜਿਤਨਾ ਚਿਰ। ਸਬਦੁ = ਪਰਮਾਤਮਾ ਦੀ ਸਿਫ਼ਤਿ-ਸਾਲਾਹ। ਅਖੁਟੁ = ਕਦੇ ਨਾਹ ਮੁੱਕਣ ਵਾਲਾ (ਧਨ) । ਬਾਬਾ = ਹੇ ਭਾਈ! ਖਾਹਿ = ਆਪ ਵਰਤ। ਖਰਚਿ = ਹੋਰਨਾਂ ਨੂੰ ਵੰਡ।20। ਵਿਕਾਂਦੜੇ = ਵਿਕਦੇ। ਲਹਾਂ = ਮੈਂ ਲੱਭ ਲਵਾਂ। ਘਿੰਨਾ = ਘਿੰਨਾਂ, ਮੈਂ ਲੈ ਲਵਾਂ। ਸਾਵੀ = ਬਰਾਬਰ, ਸਾਂਵੀ। ਤੋਲਿ = ਤੋਲ ਕੇ। ਸਾਵੀ ਤੋਲਿ = ਆਪਣੇ ਆਪੇ ਦੇ ਬਰਾਬਰ ਤੋਲ ਕੇ। ਤੰਨਿ = ਸਰੀਰ ਉਤੇ। ਟੋਲਿ = ਖੋਜ ਕੇ। ਸਜਣੁ = ਮਿੱਤਰ।21। ਸਦਾ = ਸਦਾ ਕਾਇਮ ਰਹਿਣ ਵਾਲਾ। ਸਾਹਾਂ ਦੈ ਸਿਰਿ = ਸ਼ਾਹਾਂ ਦੇ ਸਿਰਿ, ਸ਼ਾਹਾਂ ਦੇ ਸਿਰ ਉੱਤੇ। ਸਾਹੁ = ਸ਼ਾਹੁ, ਪਾਤਿਸ਼ਾਹ। ਸੋਹੀਐ = ਸੋਹਣਾ ਲੱਗੀਦਾ ਹੈ, ਸੋਭਾ ਖੱਟੀਦੀ ਹੈ। ਵੇਸਾਹੁ = ਆਸਰਾ।22। |
1,426 | https://www.gurugranthdarpan.net/1426.html | ੴ ਸਤਿਗੁਰ ਪ੍ਰਸਾਦਿ ॥ ਸਲੋਕ ਮਹਲਾ ੯ ॥ ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ ॥ ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨੁ ॥੧॥ ਬਿਖਿਅਨ ਸਿਉ ਕਾਹੇ ਰਚਿਓ ਨਿਮਖ ਨ ਹੋਹਿ ਉਦਾਸੁ ॥ ਕਹੁ ਨਾਨਕ ਭਜੁ ਹਰਿ ਮਨਾ ਪਰੈ ਨ ਜਮ ਕੀ ਫਾਸ ॥੨॥ ਤਰਨਾਪੋ ਇਉ ਹੀ ਗਇਓ ਲੀਓ ਜਰਾ ਤਨੁ ਜੀਤਿ ॥ ਕਹੁ ਨਾਨਕ ਭਜੁ ਹਰਿ ਮਨਾ ਅਉਧ ਜਾਤੁ ਹੈ ਬੀਤਿ ॥੩॥{ਪੰਨਾ 1426} | ਹੇ ਭਾਈ! ਜੇ ਤੂੰ ਪਰਮਾਤਮਾ ਦੇ ਗੁਣ ਕਦੇ ਨਹੀਂ ਗਾਏ, ਤਾਂ ਤੂੰ ਆਪਣਾ ਮਨੁੱਖਾ ਜਨਮ ਨਿਕੰਮਾ ਕਰ ਲਿਆ। ਹੇ ਨਾਨਕ! ਆਖ– ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ (ਤੇ, ਉਸ ਨੂੰ ਇਉਂ ਜ਼ਿੰਦਗੀ ਦਾ ਆਸਰਾ ਬਣਾ) ਜਿਵੇਂ ਪਾਣੀ ਨੂੰ ਮੱਛੀ (ਆਪਣੀ ਜਿੰਦ ਦਾ ਆਸਰਾ ਬਣਾਈ ਰੱਖਦੀ ਹੈ) ।1। ਹੇ ਭਾਈ! ਤੂੰ ਵਿਸ਼ਿਆਂ ਨਾਲ ਕਿਉਂ (ਇਤਨਾ) ਮਸਤ ਰਹਿੰਦਾ ਹੈਂ? ਤੂੰ ਅੱਖ ਝਮਕਣ ਜਿਤਨੇ ਸਮੇ ਲਈ ਭੀ ਵਿਸ਼ਿਆਂ ਤੋਂ ਚਿੱਤ ਨਹੀਂ ਹਟਾਂਦਾ। ਹੇ ਨਾਨਕ! ਆਖ– ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ। (ਭਜਨ ਦੀ ਬਰਕਤਿ ਨਾਲ) ਜਮਾਂ ਦੀ ਫਾਹੀ (ਗਲ ਵਿਚ) ਨਹੀਂ ਪੈਂਦੀ।2। ਹੇ ਭਾਈ! (ਤੇਰੀ) ਜੁਆਨੀ ਬੇ-ਪਰਵਾਹੀ ਵਿਚ ਹੀ ਲੰਘ ਗਈ, (ਹੁਣ) ਬੁਢੇਪੇ ਨੇ ਤੇਰੇ ਸਰੀਰ ਨੂੰ ਜਿੱਤ ਲਿਆ ਹੈ। ਹੇ ਨਾਨਕ! ਆਖ– ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ। ਉਮਰ ਲੰਘਦੀ ਜਾ ਰਹੀ ਹੈ।3। | ਗੁਨ ਗੋਬਿੰਦ = ਗੋਬਿੰਦ ਦੇ ਗੁਣ। ਅਕਾਰਥ = ਵਿਅਰਥ। ਕੀਨੁ = ਬਣਾ ਲਿਆ। ਕਹੁ = ਆਖ। ਮਨਾ = ਹੇ ਮਨ। ਜਿਹ ਬਿਧਿ = ਜਿਸ ਤਰੀਕੇ ਨਾਲ, ਜਿਸ ਤਰ੍ਹਾਂ। ਜਲ ਕਉ = ਪਾਣੀ ਨੂੰ। ਮੀਨੁ = ਮੱਛੀ।1। ਬਿਖਿਅਨ ਸਿਉ = ਵਿਸ਼ਿਆਂ ਨਾਲ। ਕਾਹੇ = ਕਿਉਂ? ਨਿਮਖ = (निमे) ਅੱਖ ਝਮਕਣ ਜਿਤਨੇ ਸਮੇ ਲਈ। ਨ ਹੋਹਿ = ਨ ਹੋਹਿਂ, ਤੂੰ ਨਹੀਂ ਹੁੰਦਾ। ਉਦਾਸੁ = ਉਪਰਾਮ। ਪਰੈ ਨ = ਨਹੀਂ ਪੈਂਦੀ। ਫਾਸ = ਫਾਹੀ।2। ਤਰਨਾਮੋ = ਜੁਆਨੀ (तरूण = ਜੁਆਨ) । ਇਉ ਹੀ = ਇਉਂ ਹੀ, ਬੇ-ਪਰਵਾਹੀ ਵਿਚ। ਜਰਾ = ਬੁਢੇਪਾ। ਜੀਤਿ ਲੀਓ = ਜਿੱਤ ਲਿਆ। ਅਉਧ = ਉਮਰ। ਜਾਤ ਹੈ ਬੀਤਿ = ਗੁਜ਼ਰਦੀ ਜਾ ਰਹੀ ਹੈ।3। |
1,426 | https://www.gurugranthdarpan.net/1426.html | ਬਿਰਧਿ ਭਇਓ ਸੂਝੈ ਨਹੀ ਕਾਲੁ ਪਹੂਚਿਓ ਆਨਿ ॥ ਕਹੁ ਨਾਨਕ ਨਰ ਬਾਵਰੇ ਕਿਉ ਨ ਭਜੈ ਭਗਵਾਨੁ ॥੪॥ ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ ॥ ਇਨ ਮੈ ਕਛੁ ਸੰਗੀ ਨਹੀ ਨਾਨਕ ਸਾਚੀ ਜਾਨਿ ॥੫॥{ਪੰਨਾ 1426} | ਹੇ ਨਾਨਕ! ਆਖ– ਹੇ ਝੱਲੇ ਮਨੁੱਖ! ਤੂੰ ਕਿਉਂ ਪਰਮਾਤਮਾ ਦਾ ਭਜਨ ਨਹੀਂ ਕਰਦਾ? (ਵੇਖ, ਤੂੰ ਹੁਣ) ਬੁੱਢਾ ਹੋ ਗਿਆ ਹੈਂ (ਪਰ ਤੈਨੂੰ ਅਜੇ ਭੀ ਇਹ) ਸਮਝ ਨਹੀਂ ਆ ਰਹੀ ਕਿ ਮੌਤ (ਸਿਰ ਤੇ) ਆ ਪਹੁੰਚੀ ਹੈ।4। ਹੇ ਨਾਨਕ! (ਆਖ– ਹੇ ਭਾਈ!) ਧਨ, ਇਸਤ੍ਰੀ, ਸਾਰੀ ਜਾਇਦਾਦ = (ਇਸ ਨੂੰ) ਆਪਣੀ ਕਰ ਕੇ ਨਾਹ ਮੰਨ। ਇਹ ਗੱਲ ਸੱਚੀ ਸਮਝ ਕਿ ਇਹਨਾਂ ਸਾਰਿਆਂ ਵਿਚੋਂ ਕੋਈ ਇੱਕ ਭੀ ਤੇਰਾ ਸਾਥੀ ਨਹੀਂ ਬਣ ਸਕਦਾ।5। | ਬਿਰਧਿ = ਬੁੱਢਾ। ਸੂਝੈ ਨਹੀ = ਸਮਝ ਨਹੀਂ ਪੈਂਦੀ। ਕਾਲੁ = ਮੌਤ। ਆਨਿ = ਆ ਕੇ। ਨਰ ਬਾਵਰੇ = ਹੇ ਝੱਲੇ ਮਨੁੱਖ! ਨ ਭਜਹਿ = ਤੂੰ ਨਹੀਂ ਜਪਦਾ।4। ਦਾਰਾ = ਇਸਤ੍ਰੀ। ਸੰਪਤਿ ਸਗਲ = ਸਾਰੀ ਸੰਪੱਤੀ, ਸਾਰੀ ਜਾਇਦਾਦ। ਜਿਨਿ ਮਾਨਿ = ਮਤਾਂ ਸਮਝ, ਨਾਹ ਮੰਨ। ਅਪੁਨੀ ਕਰਿ = ਆਪਣੀ ਜਾਣ ਕੇ। ਇਨ ਮਹਿ = ਇਹਨਾਂ ਸਾਰਿਆਂ ਵਿਚੋਂ। ਸੰਗੀ = ਸਾਥੀ। ਸਾਚੀ ਜਾਨਿ = (ਇਹ ਗੱਲ) ਪੱਕੀ ਜਾਣ ਲੈ।5। |
1,426 | https://www.gurugranthdarpan.net/1426.html | ਪਤਿਤ ਉਧਾਰਨ ਭੈ ਹਰਨ ਹਰਿ ਅਨਾਥ ਕੇ ਨਾਥ ॥ ਕਹੁ ਨਾਨਕ ਤਿਹ ਜਾਨੀਐ ਸਦਾ ਬਸਤੁ ਤੁਮ ਸਾਥਿ ॥੬॥ ਤਨੁ ਧਨੁ ਜਿਹ ਤੋ ਕਉ ਦੀਓ ਤਾਂ ਸਿਉ ਨੇਹੁ ਨ ਕੀਨ ॥ ਕਹੁ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ॥੭॥ ਤਨੁ ਧਨੁ ਸੰਪੈ ਸੁਖ ਦੀਓ ਅਰੁ ਜਿਹ ਨੀਕੇ ਧਾਮ ॥ ਕਹੁ ਨਾਨਕ ਸੁਨੁ ਰੇ ਮਨਾ ਸਿਮਰਤ ਕਾਹਿ ਨ ਰਾਮੁ ॥੮॥{ਪੰਨਾ 1426} | ਹੇ ਨਾਨਕ! ਆਖ– (ਹੇ ਭਾਈ!) ਪ੍ਰਭੂ ਜੀ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲੇ ਹਨ, ਸਾਰੇ ਡਰ ਦੂਰ ਕਰਨ ਵਾਲੇ ਹਨ, ਅਤੇ ਨਿਖਸਮਿਆਂ ਦੇ ਖਸਮ ਹਨ। ਹੇ ਭਾਈ! ਉਸ (ਪ੍ਰਭੂ) ਨੂੰ (ਇਉਂ) ਸਮਝਣਾ ਚਾਹੀਦਾ ਹੈ ਕਿ ਉਹ ਸਦਾ ਤੇਰੇ ਨਾਲ ਵੱਸਦਾ ਹੈ।6। ਹੇ ਨਾਨਕ! ਆਖ– ਹੇ ਝੱਲੇ ਮਨੁੱਖ! ਜਿਸ (ਪਰਮਾਤਮਾ) ਨੇ ਤੈਨੂੰ ਸਰੀਰ ਦਿੱਤਾ, ਧਨ ਦਿੱਤਾ, ਤੂੰ ਉਸ ਨਾਲ ਪਿਆਰ ਨਾਹ ਪਾਇਆ। ਫਿਰ ਹੁਣ ਆਤੁਰ ਹੋ ਕੇ ਘਬਰਾਇਆ ਕਿਉਂ ਫਿਰਦਾ ਹੈਂ (ਭਾਵ, ਉਸ ਹਰੀ ਨੂੰ ਯਾਦ ਕਰਨ ਤੋਂ ਬਿਨਾ ਘਬਰਾਣਾ ਤਾਂ ਹੋਇਆ ਹੀ) ।7। ਹੇ ਨਾਨਕ! ਆਖ– ਹੇ ਮਨ! ਸੁਣ, ਜਿਸ (ਪਰਮਾਤਮਾ) ਨੇ ਸਰੀਰ ਦਿੱਤਾ, ਧਨ ਦਿੱਤਾ, ਜਾਇਦਾਦ ਦਿੱਤੀ, ਸੁਖ ਦਿੱਤੇ ਅਤੇ ਸੋਹਣੇ ਘਰ ਦਿੱਤੇ, ਉਸ ਪਰਮਾਤਮਾ ਦਾ ਤੂੰ ਸਿਮਰਨ ਕਿਉਂ ਨਹੀਂ ਕਰਦਾ?।8। | ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪਤਿਤ ਉਧਾਰਨ = ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲੇ। ਭੈ = (ਲਫ਼ਜ਼ 'ਭਉ' ਤੋਂ ਬਹੁ-ਵਚਨ) । ਭੈ ਹਰਨ = ਸਾਰੇ ਡਰ ਦੂਰ ਕਰਨ ਵਾਲੇ। ਅਨਾਥ ਕੇ ਨਾਥ = ਨਿਖਸਮਿਆਂ ਦੇ ਖਸਮ। ਤਿਹ = ਉਸ (ਪਰਮਾਤਮਾ) ਨੂੰ। ਜਾਨੀਐ = (ਇਉਂ) ਜਾਣਨਾ ਚਾਹੀਦਾ ਹੈ (ਕਿ) । ਸਾਥਿ = ਨਾਲ।6। ਜਿਹ = ਜਿਸ (ਪਰਮਾਤਮਾ) ਨੇ। ਤੋ ਕਉ = ਤੈਨੂੰ। ਤਾਂ ਸਿਉ = ਉਸ (ਪਰਮਾਤਮਾ) ਨਾਲ। ਨੇਹੁ = ਪਿਆਰ। ਨਰ ਬਾਵਰੇ = ਹੇ ਝੱਲੇ ਮਨੁੱਖ! ਦੀਨ = ਆਤੁਰ।7। ਸੰਪੈ = ਧਨ। ਅਰੁ = ਅਤੇ। ਜਿਹ = ਜਿਸ ਨੇ। ਨੀਕੇ = ਚੰਗੇ, ਸੋਹਣੇ। ਧਾਮ = ਘਰ। ਕਾਹਿ ਨ = ਕਿਉਂ ਨਹੀਂ।8। |
1,426 | https://www.gurugranthdarpan.net/1426.html | ਸਭ ਸੁਖ ਦਾਤਾ ਰਾਮੁ ਹੈ ਦੂਸਰ ਨਾਹਿਨ ਕੋਇ ॥ ਕਹੁ ਨਾਨਕ ਸੁਨਿ ਰੇ ਮਨਾ ਤਿਹ ਸਿਮਰਤ ਗਤਿ ਹੋਇ ॥੯॥ ਜਿਹ ਸਿਮਰਤ ਗਤਿ ਪਾਈਐ ਤਿਹ ਭਜੁ ਰੇ ਤੈ ਮੀਤ ॥ ਕਹੁ ਨਾਨਕ ਸੁਨੁ ਰੇ ਮਨਾ ਅਉਧ ਘਟਤ ਹੈ ਨੀਤ ॥੧੦॥{ਪੰਨਾ 1426-1427} | ਹੇ ਨਾਨਕ! ਆਖ– ਹੇ ਮਨ! ਪਰਮਾਤਮਾ (ਹੀ) ਸਾਰੇ ਸੁਖ ਦੇਣ ਵਾਲਾ ਹੈ, (ਉਸ ਦੇ ਬਰਾਬਰ ਦਾ ਹੋਰ) ਕੋਈ ਦੂਜਾ ਨਹੀਂ ਹੈ, ਉਸ (ਦਾ ਨਾਮ) ਸਿਮਰਦਿਆਂ ਉੱਚੀ ਆਤਮਕ ਅਵਸਥਾ (ਭੀ) ਪ੍ਰਾਪਤ ਹੋ ਜਾਂਦੀ ਹੈ।9। ਹੇ ਮਿੱਤਰ! ਤੂੰ ਉਸ ਪਰਮਾਤਮਾ ਦਾ ਭਜਨ ਕਰਿਆ ਕਰ, ਜਿਸ ਦਾ ਨਾਮ ਸਿਮਰਦਿਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ। ਹੇ ਨਾਨਕ! ਆਖ– ਹੇ ਮਨ! ਸੁਣ, ਉਮਰ ਸਦਾ ਘਟਦੀ ਜਾ ਰਹੀ ਹੈ (ਪਰਮਾਤਮਾ ਦਾ ਸਿਮਰਨ ਨਾਹ ਵਿਸਾਰ) ।10। | ਦਾਤਾ = ਦੇਣ ਵਾਲਾ। ਨਾਹਿਨ = ਨਹੀਂ। ਤਿਹ = ਉਸ (ਰਾਮ) ਨੂੰ। ਸਿਮਰਤ = ਸਿਮਰਦਿਆਂ। ਉੱਚੀ ਆਤਮਕ ਅਵਸਥਾ।9। ਪਾਈਐ = ਪ੍ਰਾਪਤ ਕਰਦੀ ਹੈ। ਤੈ = ਤੂੰ। ਰੇ ਮੀਤ = ਹੇ ਮਿੱਤਰ! ਅਉਧ = ਉਮਰ। ਨੀਤ = ਨਿੱਤ।10। |
1,427 | https://www.gurugranthdarpan.net/1427.html | ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ ॥ ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ ॥੧੧॥{ਪੰਨਾ 1427} | ਹੇ ਨਾਨਕ! (ਆਖ-) ਹੇ ਚਤੁਰ ਮਨੁੱਖ! ਹੇ ਸਿਆਣੇ ਮਨੁੱਖ! ਤੂੰ ਜਾਣਦਾ ਹੈਂ ਕਿ (ਤੇਰਾ ਇਹ) ਸਰੀਰ (ਪਰਮਾਤਮਾ ਨੇ) ਪੰਜ ਤੱਤਾਂ ਤੋਂ ਬਣਾਇਆ ਹੈ। (ਇਹ ਭੀ) ਯਕੀਨ ਜਾਣ ਕਿ ਜਿਨ੍ਹਾਂ ਤੱਤਾਂ ਤੋਂ (ਇਹ ਸਰੀਰ) ਬਣਿਆ ਹੈ (ਮੁੜ) ਉਹਨਾਂ ਵਿਚ ਹੀ ਲੀਨ ਹੋ ਜਾਇਗਾ (ਫਿਰ ਇਸ ਸਰੀਰ ਦੇ ਝੂਠੇ ਮੋਹ ਵਿਚ ਫਸ ਕੇ ਪਰਮਾਤਮਾ ਦਾ ਸਿਮਰਨ ਕਿਉਂ ਭੁਲਾ ਰਿਹਾ ਹੈਂ?।11। | ਪਾਂਚ ਤਤ = ਮਿੱਟੀ, ਹਵਾ, ਪਾਣੀ, ਅੱਗ, ਆਕਾਸ਼। ਕੋ = ਦਾ। ਚਤੁਰ = ਹੇ ਚਤੁਰ ਮਨੁੱਖ! ਸੁਜਾਨ = ਹੇ ਸਿਆਣੇ ਮਨੁੱਖ! ਜਿਹ ਤੇ = ਜਿਨ੍ਹਾਂ ਤੱਤਾਂ ਤੋਂ। ਤੇ = ਤੋਂ। ਤਾਹਿ ਮਾਹਿ = ਉਹਨਾਂ (ਹੀ ਤੱਤਾਂ) ਵਿਚ। ਮਾਨਿ = ਮੰਨ ਲੈ, ਯਕੀਨ ਜਾਣ।11। |
1,427 | https://www.gurugranthdarpan.net/1427.html | ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥ ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ ॥੧੨॥{ਪੰਨਾ 1427} | ਹੇ ਨਾਨਕ! ਆਖ– ਹੇ ਮਨ! ਸੰਤ ਜਨਾਂ ਨੇ ਉੱਚੀ ਕੂਕ ਕੇ ਦੱਸ ਦਿੱਤਾ ਹੈ ਕਿ ਪਰਮਾਤਮਾ ਹਰੇਕ ਸਰੀਰ ਵਿਚ ਵੱਸ ਰਿਹਾ ਹੈ। ਤੂੰ ਉਸ (ਪਰਮਾਤਮਾ) ਦਾ ਭਜਨ ਕਰਿਆ ਕਰ, (ਭਜਨ ਦੀ ਬਰਕਤਿ ਨਾਲ) ਸੰਸਾਰ-ਸਮੁੰਦਰ ਤੋਂ ਤੂੰ ਪਾਰ ਲੰਘ ਜਾਹਿਂਗਾ।12। | ਘਟ = ਸਰੀਰ। ਘਟ ਘਟ ਮੈ = ਹਰੇਕ ਸਰੀਰ ਵਿਚ। ਜੂ = ਜੀ। ਪੁਕਾਰਿ = ਪੁਕਾਰ ਕੇ, ਉੱਚੀ ਬੋਲ ਕੇ। ਭਉਨਿਧਿ = ਸੰਸਾਰ-ਸਮੁੰਦਰ। ਉਤਰਹਿ = ਉਤਰਹਿਂ, ਤੂੰ ਲੰਘ ਜਾਹਿਂਗਾ।12। |
1,427 | https://www.gurugranthdarpan.net/1427.html | ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ ॥ ਕਹੁ ਨਾਨਕ ਸੁਨੁ ਰੇ ਮਨਾ ਸੋ ਮੂਰਤਿ ਭਗਵਾਨ ॥੧੩॥ ਉਸਤਤਿ ਨਿੰਦਿਆ ਨਾਹਿ ਜਿਹਿ ਕੰਚਨ ਲੋਹ ਸਮਾਨਿ ॥ ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ ॥੧੪॥ ਹਰਖੁ ਸੋਗੁ ਜਾ ਕੈ ਨਹੀ ਬੈਰੀ ਮੀਤ ਸਮਾਨਿ ॥ ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ ॥੧੫॥ ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥੧੬॥{ਪੰਨਾ 1427} | ਹੇ ਨਾਨਕ! ਆਖ– ਹੇ ਮਨ! ਸੁਣ, ਜਿਸ ਮਨੁੱਖ (ਦੇ ਹਿਰਦੇ) ਨੂੰ ਸੁਖ ਦੁਖ ਨਹੀਂ ਪੋਹ ਸਕਦਾ, ਲੋਭ ਮੋਹ ਅਹੰਕਾਰ ਨਹੀਂ ਪੋਹ ਸਕਦਾ (ਭਾਵ, ਜਿਹੜਾ ਮਨੁੱਖ ਸੁਖ ਦੁਖ ਵੇਲੇ ਆਤਮਕ ਜੀਵਨ ਵਲੋਂ ਨਹੀਂ ਡੋਲਦਾ, ਜਿਸ ਉਤੇ ਲੋਭ ਮੋਹ ਅਹੰਕਾਰ ਆਪਣਾ ਜ਼ੋਰ ਨਹੀਂ ਪਾ ਸਕਦਾ) ਉਹ ਮਨੁੱਖ (ਸਾਖਿਆਤ) ਪਰਮਾਤਮਾ ਦਾ ਰੂਪ ਹੈ।13। ਹੇ ਨਾਨਕ! ਆਖ– ਹੇ ਮਨ! ਸੁਣ, ਜਿਸ ਮਨੁੱਖ (ਦੇ ਮਨ) ਨੂੰ ਉਸਤਤਿ ਨਹੀਂ (ਡੁਲਾ ਸਕਦੀ) ਨਿੰਦਿਆ ਨਹੀਂ (ਡੁਲਾ ਸਕਦੀ) , ਜਿਸ ਨੂੰ ਸੋਨਾ ਅਤੇ ਲੋਹਾ ਇਕੋ ਜਿਹੇ (ਦਿੱਸਦੇ ਹਨ, ਭਾਵ, ਜੋ ਲਾਲਚ ਵਿਚ ਨਹੀਂ ਫਸਦਾ) , ਇਹ ਗੱਲ (ਪੱਕੀ) ਜਾਣ ਕਿ ਉਸ ਨੂੰ ਮੋਹ ਤੋਂ ਛੁਟਕਾਰਾ ਮਿਲ ਚੁੱਕਾ ਹੈ।14। ਹੇ ਨਾਨਕ! ਆਖ– ਹੇ ਮਨ! ਸੁਣ, ਜਿਸ ਮਨੁੱਖ ਦੇ ਹਿਰਦੇ ਵਿਚ ਖ਼ੁਸ਼ੀ ਗ਼ਮੀ ਆਪਣਾ ਜ਼ੋਰ ਨਹੀਂ ਪਾ ਸਕਦੀ, ਜਿਸ ਨੂੰ ਵੈਰੀ ਤੇ ਮਿੱਤਰ ਇਕੋ ਜਿਹੇ (ਮਿੱਤਰ ਹੀ) ਜਾਪਦੇ ਹਨ, ਤੂੰ ਇਹ ਗੱਲ ਪੱਕੀ ਸਮਝ ਕਿ ਉਸ ਨੂੰ ਮਾਇਆ ਦੇ ਮੋਹ ਤੋਂ ਖ਼ਲਾਸੀ ਮਿਲ ਚੁੱਕੀ ਹੈ।15। ਹੇ ਨਾਨਕ! ਆਖ– ਹੇ ਮਨ! ਸੁਣ, ਜਿਹੜਾ ਮਨੁੱਖ ਕਿਸੇ ਨੂੰ (ਕੋਈ) ਡਰਾਵੇ ਨਹੀਂ ਦੇਂਦਾ, ਅਤੇ ਕਿਸੇ ਦੇ ਡਰਾਵੇ ਨਹੀਂ ਮੰਨਦਾ (ਡਰਾਵਿਆਂ ਤੋਂ ਘਬਰਾਂਦਾ ਨਹੀਂ) ਉਸ ਨੂੰ ਆਤਮਕ ਜੀਵਨ ਦੀ ਸੂਝ ਵਾਲਾ ਸਮਝ।16। | ਜਿਹ = ਜਿਸ (ਦੇ ਮਨ) ਨੂੰ। ਪਰਸੈ = ਛੁੰਹਦਾ। ਅਭਿਮਾਨੁ = ਅਹੰਕਾਰ। ਸੋ = ਉਹ (ਮਨੁੱਖ) । ਮੂਰਤਿ ਭਗਵਾਨ = ਭਗਵਾਨ ਦਾ ਸਰੂਪ।13। ਉਸਤਤਿ = ਵਡਿਆਈ। ਜਿਹਿ = ਜਿਸ (ਦੇ ਮਨ) ਨੂੰ। ਕੰਚਨ = ਸੋਨਾ। ਲੋਹ = ਲੋਹਾ। ਸਮਾਨਿ = ਇਕੋ ਜਿਹਾ। ਮੁਕਤਿ = ਮੋਹ ਤੋਂ ਖ਼ਲਾਸੀ। ਤਾਹਿ = ਉਸ (ਮਨੁੱਖ) ਨੇ (ਪ੍ਰਾਪਤ ਕੀਤੀ ਹੈ) । ਤੇ = ਤੂੰ। ਜਾਨਿ = ਸਮਝ ਲੈ।14। ਹਰਖੁ = ਖ਼ੁਸ਼ੀ। ਸੋਗੁ = ਚਿੰਤਾ, ਗ਼ਮ। ਜਾ ਕੈ = ਜਿਸ (ਮਨੁੱਖ) ਦੇ ਹਿਰਦੇ ਵਿਚ। ਸਮਾਨਿ = ਇਕੋ ਜਿਹੇ। ਮੁਕਤਿ = ਮਾਇਆ ਦੇ ਮੋਹ ਤੋਂ ਖ਼ਲਾਸੀ।15। ਭੈ = ਡਰਾਵੇ (ਬਹੁ-ਵਚਨ ਲਫ਼ਜ਼ 'ਭਉ' ਤੋਂ) । ਆਨ = ਹੋਰਨਾਂ ਦੇ। ਗਿਆਨੀ = ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ। ਤਾਹਿ = ਉਸ ਨੂੰ। ਬਖਾਨਿ = ਆਖ।16। |
1,427 | https://www.gurugranthdarpan.net/1427.html | ਜਿਹਿ ਬਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ ॥ ਕਹੁ ਨਾਨਕ ਸੁਨੁ ਰੇ ਮਨਾ ਤਿਹ ਨਰ ਮਾਥੈ ਭਾਗੁ ॥੧੭॥ ਜਿਹਿ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸੁ ॥ ਕਹੁ ਨਾਨਕ ਸੁਨੁ ਰੇ ਮਨਾ ਤਿਹ ਘਟਿ ਬ੍ਰਹਮ ਨਿਵਾਸੁ ॥੧੮॥ ਜਿਹਿ ਪ੍ਰਾਨੀ ਹਉਮੈ ਤਜੀ ਕਰਤਾ ਰਾਮੁ ਪਛਾਨਿ ॥ ਕਹੁ ਨਾਨਕ ਵਹੁ ਮੁਕਤਿ ਨਰੁ ਇਹ ਮਨ ਸਾਚੀ ਮਾਨੁ ॥੧੯॥{ਪੰਨਾ 1427} | ਹੇ ਨਾਨਕ! ਆਖ– ਹੇ ਮਨ! ਸੁਣ, ਜਿਸ (ਮਨੁੱਖ) ਨੇ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਨਿੰਦਾ, ਈਰਖਾ, ਆਦਿਕ ਅਨੇਕਾਂ ਰੂਪਾਂ ਵਾਲੀ) ਸਾਰੀ ਦੀ ਸਾਰੀ ਮਾਇਆ ਤਿਆਗ ਦਿੱਤੀ, (ਉਸੇ ਨੇ ਹੀ ਸਹੀ) ਵੈਰਾਗ ਦਾ (ਸਹੀ) ਭੇਖ ਧਾਰਨ ਕੀਤਾ (ਸਮਝ) । ਹੇ ਮਨ! ਉਸ ਮਨੁੱਖ ਦੇ ਮੱਥੇ ਉਤੇ (ਚੰਗਾ) ਭਾਗ (ਜਾਗਿਆ ਸਮਝ) ।17। ਹੇ ਨਾਨਕ! ਆਖ– ਹੇ ਮਨ! ਸੁਣ, ਜਿਸ (ਮਨੁੱਖ) ਨੇ ਮਾਇਆ ਦਾ ਮੋਹ ਛੱਡ ਦਿੱਤਾ, (ਜਿਹੜਾ ਮਨੁੱਖ ਮਾਇਆ ਦੇ ਕਾਮਾਦਿਕ) ਸਾਰੇ ਵਿਕਾਰਾਂ ਵਲੋਂ ਉਪਰਾਮ ਹੋ ਗਿਆ, ਉਸ ਦੇ ਹਿਰਦੇ ਵਿਚ (ਪਰਤੱਖ ਤੌਰ ਤੇ) ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ।18। ਜਿਸ ਮਨੁੱਖ ਨੇ ਕਰਤਾਰ ਸਿਰਜਣਹਾਰ ਨਾਲ ਡੂੰਘੀ ਸਾਂਝ ਪਾ ਕੇ (ਆਪਣੇ ਅੰਦਰੋਂ) ਹਉਮੈ ਤਿਆਗ ਦਿੱਤੀ, ਹੇ ਨਾਨਕ! ਆਖ– ਹੇ ਮਨ! ਇਹ ਗੱਲ ਸੱਚੀ ਸਮਝ ਕਿ ਉਹ ਮਨੁੱਖ (ਹੀ) ਮੁਕਤ ਹੈ।19। | ਜਿਹਿ = ਜਿਸ (ਮਨੁੱਖ) ਨੇ। ਬਿਖਿਆ = ਮਾਇਆ। ਸਗਲੀ = ਸਾਰੀ। ਬਿਖਿਆ ਸਗਲੀ = (ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਨਿੰਦਾ, ਈਰਖਾ, ਆਦਿਕ) ਸਾਰੀ ਦੀ ਸਾਰੀ ਮਾਇਆ। ਤਿਹ ਨਰ ਮਾਥੈ = ਉਸ ਮਨੁੱਖ ਦੇ ਮੱਥੇ ਉੱਤੇ।17। ਮਮਤਾ = ਅਪਣੱਤ। ਤੇ = ਤੋਂ। ਉਦਾਸੁ = ਉਪਰਾਮ। ਤਿਹ ਘਟਿ = ਉਸ (ਮਨੁੱਖ) ਦੇ ਹਿਰਦੇ ਵਿਚ।18। ਜਿਹਿ ਪ੍ਰਾਨੀ = ਜਿਸ ਪ੍ਰਾਣੀ ਨੇ। ਪਛਾਨਿ = ਪਛਾਣ ਕੇ, ਜਾਣ-ਪਛਾਣ ਪਾ ਕੇ, ਸਾਂਝ ਪਾ ਕੇ। ਵਹੁ ਨਰੁ = ਉਹ ਮਨੁੱਖ। ਮੁਕਤ = ਵਿਕਾਰਾਂ ਤੋਂ ਬਚਿਆ ਹੋਇਆ। ਮਨ = ਹੇ ਮਨ!।19। |
1,427 | https://www.gurugranthdarpan.net/1427.html | ਭੈ ਨਾਸਨ ਦੁਰਮਤਿ ਹਰਨ ਕਲਿ ਮੈ ਹਰਿ ਕੋ ਨਾਮੁ ॥ ਨਿਸਿ ਦਿਨੁ ਜੋ ਨਾਨਕ ਭਜੈ ਸਫਲ ਹੋਹਿ ਤਿਹ ਕਾਮ ॥੨੦॥ ਜਿਹਬਾ ਗੁਨ ਗੋਬਿੰਦ ਭਜਹੁ ਕਰਨ ਸੁਨਹੁ ਹਰਿ ਨਾਮੁ ॥ ਕਹੁ ਨਾਨਕ ਸੁਨਿ ਰੇ ਮਨਾ ਪਰਹਿ ਨ ਜਮ ਕੈ ਧਾਮ ॥੨੧॥ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ॥ ਕਹੁ ਨਾਨਕ ਆਪਨ ਤਰੈ ਅਉਰਨ ਲੇਤ ਉਧਾਰ ॥੨੨॥{ਪੰਨਾ 1427} | ਹੇ ਨਾਨਕ! (ਆਖ– ਹੇ ਭਾਈ!) ਇਸ ਕਲੇਸ਼ਾਂ-ਭਰੇ ਸੰਸਾਰ ਵਿਚ ਪਰਮਾਤਮਾ ਦਾ ਨਾਮ (ਹੀ) ਸਾਰੇ ਡਰ ਨਾਸ ਕਰਨ ਵਾਲਾ ਹੈ, ਖੋਟੀ ਮਤਿ ਦੂਰ ਕਰਨ ਵਾਲਾ ਹੈ। ਜਿਹੜਾ ਮਨੁੱਖ ਪ੍ਰਭੂ ਦਾ ਨਾਮ ਰਾਤ ਦਿਨ ਜਪਦਾ ਰਹਿੰਦਾ ਹੈ ਉਸ ਦੇ ਸਾਰੇ ਕੰਮ ਨੇਪਰੇ ਚੜ੍ਹ ਜਾਂਦੇ ਹਨ।20। ਹੇ ਭਾਈ! (ਆਪਣੀ) ਜੀਭ ਨਾਲ ਪਰਮਾਤਮਾ ਦੇ ਗੁਣਾਂ ਦਾ ਜਾਪ ਕਰਿਆ ਕਰੋ, (ਆਪਣੇ) ਕੰਨਾਂ ਨਾਲ ਪਰਮਾਤਮਾ ਦਾ ਨਾਮ ਸੁਣਿਆ ਕਰੋ। ਹੇ ਨਾਨਕ! ਆਖ– ਹੇ ਮਨ! (ਜਿਹੜੇ ਮਨੁੱਖ ਨਾਮ ਜਪਦੇ ਹਨ, ਉਹ) ਜਮਾਂ ਦੇ ਵੱਸ ਨਹੀਂ ਪੈਂਦੇ।21। ਹੇ ਨਾਨਕ! ਆਖ– (ਹੇ ਭਾਈ!) ਜਿਹੜਾ ਮਨੁੱਖ (ਆਪਣੇ ਅੰਦਰੋਂ ਮਾਇਆ ਦੀ) ਮਮਤਾ ਤਿਆਗਦਾ ਹੈ, ਲੋਭ ਮੋਹ ਅਤੇ ਅਹੰਕਾਰ ਦੂਰ ਕਰਦਾ ਹੈ, ਉਹ ਆਪ (ਭੀ ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ਅਤੇ ਹੋਰਨਾਂ ਨੂੰ ਭੀ (ਵਿਕਾਰਾਂ ਤੋਂ) ਬਚਾ ਲੈਂਦਾ ਹੈ।22। | ਭੈ = (ਲਫ਼ਜ਼ 'ਭਉ' ਤੋਂ ਬਹੁ-ਵਚਨ) ਸਾਰੇ ਡਰ। ਹਰਨ = ਦੂਰ ਕਰਨ ਵਾਲਾ। ਦੁਰਮਤਿ = ਖੋਟੀ ਮਤਿ। ਕਲਿ ਮਹਿ = ਕਲੇਸ਼ਾਂ-ਭਰੇ ਸੰਸਾਰ ਵਿਚ। ਕੋ = ਦਾ। ਨਿਸਿ = ਰਾਤ। ਭਜੈ = ਜਾਪਦਾ ਹੈ (ਇਕ-ਵਚਨ) । ਹੋਰਿ = ਹੋ ਜਾਂਦੇ ਹਨ। ਤਿਹ ਕਾਮ = ਉਸ ਦੇ (ਸਾਰੇ) ਕੰਮ।20। ਜਿਹਬਾ = ਜੀਭ (ਨਾਲ) । ਕਰਨ = ਕੰਨਾਂ ਨਾਲ। ਪਰਹਿ ਨ = ਨਹੀਂ ਪੈਂਦੇ। ਧਾਮ = ਘਰ। ਜਮ ਕੈ ਧਾਮ = ਜਮ ਕੇ ਧਾਮਿ, ਜਮ ਦੇ ਘਰ ਵਿਚ, ਜਮ ਦੇ ਵੱਸ ਵਿਚ।21। ਮਮਤਾ = ਅਪਣੱਤ, ਮੋਹ। ਤਜੈ = ਛੱਡਦਾ ਹੈ। ਤਰੈ = ਪਾਰ ਲੰਘ ਜਾਂਦਾ ਹੈ। ਅਉਰਨ = ਹੋਰਨਾਂ ਨੂੰ। ਲੇਤ ਉਧਾਰ = ਲੇਤ ਉਧਾਰਿ, ਬਚਾ ਲੈਂਦਾ ਹੈ।22। |
1,427 | https://www.gurugranthdarpan.net/1427.html | ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ ॥ ਇਨ ਮੈ ਕਛੁ ਸਾਚੋ ਨਹੀ ਨਾਨਕ ਬਿਨੁ ਭਗਵਾਨ ॥੨੩॥ ਨਿਸਿ ਦਿਨੁ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ ॥ ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ ॥੨੪॥ ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ ॥ ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ ॥੨੫॥ ਪ੍ਰਾਨੀ ਕਛੂ ਨ ਚੇਤਈ ਮਦਿ ਮਾਇਆ ਕੈ ਅੰਧੁ ॥ ਕਹੁ ਨਾਨਕ ਬਿਨੁ ਹਰਿ ਭਜਨ ਪਰਤ ਤਾਹਿ ਜਮ ਫੰਧ ॥੨੬॥{ਪੰਨਾ 1427} | ਹੇ ਨਾਨਕ! (ਆਖ– ਹੇ ਭਾਈ!) ਜਿਵੇਂ (ਸੁੱਤੇ ਪਿਆਂ) ਸੁਪਨਾ (ਆਉਂਦਾ ਹੈ) ਅਤੇ (ਉਸ ਸੁਪਨੇ ਵਿਚ ਕਈ ਪਦਾਰਥ) ਵੇਖੀਦੇ ਹਨ, ਤਿਵੇਂ ਇਸ ਜਗਤ ਨੂੰ ਸਮਝ ਲੈ। ਪਰਮਾਤਮਾ ਦੇ ਨਾਮ ਤੋਂ ਬਿਨਾ (ਜਗਤ ਵਿਚ ਦਿੱਸ ਰਹੇ) ਇਹਨਾਂ (ਪਦਾਰਥਾਂ) ਵਿਚ ਕੋਈ ਭੀ ਪਦਾਰਥ ਸਦਾ ਸਾਥ ਨਿਬਾਹੁਣ ਵਾਲਾ ਨਹੀਂ ਹੈ।23। ਹੇ ਨਾਨਕ! (ਆਖ– ਹੇ ਭਾਈ!) ਮਾਇਆ (ਇਕੱਠੀ ਕਰਨ) ਦੀ ਖ਼ਾਤਰ ਮਨੁੱਖ ਸਦਾ ਰਾਤ ਦਿਨ ਭਟਕਦਾ ਫਿਰਦਾ ਹੈ। ਕ੍ਰੋੜਾਂ (ਬੰਦਿਆਂ) ਵਿਚ ਕੋਈ ਵਿਰਲਾ (ਅਜਿਹਾ ਹੁੰਦਾ) ਹੈ, ਜਿਸ ਦੇ ਮਨ ਵਿਚ ਪਰਮਾਤਮਾ ਦੀ ਯਾਦ ਟਿਕੀ ਹੁੰਦੀ ਹੈ।24। ਹੇ ਨਾਨਕ! ਆਖ– ਹੇ ਮਿੱਤਰ! ਸੁਣ, ਜਿਵੇਂ ਪਾਣੀ ਤੋਂ ਬੁਲਬੁਲਾ ਸਦਾ ਪੈਦਾ ਹੁੰਦਾ ਅਤੇ ਨਾਸ ਹੁੰਦਾ ਰਹਿੰਦਾ ਹੈ, ਤਿਵੇਂ ਹੀ (ਪਰਮਾਤਮਾ ਨੇ) ਜਗਤ ਦੀ (ਇਹ) ਖੇਡ ਬਣਾਈ ਹੋਈ ਹੈ।25। ਪਰ ਮਾਇਆ ਦੇ ਨਸ਼ੇ ਵਿਚ (ਆਤਮਕ ਜੀਵਨ ਵਲੋਂ) ਅੰਨ੍ਹਾ ਹੋਇਆ ਮਨੁੱਖ (ਆਤਮਕ ਜੀਵਨ ਬਾਰੇ) ਕੁਝ ਭੀ ਨਹੀਂ ਸੋਚਦਾ। ਹੇ ਨਾਨਕ! ਆਖ– ਪਰਮਾਤਮਾ ਦੇ ਭਜਨ ਤੋਂ ਬਿਨਾ (ਅਜਿਹੇ ਮਨੁੱਖ ਨੂੰ) ਜਮਾਂ ਦੀਆਂ ਫਾਹੀਆਂ ਪਈਆਂ ਰਹਿੰਦੀਆਂ ਹਨ।26। | ਅਰੁ = ਅਤੇ। ਕਉ = ਨੂੰ। ਜਾਨਿ = ਸਮਝ ਲੈ। ਇਨ ਮਹਿ = ਇਹਨਾਂ (ਦਿੱਸਦੇ ਪਦਾਰਥਾਂ) ਵਿਚ (ਬਹੁ-ਵਚਨ) । ਕਛੁ = ਕੋਈ ਭੀ ਪਦਾਰਥ। ਸਾਚੋ = ਸਦਾ ਕਾਇਮ ਰਹਿਣ ਵਾਲਾ, ਸਦਾ ਸਾਥ ਨਿਬਾਹੁਣ ਵਾਲਾ।23। ਨਿਸਿ = ਰਾਤ। ਕਾਰਨੇ = ਦੀ ਖ਼ਾਤਰ। ਡੋਲਤ = ਭਟਕਦਾ ਫਿਰਦਾ ਹੈ। ਨੀਤ = ਨਿੱਤ, ਸਦਾ। ਕੋਟਨ ਮੈ = ਕ੍ਰੋੜਾਂ ਵਿਚ। ਕੋਊ = ਕੋਈ ਵਿਰਲਾ। ਜਿਹ ਚੀਤਿ = ਜਿਸ ਦੇ ਚਿੱਤ ਵਿਚ।24। ਤੇ = ਤੋਂ। ਬੁਦਬੁਦਾ = ਬੁਲਬੁਲਾ। ਰਚੀ = ਬਣਾਈ ਹੋਈ ਹੈ। ਮੀਤ = ਹੇ ਮਿੱਤਰ!।25। ਨ ਚੇਤਈ = ਨ ਚੇਤੈ, ਨਹੀਂ ਚੇਤੇ ਕਰਦਾ, ਨਹੀਂ ਸੋਚਦਾ। ਮਦਿ = ਨਸ਼ੇ ਵਿਚ। ਮਦਿ ਮਾਇਆ ਕੈ = ਮਾਇਆ ਦੇ ਨਸ਼ੇ ਵਿਚ। ਅੰਧੁ = (ਆਤਮਕ ਜੀਵਨ ਵਲੋਂ) ਅੰਨ੍ਹਾ। ਪਰਤ = ਪੈਂਦੇ ਹਨ, ਪਏ ਰਹਿੰਦੇ ਹਨ। ਫੰਧ = ਫਾਹੇ, ਫਾਹੀਆਂ।26। |
1,427 | https://www.gurugranthdarpan.net/1427.html | ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ ॥ ਕਹੁ ਨਾਨਕ ਸੁਨਿ ਰੇ ਮਨਾ ਦੁਰਲਭ ਮਾਨੁਖ ਦੇਹ ॥੨੭॥ ਮਾਇਆ ਕਾਰਨਿ ਧਾਵਹੀ ਮੂਰਖ ਲੋਗ ਅਜਾਨ ॥ ਕਹੁ ਨਾਨਕ ਬਿਨੁ ਹਰਿ ਭਜਨ ਬਿਰਥਾ ਜਨਮੁ ਸਿਰਾਨ ॥੨੮॥ ਜੋ ਪ੍ਰਾਨੀ ਨਿਸਿ ਦਿਨੁ ਭਜੈ ਰੂਪ ਰਾਮ ਤਿਹ ਜਾਨੁ ॥ ਹਰਿ ਜਨ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ ॥੨੯॥ ਮਨੁ ਮਾਇਆ ਮੈ ਫਧਿ ਰਹਿਓ ਬਿਸਰਿਓ ਗੋਬਿੰਦ ਨਾਮੁ ॥ ਕਹੁ ਨਾਨਕ ਬਿਨੁ ਹਰਿ ਭਜਨ ਜੀਵਨ ਕਉਨੇ ਕਾਮ ॥੩੦॥ ਪ੍ਰਾਨੀ ਰਾਮੁ ਨ ਚੇਤਈ ਮਦਿ ਮਾਇਆ ਕੈ ਅੰਧੁ ॥ ਕਹੁ ਨਾਨਕ ਹਰਿ ਭਜਨ ਬਿਨੁ ਪਰਤ ਤਾਹਿ ਜਮ ਫੰਧ ॥੩੧॥{ਪੰਨਾ 1427-1428} | ਹੇ ਨਾਨਕ! ਆਖ– ਹੇ ਮਨ! ਸੁਣ, ਇਹ ਮਨੁੱਖਾ ਸਰੀਰ ਬੜੀ ਮੁਸ਼ਕਿਲ ਨਾਲ ਮਿਲਦਾ ਹੈ (ਇਸ ਨੂੰ ਮਾਇਆ ਦੀ ਖ਼ਾਤਰ ਭਟਕਣਾ ਵਿਚ ਹੀ ਨਹੀਂ ਰੋਲ ਦੇਣਾ ਚਾਹੀਦਾ) । ਸੋ, ਜੇ (ਮਨੁੱਖ) ਆਤਮਕ ਆਨੰਦ (ਹਾਸਲ ਕਰਨਾ) ਚਾਹੁੰਦਾ ਹੈ, ਤਾਂ (ਉਸ ਨੂੰ ਚਾਹੀਦਾ ਹੈ ਕਿ) ਪਰਮਾਤਮਾ ਦੀ ਸਰਨ ਪਿਆ ਰਹੇ।27। ਹੇ ਨਾਨਕ! ਆਖ– (ਹੇ ਭਾਈ!) ਮੂਰਖ ਬੇ-ਸਮਝ ਬੰਦੇ (ਨਿਰੀ) ਮਾਇਆ (ਇਕੱਠੀ ਕਰਨ) ਵਾਸਤੇ ਭਟਕਦੇ ਰਹਿੰਦੇ ਹਨ, ਪਰਮਾਤਮਾ ਦੇ ਭਜਨ ਤੋਂ ਬਿਨਾ (ਉਹਨਾਂ ਦਾ ਇਹ ਮਨੁੱਖਾ) ਜਨਮ ਅਜਾਈਂ ਬੀਤ ਜਾਂਦਾ ਹੈ।28। ਹੇ ਨਾਨਕ! ਆਖ– (ਹੇ ਭਾਈ!) ਜਿਹੜਾ ਮਨੁੱਖ ਰਾਤ ਦਿਨ (ਹਰ ਵੇਲੇ ਪਰਮਾਤਮਾ ਦਾ ਨਾਮ) ਜਪਦਾ ਰਹਿੰਦਾ ਹੈ, ਉਸ ਨੂੰ ਪਰਮਾਤਮਾ ਦਾ ਰੂਪ ਸਮਝੋ। ਇਹ ਗੱਲ ਸੱਚੀ ਮੰਨੋ ਕਿ ਪਰਮਾਤਮਾ ਦੇ ਭਗਤ ਅਤੇ ਪਰਮਾਤਮਾ ਵਿਚ ਕੋਈ ਫ਼ਰਕ ਨਹੀਂ ਹੈ।29। ਹੇ ਨਾਨਕ! ਆਖ– (ਹੇ ਭਾਈ! ਜਿਸ ਮਨੁੱਖ ਦਾ) ਮਨ (ਹਰ ਵੇਲੇ) ਮਾਇਆ (ਦੇ ਮੋਹ) ਵਿਚ ਫਸਿਆ ਰਹਿੰਦਾ ਹੈ (ਜਿਸ ਨੂੰ) ਪਰਮਾਤਮਾ ਦਾ ਨਾਮ (ਸਦਾ) ਭੁੱਲਾ ਰਹਿੰਦਾ ਹੈ (ਦੱਸੋ) ਪਰਮਾਤਮਾ ਦੇ ਭਜਨ ਤੋਂ ਬਿਨਾ (ਉਸ ਦਾ) ਜੀਊਣਾ ਕਿਸ ਕੰਮ?।30। ਹੇ ਨਾਨਕ! ਆਖ– (ਹੇ ਭਾਈ!) ਮਾਇਆ ਦੇ ਮੋਹ ਵਿਚ (ਫਸ ਕੇ ਆਤਮਕ ਜੀਵਨ ਵਲੋਂ) ਅੰਨ੍ਹਾ ਹੋਇਆ (ਜਿਹੜਾ) ਮਨੁੱਖ ਪਰਮਾਤਮਾ ਦਾ ਨਾਮ ਯਾਦ ਨਹੀਂ ਕਰਦਾ, ਪਰਮਾਤਮਾ ਦੇ ਭਜਨ ਤੋਂ ਬਿਨਾ ਉਸ ਨੂੰ (ਉਸ ਦੇ ਗਲ ਵਿਚ) ਜਮਾਂ ਦੀਆਂ ਫਾਹੀਆਂ ਪਈਆਂ ਰਹਿੰਦੀਆਂ ਹਨ।31। | ਜਉ = ਜੇ। ਚਾਹੈ– ਚਾਹੁੰਦਾ ਹੈ, ਲੋੜਦਾ ਹੈ। ਲੇਹ = ਲਈ ਰੱਖੇ; ਪਿਆ ਰਹੇ। ਦੇਹ = ਸਰੀਰ।27। ਧਾਵਹੀ = ਧਾਵਹਿ, ਦੌੜੇ ਫਿਰਦੇ ਹਨ। ਅਜਾਨ = ਬੇ-ਸਮਝ। ਸਿਰਾਨ = ਗੁਜ਼ਰ ਜਾਂਦਾ ਹੈ।28। ਨਿਸਿ = ਰਾਤ। ਭਜੈ = ਜਪਦਾ ਹੈ। ਰੂਪ ਰਾਮ = ਪਰਮਾਤਮਾ ਦਾ ਰੂਪ। ਤਿਹ = ਉਸ ਨੂੰ। ਜਾਨੁ = ਸਮਝੋ। ਅੰਤਰੁ = ਫ਼ਰਕ, ਵਿੱਥ। ਹਰਿ ਜਨ = ਹਰਿ-ਜਨ, ਪਰਮਾਤਮਾ ਦਾ ਭਗਤ। ਸਾਚੀ ਮਾਨੁ = (ਇਹ ਗੱਲ) ਸੱਚੀ ਮੰਨ।29। ਫਧਿ ਰਹਿਓ = ਫਸਿਆ ਰਹਿੰਦਾ ਹੈ। ਕਉਨੇ ਕਾਮ = ਕਿਸ ਕੰਮ? ਕਿਸੇ ਭੀ ਕੰਮ ਨਹੀਂ।30। ਨ ਚੇਤਈ = ਨ ਚੇਤੈ, ਨਹੀਂ ਚੇਤੇ ਕਰਦਾ। ਮਦਿ = ਨਸ਼ੇ ਵਿਚ। ਅੰਧੁ = (ਆਤਮਕ ਜੀਵਨ ਵਲੋਂ) ਅੰਨ੍ਹਾ ਹੋਇਆ ਮਨੁੱਖ। ਪਰਤ = ਪਏ ਰਹਿੰਦੇ ਹਨ। ਤਾਹਿ = ਉਸ ਨੂੰ। ਜਮ ਫੰਧ = ਜਮਾਂ ਦੇ ਫਾਹੇ, ਜਮਾਂ ਦੀਆਂ ਫਾਹੀਆਂ।31। |
1,428 | https://www.gurugranthdarpan.net/1428.html | ਸੁਖ ਮੈ ਬਹੁ ਸੰਗੀ ਭਏ ਦੁਖ ਮੈ ਸੰਗਿ ਨ ਕੋਇ ॥ ਕਹੁ ਨਾਨਕ ਹਰਿ ਭਜੁ ਮਨਾ ਅੰਤਿ ਸਹਾਈ ਹੋਇ ॥੩੨॥ ਜਨਮ ਜਨਮ ਭਰਮਤ ਫਿਰਿਓ ਮਿਟਿਓ ਨ ਜਮ ਕੋ ਤ੍ਰਾਸੁ ॥ ਕਹੁ ਨਾਨਕ ਹਰਿ ਭਜੁ ਮਨਾ ਨਿਰਭੈ ਪਾਵਹਿ ਬਾਸੁ ॥੩੩॥ ਜਤਨ ਬਹੁਤੁ ਮੈ ਕਰਿ ਰਹਿਓ ਮਿਟਿਓ ਨ ਮਨ ਕੋ ਮਾਨੁ ॥ ਦੁਰਮਤਿ ਸਿਉ ਨਾਨਕ ਫਧਿਓ ਰਾਖਿ ਲੇਹੁ ਭਗਵਾਨ ॥੩੪॥{ਪੰਨਾ 1428} | ਹੇ ਨਾਨਕ! ਆਖ– ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ (ਪਰਮਾਤਮਾ) ਅੰਤ ਸਮੇ (ਭੀ) ਮਦਦਗਾਰ ਬਣਦਾ ਹੈ। (ਦੁਨੀਆ ਵਿਚ ਤਾਂ) ਸੁਖ ਵੇਲੇ ਅਨੇਕਾਂ ਮੇਲੀ-ਗੇਲੀ ਬਣ ਜਾਂਦੇ ਹਨ, ਪਰ ਦੁੱਖ ਵਿਚ ਕੋਈ ਭੀ ਨਾਲ ਨਹੀਂ ਹੁੰਦਾ।32। ਹੇ ਭਾਈ! (ਪਰਮਾਤਮਾ ਦਾ ਸਿਮਰਨ ਭੁਲਾ ਕੇ ਜੀਵ) ਅਨੇਕਾਂ ਜਨਮਾਂ ਵਿਚ ਭਟਕਦਾ ਫਿਰਦਾ ਹੈ, ਜਮਾਂ ਦਾ ਡਰ (ਇਸ ਦੇ ਅੰਦਰੋਂ) ਮੁੱਕਦਾ ਨਹੀਂ। ਹੇ ਨਾਨਕ! ਆਖ– ਹੇ ਮਨ! ਪਰਮਾਤਮਾ ਦਾ ਭਜਨ ਕਰਦਾ ਰਿਹਾ ਕਰ, (ਭਜਨ ਦੀ ਬਰਕਤਿ ਨਾਲ) ਤੂੰ ਉਸ ਪ੍ਰਭੂ ਵਿਚ ਨਿਵਾਸ ਪ੍ਰਾਪਤ ਕਰ ਲਏਂਗਾ ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ।33। ਹੇ ਨਾਨਕ! (ਆਖ-) ਹੇ ਭਗਵਾਨ! ਮੈਂ ਅਨੇਕਾਂ (ਹੋਰ ਹੋਰ) ਜਤਨ ਕਰ ਚੁੱਕਾ ਹਾਂ (ਉਹਨਾਂ ਜਤਨਾਂ ਨਾਲ) ਮਨ ਦਾ ਅਹੰਕਾਰ ਦੂਰ ਨਹੀਂ ਹੁੰਦਾ, (ਇਹ ਮਨ) ਖੋਟੀ ਮਤਿ ਨਾਲ ਚੰਬੜਿਆ ਹੀ ਰਹਿੰਦਾ ਹੈ। ਹੇ ਭਗਵਾਨ! (ਤੂੰ ਆਪ ਹੀ) ਰੱਖਿਆ ਕਰ।34। | ਸੰਗੀ = ਸਾਥੀ, ਮੇਲੀ-ਗੇਲੀ। ਸੰਗਿ = ਨਾਲ। ਅੰਤਿ = ਅਖ਼ੀਰ ਵੇਲੇ (ਭੀ) । ਸਹਾਈ = ਮਦਦਗਾਰ।32। ਜਨਮ ਜਨਮ = ਅਨੇਕਾਂ ਜਨਮਾਂ ਵਿਚ। ਕੋ = ਦਾ। ਤ੍ਰਾਸੁ = ਡਰ। ਨਿਰਭੈ = ਨਿਡਰ ਅਵਸਥਾ ਵਿਚ, ਉਸ ਪ੍ਰਭੂ ਵਿਚ ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ। ਪਾਵਹਿ = ਤੂੰ ਪ੍ਰਾਪਤ ਕਰ ਲਏਂਗਾ।33। ਕੋ = ਦਾ। ਮਾਨੁ = ਅਹੰਕਾਰ। ਦੁਰਮਤਿ = ਖੋਟੀ ਮਤਿ। ਸਿਉ = ਨਾਲ। ਫਧਿਓ = ਫਸਿਆ ਰਹਿੰਦਾ ਹੈ। ਭਗਵਾਨ = ਹੇ ਭਗਵਾਨ!।34। |
1,428 | https://www.gurugranthdarpan.net/1428.html | ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ ॥ ਕਹੁ ਨਾਨਕ ਹਰਿ ਭਜਨ ਬਿਨੁ ਬਿਰਥਾ ਸਭ ਹੀ ਮਾਨੁ ॥੩੫॥ ਕਰਣੋ ਹੁਤੋ ਸੁ ਨਾ ਕੀਓ ਪਰਿਓ ਲੋਭ ਕੈ ਫੰਧ ॥ ਨਾਨਕ ਸਮਿਓ ਰਮਿ ਗਇਓ ਅਬ ਕਿਉ ਰੋਵਤ ਅੰਧ ॥੩੬॥ ਮਨੁ ਮਾਇਆ ਮੈ ਰਮਿ ਰਹਿਓ ਨਿਕਸਤ ਨਾਹਿਨ ਮੀਤ ॥ ਨਾਨਕ ਮੂਰਤਿ ਚਿਤ੍ਰ ਜਿਉ ਛਾਡਿਤ ਨਾਹਿਨ ਭੀਤਿ ॥੩੭॥ ਨਰ ਚਾਹਤ ਕਛੁ ਅਉਰ ਅਉਰੈ ਕੀ ਅਉਰੈ ਭਈ ॥ ਚਿਤਵਤ ਰਹਿਓ ਠਗਉਰ ਨਾਨਕ ਫਾਸੀ ਗਲਿ ਪਰੀ ॥੩੮॥{ਪੰਨਾ 1428} | ਹੇ ਨਾਨਕ! ਆਖ– (ਹੇ ਭਾਈ!) ਬਾਲ-ਅਵਸਥਾ, ਜੁਆਨੀ ਦੀ ਅਵਸਥਾ, ਅਤੇ ਫਿਰ ਬੁਢੇਪੇ ਦੀ ਅਵਸਥਾ = (ਉਮਰ ਦੀਆਂ ਇਹ) ਤਿੰਨ ਅਵਸਥਾ ਸਮਝ ਲੈ (ਜੋ ਮਨੁੱਖ ਤੇ ਆਉਂਦੀਆਂ ਹਨ) । (ਪਰ ਇਹ) ਚੇਤੇ ਰੱਖ (ਕਿ) ਪਰਮਾਤਮਾ ਦੇ ਭਜਨ ਤੋਂ ਬਿਨਾ ਇਹ ਸਾਰੀਆਂ ਹੀ ਵਿਅਰਥ ਜਾਂਦੀਆਂ ਹਨ।35। ਹੇ ਨਾਨਕ! (ਆਖ– ਮਾਇਆ ਦੇ ਮੋਹ ਵਿਚ) ਅੰਨ੍ਹੇ ਹੋ ਰਹੇ ਹੇ ਮਨੁੱਖ! ਜੋ ਕੁਝ ਤੂੰ ਕਰਨਾ ਸੀ, ਉਹ ਤੂੰ ਨਾਹ ਕੀਤਾ (ਸਾਰੀ ਉਮਰ) ਤੂੰ ਲੋਭ ਦੀ ਫਾਹੀ ਵਿਚ (ਹੀ) ਫਸਿਆ ਰਿਹਾ। (ਜ਼ਿੰਦਗੀ ਦਾ ਸਾਰਾ) ਸਮਾ (ਇਸੇ ਤਰ੍ਹਾਂ ਹੀ) ਗੁਜ਼ਰ ਗਿਆ। ਹੁਣ ਕਿਉਂ ਰੋਂਦਾ ਹੈਂ? (ਹੁਣ ਪਛੁਤਾਣ ਦਾ ਕੀ ਲਾਭ?) ।36। ਹੇ ਨਾਨਕ! (ਆਖ-) ਹੇ ਮਿੱਤਰ! ਜਿਵੇਂ (ਕੰਧ ਉਤੇ ਕਿਸੇ) ਮੂਰਤੀ ਦਾ ਲੀਕਿਆ ਹੋਇਆ ਰੂਪ ਕੰਧ ਨੂੰ ਨਹੀਂ ਛੱਡਦਾ ਕੰਧ ਨਾਲ ਚੰਬੜਿਆ ਰਹਿੰਦਾ ਹੈ, ਤਿਵੇਂ ਜਿਹੜਾ ਮਨ ਮਾਇਆ (ਦੇ ਮੋਹ) ਵਿਚ ਫਸ ਜਾਂਦਾ ਹੈ, (ਉਹ ਇਸ ਮੋਹ ਵਿਚੋਂ ਆਪਣੇ ਆਪ) ਨਹੀਂ ਨਿਕਲ ਸਕਦਾ।37। ਹੇ ਨਾਨਕ! (ਆਖ-) ਹੇ ਭਾਈ! (ਮਾਇਆ ਦੇ ਮੋਹ ਵਿਚ ਫਸ ਕੇ) ਮਨੁੱਖ (ਪ੍ਰਭੂ-ਸਿਮਰਨ ਦੇ ਥਾਂ) ਕੁਝ ਹੋਰ ਹੀ (ਭਾਵ, ਮਾਇਆ ਹੀ ਮਾਇਆ) ਮੰਗਦਾ ਰਹਿੰਦਾ ਹੈ। (ਪਰ ਕਰਤਾਰ ਦੀ ਰਜ਼ਾ ਵਿਚ) ਹੋਰ ਦੀ ਹੋਰ ਹੋ ਜਾਂਦੀ ਹੈ। (ਮਨੁੱਖ ਹੋਰਨਾਂ ਨੂੰ) ਠੱਗਣ ਦੀਆਂ ਸੋਚਾਂ ਸੋਚਦਾ ਹੈ (ਉਤੋਂ ਮੌਤ ਦੀ) ਫਾਹੀ ਗਲ ਵਿਚ ਆ ਪੈਂਦੀ ਹੈ।38। | ਅਰੁ = ਅਤੇ। ਬਿਰਧਿ = ਬੁਢੇਪਾ। ਫੁਨਿ = (पुनः) ਫਿਰ। ਤੀਨਿ = ਤਿੰਨ। ਜਾਨਿ = ਜਾਣ, ਸਮਝ ਲੈ। ਮਾਨ = ਮੰਨ।35। ਕਰਣੋ ਹੁਤੋ = (ਜੋ ਕੁਝ) ਕਰਨਾ ਸੀ। ਸੁ = ਉਹ। ਕੈ ਫੰਧ = ਦੇ ਫਾਹੇ ਵਿਚ। ਸਮਿਓ = (ਮਨੁੱਖਾ ਜੀਵਨ ਦਾ) ਸਮਾ। ਰਮਿ ਗਇਓ = ਗੁਜ਼ਰ ਗਿਆ। ਅੰਧ = ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋ ਚੁੱਕੇ ਮਨੁੱਖ!।36। ਮੈ = ਮਹਿ, ਵਿਚ। ਰਮਿ ਰਹਿਓ = ਫਸਿਆ ਹੋਇਆ ਹੈ। ਨਾਹਿਨ = ਨਹੀਂ। ਮੀਤ = ਹੇ ਮਿੱਤਰ! ਮੂਰਤਿ = ਤਸਵੀਰ। ਚਿਤ੍ਰ = ਲੀਕਿਆ ਹੋਇਆ ਰੂਪ। ਭੀਤਿ = ਕੰਧ।37। ਅਉਰੈ ਕੀ ਅਉਰੈ = ਹੋਰ ਦੀ ਹੋਰ। ਚਿਤਵਤ ਰਹਿਓ = ਤੂੰ ਸੋਚਦਾ ਰਿਹਾ। ਠਗਉਰ = ਠਗ-ਮੂਰੀ, ਠਗ-ਬੂਟੀ, ਠੱਗੀਆਂ। ਗਲਿ = ਗਲ ਵਿਚ। ਪਰੀ = ਪੈ ਗਈ।38। |
1,428 | https://www.gurugranthdarpan.net/1428.html | ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਇ ॥ ਕਹੁ ਨਾਨਕ ਸੁਨਿ ਰੇ ਮਨਾ ਹਰਿ ਭਾਵੈ ਸੋ ਹੋਇ ॥੩੯॥ ਜਗਤੁ ਭਿਖਾਰੀ ਫਿਰਤੁ ਹੈ ਸਭ ਕੋ ਦਾਤਾ ਰਾਮੁ ॥ ਕਹੁ ਨਾਨਕ ਮਨ ਸਿਮਰੁ ਤਿਹ ਪੂਰਨ ਹੋਵਹਿ ਕਾਮ ॥੪੦॥ ਝੂਠੈ ਮਾਨੁ ਕਹਾ ਕਰੈ ਜਗੁ ਸੁਪਨੇ ਜਿਉ ਜਾਨੁ ॥ ਇਨ ਮੈ ਕਛੁ ਤੇਰੋ ਨਹੀ ਨਾਨਕ ਕਹਿਓ ਬਖਾਨਿ ॥੪੧॥{ਪੰਨਾ 1428} | ਹੇ ਨਾਨਕ! ਆਖ– ਹੇ ਮਨ! ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ (ਜ਼ਰੂਰ) ਉਹ (ਹੀ) ਹੁੰਦਾ ਹੈ (ਜੀਵ ਭਾਵੇਂ) ਸੁਖਾਂ (ਦੀ ਪ੍ਰਾਪਤੀ) ਵਾਸਤੇ ਅਨੇਕਾਂ ਜਤਨ ਕਰਦਾ ਰਹਿੰਦਾ ਹੈ, ਅਤੇ ਦੁੱਖਾਂ ਵਾਸਤੇ ਜਤਨ ਨਹੀਂ ਕਰਦਾ (ਪਰ ਫਿਰ ਭੀ ਰਜ਼ਾ ਅਨੁਸਾਰ ਦੁਖ ਭੀ ਆ ਹੀ ਪੈਂਦੇ ਹਨ। ਸੁਖ ਭੀ ਤਦੋਂ ਹੀ ਮਿਲਦਾ ਹੈ ਜਦੋਂ ਪ੍ਰਭੂ ਦੀ ਰਜ਼ਾ ਹੋਵੇ) ।39। ਜਗਤ ਮੰਗਤਾ (ਹੋ ਕੇ) ਭਟਕਦਾ ਫਿਰਦਾ ਹੈ (ਇਹ ਚੇਤਾ ਨਹੀਂ ਰੱਖਦਾ ਕਿ) ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਆਪ ਹੈ। ਹੇ ਨਾਨਕ! ਆਖ– ਹੇ ਮਨ! ਉਸ ਦਾਤਾਰ ਪ੍ਰਭੂ ਦਾ ਸਿਮਰਨ ਕਰਦਾ ਰਿਹਾ ਕਰ, ਤੇਰੇ ਸਾਰੇ ਕੰਮ ਸਫਲ ਹੁੰਦੇ ਰਹਿਣਗੇ।40। ਹੇ ਭਾਈ! (ਪਤਾ ਨਹੀਂ ਮਨੁੱਖ) ਨਾਸਵੰਤ ਦੁਨੀਆ ਦਾ ਮਾਨ ਕਿਉਂ ਕਰਦਾ ਰਹਿੰਦਾ ਹੈ। ਹੇ ਭਾਈ! ਜਗਤ ਨੂੰ ਸੁਪਨੇ (ਵਿਚ ਵੇਖੇ ਪਦਾਰਥਾਂ) ਵਾਂਗ (ਹੀ) ਸਮਝ ਰੱਖ। ਹੇ ਨਾਨਕ! (ਆਖ– ਹੇ ਭਾਈ!) ਮੈਂ ਤੈਨੂੰ ਠੀਕ ਦੱਸ ਰਿਹਾ ਹਾਂ ਕਿ ਇਹਨਾਂ (ਦਿੱਸਦੇ ਪਦਾਰਥਾਂ) ਵਿਚ ਤੇਰਾ (ਅਸਲ ਸਾਥੀ) ਕੋਈ ਭੀ ਪਦਾਰਥ ਨਹੀਂ ਹੈ।41। | ਸੁਖ ਕੇ = ਸੰਸਾਰਕ ਸੁਖਾਂ ਦੀ ਪ੍ਰਾਪਤੀ ਦੇ। ਕੋ = ਦਾ। ਦੁਖ ਕੋ = ਦੁੱਖਾਂ ਦਾ। ਹਰਿ ਭਾਵੈ = ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ।39। ਭਿਖਾਰੀ = ਮੰਗਤਾ। ਸਭ ਕੋ = ਸਭ ਜੀਵਾਂ ਦਾ। ਮਨ = ਹੇ ਮਨ! ਤਿਹ = ਉਸ (ਪਰਮਾਤਮਾ) ਨੂੰ। ਹੋਵਹਿ = ਹੋ ਜਾਣਗੇ। ਕਾਮ = ਸਾਰੇ ਕੰਮ।40। ਝੂਠੈ = ਨਾਸਵੰਤ = (ਸੰਸਾਰ) ਦਾ। ਕਹਾ ਕਰੇ = ਕਿਉਂ ਕਰਦਾ ਹੈ? ਜਿਉ = ਵਰਗਾ। ਜਾਨਿ = ਸਮਝ ਲੈ। ਇਨ ਮੈ = ਇਹਨਾਂ (ਦੁਨੀਆਵੀ ਪਦਾਰਥਾਂ) ਵਿਚ। ਤੇਰੋ = ਤੇਰਾ (ਅਸਲ ਸਾਥੀ) । ਬਖਾਨਿ = ਉਚਾਰ ਕੇ, ਸਮਝਾ ਕੇ।41। |
1,428 | https://www.gurugranthdarpan.net/1428.html | ਗਰਬੁ ਕਰਤੁ ਹੈ ਦੇਹ ਕੋ ਬਿਨਸੈ ਛਿਨ ਮੈ ਮੀਤ ॥ ਜਿਹਿ ਪ੍ਰਾਨੀ ਹਰਿ ਜਸੁ ਕਹਿਓ ਨਾਨਕ ਤਿਹਿ ਜਗੁ ਜੀਤਿ ॥੪੨॥ ਜਿਹ ਘਟਿ ਸਿਮਰਨੁ ਰਾਮ ਕੋ ਸੋ ਨਰੁ ਮੁਕਤਾ ਜਾਨੁ ॥ ਤਿਹਿ ਨਰ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ ॥੪੩॥ ਏਕ ਭਗਤਿ ਭਗਵਾਨ ਜਿਹ ਪ੍ਰਾਨੀ ਕੈ ਨਾਹਿ ਮਨਿ ॥ ਜੈਸੇ ਸੂਕਰ ਸੁਆਨ ਨਾਨਕ ਮਾਨੋ ਤਾਹਿ ਤਨੁ ॥੪੪॥ ਸੁਆਮੀ ਕੋ ਗ੍ਰਿਹੁ ਜਿਉ ਸਦਾ ਸੁਆਨ ਤਜਤ ਨਹੀ ਨਿਤ ॥ ਨਾਨਕ ਇਹ ਬਿਧਿ ਹਰਿ ਭਜਉ ਇਕ ਮਨਿ ਹੁਇ ਇਕ ਚਿਤਿ ॥੪੫॥ ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ ॥ ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ ॥੪੬॥{ਪੰਨਾ 1428} | ਹੇ ਮਿੱਤਰ! (ਜਿਸ) ਸਰੀਰ ਦਾ (ਮਨੁੱਖ ਸਦਾ) ਮਾਣ ਕਰਦਾ ਰਹਿੰਦਾ ਹੈ (ਕਿ ਇਹ ਮੇਰਾ ਆਪਣਾ ਹੈ, ਉਹ ਸਰੀਰ) ਇਕ ਛਿਨ ਵਿਚ ਹੀ ਨਾਸ ਹੋ ਜਾਂਦਾ ਹੈ। (ਹੋਰ ਪਦਾਰਥ ਦਾ ਮੋਹ ਤਾਂ ਕਿਤੇ ਰਿਹਾ, ਆਪਣੇ ਇਸ ਸਰੀਰ ਦਾ ਮੋਹ ਭੀ ਝੂਠਾ ਹੀ ਹੈ) । ਹੇ ਨਾਨਕ! ਜਿਸ ਮਨੁੱਖ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ, ਉਸ ਨੇ ਜਗਤ (ਦੇ ਮੋਹ) ਨੂੰ ਜਿੱਤ ਲਿਆ।42। ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਸਿਮਰਨ (ਟਿਕਿਆ ਰਹਿੰਦਾ ਹੈ) ਉਸ ਮਨੁੱਖ ਨੂੰ (ਮੋਹ ਦੇ ਜਾਲ ਤੋਂ) ਬਚਿਆ ਹੋਇਆ ਸਮਝ। ਹੇ ਨਾਨਕ! (ਆਖ– ਹੇ ਭਾਈ!) ਇਹ ਗੱਲ ਠੀਕ ਮੰਨ ਕਿ ਉਸ ਮਨੁੱਖ ਅਤੇ ਪਰਮਾਤਮਾ ਵਿਚ ਕੋਈ ਫ਼ਰਕ ਨਹੀਂ।43। ਹੇ ਨਾਨਕ! (ਆਖ– ਹੇ ਭਾਈ!) ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦੀ ਭਗਤੀ ਨਹੀਂ ਹੈ, ਉਸ ਦਾ ਸਰੀਰ ਉਹੋ ਜਿਹਾ ਹੀ ਸਮਝ ਜਿਹੋ ਜਿਹਾ (ਕਿਸੇ) ਸੂਰ ਦਾ ਸਰੀਰ ਹੈ (ਜਾਂ ਕਿਸੇ) ਕੁੱਤੇ ਦਾ ਸਰੀਰ ਹੈ।44। ਹੇ ਨਾਨਕ! (ਆਖ– ਹੇ ਭਾਈ!) ਇਕ-ਮਨ ਹੋ ਕੇ ਇਕ-ਚਿੱਤ ਹੋ ਕੇ ਪਰਮਾਤਮਾ ਦਾ ਭਜਨ ਇਸੇ ਤਰੀਕੇ ਨਾਲ ਕਰਿਆ ਕਰੋ (ਕਿ ਉਸ ਦਾ ਦਰ ਕਦੇ ਛੱਡਿਆ ਹੀ ਨਾਹ ਜਾਏ) ਜਿਵੇਂ ਕੁੱਤਾ (ਆਪਣੇ) ਮਾਲਕ ਦਾ ਘਰ (ਘਰ ਦਾ ਬੂਹਾ) ਸਦਾ (ਮੱਲੀ ਰੱਖਦਾ ਹੈ) ਕਦੇ ਭੀ ਛੱਡਦਾ ਨਹੀਂ ਹੈ।45। ਹੇ ਨਾਨਕ! (ਆਖ– ਹੇ ਭਾਈ! ਪਰਮਾਤਮਾ ਦਾ ਭਜਨ ਛੱਡ ਕੇ ਮਨੁੱਖ) ਤੀਰਥ-ਇਸ਼ਨਾਨ ਕਰ ਕੇ ਵਰਤ ਰੱਖ ਕੇ, ਦਾਨ-ਪੁੰਨ ਕਰ ਕੇ (ਆਪਣੇ) ਮਨ ਵਿਚ ਅਹੰਕਾਰ ਕਰਦਾ ਹੈ (ਕਿ ਮੈਂ ਧਰਮੀ ਬਣ ਗਿਆ ਹਾਂ, ਪਰ) ਉਸ ਦੇ (ਇਹ ਸਾਰੇ ਕੀਤੇ ਹੋਏ ਕਰਮ ਇਉਂ) ਵਿਅਰਥ (ਚਲੇ ਜਾਂਦੇ ਹਨ) ਜਿਵੇਂ ਹਾਥੀ ਦਾ (ਕੀਤਾ ਹੋਇਆ) ਇਸ਼ਨਾਨ। (ਨੋਟ: ਹਾਥੀ ਨ੍ਹਾ ਕੇ ਸੁਆਹ ਮਿੱਟੀ ਆਪਣੇ ਉੱਤੇ ਪਾ ਲੈਂਦਾ ਹੈ) ।46। | ਗਰਬੁ = (गर्व) ਅਹੰਕਾਰ। ਦੇਹ ਕੋ = (ਜਿਸ) ਸਰੀਰ ਦਾ। ਬਿਨਸੈ = ਨਾਸ ਹੋ ਜਾਂਦਾ ਹੈ। ਮੀਤ = ਹੇ ਮਿੱਤਰ! ਜਿਹਿ ਪ੍ਰਾਨੀ = ਜਿਸ ਮਨੁੱਖ ਨੇ। ਜਸੁ = ਸਿਫ਼ਤਿ-ਸਾਲਾਹ। ਤਿਹਿ = ਉਸ ਨੇ। ਜੀਤੁ = ਜਿੱਤ ਲਿਆ।42। ਜਿਹ ਘਟਿ = ਜਿਸ (ਮਨੁੱਖ) ਦੇ ਹਿਰਦੇ ਵਿਚ। ਕੋ = ਦਾ। ਮੁਕਤਾ = ਵਿਕਾਰਾਂ ਤੋਂ ਬਚਿਆ ਹੋਇਆ। ਜਾਨੁ = ਸਮਝੋ। ਅੰਤਰੁ = ਫ਼ਰਕ, ਵਿੱਥ। ਸਾਚੀ ਮਾਨੁ = ਠੀਕ ਮੰਨ।43। ਕੈ ਮਨਿ = ਦੇ ਮਨ ਵਿਚ। ਜਿਹ ਪ੍ਰਾਨੀ ਕੈ ਮਨਿ = ਜਿਸ ਪ੍ਰਾਣੀ ਦੇ ਮਨ ਵਿਚ। ਸੂਕਰ ਤਨੁ = ਸੂਰ ਦਾ ਸਰੀਰ। ਸੁਆਨ ਤਨੁ = ਕੁੱਤੇ ਦਾ ਸਰੀਰ। ਤਾਹਿ = ਉਸ (ਮਨੁੱਖ) ਦਾ।44। ਕੋ = ਦਾ। ਗ੍ਰਿਹੁ = ਘਰ। ਤਜਤ ਨਹੀ = ਨਹੀਂ ਛੱਡਦਾ। ਇਹ ਬਿਧਿ = ਇਸ ਤਰੀਕੇ ਨਾਲ। ਭਜਉ = ਭਜਨ ਕਰਿਆ ਕਰੋ। ਇਕ ਮਨਿ ਹੁਇ = ਇਕਾਗਰ ਹੋ ਕੇ। ਇਕ ਚਿਤਿ ਹੁਇ = ਇਕ-ਚਿੱਤ ਹੋ ਕੇ।45। ਅਰੁ = ਅਤੇ। ਕਰਿ = ਕਰ ਕੇ। ਮਨ ਮੈ = ਮਨ ਵਿਚ। ਗੁਮਾਨੁ = ਮਾਣ। ਤਿਹ = ਉਸ ਦੇ (ਇਹ ਤੀਰਥ ਵਰਤ ਦਾਨ) । ਨਿਹਫਲ = ਵਿਅਰਥ। ਕੁੰਚਰ = ਹਾਥੀ (ਦਾ) ।46। |
1,429 | https://www.gurugranthdarpan.net/1429.html | ਸਿਰੁ ਕੰਪਿਓ ਪਗ ਡਗਮਗੇ ਨੈਨ ਜੋਤਿ ਤੇ ਹੀਨ ॥ ਕਹੁ ਨਾਨਕ ਇਹ ਬਿਧਿ ਭਈ ਤਊ ਨ ਹਰਿ ਰਸਿ ਲੀਨ ॥੪੭॥ ਨਿਜ ਕਰਿ ਦੇਖਿਓ ਜਗਤੁ ਮੈ ਕੋ ਕਾਹੂ ਕੋ ਨਾਹਿ ॥ ਨਾਨਕ ਥਿਰੁ ਹਰਿ ਭਗਤਿ ਹੈ ਤਿਹ ਰਾਖੋ ਮਨ ਮਾਹਿ ॥੪੮॥ ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥ ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥੪੯॥ ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥ ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ ॥੫੦॥ ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ॥ ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ ॥੫੧॥ ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ ॥ ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ ॥੫੨॥{ਪੰਨਾ 1429} | ਹੇ ਨਾਨਕ! ਆਖ– (ਹੇ ਭਾਈ! ਬੁਢੇਪਾ ਆ ਜਾਣ ਤੇ ਮਨੁੱਖ ਦਾ) ਸਿਰ ਕੰਬਣ ਲੱਗ ਪੈਂਦਾ ਹੈ (ਤੁਰਦਿਆਂ) ਪੈਰ ਥਿੜਕਦੇ ਹਨ, ਅੱਖਾਂ ਦੀ ਜੋਤਿ ਮਾਰੀ ਜਾਂਦੀ ਹੈ (ਬੁਢੇਪੇ ਨਾਲ ਸਰੀਰ ਦੀ) ਇਹ ਹਾਲਤ ਹੋ ਜਾਂਦੀ ਹੈ, ਫਿਰ ਭੀ (ਮਾਇਆ ਦਾ ਮੋਹ ਇਤਨਾ ਪ੍ਰਬਲ ਹੁੰਦਾ ਹੈ ਕਿ ਮਨੁੱਖ) ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਮਗਨ ਨਹੀਂ ਹੁੰਦਾ।47। ਹੇ ਨਾਨਕ! (ਆਖ– ਹੇ ਭਾਈ!) ਮੈਂ ਜਗਤ ਨੂੰ ਆਪਣਾ ਸਮਝ ਕੇ (ਹੀ ਹੁਣ ਤਕ) ਵੇਖਦਾ ਰਿਹਾ, (ਪਰ ਇਥੇ ਤਾਂ) ਕੋਈ ਕਿਸੇ ਦਾ ਭੀ (ਸਦਾ ਲਈ ਆਪਣਾ) ਨਹੀਂ ਹੈ। ਸਦਾ ਕਾਇਮ ਰਹਿਣ ਵਾਲੀ ਤਾਂ ਪਰਮਾਤਮਾ ਦੀ ਭਗਤੀ (ਹੀ) ਹੈ। ਹੇ ਭਾਈ! ਇਸ (ਭਗਤੀ) ਨੂੰ (ਆਪਣੇ) ਮਨ ਵਿਚ ਪ੍ਰੋ ਰੱਖ।48। ਨਾਨਕ ਆਖਦਾ ਹੈ– ਹੇ ਮਿੱਤਰ! ਇਹ ਗੱਲ ਸੱਚੀ ਜਾਣ ਕਿ ਜਗਤ ਦੀ ਸਾਰੀ ਹੀ ਰਚਨਾ ਨਾਸਵੰਤ ਹੈ। ਰੇਤ ਦੀ ਕੰਧ ਵਾਂਗ (ਜਗਤ ਵਿਚ) ਕੋਈ ਭੀ ਚੀਜ਼ ਸਦਾ ਕਾਇਮ ਰਹਿਣ ਵਾਲੀ ਨਹੀਂ ਹੈ।49। ਹੇ ਨਾਨਕ! ਆਖ– (ਹੇ ਭਾਈ! ਸ੍ਰੀ) ਰਾਮ (-ਚੰਦ੍ਰ) ਕੂਚ ਕਰ ਗਿਆ, ਰਾਵਨ ਭੀ ਚੱਲ ਵੱਸਿਆ ਜਿਸ ਨੂੰ ਵੱਡੇ ਪਰਵਾਰ ਵਾਲਾ ਕਿਹਾ ਜਾਂਦਾ ਹੈ। (ਇਥੇ) ਕੋਈ ਭੀ ਸਦਾ ਕਾਇਮ ਰਹਿਣ ਵਾਲਾ ਪਦਾਰਥ ਨਹੀਂ ਹੈ। (ਇਹ) ਜਗਤ ਸੁਪਨੇ ਵਰਗਾ (ਹੀ) ਹੈ।50। ਹੇ ਨਾਨਕ! (ਆਖ– ਹੇ ਭਾਈ! ਮੌਤ ਆਦਿਕ ਤਾਂ) ਉਸ (ਘਟਨਾ) ਦੀ ਚਿੰਤਾ ਕਰਨੀ ਚਾਹੀਦੀ ਹੈ ਜਿਹੜੀ ਕਦੇ ਵਾਪਰਨ ਵਾਲੀ ਨਾਹ ਹੋਵੇ। ਜਗਤ ਦੀ ਤਾਂ ਚਾਲ ਹੀ ਇਹ ਹੈ ਕਿ (ਇਥੇ) ਕੋਈ ਜੀਵ (ਭੀ) ਸਦਾ ਕਾਇਮ ਰਹਿਣ ਵਾਲਾ ਨਹੀਂ ਹੈ।51। ਹੇ ਨਾਨਕ! (ਆਖ– ਹੇ ਭਾਈ! ਜਗਤ ਵਿਚ ਤਾਂ) ਜਿਹੜਾ ਭੀ ਜੰਮਿਆ ਹੈ ਉਹ (ਜ਼ਰੂਰ) ਨਾਸ ਹੋ ਜਾਇਗਾ (ਹਰ ਕੋਈ ਇਥੋਂ) ਅੱਜ ਜਾਂ ਭਲਕੇ ਕੂਚ ਕਰ ਜਾਣ ਵਾਲਾ ਹੈ। (ਇਸ ਵਾਸਤੇ ਮਾਇਆ ਦੇ ਮੋਹ ਦੀਆਂ) ਸਾਰੀਆਂ ਫਾਹੀਆਂ ਲਾਹ ਕੇ ਪਰਮਾਤਮਾ ਦੇ ਗੁਣ ਗਾਇਆ ਕਰ।52। | ਕੰਪਿਓ = ਕੰਬ ਰਿਹਾ ਹੈ। ਪਗ = ਪੈਰ। ਡਗਮਗੇ = ਥਿੜਕ ਰਹੇ ਹਨ। ਤੇ = ਤੋਂ। ਨੈਨ = ਅੱਖਾਂ। ਜੋਤਿ = ਰੌਸ਼ਨੀ। ਇਹ ਬਿਧਿ = ਇਹ ਹਾਲਤ। ਤਊ = ਫਿਰ ਭੀ। ਲੀਨ = ਮਗਨ। ਹਰਿ ਰਸ ਲੀਨ = ਹਰਿ-ਨਾਮ ਦੇ ਰਸ ਵਿਚ ਮਗਨ।47। ਨਿਜ ਕਰਿ = ਆਪਣਾ ਸਮਝ ਕੇ। ਕੋ = ਕੋਈ ਜੀਵ। ਕਾਹੂ ਕੋ = ਕਿਸੇ ਦਾ ਭੀ। ਥਿਰੁ = ਸਦਾ ਕਾਇਮ ਰਹਿਣ ਵਾਲੀ (स्थिर) ।47। ਝੂਠ = ਨਾਸਵੰਤ। ਕਹਿ = ਕਹੈ, ਆਖਦਾ ਹੈ। ਬਾਲੂ = ਰੇਤ। ਭੀਤਿ = ਕੰਧ।49। ਗਇਓ = ਚਲਾ ਗਿਆ, ਕੂਚ ਕਰ ਗਿਆ। ਜਾ ਕਉ = ਜਿਸ (ਰਾਵਨ) ਨੂੰ। ਬਹੁ ਪਰਵਾਰੁ = ਵੱਡੇ ਪਰਵਾਰ ਵਾਲਾ (ਕਿਹਾ ਜਾਂਦਾ ਹੈ) । ਸੁਪਨੇ ਜਿਉ = ਸੁਪਨੇ ਵਰਗਾ।50। ਤਾ ਕੀ = ਉਸ (ਗੱਲ) ਦੀ। ਕੀਜੀਐ = ਕਰਨੀ ਚਾਹੀਦੀ ਹੈ। ਅਨਹੋਨੀ = ਨਾਹ ਹੋਣ ਵਾਲੀ, ਅਸੰਭਵ। ਕੋ = ਦਾ। ਮਾਰਗੁ = ਰਸਤਾ। ਸੰਸਾਰ ਕੋ ਮਾਰਗੁ = ਸੰਸਾਰ ਦਾ ਰਸਤਾ।51। ਬਿਨਸਿ ਹੈ– ਨਾਸ ਹੋ ਜਾਇਗਾ। ਪਰੋ = ਨਾਸ ਹੋ ਜਾਣ ਵਾਲਾ। ਕੈ = ਜਾਂ। ਕਾਲਿ = ਭਲਕੇ। ਛਾਡਿ = ਛੱਡ ਕੇ। ਜੰਜਾਲ = ਮਾਇਆ ਦੇ ਮੋਹ ਦੀਆਂ ਫਾਹੀਆਂ।42। |
1,429 | https://www.gurugranthdarpan.net/1429.html | ਦੋਹਰਾ ॥ ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ॥ ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ ॥੫੩॥ ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ ॥ ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ ॥੫੪॥ ਸੰਗ ਸਖਾ ਸਭਿ ਤਜਿ ਗਏ ਕੋਊ ਨ ਨਿਬਹਿਓ ਸਾਥਿ ॥ ਕਹੁ ਨਾਨਕ ਇਹ ਬਿਪਤਿ ਮੈ ਟੇਕ ਏਕ ਰਘੁਨਾਥ ॥੫੫॥ ਨਾਮੁ ਰਹਿਓ ਸਾਧੂ ਰਹਿਓ ਰਹਿਓ ਗੁਰੁ ਗੋਬਿੰਦੁ ॥ ਕਹੁ ਨਾਨਕ ਇਹ ਜਗਤ ਮੈ ਕਿਨ ਜਪਿਓ ਗੁਰ ਮੰਤੁ ॥੫੬॥ ਰਾਮ ਨਾਮੁ ਉਰ ਮੈ ਗਹਿਓ ਜਾ ਕੈ ਸਮ ਨਹੀ ਕੋਇ ॥ ਜਿਹ ਸਿਮਰਤ ਸੰਕਟ ਮਿਟੈ ਦਰਸੁ ਤੁਹਾਰੋ ਹੋਇ ॥੫੭॥੧॥{ਪੰਨਾ 1429} | ਹੇ ਭਾਈ! (ਪ੍ਰਭੂ ਦੇ ਨਾਮ ਤੋਂ ਵਿੱਛੁੜ ਕੇ ਜਦੋਂ ਮਾਇਆ ਦੇ ਮੋਹ ਦੀਆਂ) ਫਾਹੀਆਂ (ਮਨੁੱਖ ਨੂੰ) ਆ ਪੈਂਦੀਆਂ ਹਨ (ਉਹਨਾਂ ਫਾਹੀਆਂ ਨੂੰ ਕੱਟਣ ਲਈ ਮਨੁੱਖ ਦੇ ਅੰਦਰੋਂ ਆਤਮਕ) ਤਾਕਤ ਮੁੱਕ ਜਾਂਦੀ ਹੈ (ਮਾਇਆ ਦਾ ਟਾਕਰਾ ਕਰਨ ਲਈ ਮਨੁੱਖ ਪਾਸੋਂ) ਕੋਈ ਭੀ ਹੀਲਾ ਨਹੀਂ ਕੀਤਾ ਜਾ ਸਕਦਾ। ਹੇ ਨਾਨਕ! ਆਖ– ਹੇ ਹਰੀ! ਇਹੋ ਜਿਹੇ ਵੇਲੇ (ਹੁਣ) ਤੇਰਾ ਹੀ ਆਸਰਾ ਹੈ। ਜਿਵੇਂ ਤੂੰ (ਤੇਂਦੂਏ ਤੋਂ ਛੁਡਾਣ ਲਈ) ਹਾਥੀ ਦਾ ਸਹਾਈ ਬਣਿਆ, ਤਿਵੇਂ ਸਹਾਈ ਬਣ। (ਭਾਵ, ਮਾਇਆ ਦੇ ਮੋਹ ਦੇ ਬੰਧਨਾਂ ਤੋਂ ਖ਼ਲਾਸੀ ਹਾਸਲ ਕਰਨ ਲਈ ਪਰਮਾਤਮਾ ਦੇ ਦਰ ਤੇ ਅਰਦਾਸ ਹੀ ਇਕੋ ਇਕ ਵਸੀਲਾ ਹੈ) ।53। ਹੇ ਭਾਈ! (ਜਦੋਂ ਮਨੁੱਖ ਪ੍ਰਭੂ ਦੇ ਦਰ ਤੇ ਡਿੱਗਦਾ ਹੈ, ਤਾਂ ਮਾਇਆ ਦਾ ਟਾਕਰਾ ਕਰਨ ਲਈ ਉਸ ਦੇ ਅੰਦਰ ਆਤਮਕ) ਬਲ ਪੈਦਾ ਹੋ ਜਾਂਦਾ ਹੈ (ਮਾਇਆ ਦੇ ਮੋਹ ਦੇ) ਬੰਧਨ ਟੁੱਟ ਜਾਂਦੇ ਹਨ (ਮੋਹ ਦਾ ਟਾਕਰਾ ਕਰਨ ਲਈ) ਹਰੇਕ ਹੀਲਾ ਸਫਲ ਹੋ ਸਕਦਾ ਹੈ। ਸੋ, ਹੇ ਨਾਨਕ! (ਆਖ– ਹੇ ਪ੍ਰਭੂ!) ਸਭ ਕੁਝ ਤੇਰੇ ਹੱਥ ਵਿਚ ਹੈ (ਤੇਰੀ ਪੈਦਾ ਕੀਤੀ ਮਾਇਆ ਭੀ ਤੇਰੇ ਹੀ ਅਧੀਨ ਹੈ, ਇਸ ਤੋਂ ਬਚਣ ਲਈ) ਤੂੰ ਹੀ ਮਦਦਗਾਰ ਹੋ ਸਕਦਾ ਹੈਂ।54। ਹੇ ਨਾਨਕ! ਆਖ– (ਜਦੋਂ ਅੰਤ ਵੇਲੇ) ਸਾਰੇ ਸਾਥੀ ਸੰਗੀ ਛੱਡ ਜਾਂਦੇ ਹਨ, ਜਦੋਂ ਕੋਈ ਭੀ ਸਾਥ ਨਹੀਂ ਨਿਬਾਹ ਸਕਦਾ, ਉਸ (ਇਕੱਲੇ-ਪਨ ਦੀ) ਮੁਸੀਬਤ ਵੇਲੇ ਭੀ ਸਿਰਫ਼ ਪਰਮਾਤਮਾ ਦਾ ਹੀ ਸਹਾਰਾ ਹੁੰਦਾ ਹੈ (ਸੋ, ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰੋ) ।55। ਹੇ ਨਾਨਕ! ਆਖ– ਹੇ ਭਾਈ! ਇਸ ਦੁਨੀਆ ਵਿਚ ਜਿਸ ਕਿਸੇ (ਮਨੁੱਖ) ਨੇ (ਹਰਿ ਨਾਮ ਸਿਮਰਨ ਵਾਲਾ) ਗੁਰੂ ਦਾ ਉਪਦੇਸ਼ ਆਪਣੇ ਅੰਦਰ ਸਦਾ ਵਸਾਇਆ ਹੈ (ਤੇ ਨਾਮ ਜਪਿਆ ਹੈ, ਅੰਤ ਵੇਲੇ ਭੀ ਪਰਮਾਤਮਾ ਦਾ) ਨਾਮ (ਉਸ ਦੇ ਨਾਲ (ਰਹਿੰਦਾ ਹੈ, (ਬਾਣੀ ਦੇ ਰੂਪ ਵਿਚ) ਗੁਰੂ ਉਸ ਦੇ ਨਾਲ ਰਹਿੰਦਾ ਹੈ, ਅਕਾਲ ਪੁਰਖ ਉਸ ਦੇ ਨਾਲ ਹੈ।56। ਹੇ ਪ੍ਰਭੂ! ਜਿਸ ਮਨੁੱਖ ਨੇ ਤੇਰਾ ਉਹ ਨਾਮ ਆਪਣੇ ਹਿਰਦੇ ਵਿਚ ਵਸਾਇਆ ਹੈ ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਅਤੇ ਜਿਸ ਨੂੰ ਸਿਮਰਿਆਂ ਹਰੇਕ ਦੁੱਖ-ਕਲੇਸ਼ ਦੂਰ ਹੋ ਜਾਂਦਾ ਹੈ, ਉਸ ਮਨੁੱਖ ਨੂੰ ਤੇਰਾ ਦਰਸ਼ਨ ਭੀ ਹੋ ਜਾਂਦਾ ਹੈ।57।1। | ਬਲੁ = (ਆਤਮਕ) ਤਾਕਤ। ਬੰਧਨ = (ਮਾਇਆ ਦੇ ਮੋਹ ਦੀਆਂ) ਫਾਹੀਆਂ। ਪਰੇ = ਪੈ ਗਏ, ਪੈ ਜਾਂਦੇ ਹਨ। ਉਪਾਇ = ਹੀਲਾ। ਅਬ = ਹੁਣ, ਉਸ ਵੇਲੇ। ਓਟ = ਆਸਰਾ। ਹਰਿ = ਹੇ ਹਰੀ! ਸਹਾਇ = ਸਹਾਈ, ਮਦਦਗਾਰ।53। ਛੁਟੇ = ਟੁੱਟ ਜਾਂਦੇ ਹਨ। ਸਭੁ ਕਿਛੁ ਉਪਾਇ = ਹਰੇਕ ਉੱਦਮ। ਹੋਤ = ਹੋ ਸਕਦਾ ਹੈ। ਸਭੁ ਕਿਛੁ = ਹਰੇਕ ਚੀਜ਼।54। ਸੰਗ = ਸੰਗੀ। ਸਭਿ = ਸਾਰੇ। ਤਜਿ ਗਏ = ਛੱਡ ਗਏ, ਛੱਡ ਜਾਂਦੇ ਹਨ। ਸਾਥਿ = ਨਾਲ। ਇਹ ਬਿਪਤਿ ਮੈ = ਇਸ ਮੁਸੀਬਤ ਵਿਚ, ਇਸ ਇਕੱਲਾ-ਪਨ ਵਿਚ। ਰਘੁਨਾਥ ਟੇਕ = ਪਰਮਾਤਮਾ ਦਾ ਆਸਰਾ।55। ਰਹਿਓ = ਰਹਿੰਦਾ ਹੈ, ਸਾਥੀ ਬਣਿਆ ਰਹਿੰਦਾ ਹੈ। ਸਾਧੂ = ਗੁਰੂ। ਗੁਰੁ ਗੋਬਿੰਦ = ਅਕਾਲ ਪੁਰਖ। ਕਿਨ = ਜਿਸ ਕਿਸੇ ਨੇ। ਗੁਰਮੰਤੁ = (ਹਰਿ-ਨਾਮ ਸਿਮਰਨ ਵਾਲਾ) ਗੁਰ-ਉਪਦੇਸ਼।56। ਉਰ = ਹਿਰਦਾ। ਉਰ ਮਹਿ = ਹਿਰਦੇ ਵਿਚ। ਗਹਿਓ = ਫੜ ਲਿਆ, ਪੱਕੀ ਤਰ੍ਹਾਂ ਵਸਾ ਲਿਆ। ਜਾ ਕੈ ਸਮ = ਜਿਸ (ਹਰਿ-ਨਾਮ) ਦੇ ਬਰਾਬਰ। ਜਿਹ ਸਿਮਰਤ = ਜਿਸ ਹਰਿ-ਨਾਮ ਨੂੰ ਸਿਮਰਦਿਆਂ। ਸੰਕਟ = ਦੁੱਖ-ਕਲੇਸ਼।57। |
1,429 | https://www.gurugranthdarpan.net/1429.html | ਮੁੰਦਾਵਣੀ ਮਹਲਾ ੫ ॥ ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ॥ ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ ॥ ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ ॥ ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ ॥ ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ ॥੧॥{ਪੰਨਾ 1429} | (मेद् = to please, ਪ੍ਰਸ਼ਨ ਕਰਨਾ मोदयति = pleases) । ਮੁਦਾਵਣੀ, ਜਾਂ, ਮੁੰਦਾਵਣੀ = ਆਤਮਕ ਪ੍ਰਸੰਨਤਾ ਦੇਣ ਵਾਲੀ ਵਸਤੂ। ਥਾਲ ਵਿਚਿ = (ਉਸ ਹਿਰਦੇ-) ਥਾਲ ਵਿਚ। ਤਿੰਨਿ ਵਸਤੂ = ਤਿੰਨ ਚੀਜ਼ਾਂ (ਸਤੁ, ਸੰਤੋਖੁ ਅਤੇ ਵੀਚਾਰ) । ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਜਿਸ ਕਾ = (ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ) ਜਿਸ (ਨਾਮ) ਦਾ। ਸਭਸੁ = ਹਰੇਕ ਜੀਵ ਨੂੰ। ਅਧਾਰੋ = ਆਸਰਾ। ਕੋ = ਕੋਈ (ਮਨੁੱਖ) । ਭੁੰਚੈ = ਭੁੰਚਦਾ ਹੈ, ਖਾਂਦਾ ਹੈ, ਮਾਣਦਾ ਹੈ। ਤਿਸ ਕਾ = (ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਤਿਸੁ ਦਾ ੁ ਉੱਡ ਗਿਆ ਹੈ) ਉਸ (ਮਨੁੱਖ) ਦਾ। ਉਧਾਰੋ = ਪਾਰ-ਉਤਾਰਾ, ਵਿਕਾਰਾਂ ਤੋਂ ਬਚਾਉ। ਏਹ ਵਸਤੁ = ਆਤਮਕ ਪ੍ਰਸੰਨਤਾ ਦੇਣ ਵਾਲੀ ਇਹ ਚੀਜ਼, ਇਹ ਮੁਦਾਵਣੀ। ਤਜੀ ਨਹ ਜਾਈ = ਤਿਆਗੀ ਨਹੀਂ ਜਾ ਸਕਦੀ। ਰਖੁ = ਸਾਂਭ ਕੇ ਰੱਖੋ। ਉਰਿ = ਹਿਰਦੇ ਵਿਚ। ਧਾਰੋ = ਟਿਕਾਓ। ਤਮ = (तमस्) ਹਨੇਰਾ। ਤਮ ਸੰਸਾਰੁ = (ਵਿਕਾਰਾਂ ਦੇ ਕਾਰਨ ਬਣਿਆ ਹੋਇਆ) ਘੁੱਪ ਹਨੇਰਾ ਜਗਤ। ਲਗਿ = ਲਗ ਕੇ। ਸਭੁ = ਹਰ ਥਾਂ। ਬ੍ਰਹਮ ਪਸਾਰੋ = ਪਰਮਾਤਮਾ ਦਾ ਖਿਲਾਰਾ, ਪਰਮਾਤਮਾ ਦੇ ਆਪੇ ਦਾ ਪਰਕਾਸ਼।1। | ਸਲੋਕੁ ਮ: 3॥ ਥਾਲੈ ਵਿਚਿ ਤੈ ਵਸਤੂ ਪਈਓ, ਹਰਿ ਭੋਜਨੁ ਅੰਮ੍ਰਿਤੁ ਸਾਰੁ ॥ ਜਿਤੁ ਖਾਧੈ ਮਨੁ ਤ੍ਰਿਪਤੀਐ, ਪਾਈਐ ਮੋਖ ਦੁਆਰੁ ॥ ਇਹੁ ਭੋਜਨ ਅਲਭੁ ਹੈ ਸੰਤਹੁ, ਲਭੈ ਗੁਰ ਵੀਚਾਰਿ ॥ ਏਹ ਮੁਦਾਵਣੀ ਕਿਉ ਵਿਚਹੁ ਕਢੀਐ, ਸਦਾ ਰਖੀਐ ਉਰਿਧਾਰਿ ॥ ਏਹ ਮੁਦਾਵਣੀ ਸਤਿਗੁਰੂ ਪਾਈ, ਗੁਰਸਿਖਾ ਲਧੀ ਭਾਲਿ ॥ ਨਾਨਕ ਜਿਸੁ ਬੁਝਾਏ ਸੁ ਬੁਝਸੀ, ਹਰਿ ਪਾਇਆ ਗੁਰਮੁਖਿ ਘਾਲਿ ॥1॥8॥ (ਸੋਰਠਿ ਕੀ ਵਾਰ ਮ: 4, ਪੰਨਾ 645 ਇਸ ਸਲੋਕ ਮ: 3 ਨੂੰ 'ਮੁੰਦਾਵਣੀ ਮ: 5' ਨਾਲ ਮਿਲਾ ਕੇ ਵੇਖੋ। ਦੋਹਾਂ ਦਾ ਮਜ਼ਮੂਨ ਇੱਕੋ ਹੀ ਹੈ। ਕਈ ਲਫ਼ਜ਼ ਸਾਂਝੇ ਹਨ। ਗੁਰੂ ਅਮਰਦਾਸ ਜੀ ਦੇ ਵਾਕ ਦਾ ਸਿਰਲੇਖ ਹੈ 'ਸਲੋਕੁ'। ਗੁਰੂ ਅਰਜਨ ਸਾਹਿਬ ਦੇ ਵਾਕ ਦਾ ਸਿਰਲੇਖ ਹੈ 'ਮੁੰਦਾਵਣੀ'। ਪਰ ਇਹ ਲਫ਼ਜ਼ ਗੁਰੂ ਅਮਰਦਾਸ ਜੀ ਨੇ 'ਸਲੋਕ' ਦੇ ਵਿਚ ਵਰਤ ਦਿੱਤਾ ਹੈ, ਭਾਵੇਂ ਰਤਾ ਕੁ ਫ਼ਰਕ ਹੈ; ਟਿੱਪੀ ਦਾ ਫ਼ਰਕ। ਖ਼ਿਆਲ, ਮਜ਼ਮੂਨ, ਲਫ਼ਜ਼ਾਂ ਦੀ ਸਾਂਝ ਦੇ ਆਧਾਰ ਤੇ ਨਿਰ-ਸੰਦੇਹ ਇਹ ਕਿਹਾ ਜਾ ਸਕਦਾ ਹੈ ਕਿ ਲਫ਼ਜ਼ 'ਮੁਦਾਵਣੀ' ਅਤੇ 'ਮੁੰਦਾਵਣੀ' ਇੱਕੋ ਹੀ ਹੈ। ਦੋਹਾਂ ਵਾਕਾਂ ਵਿਚ ਇਹ ਲਫ਼ਜ਼ 'ਇਸਤ੍ਰੀ ਲਿੰਗ' ਵਿਚ ਵਰਤਿਆ ਗਿਆ ਹੈ। ਗੁਰੂ ਅਰਜਨ ਸਾਹਿਬ ਇਸ 'ਮੁੰਦਾਵਣੀ' ਬਾਰੇ ਆਖਦੇ ਹਨ ਕਿ 'ਏਹ ਵਸਤੁ ਤਜੀ ਨਹ ਜਾਈ', ਇਸ ਨੂੰ 'ਨਿਤ ਨਿਤ ਰਖੁ ਉਰਿ ਧਾਰੋ'। ਇਹੀ ਗੱਲ ਗੁਰੂ ਅਮਰਦਾਸ ਜੀ ਨੇ ਇਉਂ ਆਖੀ ਹੈ ਕਿ 'ਏਹ ਮੁਦਾਵਣੀ ਕਿਉ ਵਿਚਹੁ ਕਢੀਐ? ਸਦਾ ਰਖੀਐ ਉਰਿਧਾਰਿ'। ਲਫ਼ਜ਼ 'ਮੁਦਾਵਣੀ' 'ਮੁੰਦਾਵਣੀ' ਦਾ |
1,429 | https://www.gurugranthdarpan.net/1429.html | ਸਲੋਕ ਮਹਲਾ ੫ ॥ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ ॥ ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ ॥ ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ ॥ ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ ॥੧॥{ਪੰਨਾ 1429} | ਹੇ ਨਾਨਕ! (ਆਖ– ਹੇ ਪ੍ਰਭੂ!) ਮੈਂ ਤੇਰੇ ਕੀਤੇ ਉਪਕਾਰ ਦੀ ਕਦਰ ਨਹੀਂ ਸਮਝ ਸਕਦਾ, (ਉਪਕਾਰ ਦੀ ਦਾਤਿ ਸਾਂਭਣ ਲਈ) ਤੂੰ (ਆਪ ਹੀ) ਮੈਨੂੰ ਫਬਵਾਂ ਭਾਂਡਾ ਬਣਾਇਆ ਹੈ। ਮੈਂ ਗੁਣ-ਹੀਨ ਵਿਚ ਕੋਈ ਗੁਣ ਨਹੀਂ ਹੈ। ਤੈਨੂੰ ਆਪ ਨੂੰ ਹੀ ਮੇਰੇ ਉਤੇ ਤਰਸ ਆ ਗਿਆ। ਹੇ ਪ੍ਰਭੂ! ਤੇਰੇ ਮਨ ਵਿਚ ਮੇਰੇ ਵਾਸਤੇ ਤਰਸ ਪੈਦਾ ਹੋਇਆ, ਮੇਰੇ ਉੱਤੇ ਤੇਰੀ ਮਿਹਰ ਹੋਈ, ਤਾਂ ਮੈਨੂੰ ਮਿੱਤਰ ਗੁਰੂ ਮਿਲ ਪਿਆ (ਤੇਰਾ ਇਹ ਉਪਕਾਰ ਭੁਲਾਇਆ ਨਹੀਂ ਜਾ ਸਕਦਾ) । (ਹੁਣ ਪਿਆਰੇ ਗੁਰੂ ਪਾਸੋਂ) ਜਦੋਂ ਮੈਨੂੰ (ਤੇਰਾ) ਨਾਮ ਮਿਲਦਾ ਹੈ, ਤਾਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ, ਮੇਰਾ ਤਨ ਮੇਰਾ ਮਨ (ਉਸ ਆਤਮਕ ਜੀਵਨ ਦੀ ਬਰਕਤਿ ਨਾਲ) ਖਿੜ ਆਉਂਦਾ ਹੈ।1। ੴ ਸਤਿਗੁਰ ਪ੍ਰਸਾਦਿ ॥ | ਕੀਤਾ = ਕੀਤਾ ਹੋਇਆ (ਉਪਕਾਰ) । ਜਾਤੋ ਨਾਹੀ = (ਤੇਰੇ ਕੀਤੇ ਉਪਕਾਰ ਦੀ) ਮੈਂ ਕਦਰ ਨਹੀਂ ਸਮਝੀ। ਮੈਨੋ = ਮੈਨੂੰ। ਕੀਤੋਈ = ਤੂੰ (ਮੈਨੂੰ) ਬਣਾਇਆ ਹੈ। ਜੋਗੁ = ਲਾਇਕ, (ਉਪਕਾਰ ਦੀ ਦਾਤਿ ਸਾਂਭਣ ਲਈ) ਫਬਵਾਂ (ਭਾਂਡਾ) । ਮੈ ਨਿਰਗੁਣਿਆਰੇ = ਮੈਂ ਗੁਣ-ਹੀਨ ਵਿਚ। ਕੋ ਗੁਣੁ = ਕੋਈ ਗੁਣ। ਆਪੇ = ਆਪ ਹੀ। ਮਿਹਰਾਮਤਿ = ਮਿਹਰ, ਦਇਆ। ਮਿਲੈ = ਮਿਲਦਾ ਹੈ। ਤਾਂ = ਤਦੋਂ। ਜੀਵਾਂ = ਮੈਂ ਜੀਊ ਪੈਂਦਾ ਹਾਂ, ਮੈਨੂੰ ਆਤਮਕ ਜੀਵਨ ਲੱਭ ਪੈਂਦਾ ਹੈ। ਥੀਵੈ = ਹੋ ਜਾਂਦਾ ਹੈ। ਹਰਿਆ = (ਆਤਮਕ ਜੀਵਨ ਨਾਲ) ਹਰਾ-ਭਰਾ।1। |
1,429 | https://www.gurugranthdarpan.net/1429.html | ੴ ਸਤਿਗੁਰ ਪ੍ਰਸਾਦਿ ॥ ਰਾਗ ਮਾਲਾ ॥ ਰਾਗ ਏਕ ਸੰਗਿ ਪੰਚ ਬਰੰਗਨ ॥ ਸੰਗਿ ਅਲਾਪਹਿ ਆਠਉ ਨੰਦਨ ॥{ਪੰਨਾ 1429} | ਸੰਗਿ = ਨਾਲ। ਬਰੰਗਨ = (वरांगना) ਇਸਤ੍ਰੀਆਂ, ਰਾਗਣੀਆਂ। ਅਲਾਪਹਿ = (ਗਾਇਕ ਲੋਕ) ਅਲਾਪਦੇ ਹਨ, ਗਾਂਦੇ ਹਨ (ਬਹੁ-ਵਚਨ) । ਨੰਦਨ = ਪੁੱਤਰ। ਆਠਉ = ਅੱਠ ਅੱਠ ਹੀ। | ਸੰਗਿ = ਨਾਲ। ਬਰੰਗਨ = (वरांगना) ਇਸਤ੍ਰੀਆਂ, ਰਾਗਣੀਆਂ। ਅਲਾਪਹਿ = (ਗਾਇਕ ਲੋਕ) ਅਲਾਪਦੇ ਹਨ, ਗਾਂਦੇ ਹਨ (ਬਹੁ-ਵਚਨ) । ਨੰਦਨ = ਪੁੱਤਰ। ਆਠਉ = ਅੱਠ ਅੱਠ ਹੀ। |
1,429 | https://www.gurugranthdarpan.net/1429.html | ਪ੍ਰਥਮ ਰਾਗ ਭੈਰਉ ਵੈ ਕਰਹੀ ॥ ਪੰਚ ਰਾਗਨੀ ਸੰਗਿ ਉਚਰਹੀ ॥{ਪੰਨਾ 1429-1430} | ਵੈ = ਉਹ (ਗਾਇਕ ਲੋਕ) । ਕਰਹੀ = ਕਰਹਿ, ਕਰਦੇ ਹਨ। ਉਚਰਹੀ = ਉਚਰਹਿ, ਉਚਾਰਦੇ ਹਨ। | ਵੈ = ਉਹ (ਗਾਇਕ ਲੋਕ) । ਕਰਹੀ = ਕਰਹਿ, ਕਰਦੇ ਹਨ। ਉਚਰਹੀ = ਉਚਰਹਿ, ਉਚਾਰਦੇ ਹਨ। |
1,430 | https://www.gurugranthdarpan.net/1430.html | ਪ੍ਰਥਮ ਭੈਰਵੀ ਬਿਲਾਵਲੀ ॥ ਪੁੰਨਿਆਕੀ ਗਾਵਹਿ ਬੰਗਲੀ ॥ ਪੁਨਿ ਅਸਲੇਖੀ ਕੀ ਭਈ ਬਾਰੀ ॥ ਏ ਭੈਰਉ ਕੀ ਪਾਚਉ ਨਾਰੀ ॥{ਪੰਨਾ 1430} | ਗਾਵਹਿ = ਗਾਂਦੇ ਹਨ। ਪੁਨਿ = ਫਿਰ। (ਨੋਟ: ਸੰਸਕ੍ਰਿਤ ਲਫ਼ਜ਼ 'ਪੁਨਹ' (पुनः) ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਜਿੱਥੇ ਕਿਤੇ ਭੀ ਸੰਸਕ੍ਰਿਤ ਲਫ਼ਜ਼ 'ਪੁਨਹ' ਦਾ ਪੁਰਾਣਾ ਪੰਜਾਬੀ ਰੂਪ ਆਇਆ ਹੈ ਉਹ 'ਫੁਨਿ' ਹੈ, 'ਪੁਨਿ' ਕਿਤੇ ਭੀ ਨਹੀਂ। ਸਾਹਿੱਤਕ ਦ੍ਰਿਸ਼ਟੀਕੋਣ ਤੋਂ ਇਹ ਇਕ ਅਨੋਖੀ ਗੱਲ ਹੈ। ਕਿਸੇ ਭੀ ਗੁਰ-ਵਿਅਕਤੀ ਨੇ ਆਪਣੀ ਬਾਣੀ ਵਿਚ ਇਹ ਲਫ਼ਜ਼ ਨਹੀਂ ਵਰਤਿਆ) । ਫਿਰ ਵੇਖੋ ਸਿਰਲੇਖ। ਲਫ਼ਜ਼ 'ਰਾਗ ਮਾਲਾ' ਦੇ ਨਾਲ 'ਮਹਲਾ 1', 'ਮਹਲਾ 2', 'ਮਹਲਾ 3', 'ਮਹਲਾ 4', 'ਮਹਲਾ 5' ਆਦਿਕ ਕੋਈ ਭੀ ਲਫ਼ਜ਼ ਨਹੀਂ, ਜਿਥੋਂ ਪਾਠਕ ਇਹ ਨਿਰਨਾ ਕਰ ਸਕੇ ਕਿ ਇਹ ਕਿਸ ਗੁਰ-ਵਿਅਕਤੀ ਦੀ ਲਿਖੀ ਹੋਈ ਹੈ। ਸਾਰੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਿਤੇ ਭੀ ਕੋਈ ਸ਼ਬਦ ਸ਼ਲੋਕ ਆਦਿਕ ਦਰਜ ਨਹੀਂ ਹੈ, ਜਿਸ ਦੇ ਲਿਖਣ ਵਾਲੇ ਗੁਰ-ਵਿਅਕਤੀ ਦਾ ਨਿਰਨਾ ਕਰਨਾ ਸਿੱਖਾਂ ਉਤੇ ਛੱਡਿਆ ਗਿਆ ਹੈ। ਇਥੇ ਇਹ ਅਨੋਖੀ ਗੱਲ ਕਿਉਂ? ਭੈਰਉ ਰਾਗ ਦੀਆਂ ਪੰਜ ਰਾਗਣੀਆਂ = ਭੈਰਵੀ, ਬਿਲਾਵਲੀ, ਪੁੰਨਿਆ, ਬੰਗਲੀ, ਅਸਲੇਖੀ। | ਗਾਵਹਿ = ਗਾਂਦੇ ਹਨ। ਪੁਨਿ = ਫਿਰ। (ਨੋਟ: ਸੰਸਕ੍ਰਿਤ ਲਫ਼ਜ਼ 'ਪੁਨਹ' (पुनः) ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਜਿੱਥੇ ਕਿਤੇ ਭੀ ਸੰਸਕ੍ਰਿਤ ਲਫ਼ਜ਼ 'ਪੁਨਹ' ਦਾ ਪੁਰਾਣਾ ਪੰਜਾਬੀ ਰੂਪ ਆਇਆ ਹੈ ਉਹ 'ਫੁਨਿ' ਹੈ, 'ਪੁਨਿ' ਕਿਤੇ ਭੀ ਨਹੀਂ। ਸਾਹਿੱਤਕ ਦ੍ਰਿਸ਼ਟੀਕੋਣ ਤੋਂ ਇਹ ਇਕ ਅਨੋਖੀ ਗੱਲ ਹੈ। ਕਿਸੇ ਭੀ ਗੁਰ-ਵਿਅਕਤੀ ਨੇ ਆਪਣੀ ਬਾਣੀ ਵਿਚ ਇਹ ਲਫ਼ਜ਼ ਨਹੀਂ ਵਰਤਿਆ) । ਫਿਰ ਵੇਖੋ ਸਿਰਲੇਖ। ਲਫ਼ਜ਼ 'ਰਾਗ ਮਾਲਾ' ਦੇ ਨਾਲ 'ਮਹਲਾ 1', 'ਮਹਲਾ 2', 'ਮਹਲਾ 3', 'ਮਹਲਾ 4', 'ਮਹਲਾ 5' ਆਦਿਕ ਕੋਈ ਭੀ ਲਫ਼ਜ਼ ਨਹੀਂ, ਜਿਥੋਂ ਪਾਠਕ ਇਹ ਨਿਰਨਾ ਕਰ ਸਕੇ ਕਿ ਇਹ ਕਿਸ ਗੁਰ-ਵਿਅਕਤੀ ਦੀ ਲਿਖੀ ਹੋਈ ਹੈ। ਸਾਰੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਿਤੇ ਭੀ ਕੋਈ ਸ਼ਬਦ ਸ਼ਲੋਕ ਆਦਿਕ ਦਰਜ ਨਹੀਂ ਹੈ, ਜਿਸ ਦੇ ਲਿਖਣ ਵਾਲੇ ਗੁਰ-ਵਿਅਕਤੀ ਦਾ ਨਿਰਨਾ ਕਰਨਾ ਸਿੱਖਾਂ ਉਤੇ ਛੱਡਿਆ ਗਿਆ ਹੈ। ਇਥੇ ਇਹ ਅਨੋਖੀ ਗੱਲ ਕਿਉਂ? ਭੈਰਉ ਰਾਗ ਦੀਆਂ ਪੰਜ ਰਾਗਣੀਆਂ = ਭੈਰਵੀ, ਬਿਲਾਵਲੀ, ਪੁੰਨਿਆ, ਬੰਗਲੀ, ਅਸਲੇਖੀ। |
1,430 | https://www.gurugranthdarpan.net/1430.html | ਪੰਚਮ ਹਰਖ ਦਿਸਾਖ ਸੁਨਾਵਹਿ ॥ ਬੰਗਾਲਮ ਮਧੁ ਮਾਧਵ ਗਾਵਹਿ ॥੧॥ ਲਲਤ ਬਿਲਾਵਲ ਗਾਵਹੀ ਅਪੁਨੀ ਅਪੁਨੀ ਭਾਂਤਿ ॥ ਅਸਟ ਪੁਤ੍ਰ ਭੈਰਵ ਕੇ ਗਾਵਹਿ ਗਾਇਨ ਪਾਤ੍ਰ ॥੧॥{ਪੰਨਾ 1430} | ਸੁਨਾਵਹਿ = ਸੁਣਾਂਦੇ ਹਨ। ਗਾਵਹਿ = ਗਾਂਦੇ ਹਨ। ਗਾਵਹੀ = ਗਾਵਹਿ। ਭਾਂਤਿ = ਢੰਗ, ਕਿਸਮ। ਅਸਟ = ਅੱਠ। ਗਾਇਨ ਪਾਤ੍ਰ = ਗਵਈਏ। ਭੈਰਉ ਰਾਗ ਦੇ ਅੱਠ ਪੁੱਤਰ = ਪੰਚਮ, ਹਰਖ, ਦਿਸਾਖ, ਬੰਗਾਲਮ, ਮਧੁ, ਮਾਧਵ, ਲਲਤ, ਬਿਲਾਵਲ। (ਨੋਟ: ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ, ਅਸ਼ਟਪਦੀਆਂ, ਛੰਤਾਂ ਨੂੰ ਧਿਆਨ ਨਾਲ ਵੇਖੋ। ਜਦੋਂ ਕਿਤੇ ਕੋਈ 'ਬੰਦ' ਖ਼ਤਮ ਹੁੰਦਾ ਹੈ, ਤਾਂ ਉਸ ਦੇ ਅਖ਼ੀਰ ਤੇ 'ਅੰਕ' ਦਿੱਤਾ ਹੁੰਦਾ ਹੈ। ਉਸ 'ਬੰਦ' ਦਾ 'ਭਾਵ' ਆਪਣੇ ਆਪ ਵਿਚ ਮੁਕੰਮਲ ਹੁੰਦਾ ਹੈ। ਪਰ ਰਾਗ ਮਾਲਾ ਦੀ ਕਾਵਿ-ਬਣਤਰ ਵਿਚ ਇਕ ਅਨੋਖੀ ਗੱਲ ਵੇਖੀ ਜਾ ਰਹੀ ਹੈ। 'ਚੌਪਈ' ਦੀਆਂ ਅੱਠ ਤੁਕਾਂ ਦੇ ਅਖ਼ੀਰ ਤੇ 'ਅੰਕ 1' ਦਿੱਤਾ ਹੋਇਆ ਹੈ। ਪਰ ਅਖ਼ੀਰਲੀਆਂ ਦੋ ਤੁਕਾਂ ਵਿਚ ਭੈਰਉ ਰਾਗ ਦੇ ਸਾਰੇ ਪੁੱਤਰਾਂ ਦੇ ਨਾਮ ਨਹੀਂ ਆ ਸਕੇ। ਲਲਤ ਅਤੇ ਬਿਲਾਵਲ ਦੋ ਨਾਮ ਅਗਲੀ 'ਦੋਹਰੇ' ਦੀ ਤੁਕ ਵਿਚ ਹਨ। ਉਸ ਦੋਹਰੇ ਦੇ ਅਖ਼ੀਰ ਤੇ ਭੀ 'ਅੰਕ 1' ਹੈ।) | ਸੁਨਾਵਹਿ = ਸੁਣਾਂਦੇ ਹਨ। ਗਾਵਹਿ = ਗਾਂਦੇ ਹਨ। ਗਾਵਹੀ = ਗਾਵਹਿ। ਭਾਂਤਿ = ਢੰਗ, ਕਿਸਮ। ਅਸਟ = ਅੱਠ। ਗਾਇਨ ਪਾਤ੍ਰ = ਗਵਈਏ। ਭੈਰਉ ਰਾਗ ਦੇ ਅੱਠ ਪੁੱਤਰ = ਪੰਚਮ, ਹਰਖ, ਦਿਸਾਖ, ਬੰਗਾਲਮ, ਮਧੁ, ਮਾਧਵ, ਲਲਤ, ਬਿਲਾਵਲ। (ਨੋਟ: ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ, ਅਸ਼ਟਪਦੀਆਂ, ਛੰਤਾਂ ਨੂੰ ਧਿਆਨ ਨਾਲ ਵੇਖੋ। ਜਦੋਂ ਕਿਤੇ ਕੋਈ 'ਬੰਦ' ਖ਼ਤਮ ਹੁੰਦਾ ਹੈ, ਤਾਂ ਉਸ ਦੇ ਅਖ਼ੀਰ ਤੇ 'ਅੰਕ' ਦਿੱਤਾ ਹੁੰਦਾ ਹੈ। ਉਸ 'ਬੰਦ' ਦਾ 'ਭਾਵ' ਆਪਣੇ ਆਪ ਵਿਚ ਮੁਕੰਮਲ ਹੁੰਦਾ ਹੈ। ਪਰ ਰਾਗ ਮਾਲਾ ਦੀ ਕਾਵਿ-ਬਣਤਰ ਵਿਚ ਇਕ ਅਨੋਖੀ ਗੱਲ ਵੇਖੀ ਜਾ ਰਹੀ ਹੈ। 'ਚੌਪਈ' ਦੀਆਂ ਅੱਠ ਤੁਕਾਂ ਦੇ ਅਖ਼ੀਰ ਤੇ 'ਅੰਕ 1' ਦਿੱਤਾ ਹੋਇਆ ਹੈ। ਪਰ ਅਖ਼ੀਰਲੀਆਂ ਦੋ ਤੁਕਾਂ ਵਿਚ ਭੈਰਉ ਰਾਗ ਦੇ ਸਾਰੇ ਪੁੱਤਰਾਂ ਦੇ ਨਾਮ ਨਹੀਂ ਆ ਸਕੇ। ਲਲਤ ਅਤੇ ਬਿਲਾਵਲ ਦੋ ਨਾਮ ਅਗਲੀ 'ਦੋਹਰੇ' ਦੀ ਤੁਕ ਵਿਚ ਹਨ। ਉਸ ਦੋਹਰੇ ਦੇ ਅਖ਼ੀਰ ਤੇ ਭੀ 'ਅੰਕ 1' ਹੈ।) |
1,430 | https://www.gurugranthdarpan.net/1430.html | ਦੁਤੀਆ ਮਾਲਕਉਸਕ ਆਲਾਪਹਿ ॥ ਸੰਗਿ ਰਾਗਨੀ ਪਾਚਉ ਥਾਪਹਿ ॥ ਗੋਂਡਕਰੀ ਅਰੁ ਦੇਵਗੰਧਾਰੀ ॥ ਗੰਧਾਰੀ ਸੀਹੁਤੀ ਉਚਾਰੀ ॥ ਧਨਾਸਰੀ ਏ ਪਾਚਉ ਗਾਈ ॥ ਮਾਲ ਰਾਗ ਕਉਸਕ ਸੰਗਿ ਲਾਈ ॥{ਪੰਨਾ 1430} | ਆਲਾਪਹਿ = ਅਲਾਪਦੇ ਹਨ। ਪਾਚਉ = ਪੰਜ ਹੀ। ਥਾਪਹਿ = ਥਾਪਦੇ ਹਨ। ਏ ਪਾਚਉ = ਇਹ ਪੰਜੇ ਹੀ। ਮਾਲ ਰਾਗ ਕਉਸਕ = ਰਾਗ ਮਾਲਕਉਸਕ। ਸੰਗਿ = ਨਾਲ। ਲਾਈ = ਲਾਇ, ਲਾ ਕੇ। ਰਾਗ ਮਾਲਕਉਸਕ ਦੀਆਂ ਪੰਜ ਰਾਗਣੀਆਂ = ਗੋਂਡਕਰੀ, ਦੇਵਗੰਧਾਰੀ, ਗੰਧਾਰੀ, ਸੀਹੁਤੀ, ਧਨਾਸਰੀ। | ਆਲਾਪਹਿ = ਅਲਾਪਦੇ ਹਨ। ਪਾਚਉ = ਪੰਜ ਹੀ। ਥਾਪਹਿ = ਥਾਪਦੇ ਹਨ। ਏ ਪਾਚਉ = ਇਹ ਪੰਜੇ ਹੀ। ਮਾਲ ਰਾਗ ਕਉਸਕ = ਰਾਗ ਮਾਲਕਉਸਕ। ਸੰਗਿ = ਨਾਲ। ਲਾਈ = ਲਾਇ, ਲਾ ਕੇ। ਰਾਗ ਮਾਲਕਉਸਕ ਦੀਆਂ ਪੰਜ ਰਾਗਣੀਆਂ = ਗੋਂਡਕਰੀ, ਦੇਵਗੰਧਾਰੀ, ਗੰਧਾਰੀ, ਸੀਹੁਤੀ, ਧਨਾਸਰੀ। |
1,430 | https://www.gurugranthdarpan.net/1430.html | ਮਾਰੂ ਮਸਤਅੰਗ ਮੇਵਾਰਾ ॥ ਪ੍ਰਬਲਚੰਡ ਕਉਸਕ ਉਭਾਰਾ ॥ ਖਉਖਟ ਅਉ ਭਉਰਾਨਦ ਗਾਏ ॥ ਅਸਟ ਮਾਲਕਉਸਕ ਸੰਗਿ ਲਾਏ ॥੧॥{ਪੰਨਾ 1430} | ਅਉ = ਅਤੇ। ਅਸਟ = ਅੱਠ (ਪੁੱਤਰ) । ਸੰਗਿ = ਨਾਲ। ਮਾਲਕਉਸਕ ਦੇ ਅੱਠ ਪੁੱਤਰ = ਮਾਰੂ, ਮਸਤ ਅੰਗ, ਮੇਵਾਰਾ, ਪ੍ਰਬਲ ਚੰਡ, ਕਉਸਕ, ਉਭਾਰਾ, ਖਉਖਟ, ਭਉਰਾਨਦ। | ਅਉ = ਅਤੇ। ਅਸਟ = ਅੱਠ (ਪੁੱਤਰ) । ਸੰਗਿ = ਨਾਲ। ਮਾਲਕਉਸਕ ਦੇ ਅੱਠ ਪੁੱਤਰ = ਮਾਰੂ, ਮਸਤ ਅੰਗ, ਮੇਵਾਰਾ, ਪ੍ਰਬਲ ਚੰਡ, ਕਉਸਕ, ਉਭਾਰਾ, ਖਉਖਟ, ਭਉਰਾਨਦ। |
1,430 | https://www.gurugranthdarpan.net/1430.html | ਪੁਨਿ ਆਇਅਉ ਹਿੰਡੋਲੁ ਪੰਚ ਨਾਰਿ ਸੰਗਿ ਅਸਟ ਸੁਤ ॥ ਉਠਹਿ ਤਾਨ ਕਲੋਲ ਗਾਇਨ ਤਾਰ ਮਿਲਾਵਹੀ ॥੧॥{ਪੰਨਾ 1430} | ਪੁਨਿ = ਫਿਰ। ਨਾਰਿ = ਇਸਤ੍ਰੀਆਂ, ਰਾਗਣੀਆਂ। ਸੁਤ = ਪੁੱਤਰ। ਉਠਹਿ = ਉੱਠਦੇ ਹਨ। ਗਾਇਨਿ = ਗਾਂਦੇ ਹਨ। ਮਿਲਾਵਹੀ = ਮਿਲਾਵਹਿ, ਮਿਲਾਂਦੇ ਹਨ। (ਨੋਟ: ਹਰ ਥਾਂ 'ਅੰਕ 1' ਦੀ ਵਰਤੋਂ ਕੋਈ ਨਿਰਨਾ ਨਹੀਂ ਦੱਸ ਰਹੀ।) | ਪੁਨਿ = ਫਿਰ। ਨਾਰਿ = ਇਸਤ੍ਰੀਆਂ, ਰਾਗਣੀਆਂ। ਸੁਤ = ਪੁੱਤਰ। ਉਠਹਿ = ਉੱਠਦੇ ਹਨ। ਗਾਇਨਿ = ਗਾਂਦੇ ਹਨ। ਮਿਲਾਵਹੀ = ਮਿਲਾਵਹਿ, ਮਿਲਾਂਦੇ ਹਨ। (ਨੋਟ: ਹਰ ਥਾਂ 'ਅੰਕ 1' ਦੀ ਵਰਤੋਂ ਕੋਈ ਨਿਰਨਾ ਨਹੀਂ ਦੱਸ ਰਹੀ।) |
1,430 | https://www.gurugranthdarpan.net/1430.html | ਤੇਲੰਗੀ ਦੇਵਕਰੀ ਆਈ ॥ ਬਸੰਤੀ ਸੰਦੂਰ ਸੁਹਾਈ ॥ ਸਰਸ ਅਹੀਰੀ ਲੈ ਭਾਰਜਾ ॥ ਸੰਗਿ ਲਾਈ ਪਾਂਚਉ ਆਰਜਾ ॥{ਪੰਨਾ 1430} | ਸੁਹਾਈ = ਸੋਭਨੀਕ। ਭਾਰਜਾ = ਇਸਤ੍ਰੀ, ਰਾਗਣੀ। ਆਰਜਾ = ਇਸਤ੍ਰੀ, ਰਾਗਣੀ। ਹਿੰਡੋਲ ਦੀਆਂ ਰਾਗਣੀਆਂ = ਤੇਲੰਗੀ, ਦੇਵਕਰੀ, ਬਸੰਤੀ, ਸੰਦੂਰ, ਸਹਸ ਅਹੀਰੀ। | ਸੁਹਾਈ = ਸੋਭਨੀਕ। ਭਾਰਜਾ = ਇਸਤ੍ਰੀ, ਰਾਗਣੀ। ਆਰਜਾ = ਇਸਤ੍ਰੀ, ਰਾਗਣੀ। ਹਿੰਡੋਲ ਦੀਆਂ ਰਾਗਣੀਆਂ = ਤੇਲੰਗੀ, ਦੇਵਕਰੀ, ਬਸੰਤੀ, ਸੰਦੂਰ, ਸਹਸ ਅਹੀਰੀ। |
1,430 | https://www.gurugranthdarpan.net/1430.html | ਸੁਰਮਾਨੰਦ ਭਾਸਕਰ ਆਏ ॥ ਚੰਦ੍ਰਬਿੰਬ ਮੰਗਲਨ ਸੁਹਾਏ ॥ ਸਰਸਬਾਨ ਅਉ ਆਹਿ ਬਿਨੋਦਾ ॥ ਗਾਵਹਿ ਸਰਸ ਬਸੰਤ ਕਮੋਦਾ ॥ ਅਸਟ ਪੁਤ੍ਰ ਮੈ ਕਹੇ ਸਵਾਰੀ ॥ ਪੁਨਿ ਆਈ ਦੀਪਕ ਕੀ ਬਾਰੀ ॥੧॥{ਪੰਨਾ 1430} | ਹਿੰਡੋਲ ਦੇ ਪੁੱਤਰ = ਸੁਰਮਾਨੰਦ, ਭਾਸਕਰ, ਚੰਦ੍ਰ ਬਿੰਬ, ਮੰਗਲਨ, ਸਰਸ ਬਾਨ, ਬਿਨੋਦਾ, ਬਸੰਤ, ਕਮੋਦਾ। (ਨੋਟ: ਅਖ਼ੀਰਲੀ ਤੁਕ ਦੱਸਦੀ ਹੈ ਕਿ ਅਗਲੇ 'ਬੰਦ' ਤੋਂ ਰਾਗ 'ਦੀਪਕ' ਦਾ ਜ਼ਿਕਰ ਚੱਲੇਗਾ।) | ਹਿੰਡੋਲ ਦੇ ਪੁੱਤਰ = ਸੁਰਮਾਨੰਦ, ਭਾਸਕਰ, ਚੰਦ੍ਰ ਬਿੰਬ, ਮੰਗਲਨ, ਸਰਸ ਬਾਨ, ਬਿਨੋਦਾ, ਬਸੰਤ, ਕਮੋਦਾ। (ਨੋਟ: ਅਖ਼ੀਰਲੀ ਤੁਕ ਦੱਸਦੀ ਹੈ ਕਿ ਅਗਲੇ 'ਬੰਦ' ਤੋਂ ਰਾਗ 'ਦੀਪਕ' ਦਾ ਜ਼ਿਕਰ ਚੱਲੇਗਾ।) |
1,430 | https://www.gurugranthdarpan.net/1430.html | ਕਛੇਲੀ ਪਟਮੰਜਰੀ ਟੋਡੀ ਕਹੀ ਅਲਾਪਿ ॥ ਕਾਮੋਦੀ ਅਉ ਗੂਜਰੀ ਸੰਗਿ ਦੀਪਕ ਕੇ ਥਾਪਿ ॥੧॥{ਪੰਨਾ 1430} | ਅਲਾਪਿ = ਅਲਾਪ ਕੇ। ਅਉ = ਅਤੇ। ਥਾਪਿ = ਥਾਪ ਕੇ। ਦੀਪਕ ਰਾਗ ਦੀਆਂ ਰਾਗਣੀਆਂ = ਕਛੇਲੀ, ਪਟਮੰਜਰੀ, ਟੋਡੀ, ਕਾਮੋਦੀ, ਗੂਜਰੀ। (ਨੋਟ: ਇਥੇ ਚੌਪਈ ਅਤੇ ਦੋਹਰੇ ਸਮੇਤ ਤੀਜਾ ਮੁਕੰਮਲ 'ਬੰਦ' ਖ਼ਤਮ ਹੋ ਗਿਆ ਹੈ। ਹੁਣ ਤਕ ਭੈਰਉ, ਮਾਲਕਉਸ, ਹਿੰਡੋਲ = ਇਹਨਾਂ ਤਿੰਨ ਰਾਗਾਂ ਦਾ ਜ਼ਿਕਰ ਮੁਕੰਮਲ ਹੋ ਚੁੱਕਾ ਹੈ। ਦੀਪਕ ਰਾਗ ਦੀਆਂ ਪੰਜ ਰਾਗਣੀਆਂ ਭੀ ਦਿੱਤੀਆਂ ਜਾ ਚੁੱਕੀਆਂ ਹਨ। | ਅਲਾਪਿ = ਅਲਾਪ ਕੇ। ਅਉ = ਅਤੇ। ਥਾਪਿ = ਥਾਪ ਕੇ। ਦੀਪਕ ਰਾਗ ਦੀਆਂ ਰਾਗਣੀਆਂ = ਕਛੇਲੀ, ਪਟਮੰਜਰੀ, ਟੋਡੀ, ਕਾਮੋਦੀ, ਗੂਜਰੀ। (ਨੋਟ: ਇਥੇ ਚੌਪਈ ਅਤੇ ਦੋਹਰੇ ਸਮੇਤ ਤੀਜਾ ਮੁਕੰਮਲ 'ਬੰਦ' ਖ਼ਤਮ ਹੋ ਗਿਆ ਹੈ। ਹੁਣ ਤਕ ਭੈਰਉ, ਮਾਲਕਉਸ, ਹਿੰਡੋਲ = ਇਹਨਾਂ ਤਿੰਨ ਰਾਗਾਂ ਦਾ ਜ਼ਿਕਰ ਮੁਕੰਮਲ ਹੋ ਚੁੱਕਾ ਹੈ। ਦੀਪਕ ਰਾਗ ਦੀਆਂ ਪੰਜ ਰਾਗਣੀਆਂ ਭੀ ਦਿੱਤੀਆਂ ਜਾ ਚੁੱਕੀਆਂ ਹਨ। |
1,430 | https://www.gurugranthdarpan.net/1430.html | ਕਾਲੰਕਾ ਕੁੰਤਲ ਅਉ ਰਾਮਾ ॥ ਕਮਲਕੁਸਮ ਚੰਪਕ ਕੇ ਨਾਮਾ ॥ ਗਉਰਾ ਅਉ ਕਾਨਰਾ ਕਲ੍ਯ੍ਯਾਨਾ ॥ ਅਸਟ ਪੁਤ੍ਰ ਦੀਪਕ ਕੇ ਜਾਨਾ ॥੧॥{ਪੰਨਾ 1430} | ਰਾਗ ਦੀਪਕ ਦੇ ਅੱਠ ਪੁੱਤਰ: ਕਾਲੰਕਾ, ਕੁੰਤਲ, ਰਾਮਾ, ਕਮਲ ਕੁਸਮ, ਚੰਪਕ, ਗਉਰਾ, ਕਾਨਰਾ, ਕਾਲ੍ਯ੍ਯਾਨਾ। (ਨੋਟ: ਦੀਪਕ ਰਾਗ ਦੇ ਅੱਠ ਪੁੱਤਰ ਚੌਪਈ ਦੀਆਂ ਇਹਨਾਂ ਚਾਰ ਤੁਕਾਂ ਵਿਚ ਦੇ ਕੇ ਅਗਾਂਹ 'ਅੰਕ 1' ਲਿਖਿਆ ਗਿਆ ਹੈ। ਇਸ ਤੋਂ ਅਗਾਂਹ ਪੰਜਵਾਂ ਰਾਗ 'ਸਿਰੀ ਰਾਗ' ਸ਼ੁਰੂ ਕੀਤਾ ਗਿਆ ਹੈ। ਇਹ ਭੀ ਚੌਪਈ ਨਾਲ ਹੀ ਸ਼ੁਰੂ ਹੁੰਦਾ ਹੈ) । | ਰਾਗ ਦੀਪਕ ਦੇ ਅੱਠ ਪੁੱਤਰ: ਕਾਲੰਕਾ, ਕੁੰਤਲ, ਰਾਮਾ, ਕਮਲ ਕੁਸਮ, ਚੰਪਕ, ਗਉਰਾ, ਕਾਨਰਾ, ਕਾਲ੍ਯ੍ਯਾਨਾ। (ਨੋਟ: ਦੀਪਕ ਰਾਗ ਦੇ ਅੱਠ ਪੁੱਤਰ ਚੌਪਈ ਦੀਆਂ ਇਹਨਾਂ ਚਾਰ ਤੁਕਾਂ ਵਿਚ ਦੇ ਕੇ ਅਗਾਂਹ 'ਅੰਕ 1' ਲਿਖਿਆ ਗਿਆ ਹੈ। ਇਸ ਤੋਂ ਅਗਾਂਹ ਪੰਜਵਾਂ ਰਾਗ 'ਸਿਰੀ ਰਾਗ' ਸ਼ੁਰੂ ਕੀਤਾ ਗਿਆ ਹੈ। ਇਹ ਭੀ ਚੌਪਈ ਨਾਲ ਹੀ ਸ਼ੁਰੂ ਹੁੰਦਾ ਹੈ) । |
1,430 | https://www.gurugranthdarpan.net/1430.html | ਸਭ ਮਿਲਿ ਸਿਰੀਰਾਗ ਵੈ ਗਾਵਹਿ ॥ ਪਾਂਚਉ ਸੰਗਿ ਬਰੰਗਨ ਲਾਵਹਿ ॥ ਬੈਰਾਰੀ ਕਰਨਾਟੀ ਧਰੀ ॥ ਗਵਰੀ ਗਾਵਹਿ ਆਸਾਵਰੀ ॥ ਤਿਹ ਪਾਛੈ ਸਿੰਧਵੀ ਅਲਾਪੀ ॥ ਸਿਰੀਰਾਗ ਸਿਉ ਪਾਂਚਉ ਥਾਪੀ ॥੧॥{ਪੰਨਾ 1430} | ਮਿਲਿ = ਮਿਲ ਕੇ। ਵੈ = ਉਹ (ਵਿਦਵਾਨ) ਲੋਕ। ਗਾਵਹਿ = ਗਾਂਦੇ ਹਨ। ਬਰੰਗਨ = (वरांगना) ਇਸਤ੍ਰੀਆਂ, ਰਾਗਣੀਆਂ। ਲਾਵਹਿ = ਲਾਂਦੇ ਹਨ, ਵਰਤਦੇ ਹਨ। ਸਿਰੀਰਾਗ ਦੀਆਂ ਪੰਜ ਰਾਗਣੀਆਂ: ਬੈਰਾਰੀ, ਕਰਨਾਟੀ; ਗਵਰੀ, ਆਸਾਵਰੀ, ਸਿੰਧਵੀ। | ਮਿਲਿ = ਮਿਲ ਕੇ। ਵੈ = ਉਹ (ਵਿਦਵਾਨ) ਲੋਕ। ਗਾਵਹਿ = ਗਾਂਦੇ ਹਨ। ਬਰੰਗਨ = (वरांगना) ਇਸਤ੍ਰੀਆਂ, ਰਾਗਣੀਆਂ। ਲਾਵਹਿ = ਲਾਂਦੇ ਹਨ, ਵਰਤਦੇ ਹਨ। ਸਿਰੀਰਾਗ ਦੀਆਂ ਪੰਜ ਰਾਗਣੀਆਂ: ਬੈਰਾਰੀ, ਕਰਨਾਟੀ; ਗਵਰੀ, ਆਸਾਵਰੀ, ਸਿੰਧਵੀ। |
1,430 | https://www.gurugranthdarpan.net/1430.html | ਸਾਲੂ ਸਾਰਗ ਸਾਗਰਾ ਅਉਰ ਗੋਂਡ ਗੰਭੀਰ ॥ ਅਸਟ ਪੁਤ੍ਰ ਸ੍ਰੀਰਾਗ ਕੇ ਗੁੰਡ ਕੁੰਭ ਹਮੀਰ ॥੧॥{ਪੰਨਾ 1430} | ਸ੍ਰੀ ਰਾਗ ਦੇ ਅੱਠ ਪੁੱਤਰ = ਸਾਲੂ, ਸਾਰਗ, ਸਾਗਰਾ, ਗੋਂਡ, ਗੰਭੀਰ, ਗੁੰਡ, ਕੁੰਭ, ਹਮੀਰ। | ਸ੍ਰੀ ਰਾਗ ਦੇ ਅੱਠ ਪੁੱਤਰ = ਸਾਲੂ, ਸਾਰਗ, ਸਾਗਰਾ, ਗੋਂਡ, ਗੰਭੀਰ, ਗੁੰਡ, ਕੁੰਭ, ਹਮੀਰ। |
1,430 | https://www.gurugranthdarpan.net/1430.html | ਖਸਟਮ ਮੇਘ ਰਾਗ ਵੈ ਗਾਵਹਿ ॥ ਪਾਂਚਉ ਸੰਗਿ ਬਰੰਗਨ ਲਾਵਹਿ ॥ ਸੋਰਠਿ ਗੋਂਡ ਮਲਾਰੀ ਧੁਨੀ ॥ ਪੁਨਿ ਗਾਵਹਿ ਆਸਾ ਗੁਨ ਗੁਨੀ ॥ ਊਚੈ ਸੁਰਿ ਸੂਹਉ ਪੁਨਿ ਕੀਨੀ ॥ ਮੇਘ ਰਾਗ ਸਿਉ ਪਾਂਚਉ ਚੀਨੀ ॥੧॥{ਪੰਨਾ 1430} | ਖਸਟਮ = ਛੇਵਾਂ। ਵੈ = ਉਹ (ਵਿਦਵਾਨ) ਬੰਦੇ। ਗਾਵਹਿ = ਗਾਂਦੇ ਹਨ। ਬਰੰਗਨ = (वरांगना) ਇਸਤ੍ਰੀਆਂ, ਰਾਗਣੀਆਂ। ਪੁਨਿ = ਫਿਰ। ਊਚੈ ਸੁਰਿ = ਉੱਚੀ ਸੁਰ ਨਾਲ। ਸਿਉ = ਸਮੇਤ, ਨਾਲ। ਚੀਨੀ = ਪਛਾਣ ਲਈ। ਮੇਘ ਰਾਗ ਦੀਆਂ ਰਾਗਣੀਆਂ: ਸੋਰਠਿ, ਗੋਂਡ, ਮਲਾਰੀ, ਆਸਾ, ਸੂਹਉ। (ਨੋਟ: ਸਿਰੀ ਰਾਗ ਦੇ ਅੱਠ ਪੁੱਤਰਾਂ ਵਿਚ ਭੀ 'ਗੋਂਡ' ਦਾ ਜ਼ਿਕਰ ਆ ਚੁੱਕਾ ਹੈ) । | ਖਸਟਮ = ਛੇਵਾਂ। ਵੈ = ਉਹ (ਵਿਦਵਾਨ) ਬੰਦੇ। ਗਾਵਹਿ = ਗਾਂਦੇ ਹਨ। ਬਰੰਗਨ = (वरांगना) ਇਸਤ੍ਰੀਆਂ, ਰਾਗਣੀਆਂ। ਪੁਨਿ = ਫਿਰ। ਊਚੈ ਸੁਰਿ = ਉੱਚੀ ਸੁਰ ਨਾਲ। ਸਿਉ = ਸਮੇਤ, ਨਾਲ। ਚੀਨੀ = ਪਛਾਣ ਲਈ। ਮੇਘ ਰਾਗ ਦੀਆਂ ਰਾਗਣੀਆਂ: ਸੋਰਠਿ, ਗੋਂਡ, ਮਲਾਰੀ, ਆਸਾ, ਸੂਹਉ। (ਨੋਟ: ਸਿਰੀ ਰਾਗ ਦੇ ਅੱਠ ਪੁੱਤਰਾਂ ਵਿਚ ਭੀ 'ਗੋਂਡ' ਦਾ ਜ਼ਿਕਰ ਆ ਚੁੱਕਾ ਹੈ) । |
1,430 | https://www.gurugranthdarpan.net/1430.html | ਬੈਰਾਧਰ ਗਜਧਰ ਕੇਦਾਰਾ ॥ ਜਬਲੀਧਰ ਨਟ ਅਉ ਜਲਧਾਰਾ ॥ ਪੁਨਿ ਗਾਵਹਿ ਸੰਕਰ ਅਉ ਸਿਆਮਾ ॥ ਮੇਘ ਰਾਗ ਪੁਤ੍ਰਨ ਕੇ ਨਾਮਾ ॥੧॥{ਪੰਨਾ 1430} | ਅਉ = ਅਉਰ, ਅਤੇ। ਮੇਘ ਰਾਗ ਦੇ ਅੱਠ ਪੁੱਤਰਾਂ ਦੇ ਨਾਮ = ਬੈਰਾਧਰ, ਗਜਧਰ, ਕੇਦਾਰਾ, ਜਬਲੀਧਰ, ਨਟ, ਜਲਧਾਰਾ, ਸੰਕਰ, ਸਿਆਮਾ। (ਨੋਟ: ਜਿੱਥੇ ਜਿੱਥੇ ਭੀ ਕੋਈ 'ਬੰਦ' ਮੁਕਾਇਆ ਹੈ, ਹਰ ਥਾਂ 'ਅੰਕ 1' ਹੀ ਵਰਤਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਅੰਕਾਂ ਦੀ ਕਿਤੇ ਭੀ ਇਹ ਵਿਓਂਤ ਨਹੀਂ ਹੈ। ਹਰ ਥਾਂ 'ਅੰਕ 1' ਦਾ ਲਿਖਿਆ ਜਾਣਾ ਅੰਕਾਂ ਬਾਰੇ ਪਾਠਕ ਦੀ ਕੋਈ ਸਹਾਇਤਾ ਨਹੀਂ ਕਰਦਾ) । | ਅਉ = ਅਉਰ, ਅਤੇ। ਮੇਘ ਰਾਗ ਦੇ ਅੱਠ ਪੁੱਤਰਾਂ ਦੇ ਨਾਮ = ਬੈਰਾਧਰ, ਗਜਧਰ, ਕੇਦਾਰਾ, ਜਬਲੀਧਰ, ਨਟ, ਜਲਧਾਰਾ, ਸੰਕਰ, ਸਿਆਮਾ। (ਨੋਟ: ਜਿੱਥੇ ਜਿੱਥੇ ਭੀ ਕੋਈ 'ਬੰਦ' ਮੁਕਾਇਆ ਹੈ, ਹਰ ਥਾਂ 'ਅੰਕ 1' ਹੀ ਵਰਤਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਅੰਕਾਂ ਦੀ ਕਿਤੇ ਭੀ ਇਹ ਵਿਓਂਤ ਨਹੀਂ ਹੈ। ਹਰ ਥਾਂ 'ਅੰਕ 1' ਦਾ ਲਿਖਿਆ ਜਾਣਾ ਅੰਕਾਂ ਬਾਰੇ ਪਾਠਕ ਦੀ ਕੋਈ ਸਹਾਇਤਾ ਨਹੀਂ ਕਰਦਾ) । |
1,430 | https://www.gurugranthdarpan.net/1430.html | ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ ॥ ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ ॥੧॥੧॥{ਪੰਨਾ 1430} | ਖਸਟ = ਛੇ। ਉਨਿ = ਉਹਨਾਂ ਨੇ । ਅਠਾਰਹ ਦਸ ਬੀਸ = 18+10+20=48. ਕੁਲ ਰਾਗਣੀਆਂ = 30। ਹਰੇਕ ਰਾਗ ਦੇ ਅੱਠ ਪੁੱਤਰ। ਛੇ ਰਾਗਾਂ ਦੇ ਕੁੱਲ ਪੁੱਤਰ = 48 ਸਾਰਾ ਜੋੜ = 6+30+48=84। (ਨੋਟ: ਇਹ ਸਮਝ ਨਹੀਂ ਪੈਂਦੀ ਕਿ ਅਖ਼ੀਰਲੇ ਅੰਕ '1॥1॥' ਦਾ ਕੀਹ ਭਾਵ ਹੈ।) ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਹੇਠ-ਲਿਖੇ 31 ਰਾਗ ਹਨ: ਸਿਰੀਰਾਗ, ਮਾਝ, ਗਾਉੜੀ, ਆਸਾ, ਗੂਜਰੀ, ਦੇਵ ਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੋਂਡ, ਰਾਮਕਲੀ, ਨਟ, ਮਾਲੀ ਗਉੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰੰਗ, ਮਲਾਰ, ਕਾਨੜਾ, ਕਲਿਆਨ, ਪ੍ਰਭਾਤੀ, ਜੈਜਾਵੰਤੀ। ਇਹਨਾਂ 31 ਤੋਂ ਇਲਾਵਾ ਹੇਠ-ਲਿਖੇ 6 ਰਾਗ ਦੂਜੇ ਰਾਗਾਂ ਨਾਲ ਰਲਾ ਕੇ ਗਾਵਣ ਦੀ ਭੀ ਹਿਦਾਇਤ ਹੈ: ਲਲਿਤ, ਆਸਾਵਾਰੀ, ਹਿੰਡੋਲ, ਭੋਪਾਲੀ, ਬਿਭਾਸ, ਕਾਫ਼ੀ। | ਪਟ |
Subsets and Splits